ETV Bharat / state

ਬਿਨ੍ਹਾਂ ਸਵਾਰੀਆਂ ਚੜ੍ਹਾਏ ਜਾਂਦੀਆਂ ਸੀ ਪਨਬਸ ਦੀ ਲਾਰੀਆਂ, ਮਨਿਸਟਰਜ਼ ਫ਼ਲਾਇੰਗ ਸਕੁਐਡ ਨੇ ਕੀਤੀ ਸਖਤ ਕਾਰਵਾਈ - ਬੱਸਾਂ ਚ ਟਿਕਟਾਂ ਦਾ ਫਰਜੀਵਾੜਾ

ਪੰਜਾਬ ਦੇ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਮਨਿਸਟਰਜ਼ ਫ਼ਲਾਇੰਗ ਸਕੁਐਡ ਨੇ ਗ਼ੈਰ-ਨਿਰਧਾਰਿਤ ਰੂਟਾਂ 'ਤੇ ਚਲ ਰਹੀਆਂ ਪੰਜ ਬੱਸਾਂ ਅਤੇ ਤਿੰਨ ਟਿਕਟ ਗ਼ਬਨ ਮਾਮਲੇ ਫੜੇ ਹਨ।

Punjab Transport Minister Laljit Singh
ਬਿਨ੍ਹਾਂ ਸਵਾਰੀਆਂ ਚੜ੍ਹਾਏ ਜਾਂਦੀਆਂ ਸੀ ਪਨਬਸ ਦੀ ਲਾਰੀਆਂ, ਮਨਿਸਟਰਜ਼ ਫ਼ਲਾਇੰਗ ਸਕੁਐਡ ਨੇ ਕੀਤੀ ਸਖਤ ਕਾਰਵਾਈ
author img

By

Published : May 28, 2023, 10:46 PM IST

Updated : May 28, 2023, 10:54 PM IST

ਚੰਡੀਗੜ੍ਹ: ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ "ਮਨਿਸਟਰਜ਼ ਫ਼ਲਾਇੰਗ ਸਕੁਐਡ ਨੇ ਗ਼ੈਰ-ਨਿਰਧਾਰਤ ਰੂਟਾਂ 'ਤੇ ਚਲ ਰਹੀਆਂ ਪਨਬੱਸ ਦੀਆਂ ਪੰਜ ਬੱਸਾਂ ਫੜੀਆਂ ਹਨ। ਇਸ ਤੋਂ ਇਲਾਵਾ ਟਿਕਟ ਗ਼ਬਨ ਦੇ ਤਿੰਨ ਹੋਰ ਮਾਮਲੇ ਵੀ ਰਿਪੋਰਟ ਕੀਤੇ ਗਏ ਹਨ।ਟਰਾਂਸਪੋਰਟ ਮੰਤਰੀ ਨੇ ਦੱਸਿਆ ਕਿ ਸਵਾਰੀਆਂ ਵੱਲੋਂ ਬੱਸਾਂ ਦੇ ਬਿਨਾਂ ਸਵਾਰੀ ਚੜ੍ਹਾਇਆਂ ਲੰਘ ਜਾਣ ਅਤੇ ਰੂਟ ਬਦਲ ਕੇ ਲੰਘ ਜਾਣ ਦੀਆਂ ਖ਼ਬਰਾਂ ਦੇ ਮੱਦੇਨਜ਼ਰ ਫ਼ਲਾਇੰਗ ਸਕੁਐਡ ਨੇ ਪਿਛਲੇ ਦਿਨੀਂ ਵੱਖ-ਵੱਖ ਥਾਵਾਂ 'ਤੇ ਚੈਕਿੰਗ ਕੀਤੀ।

ਇਨ੍ਹਾਂ ਬੱਸਾਂ 'ਤੇ ਹੋਈ ਕਾਰਵਾਈ : ਜਾਣਕਾਰੀ ਮੁਤਾਬਿਕ ਇਸ ਵਿਚ ਮੋਰਿੰਡਾ ਬਾਈਪਾਸ 'ਤੇ ਚੈਕਿੰਗ ਦੌਰਾਨ ਪੱਟੀ ਡਿਪੂ ਦੀ ਬੱਸ, ਖੰਨਾ ਫ਼ਲਾਈਓਵਰ 'ਤੇ ਬਟਾਲਾ ਡਿਪੂ ਦੀ ਬੱਸ, ਖੰਨਾ ਬਾਈਪਾਸ 'ਤੇ ਲੁਧਿਆਣਾ ਡਿਪੂ ਦੀ ਬੱਸ, ਗੁਰਾਇਆ ਪੁਲ 'ਤੇ ਅੰਮ੍ਰਿਤਸਰ-1 ਡਿਪੂ ਦੀ ਬੱਸ ਅਤੇ ਬਟਾਲਾ ਡਿਪੂ ਦੀ ਬੱਸ ਨੂੰ ਨਿਰਧਾਰਤ ਰੂਟਾਂ ਨਾਲੋਂ ਬਦਲਵੇਂ ਰੂਟਾਂ 'ਤੇ ਚੱਲਣ ਲਈ ਰਿਪੋਰਟ ਕੀਤਾ ਗਿਆ ਹੈ। ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਇਸ ਤੋਂ ਇਲਾਵਾ ਤਿੰਨ ਬੱਸਾਂ ਵਿੱਚ ਟਿਕਟ ਗ਼ਬਨ ਦੇ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ ਕਾਂਗੜਾ (ਹਿਮਾਚਲ ਪ੍ਰਦੇਸ਼) ਵਿਖੇ ਚੈਕਿੰਗ ਦੌਰਾਨ ਹੁਸ਼ਿਆਰਪੁਰ ਡਿਪੂ ਦੀ ਬੱਸ ਵਿੱਚ 90 ਰੁਪਏ ਦਾ ਟਿਕਟ ਗ਼ਬਨ, ਕੋਟ ਪੁਤਲੀ ਵਿਖੇ ਚੈਕਿੰਗ ਦੌਰਾਨ ਚੰਡੀਗੜ੍ਹ ਡਿਪੂ ਦੀ ਬੱਸ ਵਿੱਚ 30 ਰੁਪਏ ਅਤੇ ਤਿਹਾੜਾ ਵਿਖੇ ਚੈਕਿੰਗ ਦੌਰਾਨ ਜਗਰਾਉਂ ਡਿਪੂ ਦੀ ਬੱਸ ਵਿੱਚ 20 ਰੁਪਏ ਦਾ ਟਿਕਟ ਗ਼ਬਨ ਸਾਹਮਣੇ ਆਇਆ।

ਜਾਣਕਾਰੀ ਮੁਤਾਬਿਕ ਟਰਾਂਸਪੋਰਟ ਮੰਤਰੀ ਨੇ ਡਾਇਰੈਕਟਰ ਸਟੇਟ ਟਰਾਂਸਪੋਰਟ ਨੂੰ ਰਿਪੋਰਟ ਕੀਤੇ ਗਏ ਡਰਾਈਵਰਾਂ ਅਤੇ ਕੰਡਕਟਰਾਂ ਵਿਰੁੱਧ ਬਣਦੀ ਵਿਭਾਗੀ ਕਾਰਵਾਈ ਅਮਲ ਵਿੱਚ ਲਿਆਉਣ ਦੇ ਨਿਰਦੇਸ਼ ਦਿੱਤੇ ਹਨ। ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਸੂਬੇ ਦੇ ਲੋਕਾਂ ਨੂੰ ਬਿਹਤਰ ਸਫ਼ਰ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ। ਉਨ੍ਹਾਂ ਸਖ਼ਤ ਚਿਤਾਵਨੀ ਦਿੱਤੀ ਕਿ ਸਵਾਰੀਆਂ ਦੀ ਖੱਜਲ-ਖੁਆਰੀ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

Last Updated : May 28, 2023, 10:54 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.