ETV Bharat / state

ਅੰਮ੍ਰਿਤਸਰ ਵਿੱਚ ਕੈਂਸਰ ਦੇ ਸਭ ਤੋਂ ਵੱਧ ਮਰੀਜ਼, ਕੁਝ ਇਦਾਂ ਦੱਸਦੇ ਹਨ ਅੰਕੜੇ - ਕੈਂਸਰ ਦਾ ਇਲਾਜ

ਅੰਤਰਰਾਸ਼ਟਰੀ ਕੈਂਸਰ ਦਿਵਸ ਮਨਾਇਆ ਜਾ ਰਿਹਾ ਹੈ ਤੇ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਕੈਂਸਰ ਨੇ ਪੰਜਾਬ ਨੂੰ ਆਪਣੀ ਲਪੇਟ ਵਿੱਚ ਲੈਣਾ ਸ਼ੁਰੂ ਕਰ ਦਿੱਤਾ ਹੈ ਤੇ ਪੀੜ੍ਹੀ ਦਰ ਪੀੜ੍ਹੀ ਕੈਂਸਰ ਦੀ ਬਿਮਾਰੀ ਲੋਕਾਂ ਨੂੰ ਆਪਣੀ ਲਪੇਟ ਵਿੱਚ ਲੈ ਰਹੀ ਹੈ।

ਅੰਤਰਰਾਸ਼ਟਰੀ ਕੈਂਸਰ ਦਿਵਸ
ਅੰਤਰਰਾਸ਼ਟਰੀ ਕੈਂਸਰ ਦਿਵਸ
author img

By

Published : Feb 4, 2020, 2:08 PM IST

ਚੰਡੀਗੜ੍ਹ: ਕੈਂਸਰ ਨੇ ਪੰਜਾਬ ਨੂੰ ਆਪਣੀ ਲਪੇਟ ਵਿੱਚ ਲੈਣਾ ਸ਼ੁਰੂ ਕਰ ਦਿੱਤਾ ਹੈ, ਤੇ ਪੀੜ੍ਹੀ ਦਰ ਪੀੜ੍ਹੀ ਕੈਂਸਰ ਦੀ ਬਿਮਾਰੀ ਪੈਰ ਪਸਾਰਦੀ ਹੀ ਜਾ ਰਹੀ ਹੈ। ਭਾਵੇਂ ਹੁਣ ਪੰਜਾਬ ਦੇ ਮਾਲਵਾ ਖੇਤਰ ਵਿੱਚ ਕੈਂਸਰ ਦਾ ਇਲਾਜ ਸ਼ੁਰੂ ਹੋ ਗਿਆ ਹੈ, ਪਰ ਇਸ ਤੋਂ ਪਹਿਲਾਂ ਲੋਕਾਂ ਨੂੰ ਕੈਂਸਰ ਦੇ ਇਲਾਜ ਲਈ ਬੀਕਾਨੇਰ ਦੇ ਰਾਜਸਥਾਨ ਜਾਣਾ ਪੈਂਦਾ ਸੀ।

ਪੰਜਾਬ ਵਿੱਚ ਕਿੰਨੇ ਲੋਕ ਆਏ ਕੈਂਸਰ ਦੀ ਜਕੜ ਵਿੱਚ
1 ਜਨਵਰੀ 2014 ਤੋਂ 31 ਦਸੰਬਰ 2016 ਤੱਕ 47,378 ਮੌਤਾਂ ਕੈਂਸਰ ਨਾਲ ਹੋਈਆਂ ਹਨ ਤੇ ਹਰ ਵਰ੍ਹੇ ਇਹ ਦਰ ਵੱਧਦੀ ਜਾ ਰਹੀ ਹੈ।

ਸਾਲ ਮੌਤਾਂ
2014 15,171
2015 15,784
2016 16,423

ਉੱਥੇ ਹੀ ਇਨ੍ਹਾਂ ਤਿੰਨ ਸਾਲਾਂ ਵਿੱਚ 93,690 ਲੋਕਾਂ ਨੂੰ ਆਪਣੀ ਲਪੇਟ ਵਿੱਚ ਲਿਆ ਹੈ। ਪੰਜਾਬ ਵਿੱਚ ਹਰ ਵਰ੍ਹੇ ਔਸਤਨ 31 ਹਜ਼ਾਰ ਲੋਕ ਕੈਂਸਰ ਦੀ ਲਪੇਟ ਵਿੱਚ ਆ ਰਹੇ ਹਨ। ਪੰਜਾਬ ਸਰਕਾਰ ਨੇ ਬਠਿੰਡਾ ਵਿੱਚ ਭਾਵੇਂ ਐਡਵਾਂਸਡ ਕੈਂਸਰ ਡਾਇਗਨੋਸਟਿਕ ਟ੍ਰੀਟਮੈਂਟ ਸੈਂਟਰ ਖੋਲ੍ਹਿਆ ਹੈ, ਪਰ ਉੱਥੇ ਡਾਕਟਰਾਂ ਦੀ ਘਾਟ ਹੈ।

ਕੀ ਹਨ ਪੰਜਾਬ ਵਿੱਚ ਕੈਂਸਰ ਦੇ ਮਰੀਜ਼ਾਂ ਦੇ ਅੰਕੜੇ

  • ਅੰਮ੍ਰਿਤਸਰ ਵਿੱਚ ਸਭ ਤੋਂ ਵੱਧ ਮਰੀਜ਼ਾਂ ਦੀ ਗਿਣਤੀ ਸਾਹਮਣੇ ਆਈ, ਦੂਜੇ ਨੰਬਰ 'ਤੇ ਲੁਧਿਆਣਾ।
  • ਸਾਲ 2012 ਵਿੱਚ ਕੈਂਸਰ ਦੇ ਸਭ ਤੋਂ ਵੱਧ ਮਰੀਜ਼ ਅੰਮ੍ਰਿਤਸਰ ਵਿੱਚ ਸਾਹਮਣੇ ਆਏ ਜਦੋਂ ਕਿ ਬਠਿੰਡਾ ਵਿੱਚ ਦੂਜੇ ਨੰਬਰ 'ਤੇ 509 ਕੈਂਸਰ ਪੀੜਤਾਂ ਦਾ ਪੱਤਾ ਲੱਗਿਆ।
  • ਸਾਲ 2013 ਵਿੱਚ ਅੰਮ੍ਰਿਤਸਰ ਵਿੱਚ ਸਭ ਤੋਂ ਵੱਧ 634 ਜਦੋਂ ਕਿ ਦੂਜੇ ਨੰਬਰ 'ਤੇ ਲੁਧਿਆਣਾ ਵਿੱਚ 520 ਕੈਂਸਰ ਮਰੀਜ਼ਾਂ ਦਾ ਪਤਾ ਲੱਗਾ।
  • ਸਾਲ 2014 ਵਿੱਚ ਸਭ ਤੋਂ ਵੱਧ 914 ਕੈਂਸਰ ਪੀੜਤ ਮਰੀਜ਼ ਅੰਮ੍ਰਿਤਸਰ ਦੇ ਸਨ ਜਦੋਂ ਕਿ 888 ਕੈਂਸਰ ਦੇ ਮਰੀਜ਼ ਲੁਧਿਆਣਾ ਤੋਂ ਸਾਹਮਣੇ ਆਏ। ਬਠਿੰਡਾ ਵਿੱਚ 619 ਕੈਂਸਰ ਮਰੀਜ਼ ਸਾਹਮਣੇ ਆਏ ਹਨ।
  • ਸਾਲ 2015 ਵਿੱਚ ਅੰਮ੍ਰਿਤਸਰ ਵਿੱਚ ਕੈਂਸਰ ਦੇ ਮਰੀਜ਼ ਸਭ ਤੋਂ ਵੱਧ ਰਹੇ। ਇਸ ਸਾਲ ਅੰਮ੍ਰਿਤਸਰ ਵਿੱਚ 961, ਦੂਜੇ ਨੰਬਰ 'ਤੇ ਲੁਧਿਆਣਾ ਵਿੱਚ 809 ਤੇ ਤੀਜੇ ਨੰਬਰ 'ਤੇ ਬਠਿੰਡਾ ਵਿੱਚ 636 ਕੈਂਸਰ ਪੀੜਤ ਸਾਹਮਣੇ ਆਏ ਹਨ।
  • ਸਾਲ 2016 ਵਿੱਚ ਵੀ ਸਭ ਤੋਂ ਵੱਧ ਕੈਂਸਰ ਦੇ ਮਰੀਜ਼ ਅੰਮ੍ਰਿਤਸਰ ਤੋਂ ਹੀ ਸਨ। ਅੰਮ੍ਰਿਤਸਰ ਵਿੱਚ 1052, ਦੂਜੇ ਨੰਬਰ 'ਤੇ ਸੰਗਰੂਰ ਵਿੱਚ 758 ਤੇ ਤੀਜੇ ਨੰਬਰ 'ਤੇ ਬਠਿੰਡਾ ਵਿੱਚ 693 ਕੈਂਸਰ ਪੀੜਤਾਂ ਦਾ ਪਤਾ ਲੱਗਿਆ ਹੈ।
  • ਸਾਲ 2017 ਵਿੱਚ ਕੁੱਲ 8799 ਮਰੀਜ਼ਾਂ ਨੇ ਇਲਾਜ ਲਈ ਅਰਜ਼ੀ ਦਿੱਤੀ। ਇਸ ਦੌਰਾਨ ਸਭ ਤੋਂ ਵੱਧ ਮਰੀਜ਼ 847 ਅੰਮ੍ਰਿਤਸਰ ਤੋਂ ਸਾਹਮਣੇ ਆਏ, ਤੇ ਲੁਧਿਆਣਾ ਤੋਂ 842 ਮਰੀਜ਼ਾਂ ਦਾ ਪਤਾ ਲੱਗਿਆ।
  • ਸਾਲ 2018 ਵਿੱਚ 7425 ਮਰੀਜ਼ਾਂ ਨੇ ਮਦਦ ਲਈ ਸਰਕਾਰ ਤੱਕ ਪਹੁੰਚ ਕੀਤੀ। ਇਸ ਦੌਰਾਨ ਵੀ ਸਭ ਤੋਂ ਵੱਧ ਗਿਣਤੀ ਮਰੀਜ਼ਾਂ ਦੀ ਅੰਮ੍ਰਿਤਸਰ ਤੋਂ ਸਾਹਮਣੇ ਆਈ ਤੇ 876 ਮਰੀਜ਼ਾਂ ਦੇ ਕੇਸ ਸਾਹਮਣੇ ਆਏ। ਇਸ ਦੇ ਨਾਲ ਹੀ ਦੂਜੇ ਨੰਬਰ 'ਤੇ ਲੁਧਿਆਣਾ 'ਚੋਂ 710 ਮਰੀਜ਼ਾਂ ਦਾ ਪੱਤਾ ਲੱਗਿਆ।
  • ਸਾਲ 2019 ਵਿੱਚ 10 ਮਹੀਨਿਆਂ ਦੌਰਾਨ ਅੰਮ੍ਰਿਤਸਰ ਤੋਂ ਸਭ ਤੋਂ ਵੱਧ ਮਰੀਜ਼ਾਂ ਦੀ ਗਿਣਤੀ ਸਾਹਮਣੇ ਆਈ। ਅੰਮ੍ਰਿਤਸਰ ਵਿੱਚੋਂ 717 ਮਰੀਜ਼ਾਂ ਨੇ ਇਲਾਜ ਲਈ ਅਰਜ਼ੀ ਦਿੱਤੀ ਤੇ ਸੰਗਰੂਰ 'ਚੋਂ 632 ਮਰੀਜ਼ਾਂ ਦੇ ਮਾਮਲੇ ਸਾਹਮਣੇ ਆਏ।

Intro:Body:Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.