ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਚੰਡੀਗੜ੍ਹ ਪ੍ਰੈੱਸ ਵਾਰਤਾ ਕਰ ਕਾਂਗਰਸ ਸਰਕਾਰ 'ਤੇ ਜੰਮ ਕੇ ਨਿਸ਼ਾਨੇ ਸਾਧੇ ਗਏ। ਸੁਖਬੀਰ ਬਾਦਲ ਮੁਤਾਬਕ ਕੈਪਟਨ ਅਮਰਿੰਦਰ ਸਿੰਘ ਸਰਕਾਰ ਬੁਰੇ ਤਰੀਕੇ ਨਾਲ ਫੇਲ੍ਹ ਹੋ ਚੁੱਕੀ ਹੈ ਅਤੇ ਇਹ ਪਹਿਲਾ ਸੂਬਾ ਹੈ, ਜਿੱਥੇ ਐਕਸਾਈਜ਼ ਵਿਭਾਗ ਲਗਾਤਾਰ ਘਾਟੇ 'ਚ ਜਾ ਰਿਹਾ ਜਦ ਕਿ ਪੂਰੇ ਭਾਰਤ ਵਿੱਚ ਹਰ ਸੂਬਾ ਸ਼ਰਾਬ ਦੀ ਵਿਕਰੀ ਤੋਂ ਖਜ਼ਾਨੇ ਭਰ ਰਿਹਾ ਹੈ।
ਸੁਖਬੀਰ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਲੌਕਡਾਊਨ ਸਾਰਿਆਂ ਦੇ ਲਈ ਲੱਗਿਆ ਹੋਇਆ ਪਰ ਉਹ ਘਰ ਤੋਂ ਨਿਕਲ ਕੇ ਪੰਜਾਬ ਦੇ ਲੋਕਾਂ ਦਾ ਹਾਲ ਚਾਲ ਤਾਂ ਪੁੱਛਣ ਉਹ ਇੱਕ ਵਾਰ ਵੀ ਲੌਕਡਾਊਨ ਦੇ ਵਿੱਚੋਂ ਘਰੋਂ ਬਾਹਰ ਨਹੀਂ ਨਿਕਲੇ। ਇਸ ਦੇ ਨਾਲ ਕਿਹਾ ਕਿ ਸੋਸ਼ਲ ਮੀਡੀਆ 'ਤੇ ਭਾਵੇਂ ਏਐੱਸਆਈ ਹਰਜੀਤ ਸਿੰਘ ਹੋਵੇ ਜਾਂ ਕੋਈ ਵੀ ਡਾਕਟਰ ਨਰਸ ਉਨ੍ਹਾਂ ਨਾਲ ਗੱਲਬਾਤ ਕਰ ਸਿਰਫ਼ ਮੀਡੀਆ ਦੇ ਵਿੱਚ ਸੁਰਖੀਆਂ ਬਟੋਰਨ ਦੇ ਲਈ ਹੀ ਕੀਤਾ ਜਾ ਰਿਹੈ।
ਇੰਨ੍ਹਾਂ ਹੀ ਨਹੀਂ ਸੁਖਬੀਰ ਬਾਦਲ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਪੀਪੀਏ ਕਿੱਟਾਂ ਅਤੇ ਰਾਸ਼ਨ ਹਰ ਇੱਕ ਚੀਜ਼ ਕੇਂਦਰ ਸਰਕਾਰ ਦੀ ਸੂਬੇ ਦੇ ਲੋਕਾਂ ਵਿੱਚ ਦਿੱਤੀ ਜਾ ਰਹੀ ਹੈ, ਜਦਕਿ ਸੂਬਾ ਸਰਕਾਰ ਨੇ ਇੱਕ ਰੁਪਈਆ ਵੀ ਇਸ ਮਹਾਂਮਾਰੀ ਦੌਰਾਨ ਪੰਜਾਬ ਦੇ ਲੋਕਾਂ ਲਈ ਨਹੀਂ ਲਗਾਇਆ।
ਨੇੜਲੇ ਸੂਬੇ ਹਰਿਆਣੇ ਦੀ ਤਾਰੀਫ਼ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਹਰਿਆਣਾ ਦੇ ਵਿੱਚ ਹਰ ਇੱਕ ਚੀਜ਼ ਕੰਟਰੋਲ ਦੇ ਵਿੱਚ ਇੰਡਸਟਰੀ ਵੀ ਚੱਲ ਰਹੀ ਹੈ ਅਤੇ ਸਰਕਾਰ ਵਧੀਆ ਕੰਮ ਵੀ ਕਰ ਰਹੀ ਹੈ ਪਰ ਕਾਂਗਰਸ ਸਰਕਾਰ ਦੇ ਮੰਤਰੀ ਅਤੇ ਅਫ਼ਸਰ ਆਪਸ ਵਿਚ ਹੀ ਉਲਝੇ ਹੋਏ ਹਨ ਅਤੇ ਕੈਬਿਨੇਟ ਦਾ ਏਜੰਡਾ ਜੋ ਕਿ ਸੀਕਰੇਟ ਹੁੰਦਾ, ਉਸ ਦੇ ਵਿੱਚ ਵੀ ਹਨ ਆਫੀਸ਼ੀਅਲ ਸ਼ਰਾਬ ਦੇ ਮਸਲੇ ਨੂੰ ਲੈ ਕੇ ਆਪਸ 'ਚ ਮੰਤਰੀ ਤੇ ਚੀਫ ਸੈਕਟਰੀ ਬਹਿਸ ਕਰਦੇ ਨਜ਼ਰ ਆਉਂਦੇ ਹਨ।
ਇਹ ਵੀ ਪੜੋ: ਕੋਵਿਡ -19: ਦੇਸ਼ 'ਚ ਪੀੜਤਾਂ ਦੀ ਗਿਣਤੀ 70 ਹਜ਼ਾਰ ਤੋਂ ਪਾਰ, 2293 ਮੌਤਾਂ
ਇਸ ਦੇ ਨਾਲ ਹੀ ਸੁਖਬੀਰ ਬਾਦਲ ਨੇ ਚੀਫ ਸੈਕਟਰੀ ਕਰਨ ਅਵਤਾਰ ਮਾਮਲੇ ਦੇ ਵਿਚ ਸਿਟਿੰਗ ਜੱਜ ਤੋਂ ਜਾਂਚ ਦੀ ਮੰਗ ਕਰਾਉਣ ਦੀ ਗੱਲ ਆਖੀ ਹੈ ਤਾਂ ਜੋ ਪਤਾ ਚੱਲ ਸਕੇ ਕਿ ਆਖਰ ਗ਼ਲਤ ਕੰਮ ਮੰਤਰੀ ਕਰ ਰਹੇ ਹਨ ਜਾਂ ਚੀਫ਼ ਸੈਕਟਰੀ।