ਚੰਡੀਗੜ੍ਹ: ਪੰਜਾਬ ਪ੍ਰਦੇਸ਼ ਕਾਂਗਰਸ ਵੱਲੋਂ ਸ਼ੁਕਰਵਾਰ ਨੂੰ ਲੁਧਿਆਣਾ ਵਿਖੇ ਸੂਬਾ ਪੱਧਰੀ ਧਰਨਾ ਦਿੱਤਾ ਜਾਵੇਗਾ। ਜਾਖੜ ਨੇ ਐਸਜੀਪੀਸੀ ਨੂੰ ਲੈ ਕੇ ਇਹ ਕਿਹਾ ਕਿ ਗੁਰੂ ਦੀ ਗੋਲਕ ਨੂੰ ਹੁਣ ਗ਼ਰੀਬਾਂ ਲਈ ਖੋਲਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਹ ਦਾ ਗੁਕੂ ਦਾ ਸੰਦੇਸ਼ ਸੀ ਕਿ ਗੁਰੂ ਦੀ ਗੋਲਕ, ਗਰੀਬ ਦਾ ਮੂੰਹ, ਇਸ ਲਈ ਪੈਸੇ ਨਾ ਹੋਣ ਕਾਰਨ ਕਰਤਾਪੁਰ ਜਾਣ ਤੋਂ ਰਹਿ ਰਹੇ ਹਨ, ਉਨ੍ਹਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ।
ਕਰਤਾਰਪੁਰ ਸਾਹਿਬ ਪਾਕਿਸਤਾਨ ਵਿੱਚ ਲਾਂਘੇ ਰਾਹੀਂ ਪਾਸਪੋਰਟ ਦੇ ਉੱਪਰ ਜਾਖੜ ਨੇ ਕਿਹਾ ਕਿ ਇਮਰਾਨ ਖਾਨ ਦੇ ਫ਼ੈਸਲੇ ਤੋਂ ਬਾਅਦ ਫੌਜ ਨੇ ਐਲਾਨ ਕੀਤਾ ਕਿ ਪਾਸਪੋਰਟ ਜ਼ਰੂਰੀ ਹੈ ਜੋ ਕਿ ਦਰਸਾਉਂਦਾ ਹੈ ਕਿ ਪਾਕਿਸਤਾਨ ਵਿੱਚ ਫੌਜ ਦਾ ਪ੍ਰਧਾਨ ਮੰਤਰੀ ਨਾਲੋਂ ਜ਼ਿਆਦਾ ਪ੍ਰਧਾਨਗੀ ਹੈ। ਜਾਖੜ ਨੇ ਕਿਹਾ ਕਿ ਦੋਵੇਂ ਦੇਸ਼ਾਂ ਦੇ ਪ੍ਰਧਾਨ ਮੰਤਰੀ ਅਤੇ ਸੂਬੇ ਦੇ ਮੁੱਖ ਮੰਤਰੀ ਇਸ ਬਾਬਤ ਗੱਲਬਾਤ ਕਰਨਗੇ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦਾ ਵੀ ਬਿਆਨ ਆਇਆ ਸੀ ਕਿ ਆਧਾਰ ਕਾਰਡ ਹੀ ਲਾਂਘੇ ਰਾਹੀਂ ਪਾਕਿਸਤਾਨ ਜਾਣ ਦਾ ਇੱਕ ਏਜੰਟੀ ਪਰੂਫ ਹੋਣਾ ਚਾਹੀਦਾ ਹੈ ਨਾ ਕਿ ਪਾਸਪੋਰਟ।
ਇਹ ਵੀ ਪੜ੍ਹੋ: ਜੇਲ੍ਹ ਤੋਂ ਰਿਹਾ ਹੋਏ ਮਨਜੀਤ ਧਨੇਰ
ਰਾਜੋਆਣਾ ਦੀ ਸਜ਼ਾ ਦੇ ਫ਼ੈਸਲੇ ਉੱਤੇ ਜਾਖੜ ਨੇ ਕਿਹਾ ਕਿ ਭਾਜਪਾ ਨੂੰ ਪਹਿਲਾਂ ਆਪਣੀ ਮਨਸ਼ਾ ਸਾਫ਼ ਕਰਨੀ ਪਵੇਗੀ। ਦੂਜੇ ਪਾਸੇ ਜਾਖੜ ਨੇ ਕਿਹਾ ਕਿ ਅਕਾਲੀ-ਭਾਜਪਾ ਦਾ ਨਹੁੰ ਮਾਂਸ ਦਾ ਇਹ ਰਿਸ਼ਤਾ ਜਲਦੀ ਹੀ ਟੁੱਟਣ ਵਾਲਾ ਹੈ। ਆਉਣ ਵਾਲੀ ਵਿਧਾਨ ਸਭਾ ਤੋਂ ਪਹਿਲਾਂ ਦੋਨੋਂ ਇੱਕ ਦੂਜੇ ਤੋਂ ਦੂਰ ਹੋਣਗੇ। ਜਾਖੜ ਨੇ ਕਿਹਾ ਕਿ ਭਾਜਪਾ ਅਕਾਲੀ ਦਲ ਤੋਂ ਕਿਨਾਰਾ ਕਰਨਾ ਚਾਹੁੰਦੀ ਹੈ ਅਤੇ ਭਾਜਪਾ ਦੁੱਧ 'ਚੋਂ ਮੱਖੀ ਦੀ ਤਰ੍ਹਾਂ ਅਕਾਲੀ ਦਲ ਨੂੰ ਕੱਢ ਕੇ ਬਾਹਰ ਸੁੱਟ ਦੇਵੇਗੀ।