ਚੰਡੀਗੜ੍ਹ: ਚੀਫ਼ ਜਸਟਿਸ ਡੀ.ਵਾਈ. ਚੰਦਰਚੂੜ ਦੀ ਅਗਵਾਈ ਵਾਲੇ ਸੁਪਰੀਮ ਕੋਰਟ ਕਾਲਜੀਅਮ (Supreme Court Collegium) ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ 11 ਵਧੀਕ ਜੱਜਾਂ ਨੂੰ ਸਥਾਈ ਜੱਜ ਵਜੋਂ ਨਿਯੁਕਤ ਕਰਨ ਲਈ ਬੀਤੇ ਦਿਨੀ ਸਿਫਾਰਿਸ਼ ਕੀਤੀ ਸੀ। ਹੁਣ ਕੇਂਦਰ ਸਰਕਾਰ ਨੇ ਇਸ ਸਿਫਾਰਿਸ਼ ਨੂੰ ਪੂਰਾ ਕਰਦਿਆਂ 11 ਵਧੀਕ ਜੱਜਾਂ ਨੂੰ ਪੰਜਾਬ-ਹਰਿਆਣਾ ਹਾਈਕੋਰਟ ਵਿੱਚ ਸਥਾਈ ਜੱਜਾਂ ਵਜੋਂ ਨਿਯੁਕਤ ਕਰ ਦਿੱਤਾ ਹੈ।
-
Bar Council of Punjab and Haryana decided to withdraw the call of abstaining from work and requested all the advocates to resume the work with immediate effect. https://t.co/oOqFKrRvCw pic.twitter.com/am5LGp5jVJ
— ANI (@ANI) September 27, 2023 " class="align-text-top noRightClick twitterSection" data="
">Bar Council of Punjab and Haryana decided to withdraw the call of abstaining from work and requested all the advocates to resume the work with immediate effect. https://t.co/oOqFKrRvCw pic.twitter.com/am5LGp5jVJ
— ANI (@ANI) September 27, 2023Bar Council of Punjab and Haryana decided to withdraw the call of abstaining from work and requested all the advocates to resume the work with immediate effect. https://t.co/oOqFKrRvCw pic.twitter.com/am5LGp5jVJ
— ANI (@ANI) September 27, 2023
ਇਨ੍ਹਾਂ ਜੱਜਾਂ ਦੀ ਹੋਈ ਨਿਯੁਕਤੀ: ਕੇਂਦਰ ਸਰਕਾਰ ਵੱਲੋਂ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਜਿਨ੍ਹਾਂ ਸਥਾਈ ਜੱਜਾਂ ਦੀ ਨਿਯੁਕਤੀ ਕੀਤੀ ਗਈ ਹੈ, ਉਨ੍ਹਾਂ ਵਿੱਚ ਜਸਟਿਸ ਨਿਧੀ ਗੁਪਤਾ ਜਸਟਿਸ ਸੰਜੇ ਵਸ਼ਿਸ਼ਟ, ਜਸਟਿਸ ਤ੍ਰਿਭੁਵਨ ਦਹੀਆ, ਜਸਟਿਸ ਨਮਿਤ ਕੁਮਾਰ, ਜਸਟਿਸ ਹਰਕੇਸ਼ ਮਨੂਜਾ, ਜਸਟਿਸ ਅਮਨ ਚੌਧਰੀ, ਜਸਟਿਸ ਨਰੇਸ਼ ਸਿੰਘ, ਜਸਟਿਸ ਹਰਸ਼ ਬੰਗੜ, ਜਸਟਿਸ ਜਗਮੋਹਨ ਬਾਂਸਲ ਜਸਟਿਸ ਦੀਪਕ ਮਨਚੰਦਾ ਅਤੇ ਆਲੋਕ ਕੁਮਾਰ ਜੈਨ ਸ਼ਾਮਿਲ ਹਨ।
- Warning to the corrupt: ਵਿਧਾਇਕ ਗਿਆਸਪੁਰਾ ਨੇ 19 ਵਿਭਾਗਾਂ ਦੇ ਅਧਿਕਾਰੀਆਂ ਦੀ ਲਈ ਕਲਾਸ, ਕਿਹਾ-ਭ੍ਰਿਸ਼ਟਾਚਾਰ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ
- CM Mann Bhangra In Raghav-Parineeti Marriage: ਜਦੋਂ ਢੋਲੀ ਨੇ ਪਾਈ ਬੋਲੀ, ਤਾਂ ਭਗਵੰਤ ਮਾਨ ਨੇ ਵੀ ਭੰਗੜਾ ਪਾ ਕੇ ਲਾਈਆਂ ਰੌਣਕਾਂ, ਦੋਖੇ ਵੀਡੀਓ
- Killing planning of Hardeep Nijhar: ਯੋਜਨਾਬੱਧ ਤਰੀਕੇ ਨਾਲ ਕੈਨੇਡਾ 'ਚ ਕੀਤਾ ਗਿਆ ਖਾਲਿਸਤਾਨੀ ਹਰਦੀਪ ਨਿੱਝਰ ਦਾ ਕਤਲ, ਦਾਗੀਆਂ ਗਈਆਂ ਸੀ 50 ਗੋਲੀਆਂ
ਮੁੱਖ ਮੰਤਰੀਆਂ ਨੇ ਜਤਾਈ ਸੀ ਸਹਿਮਤੀ: ਦੱਸ ਦਈਏ 11 ਸਥਾਈ ਜੱਜਾਂ ਦੀ ਨਿਯੁਕਤੀ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਸਹਿਮਤੀ ਜਤਾਈ ਸੀ। ਸੁਪਰੀਮ ਕੋਰਟ (Supreme Court) ਕੌਲਿਜੀਅਮ ਨੇ ਕਿਹਾ ਸੀ ਕਿ ਇਹ 11 ਵਧੀਕ ਜੱਜ ਮੌਜੂਦਾ ਅਸਾਮੀਆਂ ਉੱਤੇ ਸਥਾਈ ਜੱਜ ਵਜੋਂ ਨਿਯੁਕਤ ਕੀਤੇ ਜਾਣ ਲਈ ਯੋਗ ਅਤੇ ਢੁੱਕਵੇਂ ਹਨ। ਸੁਪਰੀਮ ਕੋਰਟ ਦੀ ਵੈੱਬਸਾਈਟ 'ਤੇ ਅਪਲੋਡ ਕੀਤੇ ਗਏ ਬਿਆਨ 'ਚ ਕਿਹਾ ਗਿਆ ਸੀ ਕਿ ਪੰਜਾਬ ਅਤੇ ਹਰਿਆਣਾ ਰਾਜ ਦੇ ਮੁੱਖ ਮੰਤਰੀਆਂ ਅਤੇ ਰਾਜਪਾਲਾਂ ਨੇ ਇਸ ਸਿਫ਼ਾਰਸ਼ 'ਤੇ ਸਹਿਮਤੀ ਜਤਾਈ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅਪ੍ਰੈਲ ਮਹੀਨੇ 'ਚ ਜਸਟਿਸ ਡੀਵਾਈ ਚੰਦਰਚੂੜ ਦੀ ਅਗਵਾਈ ਵਾਲੀ ਸੁਪਰੀਮ ਕੋਰਟ ਕੌਲਿਜੀਅਮ ਨੇ ਕੇਂਦਰ ਨੂੰ ਪੰਜਾਬ-ਹਰਿਆਣਾ ਹਾਈ ਕੋਰਟ ਦੇ ਵਧੀਕ ਜੱਜਾਂ ਨੂੰ ਪੱਕੇ ਕਰਨ ਦੀ ਸਿਫ਼ਾਰਸ਼ ਕੀਤੀ ਸੀ। ਸਥਾਈ ਜੱਜਾਂ ਵਜੋਂ ਨਿਯੁਕਤੀ ਲਈ 6 ਵਧੀਕ ਜੱਜਾਂ ਦੇ ਨਾਵਾਂ ਦੀ ਸਿਫ਼ਾਰਸ਼ ਕੀਤੀ ਗਈ ਸੀ।