ETV Bharat / state

ਪੰਜਾਬ 'ਚ ਲਾਗੂ ਹੋਇਆ 'ਰਾਈਟ ਟੂ ਵਾਕ', ਕੀ ਪੈਦਲ ਜਾਣ ਵਾਲਿਆਂ ਨੂੰ ਮਿਲੇਗੀ ਸੜਕੀ ਸੁਰੱਖਿਆ? - ਫੁਟਪਾਥ ਬਣਾਉਣੇ ਲਾਜਮੀ

ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਸੜਕ 'ਤੇ ਤੁਰਨ ਦਾ ਅਧਿਕਾਰ ਯਾਨੀ ਕਿ ਰਾਈਟ ਟੂ ਵਾਕ ਦਿੱਤਾ ਜਾ ਰਿਹਾ ਹੈ। ਹੁਣ ਸੜਕ ਕਿਨਾਰੇ ਮਹਾਂਨਗਰਾਂ ਵਾਂਗ ਫੁੱਟਪਾਥ ਬਣਨਗੇ। ਪਰ ਇਸਦੇ ਨਾਲ ਹੀ ਪੈਦਲ ਤੁਰਨ ਵਾਲਿਆਂ ਦੀ ਸੁਰੱਖਿਆਂ ਨੂੰ ਲੈ ਕੇ ਵੀ ਸਵਾਲ ਉੱਠ ਰਹੇ ਹਨ।

'Right to Walk' implemented in Punjab
ਪੰਜਾਬ 'ਚ ਲਾਗੂ ਹੋਇਆ 'ਰਾਈਟ ਟੂ ਵਾਕ', ਕੀ ਪੈਦਲ ਜਾਣ ਵਾਲਿਆਂ ਨੂੰ ਮਿਲੇਗੀ ਸੜਕੀ ਸੁਰੱਖਿਆ?
author img

By

Published : May 11, 2023, 7:20 PM IST

ਪੰਜਾਬ 'ਚ ਲਾਗੂ ਹੋਇਆ 'ਰਾਈਟ ਟੂ ਵਾਕ', ਕੀ ਪੈਦਲ ਜਾਣ ਵਾਲਿਆਂ ਨੂੰ ਮਿਲੇਗੀ ਸੜਕੀ ਸੁਰੱਖਿਆ ?

ਚੰਡੀਗੜ੍ਹ: ਪੰਜਾਬ ਸਰਕਾਰ ਨੇ ਸੜਕਾਂ ਉੱਤੇ ਪੈਦਲ ਚੱਲਣ ਵਾਲੇ ਲੋਕਾਂ ਦੀ ਸੁਰੱਖਿਆ ਲਈ ਨਵਾਂ ਫਰਮਾਨ ਜਾਰੀ ਕੀਤਾ ਹੈ। ਸਰਕਾਰ ਨੇ ਲੋਕਾਂ ਨੂੰ ਪੈਦਲ ਚੱਲਣ ਦਾ ਅਧਿਕਾਰ ਦੇਣ ਦੇ ਨਿਰਦੇਸ਼ ਜਾਰੀ ਕੀਤੇ ਹਨ। ਕਿਹਾ ਜਾ ਰਿਹਾ ਹੈ ਕਿ ਪੰਜਾਬ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 'ਚਲਣ ਦਾ ਅਧਿਕਾਰ' ਲਾਗੂ ਕਰਨ ਵਾਲਾ ਪਹਿਲਾ ਸੂਬਾ ਬਣ ਗਿਆ ਹੈ। ਨੈਸ਼ਨਲ ਹਾਈਵੇ ਅਥਾਰਿਟੀ ਆਫ ਇੰਡੀਆ ਨੇ ਸਾਰੀਆਂ ਸੜਕ ਨਿਰਮਾਣ ਏਜੰਸੀਆਂ ਨੂੰ ਸਾਈਕਲ ਟਰੈਕ ਅਤੇ ਫੁੱਟਪਾਥ ਬਣਾਉਣਾ ਲਾਜ਼ਮੀ ਕੀਤਾ ਹੈ। ਹਾਲ ਹੀ 'ਚ ਇਹ ਸੁਵਿਧਾ ਚੰਡੀਗੜ੍ਹ ਵਿਚ ਮੌਜੂਦ ਹੈ। ਮੰਨਿਆ ਜਾ ਰਿਹਾ ਹੈ ਕਿ ਸਰਕਾਰ ਦੇ ਇਸ ਫ਼ੈਸਲੇ ਨਾਲ ਸੜਕ 'ਤੇ ਪੈਦਲ ਚੱਲਣ ਵਾਲਿਆਂ ਨਾਲ ਹੋਣ ਵਾਲੇ ਸੜਕੀ ਹਾਦਸਿਆਂ ਵਿਚ ਕਮੀ ਆਵੇਗੀ।

ਪੈਦਲ ਚੱਲਣ ਵਾਲਿਆਂ ਦੀ ਜਾਨ ਨੂੰ ਖ਼ਤਰਾ! : ਮਾਹਿਰ ਕਹਿੰਦੇ ਹਨ ਸੜਕ ਕਿਨਾਰੇ ਪੈਦਲ ਚੱਲਣ ਵਾਲੇ ਲੋਕਾਂ ਦੀ ਮੌਤ ਹੋਣ ਅਤੇ ਜ਼ਖ਼ਮੀ ਹੋਣ ਦਾ ਖ਼ਤਰਾ ਜ਼ਿਆਦਾ ਰਹਿੰਦਾ ਹੈ। ਇਕ ਥਾਂ ਤੋਂ ਦੂਜੀ ਥਾਂ ਤੁਰਕੇ ਜਾਣ ਵਾਲਿਆਂ ਨੂੰ ਵੀ ਓਨਾ ਹੀ ਅਧਿਕਾਰ ਹੈ ਜਿੰਨਾ ਗੱਡੀਆਂ ਜਾਂ ਦੋਪਹੀਆ ਵਾਹਨ ਵਾਲਿਆਂ ਨੂੰ ਹੈ। ਇਸੇ ਲਈ ਰਾਈਟ ਟੂ ਵਾਕ ਦੀ ਗੱਲ ਕੀਤੀ ਜਾਂਦੀ ਹੈ। ਪੰਜਾਬ ਦੇ ਵਿਚ ਕਈ ਥਾਵਾਂ 'ਤੇ ਪੈਡਸਟਰੀਅਨ ਰੋਡ ਬਣਾਏ ਗਏ ਹਨ, ਜਿਵੇਂ ਕਿ ਸਭ ਤੋਂ ਜ਼ਿਆਦਾ ਮੁਹਾਲੀ 7 ਫ਼ੇਜ ਦੀ ਮਾਰਕੀਟ, 3 ਫੇਜ਼ ਦੀ ਮਾਰਕੀਟ ਅਤੇ ਇਸ ਤੋਂ ਇਲਾਵਾ ਹੋਰ ਵੀ ਰੋਡ। ਪਰ ਸਮੱਸਿਆ ਇਹ ਹੈ ਕਿ ਉਥੇ ਪੈਦਲ ਚੱਲਣ ਵਾਲਾ ਰਸਤਾ ਵੀ ਕਿਸੇ ਨਾ ਕਿਸੇ ਵਾਹਨ ਜਾਂ ਕਿਸੇ ਨਾ ਕਿਸੇ ਦੁਕਾਨਦਾਰ ਨੇ ਮੱਲਿਆ ਹੁੰਦਾ ਹੈ। ਇਸਦੇ ਲਈ ਸਭ ਤੋਂ ਜ਼ਰੂਰੀ ਇਹ ਹੈ ਕਿ ਪਹਿਲਾਂ ਇਹ ਪੈਡਸਟਰੀਅਨ ਰੋਡ ਪੈਦਲ ਜਾਣ ਵਾਲਿਆਂ ਲਈ ਖਾਲੀ ਛੱਡੇ ਜਾਣ ਬਾਅਦ ਵਿਚ ਨਵੀਆਂ ਸੜਕਾਂ 'ਤੇ ਕੰਮ ਕਰਨਾ ਸ਼ੁਰੂ ਕੀਤਾ ਜਾਵੇ। ਪਹਿਲਾਂ ਤੋਂ ਬਣੀਆਂ ਸੜਕਾਂ 'ਤੇ ਪੈਦਲ ਚੱਲਣ ਵਾਲਿਆਂ ਲਈ ਰਾਹ ਪੱਧਰਾ ਹੋ ਜਾਵੇ ਤਾਂ ਹੀ ਇਸਦਾ ਕੋਈ ਫਾਇਦਾ ਹੋਵੇਗਾ। ਸੀਨੀਅਰ ਸਿਟੀਜ਼ਨਸ ਅਤੇ ਅਪਾਹਿਜਾਂ ਲਈ ਵੀ ਇਹਨਾਂ ਚੀਜ਼ਾਂ ਨੂੰ ਖਾਸ ਤੌਰ 'ਤੇ ਧਿਆਨ ਵਿਚ ਰੱਖਣਾ ਚਾਹੀਦਾ ਹੈ।

'Right to Walk' implemented in Punjab
ਪੰਜਾਬ 'ਚ ਲਾਗੂ ਹੋਇਆ 'ਰਾਈਟ ਟੂ ਵਾਕ', ਕੀ ਪੈਦਲ ਜਾਣ ਵਾਲਿਆਂ ਨੂੰ ਮਿਲੇਗੀ ਸੜਕੀ ਸੁਰੱਖਿਆ?

ਪੈਦਲ ਚੱਲਣ ਵਾਲਿਆਂ ਨਾਲ ਸੜਕੀ ਹਾਦਸੇ : ਅੰਕੜਿਆਂ ਦੀ ਗੱਲ ਤਾਂ ਵਿਸ਼ਵ ਭਰ ਵਿਚ ਸੜਕ ਉੱਤੇ ਪੈਦਲ ਚੱਲਣ ਵਾਲਿਆਂ ਅਤੇ ਸਾਈਕਲ ਉੱਤੇ ਜਾਣ ਵਾਲਿਆਂ ਦੀ ਜਾਨ ਜਾਣ ਅਤੇ ਗੰਭੀਰ ਜ਼ਖ਼ਮੀਂ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ। ਹਰ ਸਾਲ ਤਕਰੀਬਨ 25 ਤੋਂ 30 ਪ੍ਰਤੀਸ਼ਤ ਮੌਤਾਂ ਪੈਦਲ ਚੱਲਣ ਵਾਲੇ ਲੋਕਾਂ ਦੀਆਂ ਹੁੰਦੀਆਂ ਹਨ। ਇਸੇ ਤਰ੍ਹਾਂ ਦੀ ਸਥਿਤੀ ਪੰਜਾਬ ਵਿਚ ਵੀ ਵੇਖਣ ਨੂੰ ਮਿਲਦੀ ਹੈ। ਪੰਜਾਬ ਵਿਚ ਹਰ ਰੋਜ਼ 13 ਤੋਂ 14 ਲੋਕ ਸੜਕੀ ਹਾਦਸਿਆਂ ਨਾਲ ਮਰਦੇ ਹਨ।

ਚੰਡੀਗੜ 'ਚ ਪੈਡਸਟਰੀਅਨ ਸੜਕ ਦੀ ਕੀ ਸਥਿਤੀ ? : ਅਰਾਈਵ ਸੇਫ ਸੰਸਥਾ ਦੇ ਪ੍ਰਧਾਨ ਹਰਮਨ ਸਿੱਧੂ ਕਹਿੰਦੇ ਹਨ ਕਿ ਚੰਡੀਗੜ੍ਹ ਦੀ ਜੇ ਗੱਲ ਕਰੀਏ ਤਾਂ ਇਹ ਨਿਯਮ ਬਹੁਤ ਪਹਿਲਾਂ ਤੋਂ ਸ਼ੁਰੂ ਹੈ ਹਾਲਾਂਕਿ ਇਸਦੀ ਪਾਲਣਾ ਨਹੀਂ ਹੋ ਰਹੀ। ਕੁਝ ਸਮਾਂ ਪਹਿਲਾਂ ਤੱਕ ਇਹਨਾਂ ਰੋਡਾਂ ਉੱਤੇ ਸਾਈਕਲ ਤੱਕ ਚਲਾਉਣ ਦੀ ਵੀ ਮਨਾਹੀ ਹੁੰਦੀ ਸੀ ਪਰ ਹੁਣ ਪੈਦਲ ਚੱਲਣ ਵਾਲੇ ਰਸਤਿਆਂ 'ਤੇ ਗੱਡੀਆਂ ਖੜ੍ਹੀਆਂ ਹੁੰਦੀਆਂ ਹਨ। ਚੰਡੀਗੜ੍ਹ 'ਚ ਸਾਈਕਲ ਟਰੈਕ ਚੰਗੀ ਹਾਲਤ ਵਿਚ ਹਨ ਅਤੇ ਕੁਝ ਹੱਦ ਤੱਕ ਇਹਨਾਂ ਨਿਯਮਾਂ ਦੀ ਪਾਲਣਾ ਵੀ ਹੋ ਰਹੀ ਹੈ। ਰਾਤ ਨੂੰ ਸਾਈਕਲਿੰਗ ਕਰਨ ਲਈ ਲਾਈਟਾਂ ਦਾ ਪ੍ਰਬੰਧ ਹੈ। ਜਿਥੇ ਜਿਥੇ ਪ੍ਰਬੰਧ ਹਨ ਉਥੇ ਉਥੇ ਸਾਈਕਲ ਟਰੈਕ 'ਤੇ ਸਾਈਕਲ ਚਲਾਏ ਜਾ ਰਹੇ ਹਨ।
  1. Serial Blast In Amritsar: ਅੰਮ੍ਰਿਤਸਰ 'ਚ ਲਗਾਤਾਰ ਤਿੰਨ ਧਮਾਕੇ, ਪੰਜਾਬ ਦੇ ਮਾਹੌਲ ਨੂੰ ਦਹਿਲਾਉਣ ਦੀ ਸਾਜ਼ਿਸ਼ !
  2. ਵਿਰਾਸਤੀ ਮਾਰਗ ਨੂੰ ਦਹਿਲਾਉਣ ਵਾਲੇ ਮੁਲਜ਼ਮ ਉੱਤੇ ਪਹਿਲਾਂ ਵੀ ਨੇ ਮਾਮਲੇ ਦਰਜ, ਫਰਵਰੀ ਮਹੀਨੇ ਤੋਂ ਘਰ ਨਹੀਂ ਵੜਿਆ ਸੀ ਮੁਲਜ਼ਮ
  3. ਖਾਣੇ ਅਤੇ ਨਕਾਰਾਤਮਕ ਵਿਚਾਰਾਂ ਦਾ ਨਹੀਂ ਕੋਈ ਮੇਲ; ਮਾੜੇ ਵਿਚਾਰਾਂ ਨਾਲ ਖਾਧਾ ਖਾਣਾ ਬਣ ਸਕਦੈ ਜ਼ਹਿਰ ! ਖਾਸ ਰਿਪੋਰਟ

ਸ਼ਿਮਲਾ ਵਿਚ ਪੈਡਸਟਰੀਅਨ ਰੋਡ : ਸ਼ਿਮਲਾ ਦੇ ਰਿਜ ਵਿਚ ਪੈਡਸਟਰੀਅਨ ਰੋਡ ਦੀ ਸਭ ਤੋਂ ਵੱਡੀ ਉਦਾਹਰਣ ਹੈ ਜਿਥੇ ਕੋਈ ਵੀ ਵਾਹਨ ਜਾਣ ਦੀ ਮਨਾਹੀ ਹੈ। ਕੁਝ ਕਿਲੋਮੀਟਰ ਤੱਕ ਇਹ ਰਸਤਾ ਸਿਰਫ਼ ਪੈਦਲ ਜਾਣ ਵਾਲੇ ਲੋਕਾਂ ਲਈ ਹੈ। ਹਰੇਕ ਸ਼ਹਿਰ ਦੇ ਵਿਚ ਬਣੇ ਸ਼ਾਪਿੰਗ ਮਾਲ ਦੇ ਆਲੇ ਦੁਆਲੇ ਦੇ ਕੁਝ ਖੇਤਰਾਂ ਵਿਚ ਪੈਡਸਟਰੀਅਨ ਰੋਡ ਹਨ ਜਿਥੇ ਕੋਈ ਵੀ ਵਾਹਨ ਜਾਣ ਦੀ ਇਜਾਜ਼ਤ ਨਹੀਂ ਹੁੰਦੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.