ETV Bharat / state

550ਵੇਂ ਪ੍ਰਕਾਸ਼ ਪੁਰਬ 'ਤੇ ਸੁਲਤਾਨਪੁਰ ਲੋਧੀ ਵਿਖੇ 41 ਕਵੀਆਂ ਦਾ ਕਵੀਸ਼ਰੀ ਪ੍ਰੋਗਰਾਮ - 550th birth anniversry.

ਸੁਲਤਾਨਪੁਰ ਲੋਧੀ ਦੇ ਵੇਈਂ ਕੰਢੇ ਲੱਗੇ ਮੁੱਖ ਪੰਡਾਲ ਵਿੱਚ 41 ਕਵੀਆਂ ਨੇ ਆਪਣੀਆਂ ਰਚਨਾਵਾਂ ਰਾਹੀਂ ਸ੍ਰੀ ਨਾਨਕ ਦੇਵ ਜੀ ਨੂੰ ਅਕੀਦਤ ਦੇ ਫੁੱਲ ਭੇਂਟ ਕੀਤੇ ।

ਫ਼ੋਟੋ
author img

By

Published : Nov 12, 2019, 4:02 AM IST

ਚੰਡੀਗੜ੍ਹ: ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਨਗਰੀ ਸੁਲਤਾਨਪੁਰ ਲੋਧੀ ਦੇ ਵੇਈਂ ਕੰਢੇ ਲੱਗੇ ਮੁੱਖ ਪੰਡਾਲ 'ਚ ਸੋਮਵਾਰ ਨੂੰ ਕਵੀ ਦਰਬਾਰ ਲਗਾਇਆ ਜਿਸ 'ਚ ਕਵੀਆਂ ਵੱਲੋਂ 550ਵੇਂ ਪ੍ਰਕਾਸ਼ ਪੁਰਬ ਮੌਕੇ ਬਾਬਾ ਨਾਨਕ ਨੂੰ ਆਪਣੀਆਂ ਰਚਨਾਵਾਂ ਰਾਹੀਂ ਅਕੀਦਤ ਦੇ ਫੁੱਲ ਭੇਂਟ ਕੀਤੇ।

ਦੱਸ ਦੇਈਏ ਕਿ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਗੁਰਮੱਖੀ ਲਿਪੀ ਦੇ 41 ਅੱਖਰਾਂ ਦੀ ਤਰਜ਼ 'ਤੇ ਕਵੀ ਦਰਬਾਰ 'ਚ ਰਚਨਾਵਾਂ ਪੜ੍ਹਨ ਲਈ ਚੁਣੇ 41 ਮੰਨੇ-ਪ੍ਰਮੰਨੇ ਕਵੀਆਂ ਨੂੰ ਮੁੱਖ ਪੰਡਾਲ ਵਿੱਚ ਆਉਣ 'ਤੇ ਜੀ ਆਇਆਂ ਆਖਿਆ।

ਫ਼ੋਟੋ
ਫ਼ੋਟੋ

ਇਸ ਮੌਕੇ ਪੰਜਾਬ ਦੇ ਕੈਬਿਨੇਟ ਮੰਤਰੀ ਚਰਨਜੀਤ ਸਿੰਘ ਚੰਨੀ, ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਸੰਦੀਪ ਸੰਧੂ, ਸਥਾਨਕ ਵਿਧਾਇਕ ਸ: ਨਵਤੇਜ ਸਿੰਘ ਚੀਮਾ ਨੇ ਵੀ ਗੁਰੂ ਦਰਬਾਰ 'ਚ ਹਾਜ਼ਰੀ ਭਰੀ 'ਤੇ ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ..

ਨੂਰ ਨਾਨਕ, ਖੁਸ਼ਬੂ ਨਾਨਕ, ਇਹ ਫਜ਼ਾ ਨਾਨਕ ਦੀ,
ਪ੍ਰੇਮ ਅਦੁੱਤੀ ਗਾ ਰਹੀ, ਕੀਰਤ ਹਵਾ ਨਾਨਕ ਦੀ।
ਤੂੰ ਕਿਸੇ ਦੇ ਜ਼ਖਮਾਂ ਉਤੇ ਪ੍ਰੇਮ ਦਾ ਮਰਹਮ ਤਾਂ ਲਾ,
ਇਹੀ ਅਰਦਾਸ ਤੇ ਇਸ ਵਿੱਚ ਸ਼ਫਾ ਨਾਨਕ ਦੀ।

ਇਸੇ ਤਰ੍ਹਾਂ ਜਲੰਧਰ ਤੋਂ ਆਏ ਕਵੀ ਗੁਰਦੀਪ ਸਿੰਘ ਔਲਖ ਕਵੀ ਦਰਬਾਰ ਦੀ ਸ਼ੁਰੂਆਤ ਕੀਤੀ ਅਤੇ ਮੁੱਖ ਪੰਡਾਲ ਵਿੱਚ ਵਹੀਰਾਂ ਘੱਤ ਕੇ ਪੁੱਜੀ ਸੰਗਤ ਨੂੰ ਬਾਬਾ ਨਾਨਕ ਦੀਆਂ ਪ੍ਰੇਮ ਤੇ ਸਾਂਝੀਵਾਲਤਾ ਦੀਆਂ ਸਿੱਖਿਆਵਾਂ ਨੂੰ ਜੀਵਨ ਵਿੱਚ ਅਪਣਾਉਣ ਦਾ ਸੱਦਾ ਦਿਦਿੰਆ ਕਿਹਾ ਕਿ .....

ਫ਼ੋਟੋ
ਫ਼ੋਟੋ

ਮੈਂ ਜਾ ਨਹੀਂ ਸਕਤਾ ਮਦੀਨੇ ਤੋਂ ਕਿਯਾ ਹੁਆ,
ਇਸ ਦਰ ਪੇ ਆਕੇ ਲਗਤਾ ਹੈ ਕਾਅਬਾ ਮਿਲਾ ਮੁਝੇ।

ਸੁਖਜਿੰਦਰ ਕੌਰ ਨੇ ਬਾਬੇ ਨਾਨਕ ਦੇ ਆਪਣੀ ਭੈਣ ਨਾਨਕੀ ਨਾਲ ਰਿਸ਼ਤੇ ਨੂੰ ਬਿਆਨ ਕਰਦਿਆਂ ਕਿਹਾ ਕਿ....

ਵੇਖ ਵੀਹ ਰੁਪਏ ਤੇਰੇ ਕੰਮ ਕਿਹੜੇ ਆ ਗਏ,
ਲੱਖਾਂ ਹੀ ਗਰੀਬ ਰੋਟੀ ਲੰਗਰਾਂ ਚੋ ਖਾ ਗਏ।

ਸਰਦਾਰ ਪੰਛੀ ਨੇ 'ਕਿਯਾ ਵਿਗਿਆਨ ਕੇ ਯੁੱਗ ਕਾ ਨਯਾ ਅਗਾਜ਼ ਨਾਨਕ ਨੇ' ਗਾ ਕੇ ਸੰਗਤਾਂ ਨੂੰ ਬਾਬੇ ਨਾਨਕ ਦੀ ਜੀਵਨੀ ਤੇ ਕਿਹਾ ਕਿ....

ਤ੍ਰਿਲੋਚਣ ਲੋਚੀ ਦੀ ਕਲਮ ਤੋਂ ਸੰਗਤਾਂ ਨੇ ਸੁਣਿਆ,
ਜਿੱਥੇ ਜਿੱਥੇ ਪੈਰ ਸੀ ਧਰਿਆ, ਓਹੀਓ ਮਿੱਟੀ ਸੋਨਾ ਹੋ ਗਈ,
ਨਾਨਕ ਦੇ ਸੁੱਚੇ ਸ਼ਬਦਾਂ ਲਈ ਸਾਰੀ ਧਰਤ ਹੀ ਵਰਕਾ ਹੋ ਗਈ

ਇਸ ਤਰ੍ਹਾਂ ਬਾਕੀ ਕਵੀਆਂ ਨੇ ਕੁਲਵੰਤ ਸਿੰਘ ਗ੍ਰੇਵਾਲ, ਡਾ: ਮੋਹਨਜੀਤ, ਸ: ਗੁਰਭਜਨ ਸਿੰਘ ਗਿੱਲ, ਅਨੂਪ ਸਿੰਘ ਵਿਰਕ, ਮੋਹਨ ਸਪਰਾ, ਗੁਰਚਰਨ ਸਿੰਘ, ਲਿਆਕਤ ਜਾਫ਼ਰੀ, ਅਜਮਲ ਖ਼ਾਨ, ਜਸਪ੍ਰੀਤ ਕੌਰ ਫਲਕ, ਨੌਸ਼ਾਹ ਅਮਰੋਹਵੀ, ਲਖਮੀਰ ਸਿੰਘ ਆਦਿ ਨੇ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਸਿਧਾਂਤਾਂ ਸਬੰਧੀ ਆਪਣੀਆਂ ਕਵਿਤਾਵਾਂ ਪੇਸ਼ ਕੀਤਾ।

Intro:ਮੁੱਖ ਪੰਡਾਲ ਵਿੱਚ 41 ਕਵੀਆਂ ਨੇ ਆਪਣੀਆਂ ਰਚਨਾਵਾਂ ਰਾਹੀਂ ਬਾਬਾ ਨਾਨਕ ਨੂੰ ਅਕੀਦਤ ਦੇ ਫੁੱਲ ਕੀਤੇ ਭੇਟ

ਕੀਰਤਨੀ ਜਥਿਆਂ ਨੇ ਰਸਭਿੰਨੇ ਕੀਰਤਨ ਨਾਲ ਸੰਗਤਾਂ ਨੂੰ ਸ਼ਬਦ ਗੁਰੂ ਨਾਲ ਜੋੜਿਆBody:ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਚਰਨ ਛੋਹ ਪ੍ਰਾਪਤ ਨਗਰੀ ਸੁਲਤਾਨਪੁਰ ਲੋਧੀ ਵਿਖੇ ਪਾਵਨ ਵੇਈਂ ਕੰਢੇ ਸਥਾਪਿਤ ਮੁੱਖ ਪੰਡਾਲ ਵਿੱਚ ਸੋਮਵਾਰ ਨੂੰ ਹੋਏ ਕਵੀ ਦਰਬਾਰ ਵਿੱਚ ਕਵੀਆਂ ਵੱਲੋਂ 550ਵੇਂ ਪ੍ਰਕਾਸ਼ ਪੁਰਬ ਮੌਕੇ ਬਾਬਾ ਨਾਨਕ ਨੂੰ ਆਪਣੀਆਂ ਰਚਨਾਵਾਂ ਰਾਹੀਂ ਅਕੀਦਤ ਦੇ ਫੁੱਲ ਭੇਟ ਕੀਤੇ ਗਏ। ਖਜ਼ਾਨਾ ਮੰਤਰੀ ਪੰਜਾਬ ਸ੍ਰੀ ਮਨਪ੍ਰੀਤ ਸਿੰਘ ਬਾਦਲ ਨੇ ਗੁਰਮੱਖੀ ਲਿਪੀ ਦੇ 41 ਅੱਖਰਾਂ ਦੀ ਤਰਜ਼ 'ਤੇ ਕਵੀ ਦਰਬਾਰ ਵਿੱਚ ਆਪਣੀਆਂ ਰਚਨਾਵਾਂ ਪੜ੍ਹਨ ਲਈ ਚੁਣੇ ਗਏ ਖਿੱਤੇ ਦੇ 41 ਮੰਨੇ-ਪ੍ਰਮੰਨੇ ਕਵੀਆਂ ਨੂੰ ਮੁੱਖ ਪੰਡਾਲ ਵਿੱਚ ਪੁੱਜਣ 'ਤੇ ਜੀ ਆਇਆਂ ਆਖਿਆ। ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਸ: ਚਰਨਜੀਤ ਸਿੰਘ ਚੰਨੀ, ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਕੈਪਟਨ ਸੰਦੀਪ ਸੰਧੂ, ਸਥਾਨਕ ਵਿਧਾਇਕ ਸ: ਨਵਤੇਜ ਸਿੰਘ ਚੀਮਾ ਨੇ ਵੀ ਗੁਰੂ ਦਰਬਾਰ ਵਿਚ ਹਾਜਰੀ ਭਰੀ। ਜਦਕਿ ਇਸ ਤ੍ਰੈਭਾਸ਼ੀ ਕਵੀ ਦਰਬਾਰ ਦਾ ਸੰਚਾਲਨ ਪੰਜਾਬੀ ਦੇ ਪ੍ਰਸਿੱਧ ਕਵੀ ਸੁਰਜੀਤ ਪਾਤਰ ਨੇ ਕੀਤਾ।

ਨੂਰ ਨਾਨਕ, ਖੁਸ਼ਬੂ ਨਾਨਕ, ਇਹ ਫਜ਼ਾ ਨਾਨਕ ਦੀ ਹੈ

ਪ੍ਰੇਮ ਅਦੁੱਤੀ ਗਾ ਰਹੀ, ਕੀਰਤ ਹਵਾ ਨਾਨਕ ਦੀ ਹੈ।

ਤੂੰ ਕਿਸੇ ਦੇ ਜ਼ਖਮਾਂ ਉਤੇ ਪ੍ਰੇਮ ਦਾ ਮਰਹਮ ਤਾਂ ਲਾ

ਹੈ ਇਹੀ ਅਰਦਾਸ ਤੇ ਇਸ ਵਿੱਚ ਸ਼ਫਾ ਨਾਨਕ ਦੀ ਹੈ£

ਜਲੰਧਰ ਤੋਂ ਆਏ ਕਵੀ ਗੁਰਦੀਪ ਸਿੰਘ ਔਲਖ ਨੇ ਸਿੱਖੀ ਅਸੂਲਾਂ ਨੂੰ ਸਮਰਪਿਤ ਇਸ ਮਿਸਰੇ ਨਾਲ ਕਵੀ ਦਰਬਾਰ ਦੀ ਸ਼ੁਰੂਆਤ ਕੀਤੀ ਅਤੇ ਮੁੱਖ ਪੰਡਾਲ ਵਿੱਚ ਵਹੀਰਾਂ ਘੱਤ ਕੇ ਪੁੱਜੀ ਸੰਗਤ ਨੂੰ ਬਾਬਾ ਨਾਨਕ ਦੀਆਂ ਪ੍ਰੇਮ ਅਤੇ ਸਾਂਝੀਵਾਲਤਾ ਦੀਆਂ ਸਿੱਖਿਆਵਾਂ ਨੂੰ ਜੀਵਨ ਵਿੱਚ ਅਪਨਾਉਣ ਦਾ ਸੱਦਾ ਦਿੱਤਾ। ਇਸ ਮਗਰੋਂ ਉਰਦੂ ਦੇ ਸ਼ਾਇਰ ਕਸ਼ਿਸ਼ ਹੁਸ਼ਿਆਰਪੁਰੀ ਨੇ ਆਪਣੀ ਰਚਨਾ ਨਾਲ ਹਾਜਰੀ ਭਰੀ।

ਮੈਂ ਜਾ ਨਹੀਂ ਸਕਤਾ ਮਦੀਨੇ ਤੋਂ ਕਿਯਾ ਹੁਆ,

ਇਸ ਦਰ ਪੇ ਆਕੇ ਲਗਤਾ ਹੈ ਕਾਅਬਾ ਮਿਲਾ ਮੁਝੇ£

ਇਸ ਤੋਂ ਬਾਅਦ ਡਾ: ਸੁਖਜਿੰਦਰ ਕੌਰ ਨੇ ਬਾਬੇ ਨਾਨਕ ਦੇ ਆਪਣੀ ਭੈਣ ਨਾਨਕੀ ਨਾਲ ਰਿਸਤੇ ਨੂੰ ਬਿਆਨਦੀ ਕਵੀਤਾ ਤਰੁੰਨਮ ਵਿਚ ਪੇਸ਼ ਕੀਤੀ।

ਵੇਖ ਵੀਹ ਰੁਪਏ ਤੇਰੇ ਕੰਮ ਕਿਹੜੇ ਆ ਗਏ,

ਲੱਖਾਂ ਹੀ ਗਰੀਬ ਰੋਟੀ ਲੰਗਰਾਂ ਚੋ ਖਾ ਗਏ।

ਉਰਦੂ ਸ਼ਾਇਰ ਬੀਡੀ ਕਾਲੀਆ ਹਮਦਮ ਨੇ ਗਾਇਆ

ਧਰਮ ਹੋ ਹਿੰਦੂ ਕਾ ਜੋ, ਮੁਸਲਮਾਨ ਕਾ ਜੋ ਇਮਾਨ ਹੋ£

ਅਮਰਜੀਤ ਸਿੰਘ ਅਮਰ, ਫਰਤੂਲ ਚੰਦ ਫੱਕਰ, ਡਾ: ਰੁਬੀਨਾ ਸ਼ਬਨਮ, ਮੁਕੇਸ਼ ਆਲਮ, ਸੁਖਦੀਪ ਕੌਰ, ਮਨਵਿੰਦਰ ਸਿੰਘ ਧਨੋਆ, ਨੂਰ ਮੁਹੰਮਦ ਨੂਰ, ਮਹਿਕ ਭਾਰਤੀ, ਫਕੀਰ ਚੰਦ ਤੁਲੀ, ਦਰਸ਼ਨ ਸਿੰਘ ਬੁੱਟਰ ਨੇ ਆਪਣੀਆਂ ਰਚਨਾਵਾਂ ਨਾਲ ਗੁਰੂ ਸਾਹਿਬ ਦੀ ਜ਼ਿੰਦਗੀ ਅਤੇ ਫ਼ਲਸਫ਼ੇ ਨੂੰ ਬਿਆਨ ਕੀਤਾ।

ਸਰਦਾਰ ਪੰਛੀ ਨੇ 'ਕਿਯਾ ਵਿਗਿਆਨ ਕੇ ਯੁੱਗ ਕਾ ਨਯਾ ਅਗਾਜ਼ ਨਾਨਕ ਨੇ' ਗਾ ਕੇ ਸੰਗਤਾਂ ਨੂੰ ਬਾਬੇ ਨਾਨਕ ਦੀ ਤਰਕ ਅਧਾਰਿਤ ਜੀਵਨ ਸੋਚ ਤੋਂ ਸੰਗਤਾਂ ਨੂੰ ਜਾਣੂ ਕਰਵਾਇਆ।

ਤ੍ਰਿਲੋਚਣ ਲੋਚੀ ਦੀ ਕਲਮ ਤੋਂ ਸੰਗਤਾਂ ਨੇ ਸੁਣਿਆ,

ਜਿੱਥੇ ਜਿੱਥੇ ਪੈਰ ਸੀ ਧਰਿਆ, ਓਹੀਓ ਮਿੱਟੀ ਸੋਨਾ ਹੋ ਗਈ,

ਨਾਨਕ ਦੇ ਸੁੱਚੇ ਸ਼ਬਦਾਂ ਲਈ ਸਾਰੀ ਧਰਤ ਹੀ ਵਰਕਾ ਹੋ ਗਈ£

ਇਸ ਮੌਕੇ ਕੁਲਵੰਤ ਸਿੰਘ ਗ੍ਰੇਵਾਲ, ਡਾ: ਮੋਹਨਜੀਤ, ਸ: ਗੁਰਭਜਨ ਸਿੰਘ ਗਿੱਲ, ਅਨੂਪ ਸਿੰਘ ਵਿਰਕ, ਮੋਹਨ ਸਪਰਾ, ਗੁਰਚਰਨ ਸਿੰਘ, ਲਿਆਕਤ ਜਾਫ਼ਰੀ, ਅਜਮਲ ਖ਼ਾਨ, ਜਸਪ੍ਰੀਤ ਕੌਰ ਫਲਕ, ਨੌਸ਼ਾਹ ਅਮਰੋਹਵੀ, ਲਖਮੀਰ ਸਿੰਘ ਆਦਿ ਨੇ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਸਿਧਾਂਤਾਂ ਸਬੰਧੀ ਆਪਣੀਆਂ ਕਵਿਤਾਵਾਂ ਪੇਸ਼ ਕੀਤੀਆਂ। ਰਾਬਿੰਦਰ ਸਿੰਘ ਮਸਰੂਰ ਦੀ ਕਵਿਤਾ ਨਾਲ ਇਸ ਕਵੀ ਸੰਮੇਲਣ ਦਾ ਸਮਾਪਨ ਹੋਇਆ।

ਇਸ ਤੋਂ ਬਿਨ੍ਹਾਂ ਅੱਜ ਸਵੇਰ ਅਤੇ ਸ਼ਾਮ ਦੇ ਦਿਵਾਨਾਂ ਵਿਚ ਭਾਈ ਗੁਰਮੀਤ ਸਿੰਘ, ਭਾਈ ਤਰਸੇਮ ਸਿੰਘ, ਭਾਈ ਗੁਰਮੇਲ ਸਿੰਘ ਤੇ ਰਵਿੰਦਰ ਸਿੰਘ ਕੀਰਤਨੀ ਜੱਥੇ ਨੇ ਇਲਾਹੀ ਬਾਣੀ ਦਾ ਕੀਰਤਨ ਕੀਤਾ।
Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.