ETV Bharat / state

ਪੰਜਾਬ ਪੁਲਿਸ ਨੇ ਗੈਂਗਸਟਰ ਮੁਖਤਾਰ ਅੰਸਾਰੀ ਦੇ ਨਜ਼ਦੀਕੀ ਨੂੰ ਕੀਤਾ ਗ੍ਰਿਫਤਾਰ, ਯੂ.ਪੀ ਪੁਲਿਸ ਨੇ ਰੱਖਿਆ ਸੀ 1 ਲੱਖ ਦਾ ਇਨਾਮ - Punjab Police arrested Mukhtar Ansari close friend

ਪੰਜਾਬ ਪੁਲਿਸ ਦੀ ਏਜੀਟੀਐਫ ਨੇ ਗੈਂਗਸਟਰ ਮੁਖਤਾਰ ਅੰਸਾਰੀ ਦਾ ਨਜ਼ਦੀਕੀ ਸਾਥੀ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਮੁਲਜ਼ਮ ਜੁਗਨੂੰ ਵਾਲੀਆ ਦਾ ਪੁਰਾਣਾ ਅਪਰਾਧਕ ਰਿਕਾਰਡ, ਯੂ.ਪੀ. ਪੁਲਿਸ ਨੂੰ ਸੀ ਲੋੜੀਂਦਾ ਸੀ। ਇਸ ਉਤੇ 1 ਲੱਖ ਦਾ ਇਨਾਮ ਵੀ ਸੀ।

ਗੈਂਗਸਟਰ ਮੁਖਤਾਰ ਅੰਸਾਰੀ ਦੇ ਨਜ਼ਦੀਕੀ ਨੂੰ ਕੀਤਾ ਗ੍ਰਿਫਤਾਰ

author img

By

Published : May 6, 2023, 10:41 PM IST

ੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ 'ਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਛੇੜੀ ਮੁਹਿੰਮ ਨੂੰ ਉਸ ਵੇਲੇ ਵੱਡੀ ਸਫ਼ਲਤਾ ਮਿਲੀ ਜਦੋਂ ਅੱਜ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਨੇ ਗੈਂਗਸਟਰ ਮੁਖਤਾਰ ਅੰਸਾਰੀ ਦੇ ਕਰੀਬੀ ਹਰਵਿੰਦਰ ਸਿੰਘ ਉਰਫ ਜੁਗਨੂੰ ਵਾਲੀਆ ਨੂੰ ਮੋਹਾਲੀ ਤੋਂ ਗ੍ਰਿਫਤਾਰ ਕੀਤਾ।

  • In a major breakthrough, #AGTF arrested
    Harwinder S@ Jugnu Walia, a close aide of Mukhtar Ansari. He was linked in a number of criminal cases incl. murder, attempt to murder, extortion etc.

    He is a wanted criminal & UP Police had kept a reward of Rs. 1 lakh on his arrest (1/2) pic.twitter.com/UGC9XKRNV2

    — DGP Punjab Police (@DGPPunjabPolice) May 6, 2023 " class="align-text-top noRightClick twitterSection" data=" ">

ਇਕ ਲੱਖ ਦੇ ਇਨਾਮ ਵਾਲਾ ਅਪਰਾਧੀ ਫੜਿਆ : ਇਹ ਜਾਣਕਾਰੀ ਦਿੰਦਿਆਂ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ.ਜੀ.ਪੀ.) ਗੌਰਵ ਯਾਦਵ ਨੇ ਦੱਸਿਆ ਕਿ ਮੁਲਜ਼ਮ ਜੁਗਨੂੰ ਵਾਲੀਆ, ਜਿਸਦਾ ਪੁਰਾਣਾ ਅਪਰਾਧਕ ਰਿਕਾਰਡ ਹੈ ਅਤੇ ਕਤਲ, ਕਤਲ ਦੀ ਕੋਸ਼ਿਸ਼, ਜਬਰੀ ਵਸੂਲੀ ਆਦਿ ਵਰਗੇ ਕਈ ਅਪਰਾਧਿਕ ਮਾਮਲਿਆਂ ਵਿੱਚ ਸ਼ਾਮਲ ਹੈ, ਯੂਪੀ ਪੁਲਿਸ ਨੂੰ ਕਈ ਅਪਰਾਧਿਕ ਮਾਮਲਿਆਂ ਵਿੱਚ ਲੋੜੀਂਦਾ ਸੀ। ਉਸ ਦੀ ਗ੍ਰਿਫ਼ਤਾਰੀ ਲਈ ਯੂ.ਪੀ. ਸਰਕਾਰ ਵੱਲੋਂ 1 ਲੱਖ ਰੁਪਏ ਦਾ ਇਨਾਮ ਵੀ ਰੱਖਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਪੁਲਿਸ ਟੀਮਾਂ ਨੇ ਉਸਦੇ ਕਬਜ਼ੇ 'ਚੋਂ 32 ਬੋਰ ਪਿਸਤੌਲ ਸਮੇਤ 6 ਜਿੰਦਾ ਕਾਰਤੂਸ, ਲੱਖਾਂ ਰੁਪਏ ਦੀ ਵਿਦੇਸ਼ੀ ਕਰੰਸੀ, ਇੱਕ ਸਕੌਡਾ ਕਾਰ ਅਤੇ ਦੋ ਵਾਕੀ ਟਾਕੀ ਸੈੱਟ ਵੀ ਬਰਾਮਦ ਕੀਤੇ ਹਨ।

  1. Paramjit Singh Panjwad: ਪਰਮਜੀਤ ਸਿੰਘ ਪੰਜਵੜ ਬੈਂਕ ਮੁਲਾਜ਼ਮ ਤੋਂ ਕਿਵੇਂ ਬਣਿਆ ਮੋਸਟ ਵਾਂਟਡ ਅੱਤਵਾਦੀ?
  2. ਜਲੰਧਰ ਜਿਮਨੀ ਚੋਣ 'ਤੇ ਕੀ ਪਵੇਗਾ ਸਿੱਧੂ ਮੂਸੇਵਾਲਾ ਦੇ ਕਤਲ ਦਾ ਅਸਰ ? ਕਿਧਰੇ ਜਲੰਧਰ 'ਚ ਨਾ ਹੋ ਜਾਵੇ ਸੰਗਰੂਰ ਵਾਲੀ ! ਖਾਸ ਰਿਪੋਰਟ

ਮੁਹਾਲੀ ਤੋਂ ਕੀਤਾ ਗ੍ਰਿਫ਼ਤਾਰ: ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਠੋਸ ਜਾਣਕਾਰੀ ਦੇ ਆਧਾਰ ‘ਤੇ ਕਾਰਵਾਈ ਕਰਦਿਆਂ ਏਜੀਟੀਐਫ ਦੀਆਂ ਪੁਲਿਸ ਟੀਮਾਂ ਨੇ ਏਡੀਜੀਪੀ ਪ੍ਰਮੋਦ ਬਾਨ ਦੀ ਅਗਵਾਈ ਵਿੱਚ ਅਤੇ ਏਆਈਜੀ ਸੰਦੀਪ ਗੋਇਲ ਦੀ ਸਹਾਇਤਾ ਨਾਲ ਸਪੈਸ਼ਲ ਆਪਰੇਸ਼ਨ ਚਲਾ ਕੇ ਮੁਲਜ਼ਮ ਜੁਗਨੂੰ ਵਾਲੀਆ ਨੂੰ ਮੁਹਾਲੀ ਤੋਂ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ। ਪੁਲਿਸ ਟੀਮਾਂ ਦੀ ਅਗਵਾਈ ਡੀਐਸਪੀ ਰਾਜਨ ਪਰਮਿੰਦਰ ਅਤੇ ਡੀਐਸਪੀ ਰਮਨਦੀਪ ਸਿੰਘ ਕਰ ਰਹੇ ਸਨ।

ਇਹ ਮਾਮਲੇ ਕੀਤੇ ਦਰਜ਼: ਏਡੀਜੀਪੀ ਪ੍ਰਮੋਦ ਬਾਨ ਨੇ ਕਿਹਾ ਕਿ ਪੁਲਿਸ ਟੀਮਾਂ ਨੇ ਐਫਆਈਆਰ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਇਸ ਵਿੱਚ ਅੱਗੇ ਹੋਰ ਖੁਲਾਸੇ ਹੋਣ ਦੀ ਉਮੀਦ ਹੈ। ਦੱਸਣਯੋਗ ਹੈ ਕਿ ਇਸ ਸਬੰਧੀ ਅਸਲਾ ਐਕਟ ਦੀ ਧਾਰਾ 25 (7,8) ਅਤੇ ਭਾਰਤੀ ਦੰਡਾਵਲੀ (ਆਈ.ਪੀ.ਸੀ.) ਦੀ ਧਾਰਾ 120ਬੀ ਅਧੀਨ ਪੁਲਿਸ ਸਟੇਸ਼ਨ ਸਟੇਟ ਕਰਾਈਮ ਪੰਜਾਬ, ਐਸ.ਏ.ਐਸ.ਨਗਰ ਵਿਖੇ ਐਫ.ਆਈ.ਆਰ ਨੰ. 3 ਮਿਤੀ 6-5-2023 ਦਰਜ ਕੀਤੀ ਗਈ ਹੈ। (ਪ੍ਰੈਸ ਨੋਟ)

ਇਹ ਵੀ ਪੜ੍ਹੋ:- Paramjit Singh Panjwad: ਪਰਮਜੀਤ ਸਿੰਘ ਪੰਜਵੜ ਬੈਂਕ ਮੁਲਾਜ਼ਮ ਤੋਂ ਕਿਵੇਂ ਬਣਿਆ ਮੋਸਟ ਵਾਂਟਡ ਅੱਤਵਾਦੀ?

ETV Bharat Logo

Copyright © 2025 Ushodaya Enterprises Pvt. Ltd., All Rights Reserved.