ETV Bharat / state

Punjab government: ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿੱਚ ਨਵੇਂ ਕਲਾਸ ਰੂਮ ਬਣਾਉਣ ਲਈ ਕਰੋੜਾਂ ਰੁਪਏ ਮਨਜ਼ੂਰ - ਪੰਜਾਬ ਸਰਕਾਰ ਵੱਲੋਂ ਸਕੂਲਾਂ ਲਈ 130 75 ਕਰੋੜ ਰੁਪਏ

ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੇ ਮੁੱਢਲੇ ਢਾਂਚੇ ਦੇ ਨੂੰ ਹੋਰ ਮਜ਼ਬੂਤ ਕਰਨ ਲਈ ਸੂਬੇ 1294 ਸਕੂਲਾਂ ਵਿੱਚ 1741 ਨਵੇਂ ਕਲਾਸ-ਰੂਮ ਬਣਾਉਣ ਲਈ 130.75 ਕਰੋੜ ਰੁਪਏ ਦੀ ਰਕਮ ਮਨਜ਼ੂਰ ਕੀਤੀ ਗਈ ਹੈ।

Punjab government
Punjab government
author img

By

Published : Jan 31, 2023, 10:16 PM IST

ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਪੜ੍ਹਾਈ ਅਤੇ ਸਕੂਲਾਂ ਨੂੰ ਉੱਚ-ਪੱਧਰ ਉੱਤੇ ਲੈ ਕੇ ਜਾਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਤਹਿਤ ਹੀ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੇ ਮੁੱਢਲੇ ਢਾਂਚੇ ਦੇ ਨੂੰ ਹੋਰ ਮਜ਼ਬੂਤ ਕਰਨ ਲਈ ਸੂਬੇ 1294 ਸਕੂਲਾਂ ਵਿੱਚ 1741 ਨਵੇਂ ਕਲਾਸ-ਰੂਮ ਬਣਾਉਣ ਲਈ 130.75 ਕਰੋੜ ਰੁਪਏ ਦੀ ਰਕਮ ਮਨਜ਼ੂਰ ਕੀਤੀ ਗਈ ਹੈ।

ਪਹਿਲੀ ਕਿਸ਼ਤ ਵਜੋਂ 52.23 ਕਰੋੜ ਰੁਪਏ ਦੀ ਰਾਸ਼ੀ ਈ-ਟਰਾਂਸਫਰ:- ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਮਨਜ਼ੂਰ ਹੋਈ ਗ੍ਰਾਂਟ ਵਿਚੋਂ ਪਹਿਲੀ ਕਿਸ਼ਤ ਵਜੋਂ 52.23 ਕਰੋੜ ਰੁਪਏ ਦੀ ਰਾਸ਼ੀ ਈ-ਟਰਾਂਸਫਰ ਰਾਹੀਂ ਜ਼ਿਲ੍ਹਿਆਂ ਵਿੱਚ ਭੇਜ ਦਿੱਤੀ ਗਈ ਹੈ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਮਾਨ ਸਰਕਾਰ ਨੇ ਸਿਹਤ ਅਤੇ ਸਿੱਖਿਆ ਨੂੰ ਤਰਜੀਹੀ ਖੇਤਰ ਐਲਾਨਿਆਂ ਹੈ ਜਿਸ ਤਹਿਤ ਸਕੂਲਾਂ ਦੀਆਂ ਇਮਾਰਤਾਂ ਨੂੰ ਸ਼ਾਨਦਾਰ ਬਣਾਉਣਾ ਅਤੇ ਹਰ ਜਮਾਤ ਵਾਸਤੇ ਵੱਖਰਾ-ਵੱਖਰਾ ਕਮਰਾ ਮੁਹੱਈਆ ਕਰਵਾਉਣਾ ਲਈ ਰਾਜ ਸਰਕਾਰ ਵਲੋਂ ਕਾਰਜ਼ ਕੀਤੇ ਜਾ ਰਹੇ ਹਨ।

ਵੱਖ-ਵੱਖ ਜ਼ਿਲ੍ਹਿਆਂ ਇਹ ਰਾਸ਼ੀ ਪ੍ਰਵਾਨ ਕੀਤੀ ਗਈ :- ਇਸ ਦੌਰਾਨ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਜ਼ਿਲ੍ਹਾ ਅੰਮ੍ਰਿਤਸਰ ਦੇ 191 ਸਕੂਲਾਂ ਲਈ 251 ਕਲਾਸ-ਰੂਮ, ਜ਼ਿਲ੍ਹਾ ਬਰਨਾਲਾ ਦੇ 27 ਸਕੂਲਾਂ ਲਈ 35 ਕਲਾਸ-ਰੂਮ, ਜ਼ਿਲ੍ਹਾ ਬਠਿੰਡਾ ਦੇ 48 ਸਕੂਲਾਂ ਲਈ 73 ਕਲਾਸ-ਰੂਮ, ਜ਼ਿਲ੍ਹਾ ਫਰੀਦਕੋਟ ਦੇ 37 ਸਕੂਲਾਂ ਲਈ 51 ਕਲਾਸ-ਰੂਮ, ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ 5 ਸਕੂਲਾਂ ਲਈ 6 ਕਲਾਸ-ਰੂਮ, ਜ਼ਿਲ੍ਹਾ ਫਾਜਿਲਕਾ ਦੇ 152 ਸਕੂਲਾਂ ਲਈ 221 ਕਲਾਸ-ਰੂਮ, ਜ਼ਿਲ੍ਹਾ ਫ਼ਿਰੋਜ਼ਪੁਰ ਦੇ 72 ਸਕੂਲਾਂ ਲਈ 93 ਕਲਾਸ-ਰੂਮ, ਜ਼ਿਲ੍ਹਾ ਗੁਰਦਾਸਪੁਰ ਦੇ 61 ਸਕੂਲਾਂ ਲਈ 75 ਕਲਾਸ-ਰੂਮ, ਜ਼ਿਲ੍ਹਾ ਹੁਸ਼ਿਆਰਪੁਰ ਦੇ 81 ਸਕੂਲਾਂ ਲਈ 96 ਕਲਾਸ-ਰੂਮ, ਜ਼ਿਲ੍ਹਾ ਜਲੰਧਰ ਦੇ 21 ਸਕੂਲਾਂ ਲਈ 25 ਕਲਾਸ-ਰੂਮ, ਜ਼ਿਲ੍ਹਾ ਕਪੂਰਥਲਾ ਦੇ 23 ਸਕੂਲਾਂ ਲਈ 28 ਕਲਾਸ-ਰੂਮ ਆਦਿ।

ਇਸ ਤੋਂ ਇਲਾਵਾ ਜ਼ਿਲ੍ਹਾ ਲੁਧਿਆਣਾ ਦੇ 74 ਸਕੂਲਾਂ ਲਈ 126 ਕਲਾਸ-ਰੂਮ, ਜ਼ਿਲ੍ਹਾ ਮਲੇਰਕੋਟਲਾ ਦੇ 14 ਸਕੂਲਾਂ ਲਈ 19 ਕਲਾਸ-ਰੂਮ, ਜ਼ਿਲ੍ਹਾ ਮਾਨਸਾ ਦੇ 28 ਸਕੂਲਾਂ ਲਈ 37 ਕਲਾਸ-ਰੂਮ, ਜ਼ਿਲ੍ਹਾ ਮੋਗਾ ਦੇ 17 ਸਕੂਲਾਂ ਲਈ 24 ਕਲਾਸ-ਰੂਮ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ 69 ਸਕੂਲਾਂ ਲਈ 96 ਕਲਾਸ-ਰੂਮ, ਜ਼ਿਲ੍ਹਾ ਪਠਾਨਕੋਟ ਦੇ 11 ਸਕੂਲਾਂ ਲਈ 11 ਕਲਾਸ-ਰੂਮ, ਜ਼ਿਲ੍ਹਾ ਪਟਿਆਲਾ ਦੇ 89 ਸਕੂਲਾਂ ਲਈ 108 ਕਲਾਸ-ਰੂਮ, ਜ਼ਿਲਾ ਰੂਪਨਗਰ ਦੇ 38 ਸਕੂਲਾਂ ਲਈ 41 ਕਲਾਸ-ਰੂਮ, ਜ਼ਿਲ੍ਹਾ ਸੰਗਰੂਰ ਦੇ 46 ਸਕੂਲਾਂ ਲਈ 66 ਕਲਾਸ-ਰੂਮ, ਜ਼ਿਲ੍ਹਾ ਮੋਹਾਲੀ ਦੇ 44 ਸਕੂਲਾਂ ਲਈ 68 ਕਲਾਸ-ਰੂਮ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ 62 ਸਕੂਲਾਂ ਲਈ 78 ਕਲਾਸ-ਰੂਮ ਅਤੇ ਜ਼ਿਲ੍ਹਾ ਤਰਨਤਾਰਨ ਦੇ 84 ਸਕੂਲਾਂ ਲਈ 113 ਕਲਾਸ-ਰੂਮ ਬਣਾਉਣ ਲਈ ਇਹ ਰਾਸ਼ੀ ਪ੍ਰਵਾਨ ਕੀਤੀ ਗਈ ਹੈ।

ਸਿੱਖਿਆ ਦੀ ਕੁਆਲਿਟੀ ਵਿਸ਼ਵ ਪੱਧਰੀ ਬਣਾਉਣ ਦਾ ਟੀਚਾ:- ਇਸ ਦੌਰਾਨ ਹੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਉਹਨਾਂ ਦਾ ਸੁਪਨਾ ਪੰਜਾਬ ਦੀ ਸਕੂਲ ਸਿੱਖਿਆ ਦੀ ਕੁਆਲਿਟੀ ਵਿੱਚ ਸੁਧਾਰ ਕਰਕੇ ਇਸਨੂੰ ਵਿਸ਼ਵ ਪੱਧਰੀ ਬਣਾਉਣ ਦਾ ਹੈ ਜਿਸਦੇ ਪਹਿਲੇ ਪੜਾਅ ਦੌਰਾਨ ਸਕੂਲਾਂ ਦੀਆਂ ਇਮਾਰਤਾਂ ਨੂੰ ਸ਼ਾਨਦਾਰ ਦਿੱਖ ਦਿੱਤੀ ਜਾਵੇਗੀ। ਉਹਨਾਂ ਦੱਸਿਆ ਕਿ ਆਉਣ ਵਾਲੇ ਸਮੇਂ ਦੌਰਾਨ ਸਾਰੇ ਹੀ ਸਕੂਲਾਂ ਵਿੱਚ ਸੈਨੀਟੇਸ਼ਨ ਸਿਸਟਮ ਦੇ ਸੁਧਾਰ ਵੱਲ ਵੀ ਧਿਆਨ ਦਿੱਤਾ ਜਾਵੇਗਾ।

ਇਹ ਵੀ ਪੜੋ:- It raid on pastors houses in Punjab: ਪੰਜਾਬ ਦੇ ਪਾਸਟਰਾਂ ਦੇ ਘਰਾਂ ਉਤੇ ਆਮਦਨ ਕਰ ਵਿਭਾਗ ਦੀ ਛਾਪੇਮਾਰੀ

ETV Bharat Logo

Copyright © 2024 Ushodaya Enterprises Pvt. Ltd., All Rights Reserved.