ETV Bharat / state

Sunil Jakhad Statement On Debate : ਸੁਨੀਲ ਜਾਖੜ ਦਾ ਖੁੱਲ੍ਹੀ ਬਹਿਸ 'ਤੇ ਤਿੱਖਾ ਤੰਜ, ਕਿਹਾ- ਜੇ ਫਲੌਰ ਪੁਲਿਸ ਅਕਾਦਮੀ 'ਚ ਕਰਵਾਉਂਦੇ ਮਾਨ ਪ੍ਰੋਗਰਾਮ ਤਾਂ ਪੰਜਾਬ ਦੇ ਲੋਕ ਨਾ ਹੁੰਦੇ ਖੱਜਲ - ਸੁਨੀਲ ਜਾਖੜ ਦਾ ਡਿਬੇਟ ਉੱਤੇ ਪ੍ਰਤੀਕਰਮ

ਬੀਜੇਪੀ ਆਗੂ ਸੁਨੀਲ ਜਾਖੜ ਨੇ ਕਿਹਾ ਜੇਕਰ ਪੰਜਾਬ ਦੇ (Sunil Jakhad Statement On Debate) ਮੁੱਖ ਮੰਤਰੀ ਭਗਵੰਤ ਮਾਨ ਖੁੱਲ੍ਹੀ ਬਹਿਸ ਦਾ ਪ੍ਰੋਗਰਾਮ ਫਲੌਰ ਪੁਲਿਸ ਅਕਾਦਮੀ ਵਿੱਚ ਕਰਵਾਉਂਦੇ ਤਾਂ ਲੋਕ ਪਰੇਸ਼ਾਨ ਨਹੀਂ ਹੋਣੇ ਸੀ।

Sunil Jakhar's reaction to Punjab Chief Minister's open debate
Sunil Jakhad Statement On Debate : ਸੁਨੀਲ ਜਾਖੜ ਦਾ ਖੁੱਲ੍ਹੀ ਬਹਿਸ 'ਤੇ ਤਿੱਖਾ ਤੰਜ, ਕਿਹਾ- ਜੇ ਫਲੌਰ ਪੁਲਿਸ ਅਕਾਦਮੀ 'ਚ ਕਵਾਉਂਦੇ ਮਾਨ ਪ੍ਰੋਗਰਾਮ ਤਾਂ ਪੰਜਾਬ ਦੇ ਲੋਕ ਨਾ ਹੁੰਦੇ ਖੱਜਲ
author img

By ETV Bharat Punjabi Team

Published : Nov 1, 2023, 7:02 PM IST

ਚੰਡੀਗੜ੍ਹ ਡੈਸਕ : ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਖੁੱਲ੍ਹੀ ਬਹਿਸ ਉੱਪਰ ਤਿੱਖਾ ਪ੍ਰਤੀਕਰਮ ਦਿੱਤਾ ਹੈ। ਜਾਖੜ ਨੇ ਕਿਹਾ ਕਿ ਪੁਲਿਸ ਨੇ ਆਮ ਲੋਕਾਂ ਨੂੰ ਇਸ ਖੁੱਲ੍ਹੀ ਬਹਿਸ ਦਾ ਹਿੱਸਾ ਨਹੀਂ ਬਣਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰੋਗਰਾਮ ਪੁਲਿਸ ਅਕਾਦਮੀ ਫਿਲੌਰ ਵਿੱਚ ਕੀਤਾ ਜਾਣਦਾ ਚਾਹੀਦਾ ਸੀ। ਜੇਕਰ ਇਹ ਪ੍ਰੋਗਰਾਮ ਲੁਧਿਆਣਾ ਦੀ ਥਾਂ ਉੱਥੇ ਹੁੰਦਾ ਤਾਂ ਸ਼ਹਿਰ ਸੀਲ ਕਰਨ ਦੀ ਲੋੜ ਨਹੀਂ ਪੈਂਦੀ ਅਤੇ ਪੰਜਾਬੀ ਵੀ ਪਰੇਸ਼ਾਨ ਨਾ ਹੁੰਦੇ।

ਦਰਅਸਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੁਧਿਆਣਾ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਕਰਵਾਈ ਗਈ ਮਹਾਂ ਬਹਿਸ ਦੌਰਾਨ ਕਈ ਖਾਸ ਗੱਲਾਂ ਕਹੀਆਂ ਹਨ। ਇਸ ਮੌਕੇ ਹਾਲਾਂਕਿ ਵਿਰੋਧੀ ਪਾਰਟੀਆਂ ਦੀਆਂ ਕੁਰਸੀਆਂ ਜਰੂਰ ਖਾਲੀ ਰਹੀਆਂ ਹਨ। ਇਸਦੇ ਨਾਲ ਹੀ ਇਕ ਤਰ੍ਹਾਂ ਨਾਲ ਵਿਰੋਧੀਆਂ ਇਸ ਡਿਬੇਟ ਦਾ ਬਾਈਕਾਟ ਕੀਤਾ ਹੈ। ਸਾਰੀਆਂ ਪ੍ਰਮੁੱਖ ਪਾਰਟੀਆਂ ਨੂੰ ਸੱਦਾ ਦਿੱਤਾ ਗਿਆ ਸੀ ਪਰ ਕਾਂਗਰਸ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਪਾਰਟੀ ਕਾਂਗਰਸ ਦੇ ਆਗੂ ਪ੍ਰਤਾਪ ਸਿੰਘ ਬਾਜਵਾ, ਅਕਾਲੀ ਦਲ ਦੇ ਮੁਖੀ ਸੁਖਬੀਰ ਬਾਦਲ ਅਤੇ ਭਾਜਪਾ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਦੀਆਂ ਕੁਰਸੀਆਂ ਗੈਰਹਾਜਰੀ ਕਾਰਨ ਖਾਲੀ ਰਹੀਆਂ ਹਨ। ਇਨ੍ਹਾਂ ਲੀਡਰਾਂ ਨੂੰ ਬਕਾਇਦਾ ਸੱਦਾ ਦਿੱਤਾ ਗਿਆ ਸੀ।

  • It is 1st November not 1st April Mann Sahib.
    Why did you pull this humiliating prank on general public by extending an open invitation to them and then telling your police not let them enter the venue of debate.
    It is definitely not funny.
    If you had to address policemen in… pic.twitter.com/a84JGXgvTG

    — Sunil Jakhar (@sunilkjakhar) November 1, 2023 " class="align-text-top noRightClick twitterSection" data=" ">

ਪੰਜਾਬ ਦੇ ਮਸਲਿਆਂ ਉੱਤੇ ਕਿਤਾਬਚਾ : ਐੱਸਵਾਈਐੱਲ ਦੇ ਮੁੱਦੇ ਦੇ ਨਾਲ ਨਾਲ ਭਗਵੰਤ ਮਾਨ ਨੇ ਪੰਜਾਬ ਦੇ ਮਸਲਿਆਂ ਬਾਰੇ ਇੱਕ ਕਿਤਾਬਚਾ ਵੀ ਛਾਪਿਆ ਹੈ ਅਤੇ ਮਾਨ ਨੇ ਕਿਹਾ ਕਿ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਹੁਣ ਤੱਕ 'ਆਪ' ਸਰਕਾਰ ਐਸਵਾਈਐਲ ਦੇ ਮੁੱਦੇ 'ਤੇ ਤਿੰਨ ਵਾਰ ਸੁਪਰੀਮ ਕੋਰਟ ਜਾ ਚੁੱਕੀ ਹੈ। ਉਸ ਨੇ ਇੱਕ ਵਾਰ ਵੀ ਕੋਈ ਹਲਫ਼ਨਾਮਾ ਦਾਇਰ ਨਹੀਂ ਕੀਤਾ, ਸਗੋਂ ਉਹ ਊਰਜਾ ਮੰਤਰੀ ਸ਼ੇਖਾਵਤ ਨੂੰ ਮਿਲਣ ਆਇਆ ਅਤੇ ਐਸਵਾਈਐਲ ਦਾ ਪਾਣੀ ਦੇਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕੇਂਦਰੀ ਮੰਤਰੀ ਸ਼ੇਖਾਵਤ ਨੂੰ ਸੁਝਾਅ ਦਿੱਤਾ ਸੀ ਕਿ ਇਸ ਸਤਲੁਜ ਯਮੁਨਾ ਨਹਿਰ ਨੂੰ ਯਮੁਨਾ ਸਤਲੁਜ ਨਹਿਰ (YSL) ਬਣਾਇਆ ਜਾਵੇ।

ਮਾਨ ਨੇ ਕਿਹਾ, ਟੋਲ ਪਲਾਜੇ-ਮੂੰਹ ਮੁਲਾਹਜ਼ੇ : ਇਸ ਮਹਾਂ ਬਹਿਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਟੋਲ ਪਲਾਜਿਆਂ ਦਾ ਵੀ ਜਿਕਰ ਕੀਤਾ ਹੈ। ਮਾਨ ਨੇ ਅਕਾਲੀ ਦਲ ਦੀ ਕੁਰਸੀ ਵੱਲ ਇਸ਼ਾਰਾ ਕਰਕੇ ਕਈ ਗੱਲਾਂ ਕਹੀਆਂ ਹਨ। ਮਾਨ ਨੇ ਕਿਹਾ ਕਿ ਅਕਾਲੀ ਦਲ ਨੇ ਗਲਤ ਤਰੀਕੇ ਨਾਲ ਆਪਣਾ ਰਸਤਾ ਫੜਿਆ ਹੈ। ਬੱਸਾਂ ਦੇ ਰੂਟ ਦੇ ਰੂਟ 31-31 ਕਿਲੋਮੀਟਰ ਵਧਾ ਕੇ ਦੂਰ-ਦੂਰ ਤੱਕ ਪਹੁੰਚ ਗਏ। ਦਿੱਲੀ ਏਅਰਪੋਰਟ ਤੋਂ ਪ੍ਰਾਈਵੇਟ ਬੱਸਾਂ ਚਲਦੀਆਂ ਸਨ। ਕਿਰਾਇਆ 3500 ਰੁਪਏ ਸੀ। ਹੁਣ ਮਾਨ ਸਰਕਾਰ ਨੇ 1100 ਰੁਪਏ 'ਚ ਦਿੱਲੀ ਏਅਰਪੋਰਟ ਤੋਂ ਬੱਸਾਂ ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਕਿਹਾ ਕਿ ਟੋਲ ਪਲਾਜ਼ੇ ਕਾਂਗਰਸ ਅਤੇ ਅਕਾਲੀ ਦਲ ਦੇ ਸਮੇਂ ਵਿੱਚ ਬਣਾਏ ਗਏ ਸਨ। ਇਹ ਟੋਲ ਪਲਾਜ਼ੇ ਪਹਿਲਾਂ ਵੀ ਬੰਦ ਕੀਤੇ ਜਾ ਸਕਦੇ ਸਨ ਪਰ ਇਨ੍ਹਾਂ ਦੀਆਂ ਤਰੀਕਾਂ ਵਧਾ ਦਿੱਤੀਆਂ ਗਈਆਂ ਹਨ। ਮਾਨ ਨੇ ਕਿਹਾ ਕਿ ਆਪ ਸਰਕਾਰ ਨੇ ਦੇ ਸੱਤਾ 'ਚ ਆਉਣ ਤੋਂ ਬਾਅਦ 14 ਟੋਲ ਪਲਾਜ਼ੇ ਬੰਦ ਕੀਤੇ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.