ਚੰਡੀਗੜ੍ਹ: ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਵੱਲੋਂ ਕੈਬਿਨੇਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਕਰੀਬੀਆਂ ਉੱਤੇ ਨਕਲੀ ਬੀਜ ਵੇਚਣ ਦੇ ਇਲਜਾਮ ਲਗਾਏ ਗਏ ਹਨ।
ਇਸ ਸਬੰਧੀ ਸੁਖਜਿੰਦਰ ਸਿੰਘ ਰੰਧਾਵਾ ਨੇ ਈਟੀਵੀ ਭਾਰਤ ਨਾਲ ਖਾਸ ਗੱਲਬਾਤ ਕਰਦਿਆਂ ਕਿਹਾ ਕਿ ਸਾਡੀ ਸਰਕਾਰ ਦੀ ਵੱਡੀ ਕਮੀ ਇਹ ਹੈ ਕਿ ਹੁਣ ਤੱਕ ਸਰਕਾਰ ਨੇ 200 ਕਰੋੜ ਦੇ ਨਕਲੀ ਬੀਜ ਸਕੈਮ ਵਿੱਚ ਸੁੱਚਾ ਸਿੰਘ ਲੰਗਾਹ ਤੇ ਨਕਲੀ ਪੈਸਟੀਸਾਈਡ ਮਾਮਲੇ ਵਿੱਚ ਤੋਤਾ ਸਿੰਘ ਖਿਲਾਫ਼ ਕੋਈ ਠੋਸ ਕਾਰਵਾਈ ਨਹੀਂ ਕੀਤੀ।
ਇਸ ਨੂੰ ਲੈ ਕੇ ਵਿਧਾਨ ਸਭਾ ਵਿੱਚ ਕਮੇਟੀਆਂ ਵੀ ਬਣਾਈਆਂ ਗਈਆਂ ਪਰ ਕੋਈ ਕਾਰਵਾਈ ਨਹੀਂ ਹੋਈ। ਸੁਖਜਿੰਦਰ ਸਿੰਘ ਰੰਧਾਵਾ ਦੇ ਪਿੰਡ ਤੋਂ ਹੀ ਖੇਤੀਬਾੜੀ ਅਫਸਰ ਦੇ ਨਾਲ ਇਸ ਨਕਲੀ ਬੀਜ ਕੈਂਪ ਵਿੱਚ ਮਿਲੇ ਹੋਣ 'ਤੇ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੇ ਪਿੰਡ ਤੋਂ ਸਾਈੰਟਿਸਟ ਡਾਕਟਰ ਰੇਲਵੇ ਡਿਪਾਰਟਮੈਂਟ ਸਣੇ, ਕਈ ਤਮਾਮ ਵੱਡੇ ਵਿਭਾਗਾਂ ਦੇ ਅਫ਼ਸਰ ਰਹਿ ਚੁੱਕੇ ਹਨ। ਜਿੱਥੇ ਅਜਿਹੀ ਗੱਲ ਕਰਨਾ ਵਾਜਿਬ ਨਹੀਂ।
2015 ਵਿੱਚ ਅਕਾਲੀ ਦਲ ਨੇ ਹੀ ਲੱਕੀ ਨੂੰ ਲਾਇਸੈਂਸ ਦਿੱਤਾ ਸੀ ਅਤੇ ਉਸ ਦੇ ਪਿਤਾ ਦੇ ਭੋਗ 'ਤੇ ਪਰਕਾਸ਼ ਸਿੰਘ ਬਾਦਲ ਵੱਲੋਂ ਅਫ਼ਸੋਸ ਜ਼ਾਹਰ ਕਰਨ ਦਾ ਪੱਤਰ ਵੀ ਰੰਧਾਵਾ ਨੇ ਮੀਡੀਆ ਨੂੰ ਦਿਖਾਇਆ। ਰੰਧਾਵਾ ਨੇ ਇਹ ਵੀ ਕਿਹਾ 2007, 2013 ਦੀ ਚੋਣ ਸਮੇਂ ਮੇਰੇ ਵਿਰੁੱਧ ਇਹ ਲੱਕੀ ਚੱਲਦਾ ਰਿਹਾ। ਇਹ ਸਿਰਫ਼ 2017 ਦੀ ਚੋਣਾਂ ਦੇ ਵਿੱਚ ਸਮਰਥਨ ਦਿੱਤਾ। ਸੁਖਜਿੰਦਰ ਰੰਧਾਵਾ ਨੇ ਇਹ ਵੀ ਦਾਅਵਾ ਕੀਤਾ ਕਿ ਨਾ ਤਾਂ ਉਨ੍ਹਾਂ ਨੂੰ ਪੁਲਿਸ ਵਿਭਾਗ ਅਤੇ ਨਾ ਹੀ ਖੇਤੀਬਾੜੀ ਸਕੱਤਰ ਸਣੇ ਕਿਸੇ ਦਾ ਵੀ ਇਸ ਮਾਮਲੇ 'ਚ ਕੋਈ ਫੋਨ ਨਹੀਂ ਆਇਆ।
ਮਜੀਠੀਆ ਤੇ ਸੁਖਜਿੰਦਰ ਸਿੰਘ ਰੰਧਾਵਾ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਟੈਸਟ ਵੀ ਕਰਵਾ ਲਿਆ ਜਾਵੇ ਕਿ ਆਖਿਰ ਇਹ ਖੂਨ ਕਿਸ ਦਾ ਹੈ। ਕਿਉਂਕਿ ਇਸ ਦੇ ਦਾਦੇ ਪੜਦਾਦੇ ਅੰਗਰੇਜ਼ਾਂ ਦੀ ਹਕੂਮਤ ਦਾ ਸਾਥ ਦਿੰਦੇ ਰਹੇ ਸਨ। ਬਿਕਰਮ ਸਿੰਘ ਮਜੀਠੀਆ ਚਾਹੇ ਜਿੰਨੀ ਮਰਜ਼ੀ ਮੇਰੇ ਖ਼ਿਲਾਫ਼ ਪ੍ਰੈੱਸ ਕਾਨਫਰੰਸ ਕਰ ਲਵੇ ਪਰ ਬੇਅਦਬੀ ਅਤੇ ਟਰਾਂਸਪੋਰਟ ਅਤੇ ਹੋਰ ਮਾਫੀਆ ਖ਼ਿਲਾਫ਼ ਰੰਧਾਵਾ ਬੋਲਦਾ ਰਹੇਗਾ।