ਚੰਡੀਗੜ੍ਹ: ਪੰਜਾਬ ਦੇ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਨੇ ਨਿੱਜੀ ਕਾਰਨਾਂ ਕਰਕੇ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਨਿੱਜੀ ਕਾਰਨਾਂ ਕਰਕੇ ਅਸਤੀਫਾ ਦਿੱਤਾ ਹੈ। ਪਿਛਲੇ ਦਿਨ ਹੀ ਉਨ੍ਹਾਂ ਨੂੰ ਭ੍ਰਿਸ਼ਟਾਚਾਰ ਦੇ ਇਲਜ਼ਾਮ ਵਿੱਚ ਬਰਖਾਸਤ ਕਰ ਦੀ ਮੰਗ ਉਠ ਰਹੀ ਸੀ। ਅਸਤੀਫੇ ਤੋਂ ਬਾਅਦ ਵਿਰੋਧੀ ਪਾਰਟੀਆਂ ਲਗਾਤਾਰ ਸਰਾਰੀ ਅਤੇ ਮਾਨ ਸਰਕਾਰ ਉਤੇ ਨਿਸ਼ਾਨੇ ਸਾਧ ਰਹੀਆਂ ਹਨ।
ਅਕਾਲੀ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਸਰਾਰੀ ਦੇ ਅਸਤੀਫੇ ਉਤੇ ਪ੍ਰਤੀਕਿਰਿਆ: ਲੁਧਿਆਣਾ ਤੋਂ ਸੀਨੀਅਰ ਅਕਾਲੀ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ (Akali leader Maheshinder Singh Grewal) ਨੇ ਫੌਜਾ ਸਿੰਘ ਸਰਾਰੀ ਦੇ ਅਸਤੀਫੇ 'ਤੇ ਪ੍ਰਤੀਕਿਰਿਆ (Akali leader Grewal reaction to Sarar resignation) ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਰਾਰੀ ਦਾ ਅਸਤੀਫਾ ਸਿਰਫ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੂੰ ਧੋਣ ਲਈ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਾਰਟੀ 'ਚ ਸਮਝੌਤਾ ਹੋ ਗਿਆ ਹੈ। ਉਨ੍ਹਾਂ 'ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾਏ ਗਏ ਸਨ। ਉਨ੍ਹਾਂ ਨੂੰ ਕੈਬਨਿਟ 'ਚੋਂ ਬਾਹਰ ਕਰ ਦਿੱਤਾ ਗਿਆ ਸੀ ਪਰ ਹੁਣ ਤੱਕ ਚਲਾਨ 'ਚ ਕੋਈ ਜ਼ਿਕਰ ਨਹੀਂ ਕੀਤਾ ਗਿਆ ਹੈ। ਅਜੇ ਤੱਕ ਕੋਈ ਮਾਮਲਾ ਦਰਜ ਨਹੀਂ ਹੋਇਆ ਹੈ।
ਸਾਂਸਦ ਰਵਨੀਤ ਸਿੰਘ ਬਿੱਟੂ ਨੇ ਮੰਤਰੀ ਜੇਲ਼੍ਹ ਜਾਣੇ ਚਾਹੀਦੇ: ਸਾਂਸਦ ਰਵਨੀਤ ਸਿੰਘ ਬਿੱਟੂ ਨੇ ਕਿਹਾ 9ਵੀਂ ਗੇਂਦ 'ਤੇ ਦੂਜੀ ਵਿਕਟ! 9 ਮਹੀਨਿਆਂ 'ਚ 2 ਭ੍ਰਿਸ਼ਟ ਮੰਤਰੀਆਂ ਦਾ ਖੁਲਾਸਾ ਹੋਇਆ ਹੈ। ਇਸ ਰਫ਼ਤਾਰ ਨਾਲ ਕੈਬਨਿਟ 5 ਸਾਲ ਪੂਰੇ ਕਰਨ ਤੋਂ ਪਹਿਲਾਂ ਹੀ ਹੇਠਾਂ ਡਿੱਗ ਜਾਵੇਗੀ। ਅਜਿਹਾ ਲੱਗਦਾ ਹੈ ਕਿ ਉਨ੍ਹਾਂ ਦਾ ਕਾਰਜਕਾਲ ਟੀ-20 ਮੈਚ ਤੋਂ ਛੋਟਾ ਹੋਵੇਗਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ MLA ਬਹੁਤ ਬਣੇ ਹੋਏ ਹਨ। ਕਿਤੇ ਆਪ ਸਾਰੇ MLA ਨੂੰ ਮੰਤਰੀ ਬਣਾਉਣ ਲਈ ਕੋਈ ਖੇਡ ਤਾਂ ਨਹੀਂ ਖੇਡ ਰਹੀ ਕਿ ਵਾਰੀ ਵਾਰੀ ਸਭ ਆਓ ਲੁੱਟੋ ਅਤੇ ਫਿਰ ਬਾਅਦ ਵਿੱਚ ਅਸਤੀਫਾ ਦੇ ਦਿਓ। ਉਨ੍ਹਾਂ ਕਿਹਾ ਕਿ ਆਪ ਕਿਸੇ ਵੀ ਭ੍ਰਿਸ਼ਟ ਮੰਤਰੀ ਉਤੇ ਕੇਸ ਨਹੀਂ ਚਲਾਉਦੇ ਪਹਿਲਾਂ ਵੀ ਸਿੰਗਲਾ ਉਤੇ ਕੋਈ ਕੇਸ ਨਹੀਂ ਚਲਾਇਆ ਇਸ ਤਰ੍ਹਾਂ ਹੀ ਸਰਾਰੀ ਨੂੰ ਵੀ ਬਿਨ੍ਹਾਂ ਕੋਈ ਕੇਸ ਚਲਾਏ ਬਾਹਰ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਮੰਤਰੀ ਭ੍ਰਿਸ਼ਟਾਚਾਰ ਦੇ ਦੋਸ਼ ਵਿੱਚ ਜੇਲ੍ਹ ਜਾਣੇ ਚਾਹੀਦੇ ਸੀ।
ਭਾਜਪਾ ਆਗੂ ਰਾਜਕੁਮਾਰ ਵੇਰਕਾ ਨੇ ਕਿਹਾ ਪਹਿਲਾਂ ਹੀ ਦੇਣਾ ਚਾਹੀਦਾ ਸੀ ਅਸਤੀਫਾ: ਭਾਜਪਾ ਆਗੂ ਰਾਜਕੁਮਾਰ ਵੇਰਕਾ ਨੇ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਦੇ ਅਸਤੀਫੇ ਬਾਰੇ ਬੋਲਦੇ ਹੋਏ ਕਿਹਾ ਕਿ ਉਨ੍ਹਾਂ ਨੇ ਅਸਤੀਫਾ ਦੇ ਦਿੱਤਾ ਹੈ ਜੋ ਕਿ ਬਹੁਤ ਚੰਗੀ ਗੱਲ ਹੈ। ਉਨ੍ਹਾਂ ਨੂੰ ਇਹ ਅਸਤੀਫਾ ਪਹਿਲਾਂ ਹੀ ਦੇਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਚਾਹੀਦਾ ਸੀ ਕਿ ਉਹ ਪਹਿਲਾਂ ਹੀ ਫੌਜਾ ਸਿੰਘ ਸਰਾਰੀ ਨੂੰ ਕੱਢ ਦਿੰਦੇ ਕਿਉਕਿ ਆਡੀਓ ਕਲਿਪ ਵਿੱਚ ਉਨ੍ਹਾਂ ਦੇ ਕਾਰਨਾਮਿਆਂ ਬਾਰੇ ਸਾਫ ਪਤਾ ਲੱਗ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਭ੍ਰਿਸ਼ਟਾਚਾਰ ਮੁਫਤ ਪੰਜਾਬ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਦਿੱਲੀ ਦਾ ਦਖ਼ਲ ਬੰਦ ਕਰਨਾ ਚਾਹੀਦਾ ਹੈ।
ਇਹ ਵੀ ਪੜ੍ਹੋ:- 'ਆਪ ਦੀ ਕੈਬਨਿਟ' 'ਚ ਵੱਡਾ ਭੂਚਾਲ! ਵੱਡੀਆਂ ਕੁਰਸੀਆਂ 'ਤੇ ਬੈਠਣਗੇ ਇਹ ਮੰਤਰੀ