ਨਵੀਂ ਦਿੱਲੀ: ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਪਾਕਿਸਤਾਨ ਬਾਰੇ ਸਖ਼ਤ ਰੁਖ਼ ਅਪਣਾਉਂਦਿਆਂ ਕਿਹਾ, 'ਕਸ਼ਮੀਰ ਥੋਡਾ ਸੀ ਕਦੋ ਜੋ ਉਸ ਨੂੰ ਲੈ ਕੇ ਤੁਸੀਂ ਰੋਂਦੇ ਰਹਿੰਦੇ ਹੋ।' ਰਾਜਨਾਥ ਸਿੰਘ ਨੇ ਟਿੱਪਣੀ ਲੇਹ ਵਿੱਚ 26ਵੇਂ ਕਿਸਾਨ ਜਵਾਨ ਵਿਗਿਆਨ ਮੇਲੇ ਦੇ ਉਦਘਾਟਨ ਸਮਾਰੋਹ ਦੌਰਾਨ ਕਿਹਾ।
ਇੱਕ ਨਿਊਜ਼ ਏਜੰਸੀ ਮੁਤਾਬਕ ਰਾਜਨਾਥ ਸਿੰਘ ਨੇ ਕਿਹਾ ਕਿ ਕਸ਼ਮੀਰ ਸ਼ੁਰੂ ਤੋਂ ਹੀ ਭਾਰਤ ਦਾ ਹਿੱਸਾ ਸੀ ਅਤੇ ਪਾਕਿਸਤਾਨ 'ਤੇ ਕਸ਼ਮੀਰ ਦਾ ਕੋਈ ਹੱਕ ਨਹੀਂ ਹੈ। ਉਨ੍ਹਾਂ ਕਿਹਾ ਕਿ ਕਸ਼ਮੀਰ ਸ਼ੁਰੂ ਤੋਂ ਹੀ ਭਾਰਤ ਦੇ ਨਾਲ਼ ਹੀ ਰਿਹਾ ਹੈ ਅਤੇ ਅੱਗੇ ਵੀ ਰਹੇਗਾ। ਇਸ ਦੇ ਨਾਲ਼ ਹੀ ਕਿਹਾ ਕਿ ਪਾਕਿਸਤਾਨ ਮਕਬੂਜ਼ਾ ਕਸ਼ਮੀਰ ਵਿੱਚ ਮਨੁੱਖੀ ਅਧਿਕਾਰਾਂ ਦਾ ਉਲੰਘਣਾਂ ਦੇ ਹੱਲ ਵੱਲ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਹ ਪਾਕਿਸਤਾਨ ਨਾਲ਼ ਗੱਲ ਕਿਵੇਂ ਕਰ ਸਕਦੇ ਹਨ ਜਦੋਂ ਉਹ ਅੱਤਵਾਦ ਦਾ ਭਾਰਤ ਵਿਰੁੱਧ ਇਸਤੇਮਾਲ ਕਰਦਾ ਹੈ।
ਰਜਨਾਥ ਸਿੰਘ ਨੇ ਕਿਹਾ ਕਿ ਉਹ ਪਾਕਿਸਤਾਨ ਨਾਲ਼ ਚੰਗੇ ਗੁਆਂਢੀ ਵਾਲੇ ਸਬੰਧ ਰੱਖਣਾ ਚਾਹੁੰਦੇ ਹਾਂ ਪਰ ਪਹਿਲਾਂ ਉਹ ਭਾਰਤ ਵਿਰੁੱਧ ਅੱਤਵਾਦ ਦੀ ਵਰਤੋਂ ਕਰਨਾ ਬੰਦ ਕਰੇ। ਇਸ ਦੇ ਨਾਲ਼ ਹੀ ਇਹ ਵੀ ਕਹਿ ਦਿੱਤਾ ਕਿ ਪਾਕਿਸਤਾਨ ਨਾਲ਼ ਉਦੋਂ ਤੱਕ ਗੱਲ ਨਹੀਂ ਹੋਵੇਗੀ ਜਦੋਂ ਤੱਕ ਉਹ ਅੱਤਵਾਦ ਦਾ ਸਾਥ ਦੇਣਾ ਅਤੇ ਉਸ ਨੂੰ ਵਧਾਵਾ ਦੇਣਾ ਬੰਦ ਨਹੀਂ ਕਰਦਾ।