ETV Bharat / state

ਗੋਆ 'ਚ ਸੂਬੇ ਦੀ ਜ਼ਮੀਨ ਦੇ ਠੇਕੇ ਦਾ ਰੌਲਾ, ਫਿਰ ਮੁਸ਼ਕਿਲਾਂ 'ਚ ਘਿਰਨਗੇ ਸਾਬਕਾ ਮੁੱਖ ਮੰਤਰੀ ਚੰਨੀ, ਮਾਨ ਸਰਕਾਰ ਨੇ ਲਿਆ ਵੱਡਾ ਫੈਸਲਾ - Notice sent to private company

ਗੋਆ ਵਿੱਚ ਸੂਬੇ ਦੀ 8 ਏਕੜ ਜ਼ਮੀਨ ਦੇ ਠੇਕੇ ਨੂੰ ਰੱਦ ਕੀਤਾ ਜਾ ਰਿਹਾ ਹੈ। ਮਾਨ ਸਰਕਾਰ ਵੱਲੋਂ ਇਸ ਬਾਰੇ ਹੁਕਮ ਜਾਰੀ ਕੀਤਾ ਗਿਆ ਹੈ। ਇਕ ਪ੍ਰਾਈਵੇਟ ਕੰਪਨੀ ਨੂੰ ਨੋਟਿਸ ਵੀ ਭੇਜਿਆ ਜਾ ਰਿਹਾ ਹੈ।

Punjab government took decision to cancel land contract in Goa
ਗੋਆ 'ਚ ਸੂਬੇ ਦੀ ਜ਼ਮੀਨ ਦੇ ਠੇਕੇ ਦਾ ਰੌਲਾ, ਫਿਰ ਮੁਸ਼ਕਿਲਾਂ 'ਚ ਘਿਰਨਗੇ ਸਾਬਕਾ ਮੁੱਖ ਮੰਤਰੀ ਚੰਨੀ, ਮਾਨ ਸਰਕਾਰ ਨੇ ਲਿਆ ਵੱਡਾ ਫੈਸਲਾ
author img

By

Published : Jun 29, 2023, 3:40 PM IST

ਚੰਡੀਗੜ੍ਹ ਡੈਸਕ : ਪੰਜਾਬ ਸਰਕਾਰ ਵੱਲੋਂ ਵਿੱਚ ਸੂਬੇ ਦੀਆਂ ਜ਼ਮੀਨ ਦਾ ਠੇਕਾ ਰੱਦ ਕਰਨ ਦਾ ਫੈਸਲਾ ਕੀਤਾ ਗਿਆ ਹੈ। ਜਾਣਕਾਰੀ ਮੁਤਾਬਿਕ ਇਸ ਬਾਰੇ ਸੂਬਾ ਸਰਕਾਰ ਇਕ ਪ੍ਰਾਈਵੇਟ ਕੰਪਨੀ ਨੂੰ ਨੋਟਿਸ ਵੀ ਭੇਜ ਰਹੀ ਹੈ। ਮੁੱਖ ਮੰਤਰੀ ਮਾਨ ਵੱਲੋਂ ਜ਼ਮੀਨ ਦੀ ਲੀਜ਼ ਰੱਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਬਾਰੇ ਵਿਜੀਲੈਂਸ ਵੀ ਜਾਂਚ ਕਰ ਰਹੀ ਹੈ।

ਦਰਅਸਲ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਇਸ ਮਾਮਲੇ ਨਾਲ ਜੁੜੇ ਹੋਏ ਹਨ ਅਤੇ ਉਨ੍ਹਾਂ ਵੱਲੋਂ ਗੋਆ ਵਿੱਚਲੀ ਜ਼ਮੀਨ ਨੂੰ ਠੇਕੇ ‘ਤੇ ਦਿੱਤਾ ਗਿਆ ਸੀ। ਇਹ ਉਸ ਵੇਲੇ ਕੀਤਾ ਗਿਆ ਜਦੋਂ ਸਰਕਾਰ ਦੇ ਅਖੀਰਲੇ ਦਿਨ ਸੀ। ਉਸ ਵੇਲੇ ਜ਼ਮੀਨ ਨੂੰ ਬਹੁਤ ਹੀ ਘੱਟ ਰੇਟ ‘ਤੇ ਲੀਜ ਉੱਤੇ ਦਿੱਤਾ ਗਿਆ ਸੀ। ਇਹ ਵੀ ਯਾਦ ਰਹੇ ਕਿ ਪੰਜਾਬ ਸਰਕਾਰ ਦੀ ਪੰਜਾਬ ਤੋਂ ਬਾਹਰ ਵੀ ਕਈ ਸੂਬਿਆਂ ਵਿੱਚ ਜਮੀਨ ਪਈ ਹੈ, ਉਨ੍ਹਾਂ ਵਿੱਚ ਸਾਉਥ ਗੋਆ ਵਿਖੇ ਵੀ ਪੰਜਾਬ ਸਰਕਾਰ ਦੀ 8 ਏਕੜ ਜਮੀਨ ਪਈ ਹੈ। ਜੋ ਕਿ ਪਿਛਲੇ ਕਈ ਦਹਾਕੇ ਤੋਂ ਪੰਜਾਬ ਦੇ ਨਾਂਅ ਚਲਦੀ ਆ ਰਹੀ ਹੈ। ਇਸ ਜ਼ਮੀਨ ਨੂੰ ਕਿਸੇ ਵੀ ਪੰਜਾਬ ਸਰਕਾਰ ਵੱਲੋਂ ਛੇੜਿਆ ਨਹੀਂ ਗਿਆ, ਕਿਉਂਕਿ ਇਸ ਜ਼ਮੀਨ ਨੂੰ ਗੋਆ ਸਰਕਾਰ ਵਲੋਂ ਬਾਗ ਜਾਂ ਫਿਰ ਝੋਨਾ ਲਗਾਉਣ ਲਈ ਹੀ ਰਿਜ਼ਰਵ ਰੱਖਿਆ ਹੋਇਆ ਹੈ। ਇਸ ਜ਼ਮੀਨ ‘ਤੇ ਖੇਤੀਬਾੜੀ ਤੋਂ ਇਲਾਵਾ ਕੋਈ ਵੀ ਕੰਮ ਨਹੀਂ ਕੀਤਾ ਜਾ ਸਕਦਾ ਹੈ।

8 ਏਕੜ ਹੈ ਗੋਆ ਵਿੱਚ ਜਮੀਨ : ਗੋਆ ਵਿੱਚ ਪੰਜਾਬ ਸਰਕਾਰ ਦੀ ਇਹ 8 ਏਕੜ ਜ਼ਮੀਨ ਹੈ। ਬੀਚ ਦੇ ਲਾਗੇ ਇਸ ਜਮੀਨ ਦੀ ਖਾਸੀ ਅਹਿਮੀਅਤ ਹੈ। ਜ਼ਮੀਨ ਤੋਂ ਬੀਚ ਦੀ ਦੂਰੀ ਵੀ ਘੱਟ ਹੋਣ ਕਰਕੇ ਇਸਦੀ ਕੀਮਤ ਜਿਆਦਾ ਹੈ। ਲੰਘੇ ਦਿਨੀਂ ਵੀ ਇਸ ਬਾਰੇ ਚਰਚਾ ਸੀ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਮਣੀਪੁਰ ਫੇਰੀ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿੱਚ ਵਿਜੀਲੈਂਸ ਜਾਂਚ ਦਾ ਸਾਹਮਣਾ ਕਰ ਰਹੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ। ਹੁਣ ਵਿਜੀਲੈਂਸ ਨੇ ਗੋਆ ਬੀਚ ਦੇ ਕੰਢੇ ਪੰਜਾਬ ਸਰਕਾਰ ਦੀ 8 ਏਕੜ ਜ਼ਮੀਨ ਸਸਤੇ ਰੇਟ 'ਤੇ ਲੀਜ਼ 'ਤੇ ਦੇਣ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਜ਼ਮੀਨ ਪੰਜ ਸਟੋਰੀ ਹੋਟਲ ਚੇਨ ਨੂੰ ਦਿੱਤੀ ਗਈ ਹੈ। ਹਾਲਾਂਕਿ ਵਿਜੀਲੈਂਸ ਨੇ ਅਜੇ ਤੱਕ ਇਸ ਬਾਰੇ ਕੋਈ ਰਸਮੀ ਬਿਆਨ ਨਹੀਂ ਦਿੱਤਾ ਹੈ।ਸੂਤਰਾਂ ਅਨੁਸਾਰ ਵਿਜੀਲੈਂਸ ਵੱਲੋਂ ਇਸ ਮਾਮਲੇ ਵਿੱਚ ਨਵਾਂ ਕੇਸ ਦਰਜ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਸੂਤਰਾਂ ਅਨੁਸਾਰ ਸੀ.ਐਮ ਮਾਨ ਵੱਲੋਂ ਸਬੰਧਤ ਵਿਭਾਗ ਨੂੰ ਜ਼ਮੀਨ ਨਾਲ ਸਬੰਧਤ ਰਿਕਾਰਡ ਵਿਜੀਲੈਂਸ ਨੂੰ ਸੌਂਪਣ ਅਤੇ ਜਾਂਚ ਟੀਮ ਨੂੰ ਤੇਜ਼ੀ ਨਾਲ ਜਾਂਚ ਕਰਨ ਦੇ ਜ਼ੁਬਾਨੀ ਹੁਕਮ ਦਿੱਤੇ ਗਏ ਹਨ।

ਖੇਤੀਬਾੜੀ ਜਾਂ ਬਾਗਬਾਨੀ ਲਈ ਵਰਤੀ ਜਾ ਸਕਦੀ ਐ ਥਾਂ : ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੇ ਗੋਆ ਵਿੱਚ ਅੱਠ ਏਕੜ ਜ਼ਮੀਨ ਸਿਰਫ਼ ਖੇਤੀ ਜਾਂ ਬੂਟੇ ਲਾਉਣ ਲਈ ਵਰਤੀ ਜਾ ਸਕਦੀ ਹੈ। ਇਲਜ਼ਾਮ ਹਨ ਕਿ ਕਾਂਗਰਸ ਸਰਕਾਰ ਵੇਲੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਕਾਰਜਕਾਲ ਦੌਰਾਨ ਇਹ ਅੱਠ ਏਕੜ ਜ਼ਮੀਨ ਇੱਕ ਪੰਜ ਤਾਰਾ ਹੋਟਲ ਚੇਨ ਨੂੰ ਅਲਾਟ ਕੀਤੀ ਗਈ ਸੀ। ਸੂਤਰਾਂ ਮੁਤਾਬਕ ਗੋਆ ਦੀ ਨਵੀਂ ਸੈਰ-ਸਪਾਟਾ ਨੀਤੀ ਤਹਿਤ ਇਹ ਜ਼ਮੀਨ ਇਕ ਲੱਖ ਰੁਪਏ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਅਲਾਟ ਕੀਤੀ ਗਈ ਹੈ।

ਸੂਤਰਾਂ ਅਨੁਸਾਰ ਚੰਨੀ ਨੂੰ ਇਸ ਜ਼ਮੀਨ ਬਾਰੇ ਪਹਿਲਾਂ ਹੀ ਪਤਾ ਸੀ। ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸਨ ਤਾਂ ਚੰਨੀ ਸੱਭਿਆਚਾਰਕ ਵਿਭਾਗ ਦੇ ਮੰਤਰੀ ਸਨ। ਉਸ ਦੌਰਾਨ ਉਸ ਨੂੰ ਗੋਆ ਵਿੱਚ ਪੰਜਾਬ ਸਰਕਾਰ ਦੀ ਜ਼ਮੀਨ ਬਾਰੇ ਜਾਣਕਾਰੀ ਸੀ ਕਿਉਂਕਿ ਉਸ ਦੌਰਾਨ ਕਈ ਹੋਟਲ ਕੰਪਨੀਆਂ ਪੰਜਾਬ ਸਰਕਾਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੀਆਂ ਸਨ। ਕੈਪਟਨ ਦੇ ਮੁੱਖ ਮੰਤਰੀ ਦੀ ਕੁਰਸੀ ਤੋਂ ਹਟਣ ਤੋਂ ਬਾਅਦ ਚੰਨੀ ਸੀਐਮ ਬਣ ਗਏ। ਵਿਭਾਗ ਵੀ ਉਸੇ ਕੋਲ ਸੀ, ਇਸ ਲਈ ਉਸ ਨੇ ਜ਼ਮੀਨ ਲੀਜ਼ ’ਤੇ ਦੇਣ ਦੀ ਮਨਜ਼ੂਰੀ ਦੇ ਦਿੱਤੀ।

ਵਿਜੀਲੈਂਸ ਨੂੰ ਰਿਕਾਰਡ ਮਿਲਣ ਦੀ ਉਡੀਕ : ਫਿਲਹਾਲ ਵਿਜੀਲੈਂਸ ਟੀਮ ਸਬੰਧਤ ਵਿਭਾਗ ਤੋਂ ਰਿਕਾਰਡ ਦੀ ਉਡੀਕ ਕਰ ਰਹੀ ਹੈ। ਇਸ ਤੋਂ ਪਤਾ ਲੱਗੇਗਾ ਕਿ ਇਹ ਜ਼ਮੀਨ ਕਿਸ ਵਰਤੋਂ ਅਤੇ ਕਿਸ ਮਾਪਦੰਡ ਅਨੁਸਾਰ ਪੰਜ ਤਾਰਾ ਹੋਟਲ ਨੂੰ ਦਿੱਤੀ ਗਈ ਸੀ। ਇਸ ਮਾਮਲੇ ਵਿੱਚ ਪੰਜਾਬ ਦੇ ਸੈਰ ਸਪਾਟਾ ਮੰਤਰੀ ਅਨਮੋਲ ਗਗਨ ਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਗੋਆ ਦਾ ਜ਼ਮੀਨੀ ਰਿਕਾਰਡ ਵਿਜੀਲੈਂਸ ਨੂੰ ਦੇਣ ਦੇ ਹੁਕਮ ਦਿੱਤੇ ਗਏ ਹਨ। ਇਸ ਤੋਂ ਪਤਾ ਲੱਗੇਗਾ ਕਿ ਪੰਜਾਬ ਦੀ ਕਰੋੜਾਂ ਰੁਪਏ ਦੀ ਜ਼ਮੀਨ ਸਸਤੇ ਰੇਟ 'ਤੇ ਹੋਟਲ ਕੰਪਨੀ ਨੂੰ ਕਿਉਂ ਦਿੱਤੀ ਗਈ?

ETV Bharat Logo

Copyright © 2025 Ushodaya Enterprises Pvt. Ltd., All Rights Reserved.