ਚੰਡੀਗੜ੍ਹ: ਸਿਟੀ ਬਿਊਟੀਫੁਲ ਚੰਡੀਗੜ੍ਹ ਦੇ ਐਸਐਸਪੀ ਦੀ ਨਿਯੁਕਤੀ (Chandigarh SSP appointment) ਨੂੰ ਲੈ ਕੇ ਪੰਜਾਬ ਸਰਕਾਰ ਤੇ ਰਾਜਪਾਲ ਵਿਚਾਲੇ ਜੰਗ ਛਿੜੀ ਹੋਈ ਹੈ। ਇਸ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਾਡੇ ਪੰਜਾਬ ਦੇ ਰਾਜਪਾਲ ਨਾਲ ਸਬੰਧੀ ਠੀਕ ਹਨ ਤੇ ਅਸੀਂ ਰਾਜਪਾਲ ਨੂੰ ਚੰਡੀਗੜ੍ਹ ਦੇ ਐਸਐਸਪੀ ਦੀ ਨਿਯੁਕਤੀ ਲਈ ਪੈਨਲ ਭੇਜ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਐਸਐਸਪੀ ਦਾ ਕਾਡਰ ਜਲਦ ਹੀ ਚੰਡੀਗੜ੍ਹ ਵਿੱਚ ਨਿਯੁਕਤ ਕਰ ਦਿੱਤਾ ਜਾਵੇਗਾ।
ਇਹ ਵੀ ਪੜੋ: ਬਹਿਬਲਕਲਾਂ ਇਨਸਾਫ ਮੋਰਚੇ ਨੂੰ ਇਕ ਸਾਲ ਪੂਰਾ, ਅੱਜ ਹੋਵੇਗਾ ਵੱਡਾ ਇੱਕਠ
ਚੰਡੀਗੜ੍ਹ ਦੇ ਐਸਐਸਪੀ ਕੁਲਦੀਪ ਚਹਿਲ ਵੱਲੋਂ ਅਚਾਨਕ ਤੁਰੰਤ ਪ੍ਰਭਾਵ ਨਾਲ ਰਿਲੀਵ ਲੈਣ ਤੋਂ ਬਾਅਦ ਹੁਣ ਮਨੀਸ਼ਾ ਚੌਧਰੀ ਨੂੰ ਚੰਡੀਗੜ੍ਹ ਦੀ ਐਸਐਸਪੀ ਬਣਾਇਆ ਗਿਆ ਹੈ। ਇਸ ਮਾਮਲੇ ਨੂੰ ਲੈ ਕੇ ਸਿਆਸਤ ਭਖ ਗਈ ਹੈ। ਇਸ ਮਾਮਲੇ ਵਿੱਚ ਪੰਜਾਬ ਸਰਕਾਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਸਰਕਾਰ ਨਾਲ ਬਿਨ੍ਹਾਂ ਸਲਾਹ ਕੀਤੇ ਅਤੇ ਬਿਨ੍ਹਾਂ ਇਤਲਾਹ ਕੀਤੇ ਐਸਐਸਪੀ ਦੀਆਂ ਸੇਵਾਵਾਂ ਖ਼ਤਮ ਕੀਤੀਆਂ ਗਈਆਂ ਹਨ, ਜੋ ਕਿ ਗੈਰ ਸੰਵਧਾਨਿਕ ਹੈ। ਉਨ੍ਹਾਂ ਕਿਹਾ ਕਿ ਗਵਰਨਰ ਦਫ਼ਤਰ ਦੀ ਨਾਜਾਇਜ਼ ਵਰਤੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੀ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਅਧਿਕਾਰਤ ਹੱਕਾਂ ਉੱਤੇ ਦਖਲਅੰਦਾਜੀ ਕੀਤੀ ਜਾ ਰਹੀ ਹੈ ਜੋ ਉਹ ਬਰਦਾਸ਼ਤ ਨਹੀਂ ਕਰਨਗੇ।
ਚੰਡੀਗੜ੍ਹ ਵਿੱਚ ਪੰਜਾਬ ਕੈਡਰ ਦਾ ਅਫ਼ਸਰ ਬਣਦਾ ਐਸਐਸਪੀ: ਚੰਡੀਗੜ੍ਹ ਵਿੱਚ ਐਸਐਸਪੀ ਦਾ ਅਹੁਦਾ ਪੰਜਾਬ ਕੈਡਰ ਦੇ ਅਧਿਕਾਰੀ ਲਈ ਰਾਖਵਾਂ ਹੈ। ਸਾਲ 2009 ਬੈਚ ਦੇ ਆਈਪੀਐਸ ਕੁਲਦੀਪ ਸਿੰਘ ਚਹਿਲ ਨੂੰ ਸਤੰਬਰ 2021 ਵਿੱਚ ਚੰਡੀਗੜ੍ਹ ਵਿੱਚ ਨਿਯੁਕਤ ਕੀਤਾ ਗਿਆ ਸੀ। ਚੰਡੀਗੜ੍ਹ ਵਿੱਚ ਤਿੰਨ ਸਾਲ ਡੈਪੂਟੇਸ਼ਨ ’ਤੇ ਰਹੇ ਚਹਿਲ ਦਾ ਕਾਰਜਕਾਲ ਸਤੰਬਰ 2023 ਵਿੱਚ ਖ਼ਤਮ ਹੋਣਾ ਸੀ। ਚਹਿਲ ਦੀ ਅਗਵਾਈ 'ਚ ਪੁਲਿਸ ਨੇ ਲਗਾਤਾਰ ਨਸ਼ਾ ਤਸਕਰਾਂ 'ਤੇ ਸ਼ਿਕੰਜਾ ਕੱਸਿਆ। ਗਵਰਨਰ ਹਾਊਸ ਵੱਲੋਂ ਅਚਾਨਕ ਚਹਿਲ ਦੀਆਂ ਸੇਵਾਵਾਂ ਖ਼ਤਮ ਕਰਨ ਉੱਤੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਵਿਚਾਲੇ ਖਿੱਚੋਤਾਣ ਵੱਧ ਗਈ ਹੈ।
ਇਹ ਵੀ ਪੜੋ: ਅਨੌਖੇ ਢੰਗ ਨਾਲ ਕੀਤਾ ਨਵ ਜੰਮੀ ਧੀ ਦਾ ਸਵਾਗਤ, ਹਰ ਕੋਈ ਹੋ ਗਿਆ ਹੈਰਾਨ !
ਡੀਆਈਜੀ ਬਣਨਗੇ ਕੁਲਦੀਪ ਚਹਿਲ: ਹਾਲ ਹੀ ਦੇ ਵਿਚ ਪੰਜਾਬ ਸਰਕਾਰ ਨੇ ਚਹਿਲ ਸਮੇਤ ਦੋ ਹੋਰ ਆਈਪੀਐਸ ਅਧਿਕਾਰੀਆਂ ਨੂੰ ਤਰੱਕੀ ਦਿੱਤੀ ਸੀ। ਉਨ੍ਹਾਂ ਨੂੰ ਪੰਜਾਬ ਵਿੱਚ ਡੀਆਈਜੀ ਦਾ ਰੁਤਬਾ ਮਿਲਿਆ ਸੀ। ਹੁਣ ਚੰਡੀਗੜ੍ਹੇ ਵਿਚੋਂ ਸੇਵਾਵਾਂ ਖ਼ਤਮ ਹੋਣ ਤੋਂ ਬਾਅਦ ਪੰਜਾਬ ਵਿੱਚ ਚਹਿਲ ਡੀਆਈਜੀ ਬਣ ਜਾਣਗੇ। ਉਨ੍ਹਾਂ ਦੇ ਸੀਨੀਅਰ ਹੋਣ ਦੇ ਆਧਾਰ ਉੱਤੇ ਉਨ੍ਹਾਂ ਨੂੰ ਤਰੱਕੀ ਦਿੱਤੀ ਗਈ।