ਚੰਡੀਗੜ੍ਹ: ਭਗਤ ਰਵੀਦਾਸ 15ਵੀਂ ਅਤੇ 16ਵੀਂ ਸਦੀ ਦੇ ਭਗਤੀ ਅੰਦੋਲਨ ਦੇ ਇੱਕ ਰਹੱਸਵਾਦੀ ਕਵੀ ਸੰਤ ਸਨ। ਅੱਜ 5 ਫਰਵਰੀ ਨੂੰ ਭਗਤ ਰਵੀਦਾਸ ਜੀ ਦੀ ਜੈਅੰਤੀ (Shri Guru Ravidas Ji birth anniversary 2023) ਦੇਸ਼ ਭਰ ਵਿੱਚ ਧੂਮਧਾਮ ਨਾਲ ਮਨਾਈ ਜਾ ਰਹੀ ਹੈ।
ਜਨਮ ਬਾਰੇ ਮਤਭੇਦ :- ਹਿੰਦੀ ਪੰਚਾਂਗ ਦੇ ਅਨੁਸਾਰ ਭਗਤ ਰਵੀਦਾਸ ਜੈਅੰਤੀ ਮਾਘ ਮਹੀਨੇ ਵਿੱਚ ਪੂਰਨਿਮਾ ਤਿਥੀ ਨੂੰ ਮਨਾਈ ਜਾਂਦੀ ਹੈ। ਭਗਤ ਰਵਿਦਾਸ ਜੀ ਦੀ ਜਨਮ ਤਰੀਕ ਨੂੰ ਲੈ ਕੇ ਇਤਿਹਾਸਕਾਰਾਂ ਵਿਚ ਬਹੁਤ ਮਤਭੇਦ ਹਨ। ਇਹ ਵੀ ਮੰਨਿਆ ਜਾਂਦਾ ਹੈ ਕਿ ਭਗਤ ਰਵੀਦਾਸ ਜੀ ਦਾ ਜਨਮ 1377 ਵਿੱਚ ਵਾਰਾਣਸੀ, ਉੱਤਰ ਪ੍ਰਦੇਸ਼ ਵਿੱਚ ਹੋਇਆ ਸੀ। ਸਾਲ 2023 ਵਿੱਚ ਰਵੀਦਾਸ ਜੀ ਦਾ ਪ੍ਰਕਾਸ਼ ਪੁਰਬ 05 ਫਰਵਰੀ ਨੂੰ ਮਨਾਇਆ ਜਾ ਰਿਹਾ ਹੈ। ਭਗਤ ਰਵੀਦਾਸ ਜੀ ਦੇ ਪਿਤਾ ਦਾ ਨਾਮ ਪਿਤਾ ਸੰਤੋਖ ਦਾਸ ਜੀ ਅਤੇ ਮਾਤਾ ਸ਼੍ਰੀਮਤੀ ਕਲਸਾਂ ਦੇਵੀ ਸੀ।
ਮੀਰਾਬਾਈ ਨੂੰ ਭਗਤ ਰਵੀਦਾਸ ਜੀ ਦੇ ਜਨਮ ਦਿਹਾੜੇ ਮੌਕੇ ਕੀਤਾ ਜਾਂਦਾ ਯਾਦ :- ਇਸ ਤੋਂ ਇਲਾਵਾ ਇਹ ਵੀ ਕਿਹਾ ਜਾਂਦਾ ਹੈ ਕਿ ਮੀਰਾਬਾਈ ਨੇ ਭਗਤ ਰਵੀਦਾਸ ਜੀ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਨੂੰ ਆਪਣਾ ਗੁਰੂ ਮੰਨ ਲਿਆ ਸੀ। ਰਾਜਸਥਾਨ ਦੇ ਚਿਤੌੜਗੜ੍ਹ ਜ਼ਿਲ੍ਹੇ ਵਿੱਚ ਮੀਰਾ ਦੇ ਮੰਦਰ ਦੇ ਸਾਹਮਣੇ ਇੱਕ ਛੋਟੀ ਛੱਤਰੀ ਬਣਾਈ ਗਈ ਹੈ, ਜਿਸ ਵਿੱਚ ਭਗਤ ਰਵੀਦਾਸ ਜੀ ਦੇ ਪੈਰਾਂ ਦੇ ਨਿਸ਼ਾਨ ਨਜ਼ਰ ਆਉਂਦੇ ਹਨ। ਮੀਰਾਬਾਈ ਨੂੰ ਭਗਤ ਰਵੀਦਾਸ ਜੀ ਦੇ ਜਨਮ ਦਿਹਾੜੇ ਮੌਕੇ ਯਾਦ ਕੀਤਾ ਜਾਂਦਾ ਹੈ। ਅੱਜ ਵੀ ਕਰੋੜਾਂ ਲੋਕ ਭਗਤ ਰਵੀਦਾਸ ਜੀ ਨੂੰ ਆਪਣਾ ਆਦਰਸ਼ ਮੰਨ ਕੇ ਪੂਜਦੇ ਹਨ। ਇਸ ਮੌਕੇ ਕਈ ਥਾਵਾਂ ’ਤੇ ਸੱਭਿਆਚਾਰਕ ਪ੍ਰੋਗਰਾਮ ਵੀ ਕਰਵਾਏ ਜਾਂਦੇ ਹਨ।
ਭਗਤ ਰਵਿਦਾਸ ਜੀ ਨੂੰ ਸਰਮਪਿਤ ਧਾਰਮਿਕ ਪ੍ਰੋਗਰਾਮ :- ਉੱਤਰੀ ਭਾਰਤ ਵਿੱਚ ਭਗਤ ਰਵੀਦਾਸ ਜੀ ਨੂੰ ਸਰਮਪਿਤ ਧਾਰਮਿਕ ਪ੍ਰੋਗਰਾਮ ਵੀ ਕਰਵਾਏ ਜਾਂਦੇ ਹਨ ਅਤੇ ਕਈ ਥਾਈਂ ਝਾਕੀਆਂ ਕੱਢੀਆਂ ਜਾਂਦੀਆਂ ਹਨ। ਇਨ੍ਹਾਂ ਵਿੱਚ ਭਗਤ ਰਵਿਦਾਸ ਜੀ ਦੀ ਜੀਵਨੀ ਬਿਆਨ ਕੀਤੀ ਜਾਂਦੀ ਹੈ। ਲੋਕ ਸੰਤ ਅਤੇ ਭਗਤ ਰਵਿਦਾਸ ਜੀ ਦੇ ਨਕਸ਼ੇ ਕਦਮਾਂ 'ਤੇ ਚੱਲਣ ਦਾ ਟੀਚਾ ਰੱਖਦੇ ਹਨ। ਸਤਿਸੰਗ ਵਿੱਚ ਭਜਨ ਕੀਰਤਨ ਵਿੱਚ ਭਗਤ ਰਵਿਦਾਸ ਜੀ ਦੀਆਂ ਰਚਨਾਵਾਂ ਦਾ ਗਾਇਨ ਕੀਤਾ ਜਾਂਦਾ ਹੈ। ਲੋਕ ਸ਼ਰਧਾ ਨਾਲ ਭਗਤ ਰਵਿਦਾਸ ਜੀ ਨੂੰ ਸ਼ਰਧਾਂਜਲੀ ਭੇਂਟ ਕਰਦੇ ਹਨ। ਮਹਾਨ ਭਗਤ ਰਵਿਦਾਸ ਜੀ ਨੂੰ ਸਲਾਮ ਕੀਤੀ ਜਾਂਦੀ ਹੈ।
ਭਗਤ ਰਵੀਦਾਸ ਜੀ ਦਾ ਇੱਕਲੇ ਸਾਡੇ ਧਰਮ ਵਿੱਚ ਹੀ ਯੋਗਦਾਨ ਨਹੀਂ ਸੀ ਸਗੋਂ ਰਚਨਾਤਮਕ ਤੌਰ 'ਤੇ ਵੀ ਕਾਫੀ ਯੋਗਦਾਨ ਸੀ ਉਹਨਾਂ ਨੇ ਉਸ ਸਮੇਂ ਦੀ ਸਮਾਜਿਕ, ਆਰਥਿਕ, ਰਾਜਨੀਤਕ ਹਾਲਤ ਨੂੰ ਬਿਆਨ ਕਰਦੇ ਕਈ ਦੋਹੇ ਵੀ ਲਿਖੇ। ਜਿਹਨਾਂ ਨੂੰ ਪੜ੍ਹ ਕੇ ਅਸੀਂ ਉਸ ਸਮੇਂ ਦੀ ਸਥਿਤੀ ਦਾ ਅੰਦਾਜ਼ਾ ਲਗਾ ਸਕਦੇ ਹਾਂ। ਉਹਨਾਂ ਦੇ ਕੁੱਝ ਦੋਹੇ...
"ਮਨ ਚੰਗਾ ਤੋਹ ਕਠੋਤੀ ਮੇਂ ਗੰਗਾ" ਇਸ ਦੋਹੇ ਵਿਚ ਸੰਤ ਰਵੀਦਾਸ ਜੀ ਕਹਿੰਦੇ ਹਨ ਕਿ ਜਿਸ ਮਨੁੱਖ ਦਾ ਮਨ ਪਵਿੱਤਰ ਹੁੰਦਾ ਹੈ, ਉਸ ਦੇ ਸੱਦੇ 'ਤੇ ਮਾਤਾ ਗੰਗਾ ਵੀ ਕਠੌਤੀ (ਚਮੜਾ ਭਿੱਜਣ ਲਈ ਪਾਣੀ ਨਾਲ ਭਰਿਆ ਹੋਇਆ ਭਾਂਡਾ) ਵਿਚ ਆਉਂਦੀ ਹੈ।
"ਮਨ ਹੀ ਪੂਜਾ ਮਨ ਹੀ ਧੂਪ, ਮਨ ਹੀ ਸੇਓ ਸਹਿਜ ਸਵਸਥ" ਇਸ ਦੋਹੇ ਵਿੱਚ ਸੰਤ ਰਵੀਦਾਸ ਜੀ ਕਹਿੰਦੇ ਹਨ ਕਿ ਪ੍ਰਮਾਤਮਾ ਸ਼ੁੱਧ ਮਨ ਵਿੱਚ ਹੀ ਵੱਸਦਾ ਹੈ। ਕਹਿੰਦੇ ਹਨ ਕਿ ਜੇਕਰ ਕਿਸੇ ਦੇ ਮਨ ਵਿੱਚ ਕਿਸੇ ਪ੍ਰਤੀ ਵੈਰ ਨਹੀਂ, ਲਾਲਚ ਜਾਂ ਵੈਰ-ਵਿਰੋਧ ਨਹੀਂ ਹੈ ਤਾਂ ਅਜਿਹਾ ਮਨ ਹੀ ਭਗਵਾਨ ਦਾ ਮੰਦਰ ਹੈ, ਦੀਵਾ ਹੈ ਅਤੇ ਧੂਪ ਹੈ।
"ਕੁਰਾਨ, ਕੁਰੀਮ, ਰਾਮ, ਹਰਿ, ਰਾਗਵ, ਜਬ ਲਗ ਏਕ ਨਾ ਪੇਖਾ, ਵੇਦ ਕਤੇਬ ਕੁਰਾਨ, ਪੁਰਾਨਨ, ਸਹਜ ਏਕ ਨਹੀਂ ਦੇਖਾ" ਇਸ ਦੋਹੇ ਵਿੱਚ ਸੰਤ ਰਵੀਦਾਸ ਜੀ ਨੇ ਕਿਹਾ ਕਿ ਰਾਮ, ਕ੍ਰਿਸ਼ਨ, ਹਰੀ, ਈਸ਼ਵਰ, ਕਰੀਮ, ਰਾਘਵ ਸਾਰੇ ਇੱਕ ਹੀ ਪ੍ਰਮਾਤਮਾ ਦੇ ਵੱਖ ਵੱਖ ਨਾਮ ਹਨ। ਵੇਦ, ਕੁਰਾਨ, ਪੁਰਾਣ ਆਦਿ ਸਾਰੇ ਧਰਮ-ਗ੍ਰੰਥਾਂ ਵਿਚ ਕੇਵਲ ਇਕ ਪਰਮਾਤਮਾ ਦੀ ਹੀ ਗੱਲ ਕੀਤੀ ਗਈ ਹੈ ਅਤੇ ਸਾਰੇ ਪਰਮਾਤਮਾ ਦੀ ਭਗਤੀ ਲਈ ਨੇਕੀ ਦਾ ਪਾਠ ਪੜ੍ਹਾਉਂਦੇ ਹਨ।