ਚੰਡੀਗੜ੍ਹ: ਚੰਡੀਗੜ੍ਹ ਦੀ ਤਰ੍ਹਾਂ ਹੁਣ ਪੰਜਾਬ ਸਰਕਾਰ E ਚਲਾਨ ਸ਼ੁਰੂ ਕਰਨ ਦੀ (Punjab government to start e challan in Punjab) ਤਿਆਰੀ ਵਿਚ ਹੈ। ਸੋ ਹੁਣ ਸੜਕ ਉੱਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਨਾ ਕਰਨ ਵਾਲਿਆਂ ਨੂੰ ਜੇਬ ਢਿੱਲੀ ਕਰਨੀ ਪਵੇਗੀ। ਜਿਸ ਕਰਕੇ ਹੁਣ ਲੋਕਾਂ ਨੂੰ ਜ਼ੁਰਮਾਨਾ ਵੀ ਆਨਲਾਈਨ ਦੇਣਾ ਪਵੇਗਾ। ਪੰਜਾਬ ਪੁਲਿਸ ਦੇ ਟ੍ਰੈਫਿਕ ਵਿੰਗ ਨੇ 'ਵਿਜ਼ਨ 2023-ਸੁਰੱਖਿਅਤ ਸੜਕਾਂ-ਸੁਰੱਖਿਅਤ ਪੰਜਾਬ' 2023 ਲਈ 11-ਨੁਕਾਤੀ ਏਜੰਡਾ ਜਾਰੀ ਕੀਤਾ ਹੈ। ਟਰੈਫਿਕ ਵਿੰਗ ਵੱਲੋਂ ਜਾਰੀ 11-ਨੁਕਾਤੀ ਏਜੰਡੇ ਅਨੁਸਾਰ ਪੰਜਾਬ ਪੁਲਿਸ ਦੇ ਟਰੈਫਿਕ ਵਿੰਗ ਦਾ ਪੁਨਰਗਠਨ ਕੀਤਾ ਜਾਵੇਗਾ।
ਟ੍ਰੈਫਿਕ ਪੁਲਿਸ ਦੀ ਕੀ ਹੈ ਤਿਆਰੀ ? ਪੰਜਾਬ ਅੰਦਰ ਟ੍ਰੈਫਿਕ ਪ੍ਰਕਿਰਿਆ ਵਿੱਚ ਤਬਦੀਲੀਆਂ ਕੀਤੀਆਂ ਜਾ ਰਹੀਆਂ ਹਨ। ਰਾਜ ਮਾਰਗਾਂ 'ਤੇ ਗਸ਼ਤ ਪ੍ਰਣਾਲੀ ਸਥਾਪਤ ਕਰਨ ਲਈ, 150 ਹਾਈਵੇ ਪੈਟਰੋਲਿੰਗ ਵਾਹਨਾਂ ਨੂੰ ਤਾਇਨਾਤ ਕੀਤਾ ਜਾਵੇਗਾ। ਪੰਜਾਬ ਵਿੱਚ 15 ਸੜਕ ਸੁਰੱਖਿਆ ਮਾਹਿਰ ਟ੍ਰੈਫਿਕ ਪੁਲਿਸ ਵਿੰਗ ਦਾ ਹਿੱਸਾ ਬਣਨਗੇ। ਇਸ ਤੋਂ ਇਲਾਵਾ ਟ੍ਰੈਫਿਕ ਪ੍ਰਬੰਧਨ ਪ੍ਰਣਾਲੀ ਨੂੰ ਯਕੀਨੀ ਬਣਾਉਣ ਲਈ ਲੋਕਾਂ ਅਤੇ ਪੁਲਿਸ ਵਿਚਕਾਰ ਬਿਹਤਰ ਤਾਲਮੇਲ ਲਈ ਸੋਸ਼ਲ ਮੀਡੀਆ ਅਤੇ ਹੋਰ ਡਿਜੀਟਲ ਮਾਧਿਅਮਾਂ ਦੀ ਵਰਤੋਂ ਕੀਤੀ ਜਾਵੇਗੀ। ਜਿਵੇਂ ਸਮਾਰਟ ਬੈਰੀਕੇਡਸ, 5ਜੀ ਸਮਰਥਿਤ ਸੀਸੀਟੀਵੀ ਕੈਮਰਿਆਂ ਦਾ ਨੈੱਟਵਰਕ, ਬਾਡੀ ਸਕੈਨਰ, ਸਪੀਡ ਮੈਨੇਜਮੈਂਟ ਸਿਸਟਮ ਅਤੇ ਈ-ਚਲਾਨ ਸਿਸਟਮ ਦੀ ਵਰਤੋਂ ਅਤਿ-ਆਧੁਨਿਕ ਤਕਨੀਕਾਂ ਦੀ ਵਰਤੋਂ ਟ੍ਰੈਫਿਕ ਪ੍ਰਬੰਧਨ ਲਈ ਕੀਤੀ ਜਾਵੇਗੀ। ਈ-ਚਲਾਨ ਪ੍ਰਣਾਲੀ ਰਾਹੀਂ ਟ੍ਰੈਫਿਕ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਗੀ। ਇਸ ਦੇ ਲਈ ਪੰਜਾਬ ਵਿੱਚ ਪਹਿਲੀ ਵਾਰ ਈ-ਚਲਾਨ ਸਿਸਟਮ ਲਾਗੂ ਕੀਤਾ ਜਾਵੇਗਾ।
ਹੁਣ ਤੱਕ ਚਲਾਨਾਂ ਤੋਂ ਕਿੰਨੀ ਆਮਦ ਹੋਈ:- ਪੰਜਾਬ ਟੈਫਿਕ ਪੁਲਿਸ ਦੇ ਅਧਿਕਾਰਤ ਅੰਕੜਿਆਂ ਅਨੁਸਾਰ ਸਾਲ 2019 ਤੋਂ 2020 ਤੱਕ 5,79,468 ਨੌਨ ਕੰਪਾਊਂਡੇਬਲ ਚਲਾਨ ਕੱਟੇ ਗਏ ਅਤੇ 3,40,857 ਕੰਪਾਊਂਡੇਬਲ ਚਲਾਨ ਕੱਟੇ ਗਏ। ਜੇਕਰ ਇਕ ਸਾਲ ਵਿੱਚ ਕੁੱਲ ਚਲਾਨਾਂ ਦੀ ਗੱਲ ਕੀਤੀ ਜਾਵੇ ਤਾਂ 9,20,325 ਚਲਾਨ ਕੱਟੇ ਗਏ। ਜਿਹਨਾਂ ਤੋਂ ਕੁੱਲ 40,45,85,189 ਦਾ ਮਾਲੀਆ ਇਕੱਠਾ ਕੀਤਾ ਗਿਆ। ਨੌਨ ਕੰਪਾਊਂਡੇਬਲ ਚਲਾਨਾਂ ਤੋਂ 29,56,63,434 ਅਤੇ ਕੰਪਾਊਂਡੇਬਲ ਚਲਾਨਾਂ ਤੋਂ 10,89,21,725 ਰੁਪਈਆਂ ਦਾ ਮਾਲੀਆ ਇਕੱਠਾ ਕੀਤਾ ਗਿਆ ਜੋ ਕਿ ਕਰੋੜਾਂ ਵਿੱਚ ਹੈ।
ਲੁਧਿਆਣਾ ਵਿੱਚ ਹੋਏ ਸਭ ਤੋਂ ਜ਼ਿਆਦਾ ਚਲਾਨ :- ਜੇਕਰ ਸਾਲ 2022 ਦੀ ਗੱਲ ਕਰੀਏ ਤਾਂ ਲੁਧਿਆਣਾ ਜ਼ਿਲ੍ਹੇ ਅੰਦਰ 1 ਲੱਖ ਤੋਂ ਜ਼ਿਆਦਾ ਚਲਾਨ ਕੱਟੇ ਗਏ। ਬਿਨਾਂ ਹੈਲਮੇਟ ਦੇ ਸਭ ਤੋਂ ਵੱਧ 39 ਹਜ਼ਾਰ 276 ਚਲਾਨ ਕੀਤੇ ਗਏ। ਇਸ ਤੋਂ ਇਲਾਵਾ ਇਕੱਲੇ ਅਗਸਤ ਦੀ ਗੱਲ ਕਰੀਏ ਤਾਂ ਬਿਨਾਂ ਹੈਲਮੇਟ ਦੇ 5 ਹਜ਼ਾਰ 90 ਚਲਾਨ ਕੀਤੇ ਗਏ। ਜਦਕਿ ਹੋਰ ਜ਼ੁਰਮਾਂ ਦੇ ਚਲਾਨਾਂ ਦੀ ਗਿਣਤੀ 15 ਹਜ਼ਾਰ 435 ਸੀ। ਇਸ ਤੋਂ ਇਲਾਵਾ ਸਾਲ 2022 ਵਿੱਚ ਗਲਤ ਪਾਰਕਿੰਗ ਦੇ 36 ਹਜ਼ਾਰ 389 ਚਲਾਨ, ਗਲਤ ਨੰਬਰ ਪਲੇਟਾਂ ਵਾਲੇ 10 ਹਜ਼ਾਰ 144 ਚਲਾਨ, ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆ ਦੇ 244 ਚਲਾਨ ਕੱਟੇ ਗਏ।
ਈ ਚਲਾਨ ਕਿਵੇਂ ਕੰਮ ਕਰਦਾ ਹੈ ? ਵੈਸੇ ਤਾਂ ਅੱਜ ਦੇ ਆਧੁਨਿਕ ਸਮੇਂ 'ਚ ਸਾਰਾ ਕੰਮ ਇਲੈਕਟ੍ਰਾਨਿਕ ਪਲੇਟਫਾਰਮ 'ਤੇ ਕੀਤਾ ਜਾਂਦਾ ਹੈ। ਪਰ ਅਜੋਕੇ ਦੌਰ ਵਿੱਚ ਦੇਸ਼ ਅੰਦਰ ਈ-ਚਲਾਨ ਸਿਸਟਮ ਵੀ ਆ ਗਿਆ ਹੈ। ਇਹ ਈ ਚਲਾਨ ਇੱਕ ਕੰਪਿਊਟਰ ਦੁਆਰਾ ਤਿਆਰ ਚਲਾਨ ਕੀਤਾ ਜਾਂਦਾ ਹੈ, ਜੋ ਟ੍ਰੈਫਿਕ ਪੁਲਿਸ ਦੁਆਰਾ ਵਰਤਿਆ ਜਾਂਦਾ ਹੈ। ਇਸ ਤੋਂ ਇਲਾਵਾ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਲਈ ਈ-ਚਲਾਨ ਪ੍ਰਣਾਲੀ ਪ੍ਰਭਾਵੀ ਹੈ ਅਤੇ ਪੁਲਿਸ ਲਈ ਟ੍ਰੈਫਿਕ ਲਈ ਨਿਗਰਾਨੀ ਆਸਾਨ ਹੋ ਜਾਂਦੀ ਹੈ। ਜਿਸ ਕਰਕੇ ਹੁਣ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਲੋਕ ਆਪਣੇ ਸਹਿਰ ਜਾ ਰਾਜ ਵਿੱਚ ਈ ਚਲਾਨ ਆਨਲਾਈਨ ਜਾ ਆਫਲਾਇਨ ਭੁਗਤਾਨ ਕਰਨ ਦੇ ਯੋਗ ਹੋਣਗੇ।
ਈ-ਚਾਲ ਪ੍ਰਣਾਲੀ ਸਪੱਸ਼ਟ ਤੇ ਪਾਰਦਰਸ਼ੀ ਲਈ ਸੁਰੂ ਕੀਤੀ:- ਜਿਸ ਕਰਕੇ ਪੰਜਾਬ ਸਰਕਾਰ ਨੇ ਚਲਾਨ ਨਕਦ ਲੈਣ-ਦੇਣ ਤੋਂ ਬਚਾਉਣ ਲਈ ਈ-ਚਾਲ ਪ੍ਰਣਾਲੀ ਸ਼ੁਰੂ ਕੀਤੀ ਗਈ ਹੈ ਤਾਂ ਜੋ ਸਭ ਕੁੱਝ ਬਹੁਤ ਸਪੱਸ਼ਟ ਅਤੇ ਪਾਰਦਰਸ਼ੀ ਹੋਵੇ। ਭਾਰਤ ਸਰਕਾਰ ਨੇ ਟ੍ਰੈਫਿਕ ਈ-ਚਲਾਨ ਨੂੰ ਵੈੱਬ ਪੋਰਟਲ ਨਾਲ ਜੋੜਿਆ ਹੈ। ਜਿਸ ਵਿੱਚ 2 ਬਿਨੈਕਾਰਾਂ ਦਾ ਨਾਂ ਵਾਹਨ ਅਤੇ ਸਾਰਥੀ ਰੱਖਿਆ ਗਿਆ ਹੈ। ਇਹ 2 ਐਪਲੀਕੇਸ਼ਨ ਬਹੁਤ ਸਾਰੇ ਫਾਇਦੇ ਅਤੇ ਵਿਸ਼ੇਸ਼ਤਾਵਾਂ ਪੇਸ਼ ਕਰਦੇ ਹਨ, ਜੋ ਪ੍ਰਸ਼ਾਸਨ ਪ੍ਰਣਾਲੀ ਦੇ ਸਾਰੇ ਮੁੱਖ ਪਹਿਲੂਆਂ ਨੂੰ ਕਵਰ ਕਰਦੇ ਹਨ। ਟ੍ਰੈਫਿਕ ਦੀ ਉਲੰਘਣਾ ਕਰਨ ਵਾਲੇ ਟ੍ਰੈਫਿਕ ਈ ਚਲਾਨ ਦਾ ਭੁਗਤਾਨ ਆਨਲਾਈਨ ਵੀ ਕਰ ਸਕਦੇ ਹਨ। ਸੜਕਾਂ ਉੱਤੇ ਲੱਗੇ ਕੈਮਰੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਦੇ ਹਨ। ਜੇਕਰ ਕੋਈ ਵਾਹਨ ਚਾਲ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਨਾ ਕਰਦਾ ਪਾਇਆ ਜਾਂਦਾ ਹੈ ਤਾਂ ਕੈਮਰੇ ਦੀ ਅੱਖ ਵਿਚ ਕੈਦ ਹੋ ਜਾਂਦਾ ਹੈ ਅਤੇ ਫਿਰ ਟ੍ਰੈਫਿਕ ਵੈਬ ਪੋਰਟਲ ਉੱਤੇ ਜਿੱਥੇ ਟ੍ਰੈਫਿਕ ਅਧਿਕਾਰੀ ਵੱਲੋਂ ਮਾਨੀਟਰਿੰਗ ਕੀਤੀ ਜਾ ਰਹੀ ਹੁੰਦੀ ਹੈ।
ਇਹ ਵੀ ਪੜੋ:- Punjab Cabinet Meeting ਪੰਜਾਬ ਕੈਬਨਿਟ ਦੀ ਮੀਟਿੰਗ 'ਚ ਅਹਿਮ ਫੈਸਲਿਆਂ 'ਤੇ ਲੱਗੀ ਮੋਹਰ