ਚੰਡੀਗੜ੍ਹ: ਹਿਮਾਚਲ ਨੇ ਤਾਜ ਬਦਲ ਦਿੱਤਾ ਪਰ ਰਿਵਾਜ਼ ਨਹੀਂ ਬਦਲਿਆ। ਹਿਮਾਚਲ ਚੋਣ ਨਤੀਜਿਆਂ (Himachal election results) ਵਿਚ ਸਵੇਰ ਤੋਂ ਜੋ ਫਸਵਾਂ ਮੁਕਾਬਲਾ ਚੱਲ ਰਿਹਾ ਸੀ ਹੁਣ ਤਸਵੀਰ ਸਾਫ਼ ਹੋ ਗਈ ਹੈ ਕਿ ਹਿਮਾਚਲ ਵਿਚ ਕਾਂਗਰਸ ਦੀ ਸਰਕਾਰ (Congress government in Himachal) ਬਣਨ ਜਾ ਰਹੀ ਹੈ।ਹਾਲਾਂਕਿ ਭਾਜਪਾ ਦੂਜੀ ਵਾਰ ਕਮਲ ਖਿਲਾਉਣ ਦੀ ਤਿਆਰੀ ਕਰ ਰਹੀ ਸੀ ਅਤੇ ਡਬਲ ਇੰਜਣ ਸਰਕਾਰ ਬਣਾਉਣ ਦਾ ਦਾਅਵਾ ਕਰ ਰਹੀ ਸੀ।ਕਾਂਗਰਸ ਨੇ ਹਿਮਾਚਲ ਵਿਚ ਆਪਣੀ ਇੱਜਤ ਬਚਾ ਲਈ ਹੈ।ਪੰਜਾਬ ਕਾਂਗਰਸ ਢੋਲ ਵਜਾ ਕੇ ਭੰਗੜੇ ਪਾ ਰਹੀ ਹੈ ਅਤੇ ਲੱਡੂ ਵੰਡ ਕੇ ਖੁਸ਼ੀਆਂ ਮਨਾ ਰਹੀ ਹੈ।ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਪਾਰਟੀ ਵਰਕਰਾਂ ਨਾਲ ਘਿਰੇ ਹੋਏ ਹਨ ਅਤੇ ਜਿੱਤ ਦਾ ਜਸ਼ਨ ਮਨਾਇਆ ਜਾ ਰਿਹਾ ਹੈ।ਪੰਜਾਬ ਪ੍ਰਦੇਸ ਕਾਂਗਰਸ ਦੇ ਦਫ਼ਤਰ ਵਿਚ ਗਹਿਮਾ ਗਹਿਮੀ ਅਤੇ ਰੌਣਕਾਂ ਵੇਖਣ ਨੂੰ ਮਿਲ ਰਹੀਆਂ ਹਨ।
ਹਿਮਾਚਲ ਚੋਣ ਨਤੀਜਿਆਂ ਦੀ ਤਾਜ਼ਾ ਸਥਿਤੀ: ਹੁਣ ਤੱਕ ਦੇ ਜੋ ਰੁਝਾਨ ਅਤੇ ਚੋਣ ਨਤੀਜੇ ਸਾਹਮਣੇ ਆਏ ਹਨ ਉਹਨਾਂ ਅਨੁਸਾਰ ਭਾਜਪਾ 25 ਸੀਟਾਂ ਅਤੇ ਕਾਂਗਰਸ 40 ਸੀਟਾਂ ਤੇ (BJP 25 seats and Congress 40 seats) ਅਤੇ ਪਕੜ ਬਣਾਉਂਦੀ ਵਿਖਾਈ ਦੇ ਰਹੀ ਹੈ।ਜਦਕਿ ਆਜ਼ਾਦ ਦੇ ਹਿੱਸੇ 3 ਸੀਟਾਂ ਆਈਆਂ ਹਨ।ਹਿਮਾਚਲ ਵਿਚ ਆਮ ਆਦਮੀ ਪਾਰਟੀ ਕਿਸੇ ਵੀ ਵਿਧਾਨ ਸਭਾ ਹਲਕੇ ਵਿਚ ਆਪਣਾ ਕਮਾਲ ਨਹੀਂ ਵਿਖਾ ਸਕੀ। ਹਿਮਾਚਲ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ (Himachal Chief Minister Jai Ram Thakur) ਨੇ ਹਿਮਾਚਲ ਅੰਦਰ ਭਾਜਪਾ ਦੀ ਹਾਰ ਸਵੀਕਾਰ ਕੀਤੀ ਹੈ ਅਤੇ ਜਨਤਾ ਦੇ ਫ਼ੈਸਲੇ ਨੂੰ ਸਿਰ ਮੱਥੇ ਮੰਨਿਆ ਹੈ। ਉਧਰ ਹਿਮਾਚਲ ਵਿਚ ਕਾਂਗਰਸ ਵੱਲੋਂ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਵੇਗਾ ਇਸਤੇ ਚਰਚਾਵਾਂ ਤੇਜ਼ ਹੋ ਗਈਆਂ ਹਨ।ਪ੍ਰਤਿਭਾ ਵੀਰਭੱਦਰ ਸਿੰਘ ਨੇ ਸਪੱਸ਼ਟ ਕੀਤਾ ਹੈ ਕਿ ਪਾਰਟੀ ਹਾਈਕਮਾਨ ਹੀ ਤੈਅ ਕਰੇਗਾ ਹੁਣ ਹਿਮਾਚਲ ਦਾ ਮੁੱਖ ਮੰਤਰੀ ਕੌਣ ਹੋਵੇਗਾ। ਨਾਲ ਹੀ ਉਹਨਾਂ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਮੈਂ ਕਿਉਂ ਨਹੀਂ ਬਣ ਸਕਦੀ ਮੁੱਖ ਮੰਤਰੀ?
ਥੋੜ੍ਹੀ ਦੇਰ ਵਿਚ ਅਸਤੀਫ਼ਾ ਦੇਣਗੇ ਜੈ ਰਾਮ ਠਾਕੁਰ: ਹਿਮਾਚਲ ਵਿਚ ਕਾਂਗਰਸ ਦੀ ਜਿੱਤ ਦਾ ਬਿਗੁਲ (Bugul of Congress victory in Himachal) ਵੱਜਣ ਤੋਂ ਬਾਅਦ ਭਾਜਪਾ ਨੇ ਆਪਣੀ ਹਾਰ ਸਵੀਕਾਰ ਕੀਤੀ ਅਤੇ ਥੋੜੀ ਦੇਰ ਵਿਚ ਹਿਮਾਚਲ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਵਿਧਾਨ ਸਭਾ ਜਾ ਕੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣਗੇ।ਉਹਨਾਂ ਹਿਮਾਚਲ ਦੇ ਰਾਜਪਾਲ ਨੂੰ ਆਪਣਾ ਅਸਤੀਫ਼ਾ ਸੌਂਪਣਗੇ। ਜੈ ਰਾਮ ਨੇ ਕਿਹਾ ਕਿ ਵੋਟ ਪ੍ਰਤੀਸ਼ਤ ਵਿੱਚ ਸਿਰਫ 1% ਦਾ ਅੰਤਰ ਹੈ। ਅਸੀਂ ਬਹੁਤ ਘੱਟ ਵੋਟਾਂ ਨਾਲ ਬਹੁਤ ਸਾਰੀਆਂ ਸੀਟਾਂ ਗੁਆ ਦਿੱਤੀਆਂ, ਅਸੀਂ ਬਹੁਤ ਘੱਟ ਵੋਟਾਂ ਨਾਲ 11 ਸੀਟਾਂ 'ਤੇ ਹਾਰ ਗਏ।
ਇਹ ਵੀ ਪੜ੍ਹੋ: ਹਿਮਾਚਲ ਚੋਣ ਨਤੀਜਿਆਂ ਉੱਤੇ ਟਿਕੀਆਂ ਸਭ ਦੀਆਂ ਨਜ਼ਰਾਂ, ਰਾਜਾ ਵੜਿੰਗ ਨੇ ਠੋਕਿਆ ਜਿੱਤ ਦਾ ਦਾਅਵਾ
ਵਿਧਾਇਕਾਂ ਦੀ ਖਰੀਦੋ ਫਰੋਖਤ ਦਾ ਕਾਂਗਰਸ ਨੂੰ ਡਰ: ਬੇਸ਼ੱਕ ਕਾਂਗਰਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਪਰ ਅੰਦਰੋਂ ਜੋ ਖ਼ਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਹਨ ਉਹਨਾਂ ਤੋਂ ਪਤਾ ਲੱਗਾ ਹੈ ਕਿ ਜਿੱਤ ਦੇ ਜਸ਼ਨ ਵਿਚ ਕਾਂਗਰਸ ਨੂੰ ਆਪਣੇ ਵਿਧਾਇਕਾਂ ਦੀ ਖਰੀਦੋ ਫਰੋਖਤ ਦਾ ਡਰ (Fear of buying and selling MLAs) ਵੀ ਸਤਾ ਰਿਹਾ ਹੈ।ਸੂਤਰਾਂ ਤੋਂ ਪਤਾ ਲੱਗਾ ਹੈ ਕਿ ਕਾਂਗਰਸ ਆਪਣੇ ਸਾਰੇ ਵਿਧਾਇਕਾਂ ਨੂੰ ਮੁਹਾਲੀ ਦੇ ਰੈਡੀਸਨ ਹੋਟਲ ਵਿਚ ਲੈ ਕੇ ਜਾਵੇਗੀ।ਹਾਲਾਂਕਿ ਕਾਂਗਰਸੀ ਨੇਤਾ ਰਾਜੀਵ ਸ਼ੁਕਲਾ ਦਾ ਕਹਿਣਾ ਹੈ ਕਿ ਉਹਨਾਂ ਨੂੰ ਆਪ੍ਰੇਸ਼ਨ ਲੋਟਸ ਦਾ ਕੋਈ ਡਰ ਨਹੀਂ।