ETV Bharat / state

ਲੌਕਡਾਊਨ ਵਿੱਚ ਲੋਕਾਂ ਦੀ ਸਹੂਲਤ ਲਈ ਕੈਪਟਨ ਸਰਕਾਰ ਨੇ 'ਟਾਸਕ ਫੋਰਸ' ਬਣਾਉਣ ਦੀ ਕੀਤੀ ਤਿਆਰੀ - covid-19

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਕਿ ਸੂਬੇ ਨੂੰ ਲੌਕਡਾਊਨ ਤੋਂ ਹੌਲੀ-ਹੌਲੀ ਬਾਹਰ ਨਿਕਲਣ ਲਈ ਢੰਗ-ਤਰੀਕਾ ਲੱਭਣ ਵਾਸਤੇ ਟਾਸਕ ਫੋਰਸ ਬਣਾਈ ਜਾਵੇਗੀ।

ਲੌਕਡਾਊਨ ਵਿੱਚ ਲੋਕਾਂ ਦੀ ਸਹੂਲਤ ਲਈ ਕੈਪਟਨ ਸਰਕਾਰ ਨੇ 'ਟਾਸਕ ਫੋਰਸ' ਬਣਾਉਣ ਦੀ ਕੀਤੀ ਤਿਆਰੀ

author img

By

Published : Apr 8, 2020, 6:49 PM IST

Updated : Apr 8, 2020, 7:22 PM IST

ਚੰਡੀਗੜ੍ਹ :ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਕਿ ਸੂਬੇ ਨੂੰ ਲੌਕਡਾਊਨ ਤੋਂ ਹੌਲੀ-ਹੌਲੀ ਬਾਹਰ ਨਿਕਲਣ ਲਈ ਢੰਗ-ਤਰੀਕਾ ਲੱਭਣ ਵਾਸਤੇ ਟਾਸਕ ਫੋਰਸ ਬਣਾਈ ਜਾਵੇਗੀ। ਸੂਬੇ ਦੇ ਉੱਘੇ ਉਦਯੋਗਪਤੀਆਂ ਨੂੰ ਇਕ ਵੀਡੀਓ ਕਾਨਫਰੰਸਿੰਗ ਰਾਹੀਂ ਸੰਬੋਧਿਤ ਹੁੰਦਿਆਂ ਮੁੱਖ ਮੰਤਰੀ ਨੇ ਭਰੋਸਾ ਦਿਵਾਇਆ ਕਿ ਇਸ ਔਖੇ ਸਮੇਂ ਵਿੱਚ ਨਾਜ਼ੁਕ ਮਸਲਿਆਂ ਅਤੇ ਚੁਣੌਤੀਆਂ ਨੂੰ ਹੱਲ ਕਰਨ ਲਈ ਸਰਕਾਰ ਵੱਲੋਂ ਉਦਯੋਗ ਦੀ ਪੂਰੀ ਮਦਦ ਕੀਤੀ ਜਾਵੇਗੀ। ਮੁੱਖ ਮੰਤਰੀ ਨੇ ਉਦਯੋਗ ਨੂੰ ਆਪਣੇ ਸੁਝਾਅ ਦੇਣ ਲਈ ਆਖਿਆ ਅਤੇ ਮੌਜੂਦਾ ਸਮੇਂ ਉਤਪੰਨ ਹੋਈ ਅਨੋਖੀ ਸਥਿਤੀ ਵਿੱਚ ਸੂਬੇ ਸਰਕਾਰ ਦੇ ਫੈਸਲਿਆਂ ਲੈਣ ਦੀ ਪ੍ਰਕ੍ਰਿਆ ਦਾ ਹਿੱਸਾ ਬਣਨ ਦਾ ਵੀ ਸੱਦਾ ਦਿੱਤਾ।

  • Interacted over video conferencing with experts of Punjab’s industry regarding measures to be taken to assist industry during the #Covid19 crisis. We will be discussing it in the Cabinet meeting on April 10th & then take a considered decision about extension of lockdown & curfew. pic.twitter.com/UHNZTENbEU

    — Capt.Amarinder Singh (@capt_amarinder) April 8, 2020 " class="align-text-top noRightClick twitterSection" data=" ">

ਉਦਯੋਗਪਤੀਆਂ ਵੱਲੋਂ ਉਠਾਏ ਗਏ ਵੱਖ-ਵੱਖ ਮੁੱਦਿਆਂ ਵਿੱਚੋਂ ਇੱਕ ਸੀ ਟਰੈਕਟਰ ਅਤੇ ਸਹਾਇਕ ਉਦਯੋਗਾਂ ਨੂੰ ਜ਼ਰੂਰੀ ਕਰਾਰ ਦੇਣਾ ਅਤੇ ਕਣਕ ਦੀ ਵਾਢੀ ਅਤੇ ਹਾੜੀ ਦੀਆਂ ਫਸਲਾਂ ਦੇ ਮੰਡੀਕਰਨ ਦੇ ਸੀਜ਼ਨ ਦੌਰਾਨ ਕਿਸਾਨਾਂ ਦੀਆਂ ਲੋੜੀਂਦੀਆਂ ਜ਼ਰੂਰਤਾਂ ਪੂਰਾ ਕਰਨ ਲਈ ਖੋਲ੍ਹਣ ਦੀ ਇਜ਼ਾਜਤ ਦੇਣਾ। ਸਾਈਕਲਾਂ ਨੂੰ ਵੀ ਜ਼ਰੂਰੀ ਵਸਤਾਂ ਵਿੱਚ ਸ਼ਾਮਲ ਕਰਨ ਦੇ ਐਲਾਨ ਦੀ ਵੀ ਮੰਗ ਉਠੀ। ਇਸ ਤੋਂ ਇਲਾਵਾ ਹੋਰ ਸੁਝਾਅ ਇਹ ਵੀ ਆਇਆ ਕਿ ਪੈਕਿੰਗ ਉਦਯੋਗਾਂ ਨੂੰ ਵੀ ਖੋਲ੍ਹਣ ਦੀ ਆਗਿਆ ਦਿੱਤੀ ਜਾਵੇ ਤਾਂ ਜੋ ਜ਼ਰੂਰੀ ਵਸਤਾਂ ਦੀ ਸਪਲਾਈ ਯਕੀਨੀ ਬਣਾਈ ਜਾ ਸਕੇ।

ਉਦਯੋਗਾਂ ਵੱਲੋਂ ਆਏ ਹੋਰ ਸੁਝਾਵਾਂ ਵਿੱਚ ਚੰਡੀਗੜ੍ਹ ਤੱਕ ਏਅਰ ਕਾਰਗੋ ਸੇਵਾਵਾਂ ਦੀ ਮੁੜ ਸੁਰਜੀਤੀ ਦੇ ਨਾਲ-ਨਾਲ ਸੂਬੇ ਵਿੱਚ ਸਿਹਤ ਤੇ ਮੈਡੀਕਲ ਸਟਾਰਟ ਅੱਪਜ਼ ਨੂੰ ਉਤਸ਼ਾਹਤ ਕਰਨਾ ਵੀ ਸ਼ਾਮਲ ਸੀ। ਸੈਰ ਸਪਾਟਾ ਸਨਅਤ ਜੋ ਲੌਕਡਾਊਨ ਦੇ ਚੱਲਦਿਆਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ, ਨੂੰ ਵੀ ਰਾਹਤ ਦੇਣ ਉਤੇ ਸੁਝਾਅ ਆਏ ਅਤੇ ਵਿਚਾਰ ਚਰਚਾ ਹੋਈ।

ਮੀਟਿੰਗ ਵਿੱਚ ਵੱਡਾ ਮਾਮਲਾ ਜਿਹੜਾ ਵਿਚਾਰਿਆ ਗਿਆ, ਉਹ ਫਰਮਾਸੂਟੀਕਲ ਕੰਪਨੀਆਂ ਨੂੰ ਦਰਪੇਸ਼ ਮੁਸ਼ਕਲਾਂ ਦਾ ਸੀ, ਜਿਹੜੀਆਂ ਕੋਵਿਡ-19 ਸੰਕਟ ਨਾਲ ਨਜਿੱਠਣ ਵਿੱਚ ਅਹਿਮ ਯੋਗਦਾਨ ਪਾ ਰਹੀਆਂ ਹਨ। ਇਨ੍ਹਾਂ ਮੁਸ਼ਕਲਾਂ ਵਿੱਚੋਂ ਇਕ ਜੰਮੂ ਕਸ਼ਮੀਰ ਵਿੱਚ ਅੰਤਰ-ਰਾਜ ਆਵਾਜਾਈ ਨੂੰ ਬੰਦ ਕਰਨਾ ਅਤੇ ਹਰਿਆਣਾ ਤੋਂ ਮਾਲ ਅਤੇ ਮਜ਼ਦੂਰਾਂ ਨੂੰ ਲਿਆਉਣ 'ਤੇ ਲਗਾਈਆਂ ਕੁਝ ਪਾਬੰਦੀਆਂ ਦਾ ਹੈ। ਉਦਯੋਗਾਂ ਦੁਆਰਾ ਨਗਦ ਲੈਣ-ਦੇਣ ਦੀਆਂ ਦਿੱਕਤਾਂ ਨੂੰ ਵੀ ਉਜਾਗਰ ਕੀਤਾ ਗਿਆ ਜੋ ਇਸ ਸੰਕਟ ਸਮੇਂ ਦੌਰਾਨ ਮਜ਼ਦੂਰਾਂ ਨੂੰ ਕੀਤੀਆਂ ਜਾਣ ਵਾਲੀਆਂ ਅਦਾਇਗੀਆਂ ਬਾਰੇ ਸਪੱਸ਼ਟਤਾ ਚਾਹੁੰਦੇ ਸਨ।

ਮੁੱਖ ਮੰਤਰੀ ਨੇ ਉਦਯੋਗ ਵਿਭਾਗ ਨੂੰ ਕਿਹਾ ਕਿ ਉਠਾਏ ਗਏ ਮਾਮਲਿਆਂ ਨੂੰ ਗੰਭੀਰਤਾ ਨਾਲ ਵਿਚਾਰਦੇ ਹੋਏ ਇਨ੍ਹਾਂ ਨੂੰ ਜਲਦ ਤੋਂ ਜਲਦ ਹੱਲ ਕੀਤਾ ਜਾਵੇ। ਇਸ ਤੋਂ ਇਲਾਵਾ ਕੌਮੀ ਲੌਕਡਾਊਨ ਦੇ ਚੱਲਦਿਆਂ ਕੁਝ ਉਦਯੋਗਾਂ ਨੂੰ ਚਲਾਉਣ ਲਈ ਦਿਸ਼ਾ ਨਿਰਦੇਸ਼ ਦਿੱਤੇ ਜਾਣ। ਜੇਕਰ ਕੋਈ ਖੋਲ੍ਹਣਾ ਚਾਹੁੰਦਾ ਹੈ ਤਾਂ ਉਹ ਸੂਬਾ ਸਰਕਾਰ ਕੋਲ ਪਹੁੰਚ ਕਰ ਸਕਦਾ ਹੈ ਅਤੇ ਉਨ੍ਹਾਂ ਦੀਆਂ ਬੇਨਤੀਆਂ ਨੂੰ ਦਿਸ਼ਾਂ ਨਿਰਦੇਸ਼ਾਂ ਦੇ ਦਾਇਰੇ ਅੰਦਰ ਹੱਲ ਕਰਨ ਲਈ ਸਾਰੇ ਯਤਨ ਕੀਤੇ ਜਾਣਗੇ।

ਉਨ੍ਹਾਂ ਕਿਹਾ ਕਿ ਇਸ ਮਹਾਂਮਾਰੀ ਨੂੰ ਰੋਕਣ ਲਈ ਭਾਰਤ ਨੇ ਸ਼ੁਰੂਆਤ ਵਿੱਚ ਹੀ ਪਹਿਲ ਕਰ ਦਿੱਤੀ ਹੈ ਅਤੇ ਸ਼ੁਰੂਆਤੀ ਸਮੇਂ ਚੁੱਕੇ ਇਹ ਕਦਮ ਬਹੁਤ ਮੱਦਦਗਾਰ ਸਾਬਤ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਸਮੇਂ ਪੰਜਾਬ ਵਿੱਚ ਸਥਿਤੀ ਪੂਰੀ ਕੰਟਰੋਲ ਹੇਠ ਹੈ।

ਮੁੱਖ ਮੰਤਰੀ ਨੇ ਇਹ ਦੱਸਿਆ ਕਿ ਪਰਵਾਸੀ ਮਜਦੂਰਾਂ ਨੂੰ ਰੋਕਣ ਅਤੇ ਉਨ੍ਹਾਂ ਦੀ ਦੇਖਭਾਲ ਲਈ ਉਦਯੋਗ ਨੂੰ ਉਨ੍ਹਾਂ ਦੀ ਅਪੀਲ ਕੋਈ ਹੁਕਮ ਨਹੀਂ ਸੀ ਬਲਕਿ ਇਕ ਸੁਝਾਅ ਸੀ। ਉਨ੍ਹਾਂ ਕਿਹਾ ਕਿ ਅਜੇ ਇਹ ਸਪੱਸ਼ਟ ਨਹੀਂ ਹੈ ਕਿ ਲੌਕਡਾਊਨ ਨੂੰ ਹੋਰ ਕਿੰਨਾ ਚਿਰ ਜਾਰੀ ਰੱਖਣ ਦੀ ਜ਼ਰੂਰਤ ਹੋਵੇਗੀ, ਇਸ ਲਈ ਉਨ੍ਹਾਂ ਨੂੰ ਵਾਪਸ ਨਾ ਜਾਣ ਦੇਣਾ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਜੇਕਰ ਪਰਵਾਸੀ ਮਜ਼ਦੂਰ ਚਲੇ ਜਾਂਦੇ ਹਨ ਤਾਂ ਉਹ ਆਸਾਨੀ ਨਾਲ ਵਾਪਸ ਨਹੀਂ ਆ ਸਕਣਗੇ। ਇਸ ਦੇ ਚੱਲਦਿਆਂ ਵਾਢੀ ਅਤੇ ਖਰੀਦ ਸੀਜ਼ਨ ਲਈ ਤਿਆਰ ਸੂਬਿਆਂ ਸਾਹਮਣੇ ਵੱਡੀ ਮੁਸ਼ਕਲ ਖੜ੍ਹੀ ਹੋ ਸਕਦੀ ਹੈ।

ਸੀ.ਆਈ.ਆਈ. 20 ਵੈਂਟੀਲੇਟਰ ਵੀ ਦਾਨ ਕਰ ਰਿਹਾ ਹੈ ਤਾਂ ਜੋ ਸੂਬੇ ਵਿਚ ਪੈਦਾ ਹੋਈ ਮੈਡੀਕਲ ਐਮਰਜੈਂਸੀ ਨਾਲ ਨਜਿੱਠਣ ਲਈ ਸਿਹਤ ਵਿਭਾਗ ਦੀ ਸਹਾਇਤਾ ਕੀਤੀ ਜਾ ਸਕੇ। ਕੁਝ ਉਦਯੋਗਪਤੀਆਂ ਵੱਲੋਂ ਇਹ ਮਹਿਸੂਸ ਕੀਤਾ ਗਿਆ ਕਿ ਕੋਰੋਨਾ ਤੋਂ ਬਾਅਦ ਚੀਨ ਤੋਂ ਦੂਜੇ ਦੇਸ਼ਾਂ ਵਿੱਚ ਤਬਦੀਲੀ ਭਾਰਤ ਲਈ ਇੱਕ ਮੌਕਾ ਪੈਦਾ ਕਰੇਗੀ ਜਿਸ ਲਈ ਪੰਜਾਬ ਨੂੰ ਸਰਗਰਮੀ ਨਾਲ ਤਿਆਰ ਰਹਿਣਾ ਚਾਹੀਦਾ ਹੈ।

ਇਸ ਤੋਂ ਪਹਿਲਾਂ ਸਨਅਤਾਂ ਨੇ ਅਗਲੇ ਦੋ ਮਹੀਨਿਆਂ ਲਈ ਬਿਜਲੀ ਦੇ ਰੇਟਾਂ ਵਿੱਚ ਕਟੌਤੀ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ ਜਿਸ ਨਾਲ ਛੋਟੇ ਉਦਯੋਗਾਂ ਨੂੰ ਵਿਸ਼ੇਸ਼ ਲਾਭ ਹੋਵੇਗਾ। ਉਨ੍ਹਾਂ ਨੇ ਲੌਕਡਾਊਨ, ਕਰਫਿਊ ਲਗਾਏ ਜਾਣ ਸਬੰਧੀ ਸੂਬਾ ਸਰਕਾਰ ਦੇ ਮੁੱਢਲੇ ਫੈਸਲਿਆਂ ਦੀ ਸ਼ਲਾਘਾ ਵੀ ਕੀਤੀ। ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਸਨਅਤ ਵੱਲੋਂ ਨਿਭਾਈ ਭੂਮਿਕਾ ਦੀ ਸ਼ਲਾਘਾ ਕੀਤੀ ਜੋ ਇਸ ਵੱਡੀ ਲੜਾਈ ਵਿਚ ਕਾਫੀ ਮਹੱਤਵਪੂਰਨ ਹੈ।

Last Updated : Apr 8, 2020, 7:22 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.