ਚੰਡੀਗੜ੍ਹ ਡੈਸਕ : ਸ਼੍ਰੋਮਣੀ ਅਕਾਲੀ ਦਲ ਨੇ ਵੱਡਾ ਫੈਸਲਾ ਕਰਦਿਆਂ 32 ਸਰਕਲ ਪ੍ਰਧਾਨਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਹੈ। ਜਾਣਕਾਰੀ ਅਨੁਸਾਰ ਇਹ ਸੂਚੀ ਦੇ ਜ਼ਿਲ੍ਹਾ ਪ੍ਰਧਾਨ ਗੁਰਮੇਲ ਸਿੰਘ ਫਫੜੇ ਭਾਈਕੇ, ਹਲਕਾ ਇੰਚਾਰਜ ਪ੍ਰੇਮ ਕੁਮਾਰ ਅਰੋੜਾ ਤੇ ਹਲਕਾ ਇੰਚਾਰਜ ਬੁਢਲਾਡਾ ਡਾ. ਨਿਸ਼ਾਨ ਸਿੰਘ ਵੱਲੋਂ ਜਾਰੀ ਕੀਤੀ ਗਈ ਹੈ। ਲੰਘੇ ਦਿਨੀਂ ਸੁਖਬੀਰ ਬਾਦਲ ਵੱਲੋਂ ਲੁਧਿਆਣਾ ਵਿੱਚ ਮਹੇਸ਼ ਇੰਦਰ ਗਰੇਵਾਲ ਦੇ ਘਰ ਨਿਜੀ ਮਿਲਣੀ ਵੀ ਕੀਤੀ ਸੀ, ਇਸਦੇ ਵੀ ਕਈ ਸਿਆਸੀ ਅਰਥ ਕੱਢੇ ਜਾ ਰਹੇ ਹਨ।
ਸੂਚੀ ਵਿੱਚ ਇਹ ਨਾਂ ਸ਼ਾਮਿਲ : ਜਾਣਕਾਰੀ ਅਨੁਸਾਰ ਅਕਾਲੀ ਦਲ ਦੀ ਸੂਚੀ ਵਿੱਚ ਮਾਨਸਾ ਦੇ ਬੂਟਾ ਸਿੰਘ ਅਕਲੀਆ, ਜਸਵਿੰਦਰ ਸਿੰਘ ਤਾਮਕੋਟ ਨੂੰ ਸਰਕਲ ਭੈਣੀਬਾਘਾ, ਭਰਪੂਰ ਸਿੰਘ ਅਤਲਾ ਨੂੰ ਸਰਕਲ ਅਤਲਾ, ਬਲਜੀਤ ਸਿੰਘ ਨੂੰ ਸਰਕਲ ਮੱਤੀ ਲਗਾਇਆ ਗਿਆ ਹੈ। ਇਸੇ ਤਰ੍ਹਾਂ ਰਾਜੂ ਦਰਾਕਾ ਨੂੰ ਮਾਨਸਾ ਸ਼ਹਿਰੀ, ਹਰਦੇਵ ਸਿੰਘ ਭੀਖੀ, ਭੀਮ ਸੈਨ ਭੀਖੀ ਨੂੰ ਸਰਕਲ ਸ਼ਹਿਰੀ ਭੀਖੀ, ਰੰਗੀ ਸਿੰਘ ਖਾਰਾ ਨੂੰ ਸਰਕਲ ਖਾਰਾ, ਸੁਰਜੀਤ ਸਿੰਘ ਨੂੰ ਸਰਕਲ ਕੋਟਲੱਲੂ, ਬਲਜਿੰਦਰ ਸਿੰਘ ਕਾਲੀ ਨੂੰ ਬੁਰਜ ਢਿੱਲਵਾਂ, ਭੋਲਾ ਨਰਾਇਣ ਨੂੰ ਸਰਕਲ ਕੋਟਲੀ ਕਲਾਂ ਦੇ ਸਰਕਲ ਪ੍ਰਧਾਨ ਨਿਯੁਕਤ ਗਿਆ ਹੈ। ਇਸੇ ਤਰ੍ਹਾਂ ਕੁਲਦੀਪ ਸਿੰਘ ਭੰਗੂ ਨੂੰ ਸਰਕਲ ਭੀਖੀ (ਦਿਹਾਤੀ) ਪ੍ਰਧਾਨ, ਹਰਬੰਸ ਸਿੰਘ ਪੰਮੀ, ਗੁਰਪ੍ਰੀਤ ਪੀਤਾ, ਗੁਰਜੀਤ ਸਿੰਘ ਧੂਰਕੋਟੀਆ ਨੂੰ ਸ਼ਹਿਰੀ ਜੋਗਾ ਦਾ ਸਰਕਲ ਪ੍ਰਧਾਨ ਲਗਾਇਆ ਗਿਆ ਹੈ।
- Governor Letter to CM Bhagwant Mann: ਜਨਮ ਦਿਨ ਵਾਲੇ ਦਿਨ ਰਾਜਪਾਲ ਨੇ ਸੀਐੱਮ ਮਾਨ ਤੋਂ ਮੰਗਿਆ 10 ਹਜ਼ਾਰ ਕਰੋੜ ਦੇ ਪਾੜੇ ਦਾ ਹਿਸਾਬ, ਮੁਫਤ ਬਿਜਲੀ ਨੂੰ ਲੈਕੇ ਵੀ ਕੀਤੀ ਟਿੱਪਣੀ
- Two terrorists arrested: ਮੋਹਾਲੀ ਪੁਲਿਸ ਨੇ ਅੱਤਵਾਦੀ ਮਡਿਊਲ ਦਾ ਕੀਤਾ ਪਰਦਾਫਾਸ਼, ਅੱਤਵਾਦੀ ਰਿੰਦੇ ਦੇ 2 ਸਾਥੀ ਅਸਲੇ ਸਣੇ ਗ੍ਰਿਫ਼ਤਾਰ
- Rahul Ghandhi On Scooter: ਸਕੂਟਰੀ ਉੱਤੇ ਸਵਾਰੀ ਕਰਦੇ ਹੋਏ ਮਿਜੋਰਮ ਦੇ ਸਾਬਕਾ ਸੀਐਮ ਨੂੰ ਮਿਲਣ ਪਹੁੰਚੇ ਰਾਹੁਲ ਗਾਂਧੀ
ਸੂਚੀ ਵਿੱਚ ਇਹ ਨਾਂ ਵੀ ਸ਼ਾਮਿਲ : ਸੂਚੀ ਅਨੁਸਾਰ ਬਲਵੀਰ ਸਿੰਘ ਨੂੰ ਸਰਕਲ ਪ੍ਰਧਾਨ ਬੱਛੋਆਣਾ, ਅਮਰਜੀਤ ਸਿੰਘ ਨੂੰ ਸਰਕਲ ਪ੍ਰਧਾਨ ਕੁਲਾਣਾ, ਗਿਆਨ ਸਿੰਘ ਸਰਕਲ ਪ੍ਰਧਾਨ ਧਰਮਪੁਰਾ, ਅਜੈਬ ਸਿੰਘ ਖੁਡਾਲ ਨੂੰ ਸਰਕਲ ਪ੍ਰਧਾਨ ਬਹਾਦਰਪੁਰ ਲਗਾਇਆ ਗਿਆ ਹੈ। ਇਸੇ ਤਰ੍ਹਾਂ ਬੁਢਲਾਡਾ ਦੇ ਜਮਨਾ ਸਿੰਘ ਨੂੰ ਰਿਉਂਦ ਕਲਾਂ, ਬਿੱਕਰ ਸਿੰਘ ਬੋੜਾਵਾਲ ਨੂੰ ਸਰਕਲ ਪ੍ਰਧਾਨ ਅਹਿਮਦਪੁਰ, ਬਲਵਿੰਦਰ ਸਿੰਘ ਸਰਕਲ ਪ੍ਰਧਾਨ ਅੱਕਾਂਵਾਲੀ, ਭੋਲਾ ਸਿੰਘ ਸਰਕਲ ਪ੍ਰਧਾਨ ਵਰ੍ਹੇ, ਸੰਤੋਖ ਸਿੰਘ ਚੀਮਾ ਨੂੰ ਸਰਕਲ ਪ੍ਰਧਾਨ ਹਾਕਮਵਾਲਾ ਲਗਾਇਆ ਗਿਆ ਹੈ। ਦੂਜੇ ਪਾਸੇ ਸਤੀਸ਼ ਕੁਮਾਰ ਨੂੰ ਸ਼ਹਿਰੀ ਬੋਹਾ, ਜਸਵੀਰ ਸਿੰਘ ਸਰਕਲ ਪ੍ਰਧਾਨ ਕੁਲਰੀਆਂ, ਮਹਿੰਦਰ ਸਿੰਘ ਸਰਕਲ ਪ੍ਰਧਾਨ ਸੈਦੇਵਾਲਾ, ਤਾਰਾ ਸਿੰਘ ਮਾਘੀ ਨੂੰ ਸ਼ਹਿਰ ਪ੍ਰਧਾਨ ਬੁਢਲਾਡਾ, ਜੋਗਾ ਸਿੰਘ, ਸਿਕੰਦਰ ਸਿੰਘ ਜੈਲਦਾਰ ਤੇ ਰਾਜੇਸ਼ ਕੁਮਾਰ ਬਰੇਟਾ ਸ਼ਹਿਰੀ ਸਰਕਲ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।