ETV Bharat / state

ਸਿੱਧੂ ਮੂਸੇਵਾਲਾ ਕਤਲ ਕੇਸ ਨੂੰ ਲੈਕੇ ਲਾਰੈਂਸ ਦੀ ਅਦਾਲਤ 'ਚ ਲਾਈ ਅਰਜੀ ਆਈ ਸਾਹਮਣੇ, ਲਿਖਿਆ-ਮੇਰੀ ਮੂਸੇਵਾਲਾ ਨਾਲ ਕੋਈ ਦੁਸ਼ਮਣੀ ਨਹੀਂ ਸੀ

Lawrence Bishnoi Plea: ਸਿੱਧੂ ਮੂਸੇਵਾਲਾ ਕਤਲ ਮਾਮਲੇ 'ਚ ਆਪਣੇ ਆਪ ਨੂੰ ਬੇਗੁਨਾਹ ਦੱਸਦਿਆਂ ਲਾਰੈਂਸ ਬਿਸ਼ਨੋਈ ਵਲੋਂ ਪਾਈ ਗਈ ਪਟੀਸ਼ਨ ਅਰਜੀ ਸਾਹਮਣੇ ਆਈ ਹੈ। ਜਿਸ 'ਚ ਉਸ ਨੇ ਜਿਕਰ ਕੀਤਾ ਹੈ ਕਿ ਮੂਸੇਵਾਲਾ ਨਾਲ ਉਸ ਦੀ ਕੋਈ ਦੁਸ਼ਮਣੀ ਨਹੀਂ ਸੀ।

Lawrence Bishnoi Plea
Lawrence Bishnoi Plea
author img

By ETV Bharat Punjabi Team

Published : Dec 14, 2023, 4:39 PM IST

Updated : Dec 14, 2023, 4:49 PM IST

ਚੰਡੀਗੜ੍ਹ: ਸਿੱਧੂ ਮੂਸੇਵਾਲਾ ਦਾ ਕਤਲ ਮਈ 2022 'ਚ ਹੁੰਦਾ ਹੈ ਅਤੇ ਇਸ ਤੋਂ ਬਾਅਦ ਮੁਲਜ਼ਮ ਫੜੇ ਜਾਂਦੇ ਹਨ ਅਤੇ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਦਾ ਮੁੱਖ ਮੁਲਜ਼ਮ ਵਜੋਂ ਨਾਮ ਸਾਹਮਣੇ ਆਉਂਦਾ ਹੈ। ਜਿਸ 'ਚ ਹੁਣ ਪਿਛਲੇ ਦਿਨੀਂ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਵਲੋਂ ਅਦਾਲਤ ‘ਚ ਪਟੀਸ਼ਨ ਅਰਜੀ ਲਗਾਈ ਜਾਂਦੀ ਹੈ।

ਲਾਰੈਂਸ ਬਿਸ਼ਨੋਈ ਵਲੋਂ ਅਦਾਲਤ 'ਚ ਪਟੀਸ਼ਨ
ਲਾਰੈਂਸ ਬਿਸ਼ਨੋਈ ਵਲੋਂ ਅਦਾਲਤ 'ਚ ਪਟੀਸ਼ਨ

ਲਾਰੈਂਸ ਨੇ ਅਦਾਲਤ 'ਚ ਪਾਈ ਪਟੀਸ਼ਨ: ਕਾਬਿਲੇਗੌਰ ਹੈ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਪਹਿਲਾਂ ਖੁਦ ਇਸ ਕਤਲ ਦੀ ਜ਼ਿੰਮੇਵਾਰੀ ਲਈ ਸੀ ਪਰ ਹੁਣ ਅਦਾਲਤ ਸਾਹਮਣੇ ਆਪਣੀ ਪਟੀਸ਼ਨ 'ਚ ਕਿਹਾ ਹੈ ਕਿ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਉਹ ਸ਼ਾਮਲ ਨਹੀਂ ਸੀ। ਇਸ ਲਈ ਉਨ੍ਹਾਂ ਨੂੰ ਇਸ ਕੇਸ ਵਿੱਚੋਂ ਬਰੀ ਕੀਤਾ ਜਾਏ। ਇਸ ਦੇ ਨਾਲ ਹੀ ਹੈਰਾਨੀ ਦੀ ਗੱਲ ਹੈ ਕਿ ਪਹਿਲਾਂ ਗੈਂਗਸਟਰ ਲਾਰੈਂਸ ਬਿਸ਼ਨੋਈ ਗਰੁੱਪ ਵਲੋਂ ਖੁਦ ਇਸ ਕਤਲ ਦੀ ਜ਼ਿੰਮੇਵਾਰੀ ਚੁੱਕੀ ਗਈ ਸੀ ਤੇ ਨਾਲ ਹੀ ਨਿੱਜੀ ਚੈਨਲ ਨੂੰ ਜੇਲ੍ਹ ਤੋਂ ਹੀ ਦਿੱਤੇ ਇੰਟਰਵਿਊ ਵਿੱਚ ਵੀ ਲਾਰੈਂਸ ਬਿਸ਼ਨੋਈ ਨੇ ਖੁਦ ਕਬੂਲ ਕੀਤਾ ਸੀ ਕਿ ਸਿੱਧੂ ਮੂਸੇਵਾਲਾ ਦਾ ਕਤਲ ਉਨ੍ਹਾਂ ਵਲੋਂ ਕਰਵਾਇਆ ਗਿਆ ਸੀ।

ਲਾਰੈਂਸ ਬਿਸ਼ਨੋਈ ਵਲੋਂ ਅਦਾਲਤ 'ਚ ਪਟੀਸ਼ਨ
ਲਾਰੈਂਸ ਬਿਸ਼ਨੋਈ ਵਲੋਂ ਅਦਾਲਤ 'ਚ ਪਟੀਸ਼ਨ

ਲਾਰੈਂਸ ਤੇ ਜੱਗੂ ਨੇ ਖੁਦ ਨੂੰ ਦੱਸਿਆ ਬੇਕਸੂਰ: ਦੱਸ ਦਈਏ ਕਿ ਮੰਗਲਵਾਰ ਨੂੰ ਗੈਂਗਸਟਰ ਲਾਰੈਂਸ ਬਿਸ਼ਨੋਈ ਤੇ ਜੱਗੂ ਭਗਵਾਨਪੁਰੀਆ ਨੇ ਮਾਨਸਾ ਦੀ ਇੱਕ ਅਦਾਲਤ ਵਿੱਚ ਮੂਸੇਵਾਲਾ ਦੇ ਕਤਲ ਕੇਸ ਵਿੱਚ ਆਪਣੀ ਰਿਹਾਈ ਦੀ ਮੰਗ ਕਰਦੇ ਹੋਏ ਦਾਅਵਾ ਕੀਤਾ ਹੈ ਕਿ ਉਹ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਵਾਰਦਾਤ ਵਿੱਚ ਸ਼ਾਮਲ ਨਹੀਂ ਸਨ। ਕਾਬਿਲੇਗੌਰ ਹੈ ਕਿ ਮੂਸੇਵਾਲਾ ਦੀ ਪਿਛਲੇ ਸਾਲ 29 ਮਈ ਨੂੰ ਮਾਨਸਾ ਨੇੜਲੇ ਪਿੰਡ ਜਵਾਹਰਕੇ ਵਿਚ ਛੇ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ।

ਇੰਟਰਵਿਊ 'ਚ ਖੁਦ ਮੰਨਿਆ ਸੀ ਲਾਰੈਂਸ: ਕਾਬਿਲੇਗੌਰ ਹੈ ਕਿ ਮੂਸੇਵਾਲਾ ਦੇ ਕਤਲ ਤੋਂ ਬਾਅਦ ਹੀ ਲਾਰੈਂਸ ਗਰੁੱਪ ਵਲੋਂ ਪੋਸਟ ਪਾ ਕੇ ਕਤਲ ਦੀ ਜ਼ਿੰਮੇਵਾਰੀ ਲਈ ਸੀ। ਜਿਸ ਤੋਂ ਬਾਅਦ ਮੁੱਖ ਮੁਲਜ਼ਮ ਵਜੋਂ ਜਾਂਚ ਲਈ ਲਾਰੈਂਸ ਬਿਸ਼ਨੋਈ ਨੂੰ ਕਈ ਵਾਰ ਪੰਜਾਬ ਪੁਲਿਸ ਪੰਜਾਬ ਲੈਕੇ ਆਈ ਸੀ ਤੇ ਨਾਲ ਹੀ ਪੁੱਛਗਿਛ ਵੀ ਕੀਤੀ ਗਈ। ਇਸ ਵਿਚਾਲੇ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਨਿੱਜੀ ਚੈਨਲ ਨੂੰ ਇੰਟਰਵਿਊ ਆਉਂਦਾ ਹੈ ਤਾਂ ਉਹ ਖੁਦ ਵੀ ਉਸ 'ਚ ਮੰਨਦਾ ਹੈ ਕਿ ਸਿੱਧੂ ਮੂਸੇਵਾਲਾ ਨੂੰ ਮਾਰ ਕੇ ਉਨ੍ਹਾਂ ਨੇ ਵਿੱਕੀ ਮਿੱਡੂਖੇੜਾ ਦੇ ਕਤਲ ਦਾ ਬਦਲਾ ਲਿਆ ਹੈ।

Last Updated : Dec 14, 2023, 4:49 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.