ਚੰਡੀਗੜ੍ਹ: ਸ਼ਹਿਰ ਵਿੱਚ ਚੰਡੀਗੜ੍ਹ ਮਿਉਨੀਸਿਪਲ ਕਾਰਪੋਰੇਸ਼ਨ ਹੁਣ ਸਮਾਰਟ ਪਾਰਕਿੰਗ ਦੇ ਨਾਂਅ 'ਤੇ ਹੁਣ ਫਿਰ ਚੰਡੀਗੜ੍ਹ ਵਾਸੀਆਂ ਦੀ ਜੇਬ ਢਿੱਲੀ ਕਰਵਾਉਣ ਦੀ ਤਿਆਰੀ ਵਿੱਚ ਹੈ। ਜਿੱਥੇ ਪਹਿਲਾਂ ਪਾਰਕਿੰਗ ਦੇ ਰੇਟ 5 ਅਤੇ 10 ਰੁਪਏ ਚਲ ਰਹੇ ਸੀ, ਉਹੀ ਹੁਣ ਵੱਧ ਕੇ ਦੋ ਪਹੀਆ ਵਾਹਨਾਂ ਦੀ 10 ਰੁਪਏ ਅਤੇ ਚਾਰ ਪਹੀਆ ਵਾਹਨ ਦੀ 20 ਰੁਪਏ ਕਰ ਦਿੱਤੀ ਜਾਵੇਗੀ
ਇਸ ਬਾਰੇ ਚੰਡੀਗੜ੍ਹ ਦੇ ਮੇਅਰ ਨੇ ਕਿਹਾ ਸਮਾਰਟ ਪਾਰਕਿੰਗ ਲਈ 89 ਥਾਵਾਂ ਦੀ ਚੋਣ ਕੀਤੀ ਗਈ ਹੈ ਜਿਸ ਵਿੱਚ ਮਲਟੀ ਲੈਵਲ ਪਾਰਕਿੰਗ ਵੀ ਹੈ। ਇਸ ਦੇ ਨਾਲ ਹੀ, ਚੰਡੀਗੜ੍ਹ ਦੇ ਵਾਸੀਆਂ ਨੂੰ ਪਾਰਕਿੰਗ ਸਮੱਸਿਆ ਤੋਂ ਰਾਹਤ ਮਿਲੇਗੀ। ਪਾਰਕਿੰਗ ਦੇ ਰੇਟ ਖ਼ੁਦ ਕਿਰਨ ਖੇਰ ਵੱਲੋਂ ਘਟਾਏ ਗਏ ਸੀ ਤਾਂ ਮੇਅਰ ਰਾਜੇਸ਼ ਕਾਲੀਆ ਨੇ ਖ਼ੁਦ ਨੂੰ ਕਵਰ ਕਰਦੇ ਹੋਏ ਕਿਹਾ ਕਿ ਮੈਡਮ ਦੇ ਵਿਖਾਏ ਰਾਹ 'ਤੇ ਚਲਦੇ ਹੋਏ ਹੀ ਸਮਾਰਟ ਪਾਰਕਿੰਗ ਦਾ ਕੰਮ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ: ਨਵਜੋਤ ਕੌਰ ਸਿੱਧੂ ਨੇ ਅੰਮ੍ਰਿਤਸਰ 'ਚ ਲਾਇਆ 'ਝਾੜੂ'
ਦੱਸਣਯੋਗ ਹੈ ਕਿ ਹਾਲਿ ਤੱਕ ਚੰਡੀਗੜ੍ਹ 'ਚ ਪੈਕਿੰਗ ਸਮੱਸਿਆ ਚੱਲ ਰਹੀ ਹੈ ਅਤੇ ਇਸ ਦਾ ਕਿਰਾਇਆ ਮੌਜੂਦਾ ਐਮਪੀ ਕਿਰਨ ਖੇਰ ਵਲੋਂ ਚੋਣਾਂ ਤੋਂ ਪਹਿਲਾਂ ਘਟਾਇਆ ਗਿਆ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਸਮਾਰਟ ਪਾਰਕਿੰਗ ਦੇ ਨਾਂਅ 'ਤੇ ਜਨਤਾ ਤੋਂ ਵੱਧ ਪੈਸੇ ਵਸੂਲੇ ਜਾ ਰਹੇ ਹਨ ਜਦਕਿ ਸੁਵਿਧਾ ਕੋਈ ਵੀ ਨਹੀਂ ਹੈ, ਪਰ ਹੁਣ ਨਗਰਪਾਲਿਕ ਨੇ ਜੋ ਬਿਲ ਲਿਆਂਦਾ ਹੈ, ਉਸ ਵਿੱਚ ਘੰਟੇ ਦੇ ਹਿਸਾਬ ਨਾਲ ਪੈਸੇ ਲਏ ਜਾਣਗੇ ਤੇ ਨਾਲ ਹੀ ਪਾਰਕਿੰਗ ਐਪ ਵੀ ਬਣਾਈ ਜਾਵੇਗੀ।
ਦੱਸਣਯੋਗ ਹੈ ਕਿ ਇਹ ਪਾਰਕਿੰਗ ਦੇ ਰੇਟ ਘੰਟੇ ਦੇ ਹਿਸਾਬ ਨਾਲ ਰੱਖੇ ਜਣਗੇ ਜੋ ਕਿ ਸ਼ਹਿਰ ਦੇ ਨਾਗਰਿਕਾਂ ਦੀ ਜੇਬ 'ਤੇ ਵਾਧੂ ਖ਼ਰਚੇ ਦਾ ਬੋਝ ਪਾਉਣਗੇ।