ਚੰਡੀਗੜ੍ਹ ਡੈਸਕ : ਨੈਸ਼ਨਲ ਕੌਂਸਲ ਆਫ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ ਯਾਨੀ ਕਿ NCRT ਦੀਆਂ ਕਿਤਾਬਾਂ ਵਿੱਚ INDIA ਨੂੰ ਭਾਰਤ ਲਿਖਣ ਦੀ ਸਿਫਾਰਿਸ਼ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਿਕ ਇਸ ਤੋਂ ਇਲਾਵਾ ਇਨ੍ਹਾਂ ਕਿਤਾਬਾਂ ਵਿੱਚ ਪੁਰਾਤਨ ਇਤਿਹਾਸ ਨੂੰ ਪਾਸੇ ਕਰਕੇ ਇਤਿਹਾਸ ਅਤੇ ਹਿੰਦੂ ਯੋਧਿਆਂ ਦੀਆਂ ਜਿੱਤ ਦੀਆਂ ਕਹਾਣੀਆਂ ਨੂੰ ਜੋੜਨ ਦਾ ਵੀ ਸੁਝਾਅ ਪੇਸ਼ ਕੀਤਾ ਗਿਆ ਹੈ। ਇਹ ਵੀ ਯਾਦ ਰਹੇ ਕਿ NCERT ਨਵੀਂ ਸਿੱਖਿਆ ਨੀਤੀ ਤਹਿਤ ਆਪਣੇ ਸਿਲੇਬਸ ਵਿੱਚ ਬਦਲਾਅ ਕਰ ਰਿਹਾ ਹੈ। ਸਲੇਬਸ ਬਦਲਣ ਲਈ 19 ਮੈਂਬਰਾਂ ਦੀ ਕਮੇਟੀ ਵੀ ਗਠਿਤ ਕੀਤੀ ਗਈ ਹੈ। ਇਸ ਕਮੇਟੀ ਨੇ ਹੀ ਇੰਡੀਆ ਨੂੰ ਭਾਰਤ ਲਿਖਣ ਦੀ ਸਿਫਾਰਿਸ਼ ਕੀਤੀ ਹੈ।
ਕੀ ਕਿਹਾ ਸੀ ਕਮੇਟੀ ਦੇ ਪ੍ਰਧਾਨ ਨੇ : ਜੇਕਰ ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਐੱਨਸੀਆਰਟੀ ਦੀ ਕਮੇਟੀ ਦੇ ਪ੍ਰਧਾਨ ਸੀਆਈਆਈਜ਼ਕ ਨੇ ਇਸ ਗੱਲ ਦਾ ਜਿਕਰ ਕੀਤਾ ਸੀ ਕਿ ਵਿਸ਼ਨੂੰ ਪੁਰਾਣ ਵਰਗੇ ਗ੍ਰੰਥਾਂ ਵਿੱਚ ਭਾਰਤ ਦਾ ਉਲੇਖ ਹੈ। ਇਹ ਗ੍ਰੰਥ 7 ਹਜ਼ਾਰ ਸਾਲ ਪੁਰਾਣੇ ਹਨ। ਦਰਅਸਲ, ਭਾਰਤ ਦਾ ਨਾਂ ਈਸਟ ਇੰਡੀਆ ਕੰਪਨੀ ਅਤੇ 1757 ਦੀ ਪਲਾਸੀ ਦੀ ਲੜਾਈ ਤੋਂ ਬਾਅਦ ਵਰਤੋਂ ਵਿੱਚ ਲਿਆਂਦਾ ਗਿਆ ਹੈ। ਕਮੇਟੀ ਮੁਤਾਬਿਕ ਪੁਰਾਤਨ ਇਤਿਹਾਸ ਦੀ ਮੰਨੀਏ ਤਾਂ ਉਸ ਵੇਲੇ ਦੇਸ਼ ਅੰਧਕਾਰ ਵਿੱਚ ਸੀ ਅਤੇ ਨਾ ਹੀ ਉਸ ਵੇਲੇ ਵਿਗਿਆਨਕ ਚੇਤਨਾ ਦਾ ਪਸਾਰ ਹੋਇਆ ਸੀ।
- Dhami On CM Mann : ਅਕਾਲੀ ਦਲ ਵੇਲੇ ਲਾਈਆਂ ਸਕਰੀਨਾਂ ਉੱਤੇ ਗੁਰਬਾਣੀ ਦੀ ਥਾਂ ਆਪਣੀਆਂ ਮਸ਼ਹੂਰੀਆਂ ਚਲਾ ਰਹੀ ਮਾਨ ਸਰਕਾਰ: ਹਰਜਿੰਦਰ ਧਾਮੀ
- Snatcher In Amritsar: ਲੋਕਾਂ ਨੇ ਪਤੀ-ਪਤਨੀ ਨਾਲ ਲੁੱਟ ਖੋਹ ਕਰਨ ਵਾਲੇ ਨੌਜਵਾਨ ਨੂੰ ਕਾਬੂ ਕਰਕੇ, ਵੇਖੋ ਕੀ ਕੀਤਾ ਉਸ ਦਾ ਹਾਲ
- Paramjit Singh Sarna Meeting Giani Raghbir Singh: ਪਰਮਜੀਤ ਸਿੰਘ ਸਰਨਾ ਨੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਕੀਤੀ ਮੀਟਿੰਗ, ਰੱਖੀ ਵੱਡੀ ਮੰਗ ?
ਇਸ ਤੋਂ ਇਲਾਵਾ ਰਾਜ ਸਭਾ ਦੇ ਮੈਂਬਰ ਮਨੋਜ ਝਾਅ ਦਾ ਕਹਿਣਾ ਹੈ ਕਿ ਉਹ ਸਰਕਾਰ ਦੇ ਅਧੀਨ ਸੰਸਥਾਵਾਂ ਦਾ ਚਰਿੱਤਰ ਦੇਖ ਕੇ ਹੈਰਾਨ ਹੋ ਰਹੇ ਹਨ। ਜਦੋਂ ਤੋਂ ਇੰਡੀਆ ਗਠਜੋੜ ਬਣਿਆ ਹੈ, ਉਸ ਵੇਲੇ ਤੋਂ ਹੀ ਪ੍ਰਧਾਨ ਮੰਤਰੀ ਤੋਂ ਲੈ ਕੇ ਮੰਤਰੀਆਂ ਵੱਲੋਂ ਅਜੀਬ ਕਿਸਮ ਦੀਆਂ ਪ੍ਰਤੀਕਿਰਿਆਵਾਂ ਆ ਰਹੀਆਂ ਹਨ। ਇਹ ਵੀ ਹੈਰਾਨੀ ਵਾਲੀ ਗੱਲ ਹੈ ਕਿ ਉਸ ਆਰਟੀਕਲ-1 ਦਾ ਕੀ ਕਰੋਗੇ ਜੋ ਕਹਿੰਦਾ ਹੈ ਕਿ ਇੰਡੀਆ ਹੀ ਭਾਰਤ ਹੈ।