ਚੰਡੀਗੜ੍ਹ: ਪੰਜਾਬ ਸਰਕਾਰ ਨੇ 14239 ਕੱਚੇ ਅਧਿਆਪਕਾਂ ਨੂੰ ਪੱਕਾ ਕਰਨ ਦਾ ਐਲਾਨ ਕੀਤਾ ਹੈ, ਜਿਹਨਾਂ ਅਧਿਆਪਕਾਂ ਨੇ 10 ਸਾਲ ਆਪਣੀਆਂ ਸੇਵਾਵਾਂ ਪੂਰੀਆਂ ਕਰ ਲਈਆਂ ਹਨ ਉਹਨਾਂ ਨੂੰ ਪੱਕਾ ਕਰਨ ਦਾ ਸਰਕਾਰ ਨੇ ਭਰੋਸਾ ਦਿਵਾਇਆ ਹੈ। ਪਰ ਅਧਿਆਪਕਾਂ ਨੂੰ ਅਜੇ ਵੀ ਸਰਕਾਰ ਦਾ ਇਹ ਵਾਅਦਾ ਲਾਰਾ ਹੀ ਲੱਗ ਰਿਹਾ ਹੈ। ਕਿਉਂਕਿ ਅਧਿਆਪਕਾਂ ਨੂੰ ਸਰਕਾਰੀ ਪੇਅ ਸਕੇਲ ਸਿਸਟਮ ਅਤੇ ਸਰਕਾਰੀ ਮੁਲਾਜ਼ਮ ਸੇਵਾ ਦੇ ਨਿਯਮਾਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਪੰਜਾਬ 'ਚ ਇਸ ਵੇਲੇ 14000 ਤੋਂ ਜ਼ਿਆਦਾ ਕੱਚੇ ਅਧਿਆਪਕ ਕੰਮ ਕਰ ਰਹੇ ਹਨ ਜਿਹਨਾਂ ਵਿਚੋਂ ਜ਼ਿਆਦਾਤਰ ਪ੍ਰਾਇਮਰੀ ਸਕੂਲਾਂ ਵਿਚ ਹਨ। ਕੱਚੇ ਅਧਿਆਪਕਾਂ ਨੂੰ ਇਸ ਤੋਂ ਪਹਿਲਾਂ ਵੀ ਕਈ ਵਾਰ ਰੈਗੂਲਰ ਕਰਨ ਦਾ ਐਲਾਨ ਕੀਤਾ ਗਿਆ ਸੀ ਪਰ ਇਹਨਾਂ ਅਧਿਆਪਕਾਂ ਦੀ ਅਜੇ ਤੱਕ ਸੁਣੀ ਨਹੀਂ ਗਈ।
10 ਸਾਲ ਸੇਵਾਵਾਂ ਪੂਰੀਆਂ ਕਰਨ ਵਾਲੇ ਅਧਿਆਪਕ ਹੋਣਗੇ ਪੱਕੇ ! : 14239 ਅਧਿਆਪਕਾਂ ਵਿਚੋਂ ਉਹ ਅਧਿਆਪਕ ਹਨ ਜਿਹਨਾਂ ਨੇ ਆਪਣੀ 10 ਸਾਲ ਦੀ ਨੌਕਰੀ ਪੂਰੀ ਕਰ ਲਈ ਹੈ। ਇਨ੍ਹਾਂ ਵਿੱਚ 7902 ਅਧਿਆਪਕਾਂ ਨੇ ਨੌਕਰੀ ਦਾ 10 ਸਾਲ ਜਾਂ ਇਸ ਤੋਂ ਵੱਧ ਦਾ ਸਮਾਂ ਬਿਨ੍ਹਾ ਕਿਸੇ ਗੈਪ ਤੋਂ ਪੂਰਾ ਕੀਤਾ ਹੈ। ਜਦੋਂ ਕਿ 6337 ਅਧਿਆਪਕ ਉਹ ਹਨ ਜਿਨ੍ਹਾਂ ਦਾ ਨਾ-ਟਾਲੇ ਜਾ ਸਕਣ ਵਾਲੇ ਹਾਲਾਤ ਕਾਰਨ ਰੈਗੂਲਰ ਸੇਵਾ ਵਿਚ ਗੈਪ ਪੈ ਗਿਆ ਸੀ। ਇਨ੍ਹਾਂ ਅਧਿਆਪਕਾਂ ਨੂੰ ਸਰਕਾਰ ਦੀ ਨੀਤੀ ਮੁਤਾਬਕ ਰੈਗੂਲਰ ਤਨਖਾਹ, ਭੱਤੇ ਅਤੇ ਛੁੱਟੀਆਂ ਮਿਲਣਗੀਆਂ।
![The appointment of teachers has been announced but the service rules are not yet clear](https://etvbharatimages.akamaized.net/etvbharat/prod-images/18753391_teac1_aspera.jpeg)
ਕਈ ਕੱਚੇ ਅਧਿਆਪਕ 15 ਸਾਲਾਂ ਤੋਂ ਕਰ ਰਹੇ ਕੰਮ : ਸਰਕਰ ਦੇ ਇਸ ਐਲਾਨ ਤੋਂ ਬਹੁਤੇ ਕਈ ਕੱਚੇ ਅਧਿਆਪਕਾਂ ਨੂੰ ਪੱਕੇ ਹੋਣ ਦੀ ਆਸ ਤਾਂ ਬੱਝੀ ਹੈ ਪਰ ਅਜੇ ਤੱਕ ਰਸਮੀ ਐਲਾਨ ਜਾਂ ਨੋਟੀਫਿਕੇਸ਼ਨ ਆਉਣ ਤੱਕ ਉਹ ਕੁਝ ਕਹਿਣਾ ਨਹੀਂ ਚਾਹੁੰਦੇ। ਪੰਜਾਬ ਦੇ ਸਰਕਾਰੀ ਸਕੂਲਾਂ 'ਚ ਕੱਚੇ ਤੌਰ 'ਤੇ ਕੰਮ ਕਰ ਰਹੇ ਅਧਿਆਪਕਾਂ ਵਿਚ ਕਈ ਤਾਂ ਅਜਿਹੇ ਹਨ ਜੋ 15 ਸਾਲਾਂ ਤੋਂ ਮਾਮੂਲੀ ਤਨਖਾਹਾਂ 'ਤੇ ਕੰਮ ਕਰ ਰਹੇ ਹਨ। ਅਧਿਆਪਕਾਂ ਨੂੰ ਇਸ ਗੱਲ ਦੀ ਥੋੜੀ ਤਸੱਲੀ ਜ਼ਰੂਰ ਹੈ ਕਿ ਉਹਨਾਂ ਦੀ ਤਨਖ਼ਾਹ ਵਿਚ ਵਾਧੇ ਨੂੰ ਲੈ ਕੇ ਕੁਝ ਤਜਵੀਜ਼ਾਂ ਸਾਹਮਣੇ ਆਈਆਂ ਹਨ ਅਤੇ ਤਨਖਾਹਾਂ ਵਧ ਸਕਦੀਆਂ ਹਨ ਪਰ ਸਰਕਾਰ ਅਜੇ ਸਰਕਾਰੀ ਸੇਵਾ ਨਿਯਮਾਂ ਅਤੇ ਪੇਅ ਸਕੇਲ ਦਾ ਦਾਇਰਾ ਸਪੱਸ਼ਟ ਨਹੀਂ ਕਰ ਰਹੀ। ਜਦੋਂ ਤੱਕ ਇਹ ਸਾਰੀ ਪ੍ਰਕਿਰਿਆ ਸਪੱਸ਼ਟ ਨਹੀਂ ਕੀਤੀ ਜਾਂਦੀ ਉਦੋਂ ਤੱਕ ਅਧਿਆਪਕਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਨਹੀਂ ਮੰਨਿਆ ਜਾ ਸਕਦਾ ਹੈ। ਕੇਂਦਰ ਹੋਵੇ ਜਾਂ ਸੂਬਾ ਸਰਕਾਰ ਹਰੇਕ ਅਹੁਦੇ ਅਤੇ ਹਰੇਕ ਨੌਕਰੀ ਦਾ ਆਪਣਾ ਆਪਣਾ ਪੇਅ ਸਕੇਲ ਹੁੰਦਾ ਹੈ। ਪਰ ਪੰਜਾਬ ਵਿਚ ਇਹ ਸਥਿਤੀ ਸਪੱਸ਼ਟ ਨਹੀਂ ਹੋ ਰਹੀ।
![The appointment of teachers has been announced but the service rules are not yet clear](https://etvbharatimages.akamaized.net/etvbharat/prod-images/18753391_teac2_aspera.jpeg)
ਪੰਜਾਬ 'ਚ ਕਈ ਸ਼੍ਰੇਣੀਆਂ ਦੇ ਕੱਚੇ ਅਧਿਆਪਕ : ਪੰਜਾਬ 'ਚ ਕੇਂਦਰ ਅਤੇ ਸੂਬਾ ਸਰਕਾਰ ਦੀਆਂ ਸਕੀਮਾਂ ਤਹਿਤ ਵੱਖ- ਵੱਖ ਕੱਚੇ ਅਧਿਆਪਕ ਹਨ। ਜਿਹਨਾਂ ਵਿਚ ਸਿੱਖਿਆ ਪ੍ਰੋਵਾਈਡਰ, ਸਰਵ ਸਿੱਖਿਆ ਅਭਿਆਨ, ਐਸਟੀਆਰ, ਈਜੀਐਸ ਵਲ਼ੰਟੀਅਰ ਹਨ। ਸਰਕਾਰ ਵੱਲੋਂ ਰੈਗੂਲਰ ਕੀਤੇ ਜਾਣ ਵਾਲੇ ਇਹਨਾਂ 14239 ਅਧਿਆਪਕਾਂ ਵਿਚ ਇਹ ਅਧਿਆਪਕ ਵੀ ਸ਼ਾਮਲ ਹਨ ਜੋ ਕੇਂਦਰ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਤਹਿਤ ਨਿਯੁਕਤ ਕੀਤੇ ਗਏ। ਇਹਨਾਂ ਵਿਚੋਂ ਬਹੁ ਗਿਣਤੀ ਅਧਿਆਪਕਾਂ ਨੂੰ ਪ੍ਰਾਇਮਰੀ ਸਕੂਲਾਂ ਵਿਚ ਨਿਯੁਕਤ ਕੀਤਾ ਗਿਆ ਜੋ ਕਿ ਸਹਾਇਕ ਅਧਿਆਪਕ ਵਜੋਂ ਨਿਯੁਕਤ ਕੀਤਾ ਗਿਆ ਜੋ ਕਿ ਸਾਰੇ ਵਿਿਸ਼ਆਂ ਲਈ ਹੁੰਦੇ ਹਨ। ਅਧਿਆਪਕਾਂ ਦਾ ਕਹਿਣਾ ਹੈ ਕਿ ਉਹਨਾਂ ਦਾ 10-15 ਸਾਲ ਇੰਨਾ ਜ਼ਿਆਦਾ ਸੋਸ਼ਣ ਹੋਇਆ ਹੈ ਕਿ ਹੁਣ ਰੈਗੂਲਰ ਹੋਣ ਨਾਲੋਂ ਜ਼ਿਆਦਾ ਤਨਖਾਹ ਵਧਣ ਦੀ ਖੁਸ਼ੀ ਹੈ। ਸਰਕਾਰਾਂ ਤੋਂ ਜ਼ਿਆਦਾਤਰ ਅਧਿਆਪਕ ਤਾਂ ਠੱਗੇ ਹੋਏ ਹੀ ਮਹਿਸੂਸ ਕਰ ਰਹੇ ਹਨ।
- NEET Exam Results:ਨੀਟ ਦੀ ਪ੍ਰੀਖਿਆ ਦੇ ਨਤੀਜੇ 'ਚ ਪੰਜਾਬ ਦੀਆਂ 2 ਧੀਆਂ ਰਹੀਆਂ ਅੱਵਲ, ਪ੍ਰਿੰਜਲ ਤੇ ਅੰਛਿਕਾ ਨੇ ਵਧਾਇਆ ਮਾਣ
- ਪਿੰਡ ਭੈਣੀਬਾਘਾ ਦੇ ਪ੍ਰਾਇਮਰੀ ਹੈਲਥ ਸੈਂਟਰ ਦੇ ਸਟਾਫ ਦੀ ਬਦਲੀ ਕਰਨ ਦੇ ਵਿਰੋਧ 'ਚ ਆਏ 14 ਪਿੰਡਾਂ ਦੇ ਲੋਕ
- ਲੁਧਿਆਣਾ ਕੈਸ਼ ਵੈਨ ਲੁੱਟ ਦੇ ਮਾਮਲੇ 'ਚ 5 ਕਰੋੜ ਰੁਪਏ ਸਮੇਤ 6 ਮੁਲਜ਼ਮ ਗ੍ਰਿਫ਼ਤਾਰ, ਜਾਣੋ ਕੌਣ ਹੈ ਮਾਸਟਰ ਮਾਈਡ...
ਅਧਿਆਪਕ ਜਥੇਬੰਦੀਆਂ ਨੂੰ ਸਰਕਾਰ ਤੋਂ ਕੀ ਆਸ ? : ਸਰਕਾਰੀ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਹਿਲ ਦਾ ਕਹਿਣਾ ਹੈ ਕਿ "ਸਰਕਾਰ ਤਾਂ ਇਹ ਵਾਅਦਾ ਕਰਕੇ ਹੀ ਪੰਜਾਬ 'ਚ ਆਈ ਸੀ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਵੇਗਾ ਅਤੇ ਵਿਦੇਸ਼ਾਂ ਵਿਚ ਪਲਾਇਨ ਰੋਕਿਆ ਜਾ ਸਕੇ। ਜੇਕਰ ਸਰਕਾਰ ਰੁਜ਼ਗਾਰ ਦੇਵੇਗੀ ਤਾਂ ਹੀ ਸਰਕਾਰ ਦਾ ਇਹ ਵਾਅਦਾ ਪੂਰਾ ਹੋਵੇਗਾ। ਉਹਨਾਂ ਇਹ ਵੀ ਆਸ ਹੈ ਕਿ ਸਰਕਾਰ ਦੇ ਰੁਜ਼ਗਾਰ ਵਾਲੇ ਵਾਅਦੇ ਵਿਚ ਕੱਚੇ ਅਧਿਆਪਕ ਪੱਕੇ ਹੋ ਜਾਣਗੇ। ਇਸ ਆਸ ਦੇ ਵਿਚ ਹੀ ਪੰਜਾਬ 'ਚ ਲੋਕਾਂ ਨੇ ਸਰਕਾਰ ਨੂੰ ਵੱਡਾ ਬਹੁਮਤ ਦਿੱਤਾ ਸੀ। ਸਰਕਾਰ ਨੇ ਵਾਅਦਾ ਕੀਤਾ ਸੀ ਕਿ ਰੁਜ਼ਗਾਰ ਦੀ ਪੰਜਾਬ ਵਿਚ ਕੋਈ ਕਮੀ ਨਹੀਂ ਰਹੇਗੀ ਅਤੇ ਕੱਚੇ ਅਧਿਆਪਕਾਂ ਨੂੰ ਪੱਕਾ ਕੀਤਾ ਜਾਵੇਗਾ। ਸਰਕਾਰ ਅਧਿਆਪਕਾਂ ਦੀ ਯੋਗਤਾ ਅਤੇ ਪੇਅ ਸਕੇਲ ਦੇ ਅਧਾਰ 'ਤੇ ਉਹਨਾਂ ਨੂੰ ਰੈਗੂਲਰ ਕਰੇ।"