ETV Bharat / state

ASIAN GAMES 2023: ਸਿਫ਼ਤ ਕੌਰ ਸਮਰਾ ਨੇ ਏਸ਼ੀਅਨ ਖੇਡਾਂ 'ਚ ਜਿੱਤਿਆ ਇੱਕ ਸੋਨੇ ਅਤੇ ਇੱਕ ਚਾਂਦੀ ਦਾ ਤਮਗਾ, ਬਣਾਇਆ ਵਿਸ਼ਵ ਰਿਕਾਰਡ, ਮਿਲ ਰਹੀਆਂ ਵਧਾਈਆਂ

ਸ਼ੂਟਿੰਗ ਈਵੈਂਟ ਵਿੱਚ ਫਰੀਦਕੋਟ ਦੀ ਨਿਸ਼ਾਨੇਬਾਜ਼ ਸਿਫ਼ਤ ਕੌਰ ਸਮਰਾ (Shooter Sifat Kaur Samra) ਨੇ ਏਸ਼ੀਅਨ ਗੇਮਜ਼ 2023 ਵਿੱਚ ਇੱਕ ਸੋਨੇ ਅਤੇ ਇੱਕ ਚਾਂਦੀ ਦਾ ਤਮਗ਼ਾ ਜਿੱਤ ਕੇ ਦੇਸ਼ ਦੀ ਝੋਲੀ ਪਾਇਆ ਹੈ । ਖੇਡ ਮੰਤਰੀ ਮੀਤ ਹੇਅਰ ਨੇ ਫਰੀਦਕੋਟ ਦੀ ਹੋਣਹਾਰ ਨਿਸ਼ਾਨੇਬਾਜ਼ ਨੂੰ ਮੁਬਾਰਕਾਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਸਿਫ਼ਤ ਕੌਰ ਦੀ ਇਹ ਉਪਲੱਬਧੀ ਸੂਬੇ ਦੀਆਂ ਹੋਰ ਕੁੜੀਆਂ ਲਈ ਮਿਸਾਲ ਬਣੇਗੀ।

Sports Minister Gurmeet Singh Meet Hare congratulated Sifat Kaur Samra, the gold medal winner of Faridkot in the Asian Games.
ASIAN GAMES 2023: ਗੋਲਡ ਮੈਡਲ ਜੇਤੂ ਸਿਫ਼ਤ ਕੌਰ ਸਮਰਾ ਨੂੰ ਖੇਡ ਮੰਤਰੀ ਮੀਤ ਹੇਅਰ ਨੇ ਦਿੱਤੀ ਵਧਾਈ, ਕਿਹਾ-ਬਾਕੀ ਲੜਕੀਆਂ ਨੂੰ ਮਿਲੇਗੀ ਪ੍ਰੇਰਨਾ
author img

By ETV Bharat Punjabi Team

Published : Sep 27, 2023, 5:41 PM IST

Updated : Sep 27, 2023, 7:13 PM IST

ਚੰਡੀਗੜ੍ਹ: ਚੀਨ ਦੇ ਹਾਂਗਜ਼ੂ ਵਿਖੇ ਚੱਲ ਰਹੀਆਂ ਏਸ਼ੀਅਨ ਗੇਮਜ਼ ਵਿੱਚ ਪੰਜਾਬ ਦੀ ਨਿਸ਼ਾਨੇਬਾਜ਼ ਸਿਫ਼ਤ ਕੌਰ ਸਮਰਾ (Sifat Kaur Samra) ਨੇ ਅੱਜ ਭਾਰਤ ਲਈ ਇੱਕ ਸੋਨੇ ਅਤੇ ਇੱਕ ਚਾਂਦੀ ਦਾ ਤਮਗ਼ਾ ਜਿੱਤਿਆ। ਪੁਰਸ਼ਾਂ ਦੇ ਸਕੀਟ ਮੁਕਾਬਲੇ ਵਿੱਚ ਪੰਜਾਬ ਦੇ ਅੰਗਦ ਵੀਰ ਸਿੰਘ ਬਾਜਵਾ ਤੇ ਗੁਰਜੋਤ ਸਿੰਘ ਖੰਗੂੜਾ ਨੇ ਕਾਂਸੀ ਦਾ ਤਮਗ਼ਾ ਜਿੱਤਿਆ। ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਫਰੀਦਕੋਟ ਦੀ ਹੋਣਹਾਰ ਨਿਸ਼ਾਨੇਬਾਜ਼ ਸਿਫ਼ਤ ਸਮਰਾ ਅਤੇ ਦੋਵੇਂ ਸਕੀਟ ਨਿਸ਼ਾਨੇਬਾਜ਼ਾਂ ਨੂੰ ਮੁਬਾਰਕਾਂ ਦਿੰਦਿਆਂ ਕਿਹਾ ਕਿ ਉਨ੍ਹਾਂ ਆਪਣੇ ਬਿਹਤਰੀਨ ਪ੍ਰਦਰਸ਼ਨ ਨਾਲ ਸੂਬੇ ਅਤੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਨੂੰ ਖੇਡਾਂ ਵਿੱਚ ਮੁੜ ਦੇਸ਼ ਦਾ ਮੋਹਰੀ ਸੂਬਾ ਬਣਾਉਣ ਦੇ ਸੁਫ਼ਨੇ ਨੂੰ ਸਿਫ਼ਤ ਜਿਹੀਆਂ ਖਿਡਾਰਨਾਂ ਹੀ ਪੂਰਾ ਕਰਨਗੀਆਂ। ਪੰਜਾਬ ਦੇ ਖਿਡਾਰੀ ਏਸ਼ੀਅਨ ਗੇਮਜ਼ ਵਿੱਚ ਨਿਰੰਤਰ ਵਧੀਆ ਪ੍ਰਦਰਸ਼ਨ ਕਰ ਰਹੇ ਹਨ।

ਲੜਕੀਆਂ ਲਈ ਪ੍ਰੇਰਨਾ ਸ੍ਰੋਤ: ਉਨ੍ਹਾਂ ਕਿਹਾ ਕਿ ਸਿਫ਼ਤ ਦੀ ਇਹ ਪ੍ਰਾਪਤੀ ਪੰਜਾਬ ਵਿੱਚ ਨਵੀਂ ਉਮਰ ਦੇ ਖਿਡਾਰੀਆਂ ਖਾਸ ਕਰਕੇ ਲੜਕੀਆਂ (Source of inspiration for girls) ਲਈ ਪ੍ਰੇਰਨਾ ਸ੍ਰੋਤ ਹੈ। ਉਨ੍ਹਾਂ ਇਸ ਪ੍ਰਾਪਤੀ ਦਾ ਸਿਹਰਾ ਨਿਸ਼ਾਨੇਬਾਜ਼ ਦੀ ਸਖ਼ਤ ਮਿਹਨਤ ਅਤੇ ਉਸ ਦੇ ਮਾਪਿਆਂ ਅਤੇ ਕੋਚਾਂ ਸਿਰ ਬੰਨ੍ਹਿਆਂ। ਖੇਡਾਂ ਵਤਨ ਪੰਜਾਬ ਦੀਆਂ ਦੇ ਉਦਘਾਟਨੀ ਸਮਾਰੋਹ ਵਿੱਚ ਸਿਫ਼ਤ ਸਮਰਾ ਮਸ਼ਾਲ ਮਾਰਚ ਦਾ ਹਿੱਸਾ ਸੀ। ਏਸ਼ਿਆਈ ਖੇਡਾਂ ਦੀ ਤਿਆਰੀ ਲਈ ਪੰਜਾਬ ਸਰਕਾਰ ਨੇ ਸਾਰੇ ਪੰਜਾਬੀ ਖਿਡਾਰੀਆਂ ਨੂੰ 8-8 ਲੱਖ ਰੁਪਏ ਦਾ ਚੈੱਕ ਸੌਂਪਿਆ ਸੀ।

ਸਿਫਤ ਕੌਰ ਸਮਰਾ ਨੇ ਬਣਾਇਆ ਵਿਸ਼ਵ ਰਿਕਾਰਡ: ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੀ ਵਿਦਿਆਰਥਣ ਸਿਫ਼ਤ ਕੌਰ ਸਮਰਾ ਨੇ ਹਾਂਗਜ਼ੂ ਵਿਖੇ 50 ਮੀਟਰ ਰਾਈਫ਼ਲ ਥ੍ਰੀ ਪੁਜ਼ੀਸ਼ਨ ਵਿੱਚ ਵਿਅਕਤੀਗਤ ਵਰਗ ਵਿੱਚ 469.6 ਸਕੋਰ ਨਾਲ ਨਵੇਂ ਵਿਸ਼ਵ ਰਿਕਾਰਡ ਨਾਲ ਸੋਨੇ ਦਾ ਤਮਗ਼ਾ ਜਿੱਤਿਆ। ਇਸੇ ਮੁਕਾਬਲੇ ਵਿੱਚ ਭਾਰਤ ਦੀ ਇੱਕ ਹੋਰ ਨਿਸ਼ਾਨੇਬਾਜ਼ ਨੇ ਆਸ਼ੀ ਚੌਕਸੀ ਨੇ ਕਾਂਸੀ ਦਾ ਤਮਗ਼ਾ ਜਿੱਤਿਆ। ਸਿਫ਼ਤ ਸਮਰਾ ਨੇ ਭਾਰਤੀ ਟੀਮ ਵੱਲੋਂ ਖੇਡਦਿਆਂ 50 ਮੀਟਰ ਰਾਈਫ਼ਲ ਥ੍ਰੀ ਪੁਜ਼ੀਸ਼ਨ ਦੇ ਟੀਮ ਵਰਗ ਵਿੱਚ ਚਾਂਦੀ ਦਾ ਤਮਗ਼ਾ ਜਿੱਤਿਆ। ਸਕੀਟ ਮੁਕਾਬਲੇ ਵਿੱਚ ਭਾਰਤੀ ਟੀਮ ਨੇ ਕਾਂਸੀ ਦਾ ਤਮਗ਼ਾ ਜਿੱਤਿਆ ਜਿਸ ਵਿੱਚ ਪੰਜਾਬ ਦੇ ਅੰਗਦ ਵੀਰ ਸਿੰਘ ਬਾਜਵਾ ਤੇ ਗੁਰਜੋਤ ਸਿੰਘ ਖੰਗੂੜਾ ਟੀਮ ਦਾ ਹਿੱਸਾ ਸਨ।

ਸੀਐੱਮ ਮਾਨ ਨੇ ਕੀਤੀ ਸ਼ਲਾਘਾ: ਗੋਲਡ ਮੈਡਲ ਜੇਤੂ ਸਿਫ਼ਤ ਕੌਰ ਦੀਆਂ ਸਿਫਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਸੋਸਲ ਮੀਡੀਆ ਪਲੇਟਫਾਰਮ x ਰਾਹੀਂ ਕੀਤੀਆਂ ਹਨ। ਸੀਐੱਮ ਮਾਨ ਨੇ ਕਿਹਾ ਹੈ ਕਿ ਸਿਫਤ ਕੌਰ ਸਮਰਾ ਪੰਜਾਬ ਦਾ ਮਾਣ ਹੈ ਅਤੇ ਉਨ੍ਹਾਂ ਦੀ ਉਪਲੱਬਧੀ ਲਈ ਮਾਪਿਆਂ ਅਤੇ ਕੋਚ ਨੂੰ ਵੀ ਵਧਾਈ ਹੈ।

ਫ਼ਰੀਦਕੋਟ ਦੀ ਜੰਮਪਲ ਸਿਫ਼ਤ ਕੌਰ ਸਮਰਾ…ਅੱਜ ਏਸ਼ੀਅਨ ਖੇਡਾਂ ‘ਚ ਸਿਫ਼ਤ ਨੇ ਭਾਰਤ ਲਈ ਦੋ ਤਮਗੇ ਜਿੱਤੇ…50 ਮੀਟਰ ਰਾਈਫ਼ਲ ਥ੍ਰੀ ਪੁਜੀਸ਼ਨ ‘ਚ ਵਿਅਕਤੀਗਤ ਤੌਰ ‘ਤੇ ਨਵੇਂ ਵਿਸ਼ਵ ਰਿਕਾਰਡ ਨਾਲ ਸੋਨ ਤਮਗਾ…ਟੀਮ ਵਰਗ ‘ਚ ਚਾਂਦੀ ਦਾ ਤਮਗਾ… ਦੋਨੋਂ ਉਪਲਬਧੀਆਂ ਲਈ ਸਿਫ਼ਤ ਨੂੰ ਬਹੁਤ ਬਹੁਤ ਵਧਾਈਆਂ…ਤੁਸੀਂ ਦੇਸ਼ ਸਮੇਤ ਪੰਜਾਬ ਦਾ ਮਾਣ ਹੋ…ਮਾਪਿਆਂ ਤੇ ਕੋਚ ਸਹਿਬਾਨ ਨੂੰ ਵੀ ਮੁਬਾਰਕਾਂ...ਭਗਵੰਤ ਸਿੰਘ ਮਾਨ,ਮੁੱਖ ਮੰਤਰੀ,ਪੰਜਾਬ

  • ਫ਼ਰੀਦਕੋਟ ਦੀ ਜੰਮਪਲ ਸਿਫ਼ਤ ਕੌਰ ਸਮਰਾ…ਅੱਜ ਏਸ਼ੀਅਨ ਖੇਡਾਂ ‘ਚ ਸਿਫ਼ਤ ਨੇ ਭਾਰਤ ਲਈ ਦੋ ਤਮਗੇ ਜਿੱਤੇ…50 ਮੀਟਰ ਰਾਈਫ਼ਲ ਥ੍ਰੀ ਪੁਜੀਸ਼ਨ ‘ਚ ਵਿਅਕਤੀਗਤ ਤੌਰ ‘ਤੇ ਨਵੇਂ ਵਿਸ਼ਵ ਰਿਕਾਰਡ ਨਾਲ ਸੋਨ ਤਮਗਾ…ਟੀਮ ਵਰਗ ‘ਚ ਚਾਂਦੀ ਦਾ ਤਮਗਾ…

    ਦੋਨੋਂ ਉਪਲਬਧੀਆਂ ਲਈ ਸਿਫ਼ਤ ਨੂੰ ਬਹੁਤ ਬਹੁਤ ਵਧਾਈਆਂ…ਤੁਸੀਂ ਦੇਸ਼ ਸਮੇਤ ਪੰਜਾਬ ਦਾ ਮਾਣ ਹੋ…ਮਾਪਿਆਂ… pic.twitter.com/HptvfRzpH4

    — Bhagwant Mann (@BhagwantMann) September 27, 2023 " class="align-text-top noRightClick twitterSection" data=" ">

ਸਾਬਕਾ ਮੁੱਖ ਮੰਤਰੀ ਨੇ ਦਿੱਤੀ ਵਧਾਈ: ਦੱਸ ਦਈਏ ਵਿਸ਼ਵ ਰਿਕਾਰਡ ਬਣਾ ਕੇ ਇੱਕ ਚਾਂਦੀ ਅਤੇ ਇੱਕ ਸੋਨੇ ਦਾ ਮੈਡਲ ਜਿੱਤਣ ਵਾਲੀ ਨਿਸ਼ਾਨੇਬਾਜ਼ ਸਿਫਤ ਕੌਰ ਦੀਆਂ ਸਿਫਤਾਂ ਹਰ ਪਾਸੇ ਹੋ ਰਹੀਆਂ ਹਨ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਸਿਫ਼ਤ ਕੌਰ ਸਮਰਾ ਨੂੰ ਸੋਸ਼ਲ ਮੀਡੀਆ ਪਲੇਟ ਫਾਰਮ x ਰਾਹੀਂ ਵਧਾਈ ਦਿੱਤੀ ਹੈ।

ਚੀਨ ਵਿੱਚ ਹੋ ਰਹੀਆਂ #AsianGames ਵਿੱਚ ਔਰਤਾਂ ਦੀ 50 ਮੀਟਰ ਰਾਈਫਲ 3 ਪੋਜ਼ੀਸ਼ਨ ਈਵੈਂਟ ਵਿੱਚ ਵਿਸ਼ਵ ਰਿਕਾਰਡ ਬਣਾਉਣ ਅਤੇ ਵਿਅਕਤੀਗਤ ਗੋਲਡ ਮੈਡਲ ਜਿੱਤਣ ਲਈ ਸਿਫਤ ਕੌਰ ਸਮਰਾ ਨੂੰ ਮੇਰੀਆਂ ਦਿਲੋਂ ਵਧਾਈਆਂ।..ਕੈਪਟਨ ਅਮਰਿੰਦਰ ਸਿੰਘ,ਸਾਬਕਾ ਮੁੱਖ ਮੰਤਰੀ,ਪੰਜਾਬ

  • My heartiest congratulations to Sift Kaur Samra for setting a world record and bagging the individual Gold 🥇 Medal in the women's 50m rifle 3 position event at the #AsianGames being held in China.

    Proud of you🇮🇳 pic.twitter.com/D8dmjsu5Ap

    — Capt.Amarinder Singh (@capt_amarinder) September 27, 2023 " class="align-text-top noRightClick twitterSection" data=" ">

Last Updated : Sep 27, 2023, 7:13 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.