ETV Bharat / state

ਜਿਮਨੀ ਚੋਣਾਂ ਦੀਆਂ ਤਿਆਰੀਆਂ ਵਿੱਚ ਲੱਗਾ ਚੋਣ ਅਮਲਾ, ਜਾਣੋ ਕਿੱਥੇ-ਕਿੱਥੇ ਹੋਵੇਗੀ ਜਿਮਨੀ ਚੋਣ

ਚੋਣ ਅਮਲਾ ਇਕ ਵਾਰ ਫਿਰ ਪੰਜਾਬ ਵਿਚ ਚੋਣਾਂ ਦੇ ਕੰਮ ਵਿਚ ਮਸਰੂਫ ਹੋਣ ਜਾ ਰਿਹਾ ਹੈ। ਇਹ ਕੰਮ ਹੈ ਉਪ ਚੋਣ ਨੂੰ ਕਰਵਾਉਣ ਦਾ। ਪੰਜਾਬ ਵਿਧਾਨ ਸਭਾ ਦੇ ਚੋਣ ਨਤੀਜਿਆ ਤੋ ਬਾਅਦ ਹੀ ਸਪਸ਼ਟ ਹੋ ਜਾਵੇਗਾ ਕਿ 6 ਮਹੀਨੇ ਦੇ ਅੰਦਰ ਅੰਦਰ ਕਿਸ ਕਿਸ ਹਲਕੇ ਵਿਚ ਜਿਮਨੀ ਚੋਣਾਂ ਕਾਰਵਾਈਆਂ ਜਾਣੀਆਂ ਹਨ।

By Elections in punjab
ਜਿਮਨੀ ਚੋਣਾਂ ਦੀਆਂ ਤਿਆਰੀਆਂ
author img

By

Published : Feb 25, 2022, 12:32 PM IST

ਚੰਡੀਗੜ੍ਹ: ਪੰਜਾਬ ਨੇ ਇਕ ਵਾਰ ਮੁੜ ਤੋ ਚੋਣ ਲਈ ਮਸ਼ਕਾਂ ਕਸਨੀਆਂ ਸ਼ੁਰੂ ਕਰ ਦਿੱਤੀਆਂ ਹਨ। ਇਹ ਕਵਾਇਦ ਜਿਮਨੀ ਚੋਣਾਂ ਦੀ ਸੰਭਾਵਨਾਵਾਂ ਨੂੰ ਲੈ ਕੇ ਹੈ। ਪੰਜਾਬ ਦੇ ਮੁਖਮੰਤਰੀ ਦੋ ਵਿਧਾਨ ਸਭਾ ਹਲਕਿਆ ਤੋ ਚੋਣ ਲੜ ਰਹੇ ਹਨ, ਜਦਕਿ ਕਾਂਗਰਸ, ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਤਿੰਨ ਸੰਸਦ ਮੈਬਰ ਵੀ ਵਿਧਾਨ ਸਭਾ ਚੋਣ ਲੜ ਰਹੇ ਹਨ। ਫ਼ਿਲਹਾਲ ਇਨ੍ਹਾਂ ਤਿੰਨੋਂ ਆਗੂਆਂ ਦੇ ਚੋਣਾਂ ਜਿੱਤਣ ਦੀਆਂ ਕਿਆਸਰਾਈਆਂ ਕੀਤੀਆਂ ਜਾ ਰਹੀਆਂ ਹਨ, ਜਿਸ ਤੋਂ ਜਾਪਦਾ ਹੈ ਕਿ ਨਤੀਜਿਆਂ ਮਗਰੋਂ ਛੇਤੀ ਹੀ ਵਿਧਾਨ ਸਭਾ ਅਤੇ ਲੋਕ ਸਭਾ ਹਲਕਿਆਂ ਵਿਚ ਜ਼ਿਮਨੀ ਚੋਣਾਂ ਹੋ ਸਕਦੀਆਂ ਹਨ।

ਕੋਈ ਵੀ ਆਗੂ ਇੱਕ ਸਮੇਂ ਜਾਂ ਤਾਂ ਵਿਧਾਨ ਸਭਾ ਦਾ ਜਾਂ ਲੋਕ ਸਭਾ ਦਾ ਮੈਂਬਰ ਹੋ ਸਕਦਾ ਹੈ। ਇਸੇ ਤਰ੍ਹਾਂ ਜੇਕਰ ਮੁੱਖ ਮੰਤਰੀ ਦੋਵੇਂ ਥਾਵਾਂ ਤੋਂ ਚੋਣ ਜਿੱਤਦੇ ਹਨ ਤਾਂ ਉਨ੍ਹਾਂ ਨੂੰ ਭਦੌੜ ਜਾਂ ਚਮਕੌਰ ਸਾਹਿਬ ਤੋਂ ਇੱਕ ਸੀਟ ਤੋਂ ਅਸਤੀਫ਼ਾ ਦੇਣਾ ਪਵੇਗਾ।

ਕਿੱਥੇ-ਕਿੱਥੇ ਜਿਮਨੀ ਚੋਣ ਦੀ ਸੰਭਾਵਨਾ

ਪੰਜਾਬ ਦੀਆਂ ਜਿਹੜੀਆਂ ਤਿੰਨ ਵੱਡੀਆਂ ਸਿਆਸੀ ਪਾਰਟੀਆਂ ਵੱਲੋਂ ਵਿਧਾਨ ਸਭਾ ਚੋਣਾਂ ਦੌਰਾਨ ਆਪਣੇ ਉਮੀਦਵਾਰ ਮੁੱਖ ਮੰਤਰੀ ਦੇ ਚਿਹਰੇ ਵਜੋਂ ਉਤਾਰੇ ਗਏ ਹਨ। ਜੇਕਰ ਉਂਨ੍ਹਾ ਆਗੂਆ ਦੀ ਜਿੱਤ ਹੁੰਦੀ ਹੈ, ਤਾਂ ਉਸ ਹਲਕੇ ਵਿਚ ਜ਼ਿਮਨੀ ਚੋਣਾਂ ਹੋਣਗੀਆਂ। ਇਨ੍ਹਾਂ ’ਚੋਂ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਭਦੌੜ ਅਤੇ ਚਮਕੌਰ ਸਾਹਿਬ ਤੋਂ ਚੋਣ ਲੜ ਰਹੇ ਹਨ। ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਧੂਰੀ ਹਲਕੇ ਤੋਂ ਚੋਣ ਲੜ ਰਹੇ ਹਨ, ਪਰ ਨਾਲ ਹੀ ਉਹ ਸੰਗਰੂਰ ਤੋਂ ਸੰਸਦ ਮੈਂਬਰ ਵੀ ਹਨ।

ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਲਾਲਬਾਦ ਵਿਧਾਨ ਸਭਾ ਹਲਕੇ ਤੋਂ ਚੋਣ ਲੜ ਰਹੇ ਹਨ, ਜੋ ਫਿਰੋਜ਼ਪੁਰ ਤੋਂ ਸੰਸਦ ਮੈਂਬਰ ਹਨ। ਕਾਂਗਰਸ ਦੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਵੀ ਗੁਰਦਾਸਪੁਰ ਤੋ ਵਿਧਾਨ ਸਭਾ ਚੋਣ ਲੜ ਰਹੇ ਹਨ। ਜੇਕਰ ਉਹ ਚੋਣ ਜਿੱਤਦੇ ਹਨ ਤਾਂ ਉਂਨ੍ਹਾ ਨੂੰ ਇਕ ਅਹੁਦੇ ਤੋ ਅਸਤੀਫਾ ਦੇਣਾ ਪਵੇਗਾ।

ਇਹ ਵੀ ਪੜ੍ਹੋ: ਪੰਜਾਬ ’ਚ ਰਾਜ ਸਭਾ ਚੋਣਾਂ ਲਈ ਪ੍ਰਕਿਰਿਆ ਸ਼ੁਰੂ, 5 ਮੈਂਬਰਾਂ ਦੀ ਹੋਵੇਗੀ ਚੋਣ

ਉਂਝ ਵੀ ਬਾਜਵਾ ਦੀ ਰਾਜ ਸਭਾ ਮੈਂਬਰੀ ਦੀ ਮਿਆਦ 10 ਅਪਰੈਲ ਨੂੰ ਖ਼ਤਮ ਹੋਣ ਜਾ ਰਹੀ ਹੈ। ਇਸਦੇ ਨਾਲ ਹੀ ਇਕ ਵਾਰ ਮੁੜ ਤੋ ਵੱਖ ਵੱਖ ਪਾਰਟੀਆਂ ਵਿਚ ਵਿਧਾਨ ਸਭਾ ਅਤੇ ਲੋਕ ਸਭਾ ਲਈ ਟਿਕਟ ਦੇ ਦਾਵੇਦਾਰਾਂ ਵੱਲੋ ਲਾਬਿੰਗ ਸ਼ੁਰੂ ਕਰ ਦਿੱਤੀ ਗਈ ਹੈ। ਜਿਮਨੀ ਚੋਣਾਂ ਦਾ ਇਤਿਹਾਸ ਜੇਕਰ ਪਿਛਲੇ 10 ਸਾਲਾਂ ਦੇ ਚੋਣ ਇਤਿਹਾਸ ‘ਤੇ ਨਜ਼ਰ ਮਾਰੀ ਜਾਵੇ ਤਾਂ ਵਿਧਾਨ ਸਭਾ ਅਤੇ ਲੋਕ ਸਭਾ ਦੀਆਂ 13 ਉਪ ਚੋਣਾਂ ਹੋ ਚੁੱਕੀਆਂ ਹਨ, ਜਿੰਨ੍ਹਾ ਵਿਚ 11 ਜਿਮਨੀ ਚੋਣਾਂ ਵਿਧਾਨ ਸਭਾ ਦੀਆਂ ਅਤੇ ਦੋ ਜਿਮਨੀ ਚੋਣਾਂ ਲੋਕ ਸਭਾ ਦੀਆਂ।

ਵਿਧਾਨ ਸਭਾ ਉਪ ਚੋਣ ਦਾ ਵੇਰਵਾ

  • ਸਾਲ 2018: ਸ਼ਾਹਕੋਟ ਉਪ ਚੋਣ
  • ਸਾਲ 2019: ਫ਼ਗਵਾੜਾ , ਮੁਕੇਰੀਆ, ਦਾਖਾ ਅਤੇ ਜਾਲਾਲਾਬਦ
  • ਫ਼ਰਵਰੀ 2016: ਖਡੂਰ ਸਾਹਿਬ ਵਿਧਾਨ ਸਭਾ
  • ਅਪ੍ਰੈਲ 2015: ਧੂਰੀ ਵਿਧਾਨ ਸਭਾ
  • ਜੁਲਾਈ 2014: ਪਟਿਆਲਾ, ਤਲਵੰਡੀ ਸਾਬੋ
  • ਜਨਵਰੀ 2013: ਮੋਗਾ ਵਿਧਾਨ ਸਭਾ
  • ਜੂਨ 2012: ਦਸੂਹਾ ਵਿਧਾਨ ਸਭਾ

ਲੋਕ ਸਭਾ ਉਪ ਚੋਣ

  • ਸਤੰਬਰ 2017: ਗੁਰਦਾਸਪੁਰ ਲੋਕ ਸਭਾ ਉਪ ਚੋਣ
  • ਜਨਵਰੀ 2017 : ਅੰਮ੍ਰਿਤਸਰ

ਅੰਮ੍ਰਿਤਸਰ ਲੋਕ ਸਭਾ ਚੰਡੀਗੜ੍ਹ ਸਥਿਤ ਰਾਜਨੀਤਕ ਵਿਸ਼ਲੇਸ਼ਕ ਜਗਤਾਰ ਸਿੰਘ ਮੁਤਾਬਿਕ ਵਿਧਾਨ ਸਭਾ ਦੇ 10 ਮਾਰਚ ਨੂੰ ਆਉਣ ਵਾਲੇ ਨਤੀਜਿਆਂ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਪੰਜਾਬ ਨੂੰ ਮੁੜ ਕਿੰਨੇ ਹਲਕਿਆ ਵਿੱਚ ਜਿਮਨੀ ਚੋਣਾਂ ਵਿਚ ਜਾਣਾ ਪਵੇਗਾ।

ਇਹ ਵੀ ਪੜ੍ਹੋ: ਲਵ ਰਾਸ਼ੀਫਲ : ਪਿਆਰ ਦੇ ਮਾਮਲੇ 'ਚ ਚਮਕੇਗੀ ਇਨ੍ਹਾਂ ਰਾਸ਼ੀਆਂ ਦੀ ਕਿਸਮਤ, ਮਿਲੇਗਾ ਸੱਚਾ ਪਿਆਰ !

ਦੂਜੇ ਪਾਸੇ, ਸਿਆਸੀ ਲੀਡਰਾਂ ਦੀ ਰਾਜਨੀਤਕ ਇਛਾ ਅਤੇ ਸ਼ੌਂਕ ਦਾ ਫਾਲਤੂ ਮੁੱਲ ਪੰਜਾਬ ਦੇ ਲੋਕਾਂ ਨੂੰ ਅਦਾ ਕਰਨਾ ਪਵੇਗਾ। ਚੋਣ ਕਰਵਾਉਣ ਲਈ ਪ੍ਰਤੀ ਵੋਟਰ ਕਰੀਬ 50 ਰੂਪਏ ਖ਼ਰਚ ਹੁੰਦਾ ਹੈ। ਲੋਕਤਾਂਤਰਿਕ ਸੁਧਾਰਾਂ ‘ਤੇ ਨਜ਼ਰ ਰਖਣ ਵਾਲੀ ਸੰਸਥਾ ਐਸ਼ੋਸੀਏਸ਼ਨ ਫ਼ੋਰ ਡੇਮੋਕ੍ਰੇਟਿਕ ਰਿਫੋਰ੍ਮਜ਼ ਆਗੂ ਪਰਵਿੰਦਰ ਕਿਤਨਾ ਅਨੁਸਾਰ, ਭਾਰਤ ਵਰਗੇ ਮੁਲਕ ‘ਤੇ ਉਪ ਚੋਣਾਂ ਦਾ ਫਾਲਤੂ ਬੋਝ ਪਾਉਣਾ ਠੀਕ ਨਹੀ।

ਪਾਰਟੀਆਂ ਆਪਣੇ ਰਾਜਨੀਤਕ ਲਾਭ ਲਈ ਦੇਸ਼ ਦੇ ਖ਼ਜ਼ਾਨੇ ਦਾ ਨੁਕਸਾਨ ਕਰ ਰਹੀਆਂ ਹਨ ਅਤੇ ਪ੍ਰਸ਼ਾਸਨ ਨੂੰ ਬੇਵਜ੍ਹਾ ਰੁਝੇਵਿਆ ਵੱਲ ਲਾ ਰਹੀਆਂ ਹਨ। ਚੋਣ ਆਯੋਗ ਇਸ ਸੁਧਾਰ ਨੂੰ ਨਿਯਮਾਂ ਵਿਚ ਲਾਗੂ ਕਰੇ ਕਿ ਸਿਰਫ ਰਾਜਨੀਤਕ ਸ਼ੌਂਕ ਲਈ ਜਿਮਨੀ ਚੋਣਾ ਦਾ ਬੋਝ ਪਾਉਣ ਵਾਲੀ ਪਾਰਟੀ ਹੀ ਉਪ ਚੋਣ ਦਾ ਖ਼ਰਚ ਅਦਾ ਕਰੇ, ਤਾਂ ਧਨ ਅਤੇ ਸਮੇਂ ਦੀ ਇਹ ਬਰਬਾਦੀ ਰੁਕ ਸਕਦੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.