ਚੰਡੀਗੜ੍ਹ: ਲੌਕਡਾਊਨ ਦੀ ਗੱਲ ਸੁਣ ਕੇ ਸ਼ਹਿਰ ਦੇ ਲੋਕ ਪਰੇਸ਼ਾਨੀ ਵਿੱਚ ਪੈ ਗਏ ਹਨ ਤੇ ਉਨ੍ਹਾਂ ਨੂੰ ਇਹ ਲੱਗ ਰਿਹਾ ਸੀ ਕਿ ਹੁਣ ਉਨ੍ਹਾਂ ਦੀ ਜ਼ਰੂਰਤ ਦਾ ਸਾਮਾਨ ਕਿਵੇਂ ਮਿਲੇਗਾ। ਜਿਸ ਤੋਂ ਬਾਅਦ ਲੌਕਡਾਊਨ ਦੇ ਹੁਕਮਾਂ ਦੇ ਅਧੀਨ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਕਿ ਜਿਹੜੀ ਵੀ ਜ਼ਰੂਰਤ ਦੀ ਵਸਤੂ, ਚਾਹੇ ਉਹ ਖਾਣ-ਪੀਣ ਦੀ ਜਾਂ ਫ਼ਿਰ ਦਵਾਈਆਂ, ਉਹ ਲੋਕਾਂ ਨੂੰ ਹਰ ਥਾਂ ਉੱਤੇ ਮਿਲਣਗੀਆਂ।
ਪਰ ਮੰਡੀਆਂ ਜਿਹੜੀਆਂ ਕਿ ਚੰਡੀਗੜ੍ਹ ਦੇ ਹਰ ਸੈਕਟਰ ਵਿੱਚ ਲੱਗਦੀ ਸੀ ਉਹ ਨਾ ਲਗਾ ਕੇ ਹੁਣ ਸ਼ਹਿਰ ਦੇ ਜਿੰਨ੍ਹੇ ਵੀ ਕਮਿਊਨਿਟੀ ਸੈਂਟਰ ਹਨ ਉੱਥੇ ਸਬਜ਼ੀ ਤੇ ਫਲ ਵੇਚਣ ਵਾਲਿਆਂ ਨੂੰ ਬਿਠਾਇਆ ਗਿਆ ਜੋ ਕਿ ਆਮ ਕੀਮਤਾਂ ਉੱਤੇ ਲੋਕਾਂ ਨੂੰ ਸਬਜ਼ੀਆਂ ਤੇ ਫਲ ਵੇਚ ਰਹੇ ਹਨ।
ਸਬਜ਼ੀ ਵੇਚਣ ਵਾਲੇ ਚਿੰਟੂ ਨੇ ਦੱਸਿਆ ਕਿ ਹਾਲੇ ਤੱਕ ਕੋਈ ਰੇਟ ਨਹੀਂ ਵਧਾਏ ਗਏ ਹਨ, ਕਿਉਂਕਿ ਸਾਰਾ ਕੁੱਝ ਸਮੇਂ ਨਾਲ ਮਿਲ ਰਿਹਾ ਤੇ ਹੋਰ ਸੂਬਿਆਂ ਤੋਂ ਵੀ ਜਿਹੜੀ ਸਬਜ਼ੀਆਂ ਆਉਂਦੀ ਹੈ ਉਹ ਸਮੇਂ ਸਿਰ ਆ ਰਹੀਆਂ ਹਨ। ਪਰ ਜੇ ਆਉਣ ਵਾਲੇ ਸਮੇਂ ਵਿੱਚ ਸਬਜ਼ੀਆਂ ਦੀ ਸਪਲਾਈ ਘੱਟ ਹੋਵੇਗੀ ਤਾਂ ਕੀਮਤਾਂ ਜ਼ਰੂਰ ਵੱਧ ਜਾਣਗੀਆਂ।