ਚੰਡੀਗੜ੍ਹ: ਪੰਜਾਬ ਸਰਕਾਰ ਨੇ ਕੋਰੋਨਾ ਦੇ ਵਧਦੇ ਕੇਸਾਂ ਦੇ ਚਲਦਿਆਂ ਸਰਕਾਰੀ ਤੇ ਗੈਰ ਸਰਕਾਰੀ ਦਫ਼ਤਰਾਂ ਵਿੱਚ 50 ਫੀਸਦੀ ਸਮੱਰਥਾ ਨਾਲ ਖੋਲਣ ਦੇ ਆਦੇਸ਼ ਜਾਰੀ ਕੀਤੇ ਸਨ। ਪਰ ਦੂਜੇ ਪਾਸੇ ਚੰਡੀਗੜ੍ਹ ਸਥਿੱਤ ਪੰਜਾਬ ਸਕੱਤਰੇਤ ਵਿੱਖੇ ਅੱਜ ਵੀ ਸਰਕਾਰੀ ਮੁਲਾਜ਼ਮ ਪੁਰੀ ਸੰਖਿਆ ਵਿੱਚ ਆ ਰਹੇ ਹਨ। ਪਰ ਸਕੱਤਰੇਤ ਵਿੱਖੇ ਅਜੇ ਤੱਕ ਇਹਨਾਂ ਆਦੇਸ਼ਾਂ ਨੂੰ ਲਾਗੂ ਨਹੀਂ ਕੀਤਾ ਗਿਆ। ਇਸ ਬਾਰੇ ਜਦੋਂ ਪੰਜਾਬ ਸਕੱਤਰੇਤ ਮੁਲਾਜ਼ਮਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ 3 ਮੌਤਾਂ ਅਤੇ 100 ਦੇ ਕਰੀਬ ਮੁਲਾਜ਼ਮ ਸਕੱਤਰੇਤ ਵਿੱਚ ਕੋਰੋਨਾ ਪੋਜ਼ਟਿਵ ਆ ਚੁੱਕੇ ਹਨ। ਪਰ ਉਸਦੇ ਬਾਵਜੂਦ ਵੀ ਸਾਰੇ ਮੁਲਾਜ਼ਮਾਂ ਨੂੰ ਕੰਮ ਤੇ ਬੁਲਾਇਆ ਜ਼ਾ ਰਿਹਾ ਹੈ।
ਮੁਲਾਜ਼ਮਾਂ ਨੇ ਦੱਸਿਆ ਕਿ ਸਕੱਤਰੇਤ ਵਿੱਚ ਫਰਨੀਚਰ ਵੀ ਇਸ ਤਰੀਕੇ ਨਾਲ ਲਾਈਆਂ ਗਿਆ, ਕਿ 2 ਫਿੱਟ ਦੀ ਦੂਰੀ ਰੱਖਣੀ ਮੁਸ਼ਕਿਲ ਹੋ ਰਹੀ ਹੈ। ਹਾਲਾਂਕਿ ਸੀ.ਐਮ ਤੋਂ ਲੈ ਕੇ ਸਾਰੇ ਮੰਤਰੀਆਂ ਦੇ ਦਫਤਰ ਇੱਥੇ ਮੌਜੂਦ ਹਨ। ਪਰ ਓਥੇ ਵੀ ਨਿਯਮਾਂ ਦੀ ਪਾਲਣਾ ਨਹੀਂ ਹੋ ਰਹੀ, ਉਨ੍ਹਾਂ ਕਿਹਾ ਕਿ ਸੀ.ਐਮ ਅਤੇ ਮੰਤਰੀ ਤਾਂ ਖੁਦ ਇੱਥੇ ਆਉਦੇ ਨਹੀਂ ਮੁਲਾਜ਼ਮਾਂ ਨੂੰ ਮਰਨ ਵਾਸਤੇ ਇੱਥੇ ਵੱਡੇ ਅਫਸਰਾਂ ਦੇ ਕਹਿਣ ਤੇ ਕੋਰੋਨਾ ਦੇ ਖੌਫ ਵਿੱਚ ਕੰਮ ਕਰਵਾ ਰਹੇ ਹਨ। ਉਹਨਾਂ ਮੰਗ ਕੀਤੀ ਕਿ ਸਟਾਫ ਵਿੱਚ 50 ਫੀਸਦੀ ਦੀ ਕਟੌਤੀ ਕੀਤੀ ਜਾਵੇ।