ਚੰਡੀਗੜ੍ਹ: ਪੰਜਾਬ ਸਰਕਾਰ ਨੇ ਅਕਤੂਬਰ ਮਹੀਨੇ ਦੀਆਂ ਛੁੱਟੀਆਂ ਦਾ ਕੈਲੰਡਰ (October holiday calendar) ਜਾਰੀ ਕਰ ਦਿੱਤਾ ਹੈ। ਕੈਲੰਡਰ ਮੁਤਾਬਿਕ ਪੰਜਾਬ ਵਿੱਚ 11 ਦਿਨਾਂ ਲਈ ਵਿੱਦਿਅਕ-ਸਿਖਲਾਈ ਅਦਾਰੇ ਬੰਦ ਰਹਿਣਗੇ। ਇਸ ਵਿੱਚ ਐਤਵਾਰ ਅਤੇ ਦੂਜੇ ਸ਼ਨੀਵਾਰ ਦੀਆਂ ਛੁੱਟੀਆਂ ਵੀ ਸ਼ਾਮਲ ਹਨ। ਅਕਤੂਬਰ ਮਹੀਨੇ ਵਿੱਚ ਸਕੂਲ ਕੁੱਲ੍ਹ 11 ਦਿਨ ਬੰਦ ਰਹਿਣਗੇ। ਦੱਸ ਦਈਏ ਇਨ੍ਹਾਂ ਛੁੱਟੀਆਂ ਵਿੱਚ ਐਤਵਾਰ ਸ਼ਾਮਿਲ ਨਹੀਂ ਹਨ ਅਤੇ ਇਸ ਮਹੀਨੇ ਵਿੱਚ ਕੁੱਲ੍ਹ 5 ਐਤਵਾਰ ਆ ਰਹੇ ਹਨ।
ਸਿਰਫ 15 ਦਿਨ ਖੁੱਲ੍ਹਣਗੇ ਸਰਕਾਰੀ ਅਦਾਰੇ: ਪੰਜਾਬ ਸਕੂਲ ਸਿੱਖਿਆ ਬੋਰਡ (Punjab School Education Board) ਵੱਲੋਂ ਸਕੂਲਾਂ ਵਿੱਚ ਮਹੀਨੇ ਅੰਦਰ ਆਉਣ ਵਾਲੇ ਤਿਉਹਾਰਾਂ ਦੇ ਮੱਦੇਨਜ਼ਰ ਛੁੱਟੀਆਂ ਸਬੰਧੀ ਲਿਸਟ ਜਾਰੀ ਕੀਤੀ ਗਈ ਹੈ, ਜਿਸ ਕਾਰਨ ਅਕਤੂਬਰ ਮਹੀਨੇ 'ਚ ਕੁੱਲ੍ਹ 11 ਦਿਨ ਸਕੂਲ ਬੰਦ ਰਹਿਣਗੇ। ਇਸ ਕੈਲੰਡਰ ਵਿੱਚ ਜੋ ਛੁੱਟੀਆਂ ਦਰਸਾਈਆਂ ਗਈਆਂ ਹਨ ਉਸ ਵਿੱਚ ਮਹੀਨੇ ਅੰਦਰ ਆਉਣ ਵਾਲੇ ਐਤਵਾਰ ਸ਼ਾਮਿਲ ਨਹੀਂ ਹਨ। ਇਸ ਵਾਰ ਇਹ ਵੀ ਧਿਆਨ ਦੇਣਯੋਗ ਹੈ ਕਿ ਜ਼ਿਆਦਾਤਰ ਸਾਲ ਦੇ ਮਹੀਨਿਆਂ ਵਿੱਚ ਕੁੱਲ੍ਹ 4 ਐਤਵਾਰ ਆਉਂਦੇ ਹਨ ਪਰ ਇਸ ਅਕਤੂਬਰ ਮਹੀਨੇ ਦੌਰਾਨ ਕੁੱਲ੍ਹ 5 ਐਤਵਾਰ ਆਉਂਣਗੇ,ਜਿਸ ਦੇ ਚੱਲਦਿਆਂ ਜ਼ਿਆਦਾਤਰ ਸਰਕਾਰੀ ਅਦਾਰੇ ਅਤੇ (Government Schools of Punjab) ਪੰਜਾਬ ਦੇ ਸਰਕਾਰੀ ਸਕੂਲ ਮਹੀਨੇ ਵਿੱਚ ਸਿਰਫ਼ 15 ਦਿਨ ਹੀ ਖੁੱਲ੍ਹਣਗੇ ਅਤੇ 16 ਦਿਨ ਇਹ ਬੰਦ ਰਹਿਣਗੇ।
- Stud Farming In Punjab : ਘੋੜਿਆਂ 'ਚ ਗਲੈਂਡਰ ਬਿਮਾਰੀ ਤੋਂ ਡਰੀ ਪੰਜਾਬ ਸਰਕਾਰ ਨੇ ਚੁੱਕਿਆ ਸਖ਼ਤ ਕਦਮ, ਵਪਾਰੀਆਂ ਦਾ ਹੋ ਰਿਹਾ ਲੱਖਾਂ ਦਾ ਨੁਕਸਾਨ, ਖ਼ਾਸ ਰਿਪੋਰਟ
- Pakistani Drone and Heroin Recovered: ਬੀਐੱਸਐੱਫ ਨੇ ਸਰਹੱਦ ਪਾਰੋਂ ਹੈਰੋਇਨ ਦੀ ਤਸਕਰੀ ਕਰ ਰਹੇ ਡ੍ਰੋਨ ਨੂੰ ਫਾਇਰਿੰਗ ਕਰ ਸੁੱਟਿਆ, ਸਰਚ ਦੌਰਾਨ ਡ੍ਰੋਨ ਅਤੇ ਹੈਰੋਇਨ ਬਰਾਮਦ
- Ravinder Grewal First Thriller Film: ਗਾਇਕ-ਅਦਾਕਾਰ ਰਵਿੰਦਰ ਗਰੇਵਾਲ ਬਣੇ ਇਸ ਪਹਿਲੀ ਥ੍ਰਿਲਰ ਪੰਜਾਬੀ ਫਿਲਮ ਦਾ ਹਿੱਸਾ, ਪਹਿਲੀ ਵਾਰ ਨਿਭਾਉਣਗੇ ਸਨਸਨੀਖੇਜ਼ ਕਿਰਦਾਰ
ਨਵੰਬਰ ਮਹੀਨੇ ਵਿੱਚ ਹੋਣਗੀਆਂ ਛੁੱਟੀਆਂ: ਇਸ ਤੋਂ ਇਲਾਵਾ ਵੱਖ-ਵੱਖ ਤਿਉਹਾਰਾਂ, ਜਨਮ ਅਤੇ ਸ਼ਹੀਦੀ ਦਿਹਾੜਿਆਂ ਕਾਰਨ ਸਕੂਲਾਂ 'ਚ 4 ਦਿਨ ਛੁੱਟੀਆਂ ਰਹਿਣਗੀਆਂ। ਦੱਸ ਦਈਏ ਸਕੂੂਲਾਂ ਵਿੱਚ ਇਸ ਸਭ ਵਰਤਾਰੇ ਤੋਂ ਇਲਾਵਾ 2 ਰਾਖਵੀਆਂ ਛੁੱਟੀਆਂ ਵੀ ਹੋਣਗੀਆਂ। ਸਕੂਲਾਂ ਵਿੱਚ ਛੁੱਟੀਆਂ ਸਬੰਧੀ ਲਿਸਟ ਵੀ ਜਾਰੀ ਕੀਤੀ ਗਈ ਹੈ। ਦੱਸ ਦਈਏ ਕਿ ਨਵੰਬਰ ਮਹੀਨੇ ਵੀ ਸਕੂਲ ਕਈ ਦਿਨ ਬੰਦ ਰਹਿਣਗੇ ਕਿਉੰਕਿ ਦੇਸ਼ ਦੇ ਸਭ ਤੋਂ ਵੱਡੇ ਤਿਉਹਾਰਾਂ ਵਿੱਚ ਸ਼ੁਮਾਰ ਦਿਵਾਲੀ ਨੂੰ ਮਿਲਾ ਕੇ ਹੋਰ ਵੀ ਕਈ ਤਿਉਹਾਰ ਨਵੰਬਰ ਮਹੀਨੇ ਪੈ ਰਹੇ ਹਨ।