ETV Bharat / state

'ਪ੍ਰਧਾਨ ਮੰਤਰੀ ਜਨ-ਧਨ ਯੋਜਨਾ' ਦਾ ਰਿਐਲਟੀ ਚੈਕ

ਕੋਰੋਨਾ ਮਹਾਂਮਾਰੀ ਕਾਰਨ ਲੱਗੇ ਕਰਫਿਊ ਮਗਰੋਂ ਪ੍ਰਧਾਨ ਮੰਤਰੀ 'ਜਨ ਧਨ ਯੋਜਨਾ' ਤਹਿਤ ਕੇਂਦਰ ਸਰਕਾਰ ਨੇ ਸਾਰੇ ਜਨ ਧਨ ਖਾਤਿਆਂ 'ਚ 500 ਰੁਪਏ ਦੇਣ ਦਾ ਐਲਾਨ ਕੀਤਾ ਹੈ। ਸਰਕਾਰ ਅਨੁਸਾਰ ਤਕਰੀਬਨ 20 ਕਰੋੜ ਤੋਂ ਵੱਧ ਮਹਿਲਾਵਾਂ ਨੂੰ ਇਸ ਦਾ ਲਾਭ ਮਿਲਿਆ ਹੈ। ਈਟੀਵੀ ਭਾਰਤ ਦੀ ਟੀਮ ਨੇ ਇਸ ਯੋਜਨਾ ਦੀਆਂ ਅਸਲ ਲਾਭਪਾਤਰੀਆਂ ਨਾਲ ਗੱਲ ਕੀਤੀ ਅਤੇ ਜ਼ਮੀਨੀ ਪੱਧਰ 'ਤੇ ਇਸ ਯੋਜਨਾ ਦੀ ਸੱਚਾਈ ਨੂੰ ਜਾਣਿਆ ਹੈ।

reality check of Jan dhan yogna
'ਪ੍ਰਧਾਨ ਮੰਤਰੀ ਜਨ-ਧਨ ਯੋਜਨਾ' ਦਾ ਰਿਐਲਟੀ ਚੈਕ
author img

By

Published : May 13, 2020, 5:24 PM IST

ਚੰਡੀਗੜ੍ਹ: ਕੋਰੋਨਾ ਮਹਾਂਮਾਰੀ ਕਾਰਨ ਲੱਗੇ ਕਰਫਿਊ ਮਗਰੋਂ ਪ੍ਰਧਾਨ ਮੰਤਰੀ ਜਨ-ਧਨ ਯੋਜਨਾ ਤਹਿਤ ਕੇਂਦਰ ਸਰਕਾਰ ਨੇ ਸਾਰੇ ਜਨ-ਧਨ ਖਾਤਿਆਂ 'ਚ 500 ਰੁਪਏ ਦੇਣ ਦਾ ਐਲਾਨ ਕੀਤਾ ਹੈ। ਸਰਕਾਰ ਅਨੁਸਾਰ ਤਕਰੀਬਨ 20 ਕਰੋੜ ਤੋਂ ਵੱਧ ਮਹਿਲਾਵਾਂ ਨੂੰ ਇਸ ਦਾ ਲਾਭ ਮਿਲਿਆ ਹੈ। ਈਟੀਵੀ ਭਾਰਤ ਦੀ ਟੀਮ ਨੇ ਇਸ ਯੋਜਨਾ ਦੀਆਂ ਅਸਲ ਲਾਭਪਾਤਰੀ ਨਾਲ ਗੱਲ ਕੀਤੀ ਅਤੇ ਜ਼ਮੀਨੀ ਪੱਧਰ 'ਤੇ ਇਸ ਯੋਜਨਾ ਦੀ ਸੱਚਾਈ ਨੂੰ ਜਾਣਿਆ।

'ਪ੍ਰਧਾਨ ਮੰਤਰੀ ਜਨ-ਧਨ ਯੋਜਨਾ' ਦਾ ਰਿਐਲਟੀ ਚੈਕ

ਗੱਲਬਾਤ ਕਰਦਿਆਂ ਲਾਭਪਾਤਰੀ ਨੀਤੂ ਸ਼ਰਮਾ ਨੇ ਦੱਸਿਆ ਕਿ ਉਸ ਦੇ ਖਾਤੇ 'ਚ ਜਨ ਧਨ ਯੋਜਨਾ ਦੇ ਪੈਸੇ ਨਹੀਂ ਆਏ, ਸੱਗੋਂ ਉਸ ਦੇ ਆਪਣੇ ਖਾਤੇ 'ਚੋਂ 500 ਰੁਪਏ ਕੱਟ ਲਏ ਗਏ ਹਨ। ਉਸ ਨੇ ਦੱਸਿਆ ਕਿ ਉਸ ਨੂੰ ਇਸ ਯੋਜਨਾ ਦਾ ਅੱਜ ਤੱਕ ਕੋਈ ਲਾਭ ਨਹੀਂ ਮਿਲਿਆ।

ਬੇਬੇ ਸ਼ੇਰੋਂ ਦਾ ਕਹਿਣਾ ਹੈ ਕਿ ਉਸ ਦੇ ਪਰਿਵਾਰ 'ਚ ਕਮਾਉਣ ਵਾਲਾ ਕੋਈ ਨਹੀਂ ਹੈ ਅਤੇ ਨਾ ਹੀ ਸਰਕਾਰ ਵੱਲੋਂ ਉਸ ਨੂੰ ਗੁਜ਼ਾਰੇ ਲਈ 500 ਰੁਪਏ ਮਿਲੇ। ਉਸ ਨੇ ਇਹ ਵੀ ਕਿਹਾ ਕਿ ਉਸ ਦਾ ਪ੍ਰਧਾਨ ਮੰਤਰੀ ਜਨ ਧਨ ਦਾ ਖਾਤਾ ਬੈਂਕਾ ਵੱਲੋਂ ਘੱਟ ਰਾਸ਼ੀ ਹੋਣ ਕਾਰਨ ਬੰਦ ਕਰ ਦਿੱਤਾ ਗਿਆ। ਜਿਸ ਨੂੰ ਮੁੜ ਤੋਂ ਸ਼ੁਰੂ ਕਰਵਾਉਣ ਲਈ ਉਸ ਨੇ ਕਈ ਵਾਰ ਬੈਂਕ ਦੇ ਚੱਕਰ ਕੱਟੇ, ਪਰ ਖ਼ਾਤੇ ਨੂੰ ਸ਼ੁਰੂ ਨਹੀਂ ਕੀਤਾ ਗਿਆ।

ਇਹ ਵੀ ਪੜ੍ਹੋ- ਅੰਮ੍ਰਿਤਸਰ: ਪੰਜਾਬ ਪੁਲਿਸ ਨੇ ਮਨਾਇਆ ਬੱਚੀ ਦਾ ਜਨਮਦਿਨ

ਜਿੱਥੇ ਔਰਤਾਂ ਨੇ 'ਜਨ ਧਨ ਯੋਜਨਾ' ਦਾ ਖ਼ੁਲਾਸਾ ਕੀਤਾ ਉੱਥੇ ਹੀ ਕਈ ਮਹਿਲਾਵਾਂ ਨੇ ਇਸ ਦੀ ਸੇਵਾ ਮਿਲਣ ਦੀ ਗੱਲ ਵੀ ਆਖੀ ਹੈ। ਇੱਕ ਮਹਿਲਾ ਪੁਸ਼ਪਾ ਦਾ ਕਹਿਣਾ ਹੈ ਕਿ ਉਸ ਨੂੰ ਪਿਛਲੇ ਦੋ ਮਹੀਨਿਆਂ ਤੋਂ ਇਸ ਯੋਜਨਾ ਤਹਿਤ ਪੈਸੇ ਮਿਲ ਰਹੇ ਹਨ, ਪਰ ਉਸ ਨੇ ਨਾਲ ਹੀ ਇਸ ਰਕਮ ਨੂੰ ਘਰ ਦਾ ਗੁਜ਼ਾਰਾ ਚਲਾਉਣ ਲਈ ਨਾਕਾਫ਼ੀ ਦੱਸਿਆ ਹੈ।

ਇਸ ਤਰ੍ਹਾਂ ਭਾਵੇ ਸਰਕਾਰ ਨੇ ਇਸ ਯੋਜਨਾ ਤਹਿਤ ਕਰੀਬ 20 ਕਰੋੜ ਤੋਂ ਵੱਧ ਮਹਿਲਾਵਾਂ ਨੂੰ ਲਾਭ ਮਿਲਣ ਦਾ ਦਾਅਵਾ ਕੀਤਾ ਹੈ ਪਰ ਈਟੀਵੀ ਭਾਰਤ ਵੱਲੋਂ ਚੈਕ ਕੀਤੀ ਗਈ ਗ੍ਰਾਊਂਡ ਰਿਐਲਟੀ ਦਾ ਸਿੱਟਾ ਇਹ ਨਿਕਲਿਆ ਹੈ ਕਿ ਪ੍ਰਧਾਨ ਮੰਤਰੀ ਜਨ ਧਨ ਯੋਜਨਾ ਦਾ ਲਾਭ ਜ਼ਮੀਨੀ ਪੱਧਰ ਤਕ ਨਹੀਂ ਪਹੁੰਚਿਆ।

ETV Bharat Logo

Copyright © 2024 Ushodaya Enterprises Pvt. Ltd., All Rights Reserved.