ETV Bharat / state

ਕੀ ਪੰਜਾਬ ਸਰਕਾਰ ਦੇ 99.33 ਕਰੋੜ ਨਾਲ ਪੰਜਾਬ 'ਚ ਹੜ੍ਹਾਂ ਨੂੰ ਲੱਗੇਗਾ ਮੋੜਾ ? ਪੜ੍ਹੋ ਖਾਸ ਰਿਪੋਰਟ

ਪੰਜਾਬ ਸਰਕਾਰ ਨੇ ਹੜ੍ਹਾਂ ਨੂੰ ਰੋਕਣ ਲਈ 99.33 ਕਰੋੜ ਦਾ ਫੰਡ ਰੱਖਿਆ ਹੈ ਅਤੇ ਦਾਅਵਾ ਕੀਤਾ ਹੈ ਕਿ ਸਰਕਾਰ ਹੜ੍ਹ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ। ਕੀ ਵਾਕਿਆ ਹੀ ਪੰਜਾਬ ਸਰਕਾਰ ਹੜ੍ਹਾਂ ਦੀ ਮਾਰ ਤੋਂ ਪੰਜਾਬੀਆਂ ਦਾ ਬਚਾਅ ਕਰ ਸਕੇਗੀ ? ਪੜੋ ਖਾਸ ਰਿਪੋਰਟ...

control the flood in Punjab
control the flood in Punjab
author img

By

Published : Jun 2, 2023, 8:15 PM IST

Updated : Jun 2, 2023, 8:24 PM IST

ਵਾਤਾਵਰਨ ਪ੍ਰੇਮੀ ਅਮਨਦੀਪ ਸਿੰਘ ਬੈਂਸ ਨਾਲ ਵਿਸ਼ੇਸ਼ ਗੱਲਬਾਤ

ਚੰਡੀਗੜ੍ਹ: ਸਾਲ 2019 ਦਰਮਿਆਨ ਪੰਜਾਬ ਦੇ 13 ਜ਼ਿਲ੍ਹੇ ਹੜ੍ਹਾਂ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ, ਪਸ਼ੂ ਚਾਰੇ ਤੋਂ ਵਾਂਝੇ ਰਹਿ ਗਏ ਅਤੇ ਹੜ੍ਹ ਨਾਲ ਪੀੜਤ ਲੋਕ ਬੁਨਿਆਦੀ ਸਹੂਲਤਾਂ ਤੋਂ ਲੋਕਾਂ ਦੇ ਘਰਾਂ ਅੰਦਰ ਕਈ ਕਈ ਦਿਨਾਂ ਤੱਕ ਪਾਣੀ ਰੁਕਿਆ ਰਿਹਾ ਅਤੇ ਹਜ਼ਾਰਾਂ ਏਕੜ ਫ਼ਸਲ ਹੜ੍ਹ ਦੇ ਪਾਣੀ ਨੇ ਬਰਬਾਦ ਕੀਤੀ। ਦਰਿਆਵਾਂ ਨਾਲ ਲੱਗਦੇ ਖੇਤਰਾਂ 'ਚ ਹੜ੍ਹਾਂ ਦੀ ਮਾਰ ਦਾ ਸਭ ਤੋਂ ਜ਼ਿਆਦਾ ਪ੍ਰਭਾਵ ਵੇਖਣ ਨੂੰ ਮਿਲਿਆ। ਹੜ੍ਹਾਂ ਦੀ ਇਸ ਸਥਿਤੀ ਦਰਮਿਆਨ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਦੀ ਪੋਲ੍ਹ ਵੀ ਖੁੱਲੀ, ਜਿੰਨ੍ਹਾਂ ਦੇ ਮਾੜੇ ਪ੍ਰਬੰਧਾਂ ਸਦਕਾ ਅਜਿਹੇ ਹਾਲਾਤ ਪੈਦਾ ਹੋਏ। ਹੁਣ ਸਰਕਾਰ ਦਾ ਦਾਅਵਾ ਹੈ ਕਿ ਪੰਜਾਬ ਵਾਸੀਆਂ ਨੂੰ ਹੜ੍ਹਾਂ ਦੀ ਮਾਰ ਨਹੀਂ ਝੱਲਣੀ ਪਵੇਗੀ।

ਵਾਤਾਵਰਣ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਐਲਾਨ ਕੀਤਾ ਹੈ ਕਿ ਪੰਜਾਬ ਸਰਕਾਰ ਹੜ੍ਹਾਂ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ ਸਥਿਤੀ ਨਾਲ ਨਿਪਟਣ ਲਈ ਸਰਕਾਰ ਵੱਲੋਂ 99.33 ਕਰੋੜ ਰੁਪਏ ਰਾਖਵੇਂ ਰੱਖੇ ਗਏ ਹਨ। ਜਿਸ ਕਰਕੇ ਪੰਜਾਬ ਸਰਕਾਰ ਵੱਲੋਂ ਹੜ੍ਹ ਰੋਕੂ ਕੰਮਾਂ 'ਤੇ 79.33 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ, ਜਦਕਿ ਹੜ੍ਹਾਂ ਦੇ ਸੀਜ਼ਨ ਦੌਰਾਨ ਕਿਸੇ ਵੀ ਅਣਸੁਖਾਵੀਂ ਸਥਿਤੀ ਨਾਲ ਨਜਿੱਠਣ ਲਈ 20 ਕਰੋੜ ਰੁਪਏ ਦੀ ਵਾਧੂ ਰਾਸ਼ੀ ਰੱਖੀ ਗਈ ਹੈ। ਦਰਿਆਵਾਂ ਨਾਲ ਲੱਗਦੇ ਖੇਤਰਾਂ ਦੀ ਸੁਰੱਖਿਆ ਦਾ ਜ਼ਿਆਦਾ ਧਿਆਨ ਰੱਖਿਆ ਜਾਵੇਗਾ।

ਪੰਜਾਬ ਵਿੱਚ ਹੜ੍ਹ ਕਦੋਂ ਆਏ
ਪੰਜਾਬ ਵਿੱਚ ਹੜ੍ਹ ਕਦੋਂ ਆਏ

ਇਸ ਤੋਂ ਇਲਾਵਾ ਆਈਆਈਟੀ ਰੋਪੜ ਦੇ ਨਾਲ ਲੱਗਦੇ ਖੇਤਰਾਂ ਵਿੱਚ ਹੜ੍ਹ ਸੁਰੱਖਿਆ ਦੇ ਕੰਮ ਕੀਤੇ ਜਾ ਰਹੇ ਹਨ ਤਾਂ ਜੋ ਮੁੜ ਹੜ੍ਹ ਆਉਣ ਦੀ ਸਥਿਤੀ ਵਿੱਚ ਮੁਸ਼ਕਲ ਪੇਸ਼ ਨਾ ਆਵੇ। ਰੋਪੜ ਹੈੱਡ ਵਰਕਸ ਵਿੱਚ 7.94 ਕਰੋੜ ਦੀ ਲਾਗਤ ਨਾਲ ਸਤਲੁਜ ਦਰਿਆ ਵਿੱਚੋਂ ਨਿਕਲਣ ਵਾਲੀ ਸਰਹੰਦ ਨਹਿਰ ਦੇ ਗੇਟਾਂ ਦਾ ਮੋਟਰਾਈਜ਼ੇਸ਼ਨ ਵਾਟਰ ਕੰਟਰੋਲ ਲਈ ਕੀਤਾ ਗਿਆ ਹੈ। ਇਸੇ ਤਰ੍ਹਾਂ ਪਿੰਡ ਚੱਕ ਢੇਰਾ ਨੇੜੇ ਸਤਲੁਜ ਦਰਿਆ 'ਤੇ 15.41 ਲੱਖ ਰੁਪਏ ਦੀ ਲਾਗਤ ਨਾਲ ਇੱਕ ਸਟੱਡ ਬਣਾਇਆ ਗਿਆ ਹੈ, ਜੋ ਕਿ ਕਿਨਾਰਿਆਂ ਨੂੰ ਨਹੀਂ ਮਿਟੇਗਾ ਅਤੇ ਆਸ-ਪਾਸ ਦੇ ਰਿਹਾਇਸ਼ੀ ਖੇਤਰਾਂ ਅਤੇ ਵਾਹੀਯੋਗ ਜ਼ਮੀਨ ਨੂੰ ਹੜ੍ਹਾਂ ਤੋਂ ਬਚਾਏਗਾ।

ਪੰਜਾਬ ਦੇ ਦਰਿਆਈ ਖੇਤਰਾਂ ਵਿੱਚ ਹੜ੍ਹਾਂ ਦਾ ਖ਼ਤਰਾ ਜ਼ਿਆਦਾ:- ਪੰਜਾਬ 'ਚ ਸਤਲੁਜ, ਬਿਆਸ, ਰਾਵੀ, ਹਰੀਕੇ ਪੱਤਣ ਅਤੇ ਘੱਗਰ ਨਾਲ ਲੱਗਦੇ ਖੇਤਰ ਜ਼ਿਆਦਾ ਹੜ੍ਹ ਦੀ ਮਾਰ ਝੱਲਦੇ ਹਨ। ਜਲੰਧਰ, ਲੁਧਿਆਣਾ, ਆਨੰਦਪੁਰ ਸਾਹਿਬ, ਕਪੂਰਥਲਾ, ਸੰਗਰੂਰ, ਰੋਪੜ, ਫਿਰੋਜ਼ਪੁਰ, ਫਤਹਿਗੜ੍ਹ ਸਾਹਿਬ, ਪਟਿਆਲਾ, ਪਠਾਨਕੋਟ ਅਤੇ ਨਵਾਂ ਸ਼ਹਿਰ ਅਧੀਨ ਆਉਂਦੇ ਪਿੰਡ ਜ਼ਿਆਦਾਤਰ ਹੜ੍ਹਾਂ ਦੀ ਮਾਰ ਝਲਦੇ ਹਨ।

1993 ਵਿੱਚ ਹੜ੍ਹ ਨੇ ਮਚਾਈ ਤਬਾਹੀ
1993 ਵਿੱਚ ਹੜ੍ਹ ਨੇ ਮਚਾਈ ਤਬਾਹੀ

ਪਿਛਲੀ ਵਾਰ ਆਏ ਇਹਨਾਂ ਹੜ੍ਹਾਂ ਵਿੱਚ 13 ਜ਼ਿਲ੍ਹੇ ਅਤੇ 300 ਤੋਂ ਜ਼ਿਆਦਾ ਪਿੰਡ ਪ੍ਰਭਾਵਿਤ ਹੋਏ ਸਨ। ਹੜ੍ਹਾਂ ਦਾ ਇਕ ਕਾਰਨ ਇਹ ਵੀ ਮੰਨਿਆ ਗਿਆ ਕਿ ਦਰਿਆਵਾਂ ਵਿੱਚ ਨਾਜ਼ਾਇਜ਼ ਮਾਈਨਿੰਗ ਦਾ ਹੋਣਾ, ਕਿਉਂਕਿ ਖੇਤੀਬਾੜੀ ਵਿਭਾਗ ਦੀ ਰਿਪੋਰਟ ਵਿੱਚ ਇਹ ਗੱਲ ਸਾਹਮਣੇ ਆਈ ਕਿ ਭਾਰੀ ਬਰਸਾਤ ਨੇ ਫ਼ਸਲਾਂ ਦਾ ਬਹੁਤਾ ਨੁਕਸਾਨ ਨਹੀਂ ਕੀਤਾ, ਪਰ ਭਾਖੜਾ ਡੈਮ ਤੋਂ ਸਤਲੁਜ ਵਿੱਚ ਛੱਡੇ ਗਏ, ਪਾਣੀ ਨੇ ਫ਼ਸਲਾਂ ਨੂੰ ਵਧੇਰੇ ਪ੍ਰਭਾਵਿਤ ਕੀਤਾ।

ਕਈ ਵਾਰ ਪੰਜਾਬ ਨੇ ਝੱਲੀ ਹੜ੍ਹਾਂ ਦੀ ਮਾਰ :- ਇਸ ਤੋਂ ਪਹਿਲਾਂ 1988 ਵਿੱਚ ਪੰਜਾਬ ਵਿੱਚ ਸਭ ਤੋਂ ਭਿਆਨਕ ਹੜ੍ਹ ਆਇਆ, ਜਦੋਂ ਪੰਜਾਬ ਦੇ ਸਾਰੇ ਦਰਿਆਵਾਂ ਨੇ ਹਜ਼ਾਰਾਂ ਲੋਕਾਂ ਨੂੰ ਮਾਰਿਆ ਅਤੇ ਬੇਘਰ ਕਰ ਦਿੱਤਾ। 23 ਤੋਂ 26 ਸਤੰਬਰ ਤੱਕ ਚਾਰ ਦਿਨਾਂ ਵਿੱਚ ਭਾਖੜਾ ਖੇਤਰ ਵਿੱਚ 634 ਮਿਲੀਮੀਟਰ ਮੀਂਹ ਪਿਆ, ਲੋਕਾਂ ਦੀਆਂ ਫਸਲਾਂ ਖਤਮ ਹੋ ਗਈਆਂ, 12,989 ਪਿੰਡਾਂ ਵਿੱਚੋਂ 9,000 ਹੜ੍ਹਾਂ ਦੀ ਚਪੇਟ 'ਚ ਆਏ ਸਨ, ਜਿਨ੍ਹਾਂ ਵਿੱਚੋਂ 2,500 ਤੋਂ ਵੱਧ ਪੂਰੀ ਤਰ੍ਹਾਂ ਡੁੱਬ ਗਏ, ਇਹ ਪੰਜਾਬ ਦੇ ਇਤਿਹਾਸ ਦਾ ਸਭ ਤੋਂ ਵੱਡਾ ਹੜ੍ਹ ਸੀ। ਕਿ

ਉਂਕਿ ਇਸ ਨੇ 34 ਲੱਖ ਤੋਂ ਵੱਧ ਲੋਕਾਂ ਨੂੰ ਪ੍ਰਭਾਵਿਤ ਕੀਤਾ ਸੀ। ਸਾਲ 1993 ਵਿਚ ਪੂਰੇ ਦੇਸ਼ ਨੂੰ ਹੜ੍ਹ ਦਾ ਸਾਹਮਣਾ ਕਰਨਾ ਪਿਆ। ਜਿਸਦਾ ਅਸਰ ਪੰਜਾਬ ਵਿਚ ਵੀ ਹੋਇਆ ਸਾਲ 1993 'ਚ ਹੜ੍ਹ ਆਏ, ਹੜ੍ਹ ਦੌਰਾਨ 1.2 ਮਿਲੀਅਨ ਏਕੜ ਫ਼ਸਲ ਬਰਬਾਦ ਹੋਈ 350 ਲੋਕਾਂ ਦੀ ਮੌਤ ਵੀ ਹੋਈ ਇਸਦਾ ਸਭ ਤੋਂ ਜ਼ਿਆਦਾ ਅਸਰ ਪੰਜਾਬ ਦੇ ਪਟਿਆਲਾ ਸ਼ਹਿਰ ਵਿਚ ਵੇਖਣ ਨੂੰ ਮਿਲਿਆ।

2019 ਵਿੱਚ ਹੜ੍ਹ ਨੇ ਮਚਾਈ ਤਬਾਹੀ
2019 ਵਿੱਚ ਹੜ੍ਹ ਨੇ ਮਚਾਈ ਤਬਾਹੀ

ਕੀ ਪੰਜਾਬ ਸਰਕਾਰ ਕਰ ਸਕੇਗੀ ਹੜ੍ਹਾਂ ਦਾ ਹੱਲ ? ਵਾਤਾਵਰਣ ਕਾਰਨਕੁੰਨ ਅਮਨਦੀਪ ਸਿੰਘ ਬੈਂਸ ਦਾ ਕਹਿਣਾ ਹੈ ਕਿ ਹੜ੍ਹਾਂ ਨਾਲ ਨਜਿੱਠਣ ਲਈ ਸਰਕਾਰ ਦੀ ਨੀਤੀ ਤਾਂ ਸ਼ਲਾਘਾਯੋਗ ਹੈ। ਪਰ ਸਰਕਾਰ ਲਈ ਇਹ ਯਕੀਨੀ ਬਣਾਉਣਾ ਵੀ ਜ਼ਰੂਰੀ ਹੈ ਕਿ ਇਹ ਪੈਸੇ ਜਿੱਥੇ ਲੱਗਣੇ ਹਨ, ਉੱਥੇ ਸੁਚੱਜੇ ਢੰਗ ਨਾਲ ਲੱਗ ਸਕਣ ਤਾਂ ਕਿ ਲੋਕਾਂ ਦੀ ਖੱਜਲ-ਖੁਆਰੀ ਘੱਟੋ- ਘੱਟ ਹੋਵੇ। ਹੜ੍ਹਾਂ 'ਤੇ ਕਾਬੂ ਤਾਂ ਹੀ ਪਾਇਆ ਜਾ ਸਕੇਗਾ, ਜੇਕਰ ਦਰਿਆਵਾਂ ਦੀ ਨਾਜਾਇਜ਼ ਮਾਈਨਿੰਗ ਰੋਕੀ ਜਾਵੇ, ਮਾਈਨਿੰਗ ਕਰਕੇ ਪਏ ਪਾੜ ਹੜ੍ਹਾਂ ਦਾ ਕਾਰਨ ਬਣਦੇ ਹਨ, ਇਸ ਲਈ ਨਾਜਾਇਜ਼ ਮਾਈਨਿੰਗ ਨੂੰ ਰੋਕਣਾ ਬਹੁਤ ਜ਼ਰੂਰੀ ਹੈ। ਜੋ ਫੰਡ ਸਰਕਾਰ ਨੇ ਹੜ੍ਹਾਂ ਤੋਂ ਬਚਾਅ ਲਈ ਰੱਖਿਆ ਉਹ ਨਜਾਇਜ਼ ਮਾਈਨਿੰਗ ਕਰਨ ਵਾਲਿਆਂ ਸਿਰ ਪਾਉਣਾ ਚਾਹੀਦਾ ਹੈ, ਇਨਫਰਾਸਟਰਕਚਰ ਮਜ਼ਬੂਤ ਬਣਾਉਣਾ ਬਹੁਤ ਜ਼ਰੂਰੀ ਹੈ। ਸ਼ਹਿਰਾਂ ਕਸਬਿਆਂ ਵਿੱਚ ਨਾਜਾਇਜ਼ ਕਬਜ਼ਿਆਂ ਵਾਲੇ ਖਾਲ ਵੀ ਛੁਡਵਾਏ ਜਾ ਸਕਦੇ ਹਨ।

Last Updated : Jun 2, 2023, 8:24 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.