ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਬੁਲਾਰੇ ਜੀਐੱਸ ਬਾਲੀ ਨੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕਾਂਗਰਸ ਨੇ ਵਰਕਰਾਂ ਨਾਲ ਇਨਸਾਫ਼ ਨਹੀਂ ਕੀਤਾ ਅਤੇ ਆਪਣੇ ਵਰਕਰਾਂ ਨੂੰ ਇਸਤੇਮਾਲ ਕੀਤਾ ਹੈ। ਉਨ੍ਹਾਂ ਕਾਂਗਰਸ ਦੀ ਮੈਂਬਰਸ਼ਿਪ ਤੋਂ ਵੀ ਅਸਤੀਫ਼ਾ ਦੇ ਦਿੱਤਾ ਹੈ।
ਜੀਐੱਸ ਬਾਲੀ ਨੇ ਕਿਹਾ ਕਿ ਮੇਰੀ ਲੜਾਈ ਹਾਈ ਕਮਾਨ ਨਾਲ ਨਹੀਂ ਕੈਪਟਨ ਅਮਰਿੰਦਰ ਸਿੰਘ ਨਾਲ ਹੈ। ਕੈਪਟਨ ਨੇ ਕਾਂਗਰਸ ਵਰਕਰਾਂ ਦੇ ਕੰਮ ਨਹੀਂ ਕੀਤੇ। ਆਉਣ ਵਾਲੇ ਸਮੇਂ 'ਚ ਕਈ ਖ਼ੁਲਾਸੇ ਕੀਤੇ ਜਾਣਗੇ ਅਤੇ ਟਿਕਟਾਂ ਨੂੰ ਲੈ ਕੇ ਵੀ ਕਈ ਪ੍ਰਗਟਾਵੇ ਕੀਤੇ ਜਾਣਗੇ।
ਉਨ੍ਹਾਂ ਕਿਹਾ ਕਿ ਉਹ ਅੱਜ ਤੋਂ ਕਾਂਗਰਸ ਦੇ ਸਾਰੇ ਅਹੁਦਿਆਂ ਤੋਂ ਮੁਕਤ ਹੋ ਚੁੱਕੇ ਹਨ ਅਤੇ ਹੁਣ ਉਹ ਵਰਕਰਾਂ ਲਈ ਲੜਾਈ ਕਰਨਗੇ। ਉਨ੍ਹਾਂ ਕਿਹਾ ਕਿ ਉਹ ਪੰਜਾਬ 'ਚ 13 ਲੋਕ ਸਭਾ ਸੀਟਾਂ ਜਿੱਤਣ ਨਹੀਂ ਦੇਣਗੇ ਅਤੇ ਸਾਰੇ ਖ਼ੁਲਾਸੇ ਉਹ ਵੋਟਾਂ ਤੋਂ ਪਹਿਲਾਂ ਹੀ ਕਰਨਗੇ।