ਚੰਡੀਗੜ੍ਹ: ਪਿਛਲੇ ਦਿਨੀਂ ਕਾਂਗਰਸ ਪਾਰਟੀ ਦੇ ਵੱਲੋਂ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ ਦੀ ਨਿਯੁਕਤੀ 'ਤੇ ਰੋਕ ਲਗਾਉਣ ਦੀਆਂ ਖ਼ਬਰਾਂ ਸਾਹਮਣੇ ਆਇਆ ਸਨ। ਜਿਸ ਤੋਂ ਬਾਅਦ ਉਨ੍ਹਾਂ ਨੇ ਮੀਡੀਆ ਦੇ ਕੰਮ ਨੂੰ ਗੈਰ ਜ਼ਿੰਮ੍ਹੇਵਾਰ ਦੱਸਦੇ ਹੋਏ ਕਿਹਾ ਕਿ ਮੀਡੀਆ ਵਿਰੋਧੀ ਧਿਰਾਂ ਦੇ ਇਸ਼ਾਰੇ 'ਤੇ ਕਾਂਗਰਸ ਦੇ ਕੰਮਾਂ ਦੇ ਵਿਰੁੱਧ ਆਮ ਜਨਤਾ ਨੂੰ ਦਿਖਾ ਰਹੇ ਹਨ ਜੋ ਕਿ ਗਲਤ ਹੈ। ਇਸ ਨਾਲ ਉਹ ਆਪਣੇ ਚੈਨਲ ਦੀ ਟੀਆਰਪੀ ਨੂੰ ਵਧਾ ਰਹੇ ਹਨ ਪਰ ਉਹ ਲੋਕਾਂ ਦੇ ਭਰੋਸੇ ਨੂੰ ਗਵਾ ਰਹੇ ਹਨ।
ਬਰਿੰਦਰ ਢਿੱਲੋਂ ਨੇ ਮੀਡੀਆ ਨਾਲ ਆਪਣੀ ਤਾਜਪੋਸ਼ੀ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਚੋਣ 'ਤੇ ਰੋਕ ਨਹੀਂ ਲਗਾਈ ਗਈ ਸੀ, ਵੋਟਿੰਗ ਪ੍ਰਕਿਰਿਆ ਪੂਰੀ ਕਰਕੇ ਆਈ ਵਾਈ ਸੀ ਨੂੰ ਡਿਟੇਲ ਭੇਜ ਦਿੱਤੀ ਗਈ ਹੈ ਤੇ ਹੁਣ ਫੈਸਲਾ ਹਾਈਕਮਾਨ ਲਵੇਗਾ।
ਉਨ੍ਹਾਂ ਨੇ ਦੱਸਿਆ ਕਿ ਸ਼ਹੀਦੀ ਦਿਵਸ ਹੋਣ ਕਰਕੇ 26 ਦਸੰਬਰ ਤੱਕ ਉਨ੍ਹਾਂ ਦੀ ਤਾਜਪੋਸ਼ੀ ਰੋਕੀ ਗਈ ਹੈ ਪਰ 28 ਦਸੰਬਰ ਨੂੰ ਕਾਂਗਰਸ ਦੇ ਪ੍ਰਧਾਨ ਦੇ ਤੌਰ ਤੇ ਉਨ੍ਹਾਂ ਨੂੰ ਚੁਣਿਆ ਜਾ ਸਕਦਾ।
ਉਨ੍ਹਾਂ ਨੇ ਕਿਹਾ ਕਿ ਹਰ ਚੋਣ ਦਾ ਇਕ ਡੈਮੋਕੇਟਿਕ ਪ੍ਰਰੀਕਿਆ ਨਾਲ ਹੁੰਦੀ ਹੈ। ਇਸ ਦੇ ਨਾਲ ਹੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਚੋਣ 'ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਉਨ੍ਹਾਂ ਦੀ ਚੋਣ ਪ੍ਰਕਿਰਿਆ ਇੱਕ ਦਿਖਾਵੇਬਾਜ਼ੀ ਸੀ।