ETV Bharat / state

ਵਾਇਰਲ ਵੀਡੀਓ ਤੇ ਭਖੀ ਸਿਆਸਤ, ਸੁਖਜਿੰਦਰ ਰੰਧਾਵਾ ਨਿਊਜ਼ ਚੈਨਲਾਂ ਹੋਏ ਦੁਆਲੇ...

ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਕੈਬਿਨੇਟ ਮੰਤਰੀ ਸੁਖਜਿੰਦਰ ਰੰਧਾਵਾ ਦੀ ਵੀਡੀਓ ਕਾਰਨ ਪੰਜਾਬ ਦਾ ਸਿਆਸੀ ਮਾਹੌਲ ਭੱਖ ਗਿਆ ਹੈ। ਉੱਥੇ ਹੀ ਸੁਖਜਿੰਦਰ ਰੰਧਾਵਾ ਇਸ ਮਾਮਲੇ ਨੂੰ ਲੈ ਕੇ ਪੁਲਿਸ ਕੋਲ ਪਹੁੰਚ ਗਏ ਹਨ।

ਸੁਖਜਿੰਦਰ ਰੰਧਾਵਾ
ਸੁਖਜਿੰਦਰ ਰੰਧਾਵਾ
author img

By

Published : Dec 29, 2019, 5:06 PM IST

Updated : Dec 29, 2019, 5:35 PM IST

ਚੰਡੀਗੜ੍ਹ: ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਕੈਬਿਨੇਟ ਮੰਤਰੀ ਸੁਖਜਿੰਦਰ ਰੰਧਾਵਾ ਦੀ ਵੀਡੀਓ ਕਾਰਨ ਪੰਜਾਬ ਦਾ ਸਿਆਸੀ ਮਾਹੌਲ ਭੱਖ ਗਿਆ ਹੈ। ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਨੇ ਸੁਖਜਿੰਦਰ ਰੰਧਾਵਾ ਖ਼ਿਲਾਫ਼ ਕਾਰਵਾਈ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਅਪੀਲ ਕੀਤੀ ਹੈ। ਉਧਰ, ਰੰਧਾਵਾ ਇਸ ਮਾਮਲੇ ਨੂੰ ਲੈ ਕੇ ਪੁਲਿਸ ਕੋਲ ਪਹੁੰਚ ਗਏ ਹਨ।

ਰੰਧਾਵਾ ਆਪਣੇ ਵਕੀਲ ਸਮੇਤ ਬਟਾਲਾ ਪਹੁੰਚੇ ਤੇ ਐਸਐਸਪੀ ਉਪਿੰਦਰਜੀਤ ਘੁੰਮਣ ਕੋਲ ਸ਼ਿਕਾਇਤ ਦਰਜ ਕਰਵਾਈ। ਐੱਸਐੱਸਪੀ ਨੂੰ ਸ਼ਿਕਾਇਤ ਪੱਤਰ ਦਿੰਦਿਆਂ ਰੰਧਾਵਾ ਦੇ ਵਕੀਲ ਨਵੀਨ ਗੁਪਤਾ ਨੇ ਕਿਹਾ ਕਿ ਵਾਇਰਲ ਵੀਡੀਓ 2 ਸਾਲ ਪੁਰਾਣੀ ਹੈ, ਤੇ ਇਹ ਗ਼ਲਤ ਢੰਗ ਨਾਲ ਐਡਿਟ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਕੁਝ ਨਿਊਜ਼ ਚੈਨਲ ਵੱਲੋਂ ਬਿਨਾਂ ਤੱਥਾਂ ਦੀ ਪੜਤਾਲ ਕੀਤਿਆਂ ਇਸ ਵੀਡੀਓ ਨੂੰ ਪ੍ਰਸਾਰਿਤ ਕੀਤਾ ਹੈ।

ਰੰਧਾਵਾ ਦੇ ਵਕੀਲ ਨੇ ਅੱਗੇ ਕਿਹਾ ਕਿ ਉਹ ਇਨਸਾਫ਼ ਲਈ ਅਦਾਲਤ ਦਾ ਦਰਵਾਜ਼ਾ ਵੀ ਖੜਕਾਉਣਗੇ, ਤੇ ਸਬੰਧਤ ਨਿਊਜ਼ ਚੈਨਲਾਂ 'ਤੇ ਇੱਕ ਖ਼ਾਸ ਨਿਊਜ਼ ਚੈਨਲ ਸਮੇਤ ਉਸ ਦੇ ਤਿੰਨ ਨੁਮਾਇੰਦਿਆਂ ਤੇ 100 ਕਰੋੜ ਦਾ ਦਾਅਵਾ ਕਰਨਗੇ। ਰੰਧਾਵਾ ਵੱਲੋਂ ਐਸਐਸਪੀ ਬਟਾਲਾ ਨੂੰ ਦਿੱਤੀ ਗਈ ਸ਼ਿਕਾਇਤ ਵਿੱਚ ਖ਼ਾਸਕਰ ਇੱਕ ਨਿਊਜ਼ ਚੈਨਲ ਤੇ ਉਸ ਦੇ ਤਿੰਨ ਨੁਮਾਇੰਦਿਆਂ ਦੇ ਬਕਾਇਦਾ ਨਾਂਅ ਵੀ ਦਰਜ ਕੀਤੇ ਗਏ ਹਨ।

ਸੁਖਜਿੰਦਰ ਸਿੰਘ ਰੰਧਾਵਾ ਨੇ ਐੱਤਵਾਰ ਨੰ ਬਟਾਲਾ ਵਿਖੇ ਐੱਸ.ਐੱਸ.ਪੀ. ਦਫ਼ਤਰ 'ਚ ਪ੍ਰੈੱਸ ਕਾਨਫ਼ਰੰਸ ਕੀਤੀ ਤੇ ਕਿਹਾ ਕਿ 2 ਸਾਲ ਪੁਰਾਣੀ ਵੀਡੀਓ ਨੂੰ ਐਡਿਟ ਕਰ ਕੇ ਉਨ੍ਹਾਂ ਖ਼ਿਲਾਫ਼ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਸ਼ਿਕਾਇਤ ਸਾਈਬਰ ਕ੍ਰਾਈਮ ਨੂੰ ਕਰਨਗੇ। ਕੈਬਿਨੇਟ ਮੰਤਰੀ ਦੀ ਦੋ ਸਾਲ ਪੁਰਾਣੀ ਵੀਡੀਓ ਨੂੰ ਲੈ ਕੇ ਵਿਰੋਧੀ ਧਿਰਾਂ ਉਨ੍ਹਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕਰ ਰਹੀਆਂ ਹਨ।

ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਸੋਸ਼ਲ ਮੀਡੀਆ 'ਤੇ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਦੀ ਇਕ ਵੀਡੀਓ ਵਾਇਰਲ ਹੋ ਰਹੀ ਸੀ, ਜਿਸ ਵਿੱਚ ਸੁਖਜਿੰਦਰ ਰੰਧਾਵਾ ਦੇ ਹੱਥ ਵਿੱਚ ਗੁਰੂ ਨਾਨਕ ਦੇਵ ਜੀ ਦੀ ਫੋਟੋ ਸੀ, ਜਿਸ ਬਾਰੇ ਉਹ ਬੋਲ ਰਹੇ ਹਨ ਕਿ ਤੁਸੀਂ ਬਾਬੇ ਨਾਨਕ ਨੂੰ ਫ਼ੌਜੀ ਬਣਾ ਦਿੱਤਾ ਤੇ ਇਹ ਕੈਪਟਨ ਵਰਗੇ ਲੱਗ ਰਹੇ ਹਨ। ਇਸ ਵੀਡੀਓ ਨੂੰ ਲੈ ਕੇ ਪੰਜਾਬ ਦਾ ਸਿਆਸੀ ਮਾਹੌਲ ਕਾਫ਼ੀ ਭੱਖ ਗਿਆ ਹੈ।

Intro:ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਵਾਇਰਲ ਵੀਡੀਓ ਤੇ ਈਟੀਵੀ ਨਾਲ ਕੀਤੀ ਗੱਲਬਾਤ

ਮੇਰੀ ਵੀਡੀਓ ਨਾਲ ਕੀਤੀ ਗਈ ਛੇੜਛਾੜ

ਜਿਸ ਵਿਅਕਤੀ ਨੇ ਵੀਡੀਓ ਵਾਇਰਲ ਕੀਤੀ ਉਸ ਨੂੰ 2018 ਤੋਂ ਬਾਅਦ ਮੈਂ ਕਦੇ ਨਹੀਂ ਮਿਲਿਆ

Body:ਤੇ ਉਸ ਵੀਡੀਓ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੀ ਫੋਟੋ ਨਹੀਂ ਦਿਖ ਰਹੀ ਇਸ ਵੀਡੀਓ ਨਾਲ ਛੇੜਛਾੜ ਕਰਨ ਵਾਲੇ ਦਾ ਕੱਖ ਨਾ ਰਹੇ

ਪੁਸ਼ਟੀ ਕੀਤੇ ਵੀਡੀਓ ਚਲਾਉਣ ਵਾਲੇ ਚੈਨਲਾਂ ਖ਼ਿਲਾਫ਼ ਕਰੂੰਗਾ ਮਾਣਹਾਨੀ ਦਾ ਕੇਸ

ਬਾਬੇ ਗੁਰੂ ਨਾਨਕ ਦੇਵ ਜੀ ਬਾਰੇ ਅਜਿਹਾ ਨਹੀਂ ਬੋਲ ਸਕਦਾ

ਇਸ ਵੀਡੀਓ ਨੂੰ ਲੈ ਕੇ ਮੈਂ ਅਖੀਰ ਤੱਕ ਇਸ ਦੀ ਜਾਂਚ ਕਰਵਾਵਾਂਗਾ ਮੈਂ ਇੱਕ ਅੰਮ੍ਰਿਤਧਾਰੀ ਬੰਦਾ ਹਾਂ

Conclusion:ਜੇ ਸੁਖਜਿੰਦਰ ਰੰਧਾਵਾ ਨੇ ਅਜਿਹੇ ਬੋਲ ਬਾਬਾ ਨਾਨਕ ਬਾਰੇ ਬੋਲਣਾ ਤਾਂ ਮੇਰਾ ਕੱਖ ਨਾ ਰਹੇ
ਵੀਡੀਓ ਵਾਇਰਲ ਕਰਵਾਉਣ ਵਾਲੇ ਨੂੰ ਬਾਬਾ ਨਾਨਕ ਖ਼ੁਦ ਸਜ਼ਾ ਦੇਣਗੇ ਤੇ ਉਸ ਦਾ ਵੀ ਆਪੇ ਪਤਾ ਚੱਲ ਜਾਏਗਾ
Last Updated : Dec 29, 2019, 5:35 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.