ਚੰਡੀਗੜ੍ਹ: ਬਦੀ 'ਤੇ ਨੇਕੀ ਦੀ ਜਿੱਤ ਦਾ ਤਿਉਹਾਰ ਦੁਸਹਿਰੇ ਦੀ ਆਪਣੀ ਹੀ ਅਲੱਗ ਮਾਨਤਾ ਅਤੇ ਮਹੱਤਤਾ ਹੈ। ਪੂਰੇ ਦੇਸ਼ 'ਚ ਆਪਣੇ-ਆਪਣੇ ਤਰੀਕੇ ਨਾਲ ਦੁਸਹਿਰੇ ਨੂੰ ਮਨਾਇਆ ਜਾਂਦਾ ਹੈ। ਇਸੇ ਤਰ੍ਹਾਂ ਚੰਡੀਗੜ੍ਹ ਦੇ ਸਕੈਟਰ-46 'ਚ ਇਸ ਵਾਰ ਬਾਡੀਗਾਰਡ 101 ਫੁੱਟ ਦੇ ਰਾਵਣ ਦੀ ਰਾਖੀ ਕਰਦੇ ਨਜ਼ਰ ਆ ਰਹੇ ਹਨ। ਇੰਨ੍ਹਾਂ ਹੀ ਨਹੀਂ ਰਾਵਣ ਦੀ ਸੁਰੱਖਿਆ ਲਈ 3 ਲੇਅਰ ਦੇ ਪ੍ਰਬੰਧ ਕੀਤੇ ਗਏ ਹਨ। ਇਸ ਰਾਣਵ ਨੂੰ ਸੋਨੇ ਦੀ ਲੰਕਾ ਨਾਲ ਸਾੜਿਆ ਜਾਵੇਗਾ। ਉੱਥੇ ਹੀ ਮੇਘਨਾਦ ਦਾ ਪੁਤਲਾ 90 ਫੁੱਟ ਅਤੇ ਕੁੰਭਕਰਨ ਦਾ ਪੁਤਲਾ 85 ਫੁੱਟ ਦਾ ਤਿਆਰ ਕੀਤਾ ਗਿਆ ਹੈ।
- Largest 120 feet Effigy Ravana: ਲੁਧਿਆਣਾ 'ਚ ਫੂਕਿਆ ਜਾਵੇਗਾ 120 ਫੁੱਟ ਦਾ ਰਾਵਣ, ਦੁਸਹਿਰਾ ਗਰਾਊਂਡ 'ਚ ਲੱਗਿਆ ਮੇਲਾ, ਪੁਲਿਸ ਨੇ ਵਧਾਈ ਸੁਰੱਖਿਆ
- Dussehra will be celebrated in Beas: 4 ਸਾਲਾਂ ਬਾਅਦ ਬਿਆਸ ਵਿੱਚ ਲੱਗੇਗਾ ਦੁਸਹਿਰਾ, ਰਾਵਣ ਦਹਿਨ ਦੀਆਂ ਤਿਆਰੀਆਂ ਮੁਕੰਮਲ
- Ravana Puja In Punjab: ਪੰਜਾਬ ਦੇ ਇਸ ਸ਼ਹਿਰ 'ਚ ਹੁੰਦੀ ਹੈ ਰਾਵਣ ਪੂਜਾ, ਖੂਨ ਦੇ ਟਿੱਕੇ ਲਗਾ ਕੇ ਟੇਕਿਆ ਜਾਂਦਾ ਹੈ ਮੱਥਾ
ਰਾਵਣ ਦੀ ਰਾਖੀ ਕਰਦੇ 40 ਬਾਡੀਗਾਰਡ: ਚੰਡੀਗੜ੍ਹ ਦੇ ਸਕੈਟਰ-46 'ਚ ਜਿੱਥੇ 101 ਫੁੱਟ ਦਾ ਰਾਵਣ ਬਣਾਇਆ ਗਿਆ ਹੈ, ਉੱਥੇ ਹੀ 1 ਨਹੀਂ, 2 ਨਹੀਂ, ਬਲਕਿ 40 ਬਾਡੀਗਾਰਡ ਇਸ ਰਾਵਣ ਦੀ ਸੁਰੱਖਿਆ ਕਰ ਰਹੇ ਹਨ। ਰਾਵਣ, ਮੇਘਨਾਦ ਅਤੇ ਕੁੰਭਕਰਨ ਦੀ ਰਾਖੀ ਲਈ ਤਿੰਨ ਲੇਅਰ ਸੁਰੱਖਿਆ ਦਾ ਪ੍ਰਬੰਧ ਕੀਤਾ ਗਿਆ ਹੈ। ਦਸ ਦਈਏ ਕਿ ਇਸ ਸਬੰਧੀ ਜਾਣਕਾਰੀ ਸ੍ਰੀ ਸਨਾਤਨ ਧਰਮ ਦੁਸਹਿਰਾ ਕਮੇਟੀ ਦੇ ਪ੍ਰਧਾਨ ਨਰਿੰਦਰ ਭਾਟੀਆ ਨੇ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਸਭ ਤੋਂ ਪਹਿਲਾਂ ਪੁਲਿਸ, ਫੇਰ ਬਾਊਂਸਰ ਅਤੇ ਪੁਤਲਿਆਂ ਦੇ ਨੇੜੇ ਕਮੇਟੀ ਦੇ ਮੈਂਬਰਾਂ ਤੈਨਾਤ ਕੀਤੇ ਗਏ ਹਨ। ਇਸ ਮੌਕੇ ਕਮੇਟੀ ਪ੍ਰਧਾਨ ਨੇ ਆਖਿਆ ਕਿ ਦੁਪਹਿਰ ਨੂੰ ਸ਼ੋਭਾ ਯਾਤਰਾ ਕੱਢੀ ਗਈ ਅਤੇ ਸ਼ਾਮ ਨੂੰ ਆਤਿਸ਼ਬਾਜ਼ੀ ਕਰਨ ਤੋਂ ਬਾਅਦ ਰਾਵਣ, ਮੇਘਨਾਦ ਅਤੇ ਕੁੰਭਕਰਨ ਦੇ ਪੁਤਲੇ ਸਾੜੇ ਗਏ। ਇਸ ਬਾਰ ਬਣਾਈ ਸੋਨੇ ਦੀ ਲੰਕਾ 'ਚ ਰਾਣਵ ਨੂੰ ਸਾੜਨ ਦੀ ਪੇਸ਼ਕਾਰੀ ਲੋਕਾਂ ਲਈ ਕਾਫ਼ੀ ਖਿੱਚ ਦਾ ਕੇਂਦਰ ਰਹੀ।