ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਤਿੰਨ ਤਖ਼ਤਾਂ ਤੋਂ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਰੋਸ ਮਾਰਚ ਕੱਢਿਆ ਜਾ ਰਿਹਾ ਹੈ। ਉਨ੍ਹਾਂ ਨੇ ਇਸ ਸਬੰਧ ਦੇ ਵਿੱਚ ਚੰਡੀਗੜ੍ਹ ਵਿਖੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਨੂੰ ਮੰਗ ਪੱਤਰ ਦੇਣਾ ਹੈ, ਪਰ ਫ਼ਿਲਹਾਲ ਸੁਖਬੀਰ ਸਿੰਘ ਬਾਦਲ ਦਿੱਤੇ ਸਮੇਂ 'ਤੇ(5 ਵਜੇ) ਨਹੀਂ ਪਹੁੰਚੇ।
ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਕਿ ਹਾਲੇ ਤੱਕ ਸੁਖਬੀਰ ਬਾਦਲ ਤਾਂ ਪਹੁੰਚੇ ਨਹੀਂ ਪਰ ਚੰਡੀਗੜ੍ਹ ਦੀਆਂ ਸੜਕਾਂ ਉੱਤੇ ਜਾਮ ਪਹਿਲਾਂ ਤੋਂ ਹੀ ਲੱਗ ਗਿਆ ਹੈ। ਇਸ ਜਾਮ ਦੇ ਵਿੱਚ ਮਰੀਜ਼ਾਂ ਨੂੰ ਲੈ ਕੇ ਜਾਣ ਵਾਲੀਆਂ ਐਂਬੂਲੈਂਸਾਂ ਵੀ ਫ਼ਸੀਆਂ ਹੋਈਆਂ ਹਨ।
ਜਾਮ ਨੂੰ ਦੇਖਦੇ ਹੋਏ ਚੰਡੀਗੜ੍ਹ ਪੁਲਿਸ ਵੱਲੋਂ ਮੁੜ ਫੋਰਸ ਨੂੰ ਚੌਕਸ ਕਰਦਿਆਂ ਬੈਰੀਕੇਟਿੰਗ ਤੇ ਮੁੜ ਖੜ੍ਹਾ ਕਰ ਦਿੱਤਾ ਹੈ ਤਾਂ ਉਥੇ ਹੀ ਪੰਜਾਬ ਪੁਲਿਸ ਵੱਲੋਂ ਵੀ ਮੁੱਲਾਂਪੁਰ ਚੌਕ ਉੱਤੇ ਪਹੁੰਚ ਕੇ ਟ੍ਰੈਫ਼ਿਕ ਨੂੰ ਖ਼ਤਮ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਕਿਸਾਨਾਂ ਦੇ ਹੱਕ ਦੇ ਵਿੱਚ ਡਟੇ ਅਕਾਲੀ ਦਲ ਵੱਲੋਂ ਸ਼ੁਰੂ ਕੀਤੇ ਗਏ ਮਾਰਚ ਤੋਂ ਬਾਅਦ ਚੰਡੀਗੜ੍ਹ ਪੁਲਿਸ ਵੱਲੋਂ ਮੈਮੋਰੰਡਮ ਲਿਆ ਜਾਵੇਗਾ ਜਾਂ ਫ਼ਿਰ ਰਾਜਪਾਲ ਮੈਮੋਰੰਡਮ ਲੈਣ ਲਈ ਅਕਾਲੀ ਦਲ ਦੇ ਵਫ਼ਦ ਨੂੰ ਮਿਲਣ ਦੀ ਸਹਿਮਤੀ ਦੇਣਗੇ। ਇਹ ਵੀ ਦਿਲਚਸਪ ਰਹੇਗਾ ਕਿਉਂਕਿ ਇਹ ਪਹਿਲੀ ਵਾਰ ਹੋਵੇਗਾ ਕਿ ਰਾਜਪਾਲ 5 ਵਜੇ ਤੋਂ ਬਾਅਦ ਕਿਸੇ ਸਿਆਸੀ ਪਾਰਟੀ ਤੋਂ ਰਾਸ਼ਟਰਪਤੀ ਦੇ ਨਾਂਅ ਦਾ ਮੈਮੋਰੈਂਡਮ ਲੈਣਗੇ।