ETV Bharat / state

ਪੰਜਾਬ ਕਾਂਗਰਸ ਦੀ ਮੀਟਿੰਗ; ਇੰਡਿਆ ਗਠਜੋੜ ਦੇ ਸਵਾਲਾਂ 'ਤੇ ਵੜਿੰਗ ਦੀ ਬੇਨਤੀ, ਸਿੱਧੂ ਅੱਜ ਵੀ ਮੀਟਿੰਗ ਤੋਂ ਰਹੇ ਬਾਹਰ - Devendra Yadav

Punjab Congress Meeting: ਪੰਜਾਬ ਕਾਂਗਰਸ ਦੀ ਅੱਜ ਯਾਨੀ ਬੁੱਧਵਾਰ ਨੂੰ ਵੀ ਮੀਟਿੰਗ ਦਾ ਦੌਰ ਜਾਰੀ ਰਿਹਾ ਹੈ। ਅੱਜ ਸਾਰੇ ਜ਼ਿਲ੍ਹਿਆਂ ਤੋਂ ਬਲਾਕ ਪ੍ਰਧਾਨਾਂ, ਸੂਬਾ ਕਾਂਗਰਸ ਕਮੇਟੀ ਦੇ ਮੈਂਬਰਾਂ ਨੂੰ ਬੁਲਾ ਕੇ ਮੀਟਿੰਗ ਕੀਤੀ ਗਈ। ਇਸ ਮੌਕੇ ਰਾਜਾ ਵੜਿੰਗ ਵੀ ਮੌਜੂਦ ਹਨ, ਪਰ ਸਿੱਧੂ ਅੱਜ ਵੀ ਮੀਟਿੰਗ ਵਿੱਚ ਸ਼ਾਮਲ ਨਹੀਂ ਰਹੇ।

Congress alliance with the Aam Aadmi Party, Punjab Congress Meeting
Congress alliance with the Aam Aadmi Party
author img

By ETV Bharat Punjabi Team

Published : Jan 10, 2024, 12:59 PM IST

Updated : Jan 10, 2024, 3:57 PM IST

ਸਿੱਧੂ ਨਾਲ ਨਾਰਾਜ਼ ਵੜਿੰਗ !

ਚੰਡੀਗੜ੍ਹ: ਲੋਕ ਸਭਾ ਚੋਣਾਂ ਅਤੇ ਆਮ ਆਦਮੀ ਪਾਰਟੀ ਨਾਲ ਗਠਜੋੜ ਨੂੰ ਲੈ ਕੇ ਪੰਜਾਬ ਕਾਂਗਰਸ ਦੀ ਦੂਜੇ ਦਿਨ ਵੀ ਬੈਠਕ ਹੋਈ। ਪਾਰਟੀ ਦੇ ਪ੍ਰਦੇਸ਼ ਇੰਚਾਰਜ ਦੇਵੇਂਦਰ ਯਾਦਵ ਦੀ ਅਗਵਾਈ ਵਿੱਚ ਮੀਟਿੰਗ ਹੋ ਰਹੀ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਤੇ ਹੋਰ ਨੇਤਾ ਵੀ ਮੀਟਿੰਗ ਵਿੱਚ ਮੌਜੂਦ ਰਹੇ। ਨਵਜੋਤ ਸਿੰਘ ਸਿੱਧੂ ਨੂੰ ਅੱਜ ਦੀ ਮੀਟਿੰਗ ਵਿੱਚ ਮਿਲਣ ਲਈ ਨਹੀਂ ਬੁਲਾਇਆ ਗਿਆ। ਮੀਟਿੰਗ ਸਬੰਧੀ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਸੋਸ਼ਲ ਮੀਡੀਆ ਐਕਸ ਉੱਤੇ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ।

ਇੰਡਿਆ ਗਠਜੋੜ ਬਾਰੇ ਵਾਰ-ਵਾਰ ਗੱਲ ਨਾ ਕਰੋ : ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਮੀਟਿੰਗ ਤੋਂ ਬਾਅਦ ਦੱਸਿਆ ਕਿ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕੇ ਚਰਚਾ ਜਾਰੀ ਹੈ। ਇੰਡਿਆ ਗਠਜੋੜ ਦੀ ਗੱਲ ਰੋਜ਼-ਰੋਜ਼ ਨਾ ਕੀਤੀ ਜਾਵੇ। ਇਹ ਚਰਚਾ ਹਾਈਕਮਾਂਡ ਨੇ ਸਾਡੇ ਨਾਲ ਨਹੀਂ ਕੀਤੀ। ਜਦੋਂ ਕਰਨਗੇ, ਤਾਂ ਇਹ ਗੱਲ ਛੁਪਾਉਣ ਵਾਲੀ ਵੀ ਨਹੀਂ ਹੈ। ਮੀਡੀਆ ਨੂੰ ਦੱਸ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੀਡੀਆ ਵੀ ਵਾਰ-ਵਾਰ ਇਹ ਇੰਡਿਆ ਗਠਜੋੜ ਦੀ ਚਰਚਾ ਬਾਰੇ ਗੱਲ ਨਾ ਕੀਤੀ ਜਾਵੇ। ਰਾਜਾ ਵੜਿੰਗ ਨੇ ਕਿਹਾ ਇਸ ਨੂੰ ਹਰ ਕੋਈ ਵਿਅਕਤੀਗਤ ਰਾਏ ਲਈ ਜਾ ਰਹੀ ਹੈ, ਜਿਸ ਦਾ ਆਖਰੀ ਫੈਸਲਾ ਕਾਂਗਰਸ ਹਾਈਕਮਾਂਡ ਦਾ ਹੈ।

ਸਿੱਧੂ ਨਾਲ ਨਾਰਾਜ਼ ਵੜਿੰਗ ! : ਨਵਜੋਤ ਸਿੰਘ ਸਿੱਧੂ ਉੱਤੇ ਬੋਲਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਰਾਜਾ ਵੜਿੰਗ ਦਾ ਦਿਲ ਵੱਡਾ, ਵਿਅਕਤੀ ਛੋਟਾ ਹੋ ਸਕਦਾ ਹਾਂ। ਉਨ੍ਹਾਂ ਕਿਹਾ ਕਿ ਕਿਸੇ ਵੀ ਹੋਰ ਪ੍ਰਦੇਸ਼ ਵਿੱਚ ਇੰਝ ਨਹੀਂ ਹੁੰਦਾ ਹੈ ਪ੍ਰਧਾਨ ਦੀ ਜਾਣਕਾਰੀ ਤੋਂ ਬਿਨਾਂ ਕੋਈ ਪ੍ਰੋਗਰਾਮ ਹੋਵੇ। ਉਨ੍ਹਾਂ ਕਿਹਾ ਕਿ ਕਈਆਂ ਦਾ ਕੱਦ ਵੱਡਾ, ਪਰ ਦਿੱਲ ਛੋਟਾ ਹੈ। ਰਾਜਾ ਵੜਿੰਗ ਨੇ ਕਿਹਾ ਕਿ ਜੇ ਵੱਖਰੀ ਰੈਲੀ ਪਾਰਟੀ ਦੇ ਹਿੱਤ ਲਈ ਹੈ, ਤਾਂ ਠੀਕ, ਪਰ ਜੇਕਰ ਰੈਲੀ ਵਿੱਚ ਕੋਈ ਪਾਰਟੀ ਅੰਦਰ ਹੀ ਕਿਸੇ ਖਿਲਾਫ ਭੜਕਾਏਗਾ, ਤਾਂ ਉਸ ਉਪਰ ਕਾਰਵਾਈ ਹੋਵੇਗੀ।

ਪਾਰਟੀ ਦੇ ਪ੍ਰਦੇਸ਼ ਇੰਚਾਰਜ ਦੇਵੇਂਦਰ ਯਾਦਵ

ਨਵਜੋਤ ਸਿੱਧੂ ਅੱਜ ਵੀ ਮੀਟਿੰਗ 'ਚ ਨਹੀਂ : ਪੰਜਾਬ ਕਾਂਗਰਸ ਦੇ ਇੰਚਾਰਜ ਦੇਵੇਂਦਰ ਯਾਦਵ ਨੇ ਮੀਟਿੰਗ ਤੋਂ ਬਾਅਦ ਦੱਸਿਆ ਕਿ ਅੱਜ ਪੰਜਾਬ ਕਾਂਗਰਸ ਦੇ ਅਧਿਕਾਰੀਆਂ ਨਾਲ ਦੂਜੇ ਦੌਰ ਦੀ ਮੀਟਿੰਗ ਕੀਤੀ ਜਾ ਰਹੀ ਹੈ, ਜਿਸ ਵਿੱਚ ਸਾਰੇ ਜ਼ਿਲ੍ਹਿਆਂ ਤੋਂ ਬਲਾਕ ਪ੍ਰਧਾਨਾਂ, ਸੂਬਾ ਕਾਂਗਰਸ ਕਮੇਟੀ ਦੇ ਮੈਂਬਰਾਂ ਨੂੰ ਬੁਲਾਇਆ ਗਿਆ ਹੈ ਅਤੇ ਵਿਚਾਰ ਕੀਤੇ ਗਏ। ਉਨ੍ਹਾਂ ਕਿਹਾ ਕਿ ਅੱਜ ਸਾਰੇ ਸੀਨੀਅਰ ਆਗੂਆਂ ਨੇ ਸਾਨੂੰ ਆਪਣੀ ਰਾਏ ਦਿੱਤੀ ਹੈ। ਹੁਣ ਹਾਈਕਮਾਂਡ ਨੂੰ ਫੀਡਬੈਕ ਦੇ ਕੇ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਨਵਜੋਤ ਸਿੰਘ ਸਿੱਧੂ ਨੂੰ ਅੱਜ ਮਿਲਣ ਲਈ ਨਹੀਂ ਬੁਲਾਇਆ ਗਿਆ। ਯਾਦਵ ਨੇ ਕਿਹਾ ਕਿ ਭਲਕੇ ਵੀ ਮੀਟਿੰਗ ਦਾ ਦੌਰ ਜਾਰੀ ਰਹੇਗਾ, ਜੋ ਵੀ ਫੈਸਲਾ ਲਿਆ ਜਾਵੇਗਾ, ਉਹ ਸਾਰੀ ਰਿਪੋਰਟ ਕਾਂਗਰਸ ਹਾਈਕਮਾਂਡ ਨੂੰ ਸੌਂਪ ਦਿੱਤੀ ਜਾਵੇਗੀ।

ਕਾਂਗਰਸ ਦੇ ਸੀਨੀਅਰ ਨੇਤਾ ਪ੍ਰਤਾਪ ਬਾਜਵਾ

ਸੀਟ ਸ਼ੇਅਰਿੰਗ ਉੱਤੇ ਬੋਲੇ ਬਾਜਵਾ : ਪ੍ਰਤਾਪ ਬਾਜਵਾ ਨੇ ਕਿਹਾ ਕਿ ਗਠਜੋੜ ਅਤੇ ਸੀਟ ਸ਼ੇਅਰ ਨੂੰ ਲੈ ਕੇ ਗੱਲ ਲੰਬੀ ਤੇ ਡੂੰਘਾਈ ਵਾਲੀ ਹੈ। ਉਨ੍ਹਾਂ ਕਿਹਾ ਦੇਵੇਂਦਰ ਜੀ ਵਲੋਂ ਹਰ ਬਲਾਕ ਪੱਧਰ ਉੱਤੇ ਇਸ ਮਾਮਲੇ ਉੱਤੇ ਸਟੈਂਡ ਲਿਆ ਜਾ ਰਿਹਾ ਹੈ। ਬਾਕੀ ਇਸ ਤੋਂ ਵੱਧ ਮੈਂ ਇਸ ਮਾਮਲੇ ਉੱਤੇ ਟਿੱਪਣੀ ਨਹੀਂ ਕਰਨਾ ਚਾਹਾਂਗਾ। ਉਨ੍ਹਾਂ ਕਿਹਾ ਅਸੀ ਆਪਣਾ ਸਟੈਂਡ ਸਪੱਸ਼ਟ ਕਰ ਚੁੱਕੇ ਹਾਂ, ਬਾਕੀ ਫੈਸਲਾ ਹਾਈਕਮਾਂਡ ਦਾ ਰਹੇਗਾ। ਪਰ, ਖਹਿਰਾ ਨਾਲ ਜੋ ਸੀਐਮ ਮਾਨ ਦੀ ਆਪ ਸਰਕਾਰ ਕਰ ਰਹੀ ਹੈ, ਇਸ ਦਾ ਨਤੀਜਾ ਚੰਗਾ ਨਹੀ ਹੋਵੇਗਾ। ਨਵਜੋਤ ਸਿੰਘ ਸਿੱਧੂ ਦੇ ਸਵਾਲਾਂ ਤੋਂ ਇਕ ਵਾਰ ਫਿਰ ਪ੍ਰਤਾਪ ਬਾਜਵਾ ਮੂੰਹ ਮੋੜਦੇ ਨਜ਼ਰ ਆਏ।

ਚੰਨੀ ਤੇ ਆਸ਼ੂ ਵੀ ਮੀਟਿੰਗ 'ਚ ਨਹੀਂ : ਇਸ ਦੇ ਨਾਲ ਹੀ, ਪਾਰਟੀ ਦੇ ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਣ ਆਸ਼ੂ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਪਾਰਟੀ ਮੀਟਿੰਗ ਤੋਂ ਦੂਰੀ ਬਣਾ ਲਈ ਹੈ। ਉਨ੍ਹਾਂ ਦੀ ਨਰਾਜ਼ਗੀ 'ਆਪ' ਅਤੇ ਕਾਂਗਰਸ ਵਿਚਾਲੇ ਲੋਕ ਸਭਾ ਚੋਣਾਂ 'ਚ ਸੀਟਾਂ ਦੀ ਵੰਡ ਨੂੰ ਲੈ ਕੇ ਹਾਈਕਮਾਂਡ ਵੱਲੋਂ ਚੱਲ ਰਹੀਆਂ ਮੀਟਿੰਗਾਂ ਹਨ। ਉੱਥੇ ਹੀ, ਕਾਕਾ ਰਣਦੀਪ ਸਿੰਘ ਨੇ ਕਿਹਾ ਕਿ ਪਾਰਟੀ ਵਿੱਚ ਸਭ ਨੂੰ ਇੱਕਜੁੱਟ ਹੋ ਕੇ ਰਹਿਣ ਦੀ ਜ਼ਰੂਰਤ ਹੈ। INDIA ਗਠਜੋੜ ਨੂੰ ਲੈ ਕੇ ਜੋ ਰਾਏ ਹੈ, ਉਹ ਖੜਗੇ ਤੇ ਅੰਦਰ ਸਭ ਨੂੰ ਦੱਸ ਦਿੱਤਾ ਗਿਆ ਹੈ, ਸਮਾਂ ਆਉਣ ਉੱਤੇ ਕਾਂਗਰਸ ਹਾਈਕਮਾਂਡ ਮੀਡੀਆ ਨਾਲ ਸਾਂਝਾ ਕਰੇਗੀ।

ਸਭ ਨੂੰ ਇੱਕਜੁੱਟ ਹੋ ਕੇ ਰਹਿਣ ਦੀ ਜ਼ਰੂਰਤ

ਜੇ ਕੁਝ ਗ਼ਲਤ ਹੋਇਆ, ਤਾਂ ਖੁਦ ਸਿੱਧੂ ਦਾ ਕਰਾਂਗਾ ਵਿਰੋਧ: ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅਨੁਸ਼ਾਸਨਹੀਣਤਾ ਦੇ ਇਲਜ਼ਾਮਾਂ 'ਚ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਦਾ ਸਾਥ ਦਿੱਤਾ ਹੈ। ਗੁਰਕੀਰਤ ਸਿੰਘ ਕੋਟਲੀ ਨੇ ਕਿਹਾ ਕਿ ਸਿੱਧੂ ਆਪਣੀਆਂ ਸਰਗਰਮੀਆਂ ਜਾਰੀ ਰੱਖ ਰਹੇ ਹਨ, ਪਰ ਅਜੇ ਤੱਕ ਉਨ੍ਹਾਂ ਨੇ ਪਾਰਟੀ ਲਾਈਨ ਤੋਂ ਬਾਹਰ ਦੀ ਕੋਈ ਗੱਲ ਨਹੀਂ ਕਹੀ, ਜੋ ਇਤਰਾਜ਼ਯੋਗ ਹੋਵੇ। ਜੇਕਰ ਉਹ ਅਜਿਹਾ ਕੁਝ ਕਰਦੇ ਹਨ, ਤਾਂ ਮੈਂ ਸਭ ਤੋਂ ਪਹਿਲਾਂ ਵਿਰੋਧ ਕਰਾਂਗਾ।

INDIA ਗਠਜੋੜ ਉੱਤੇ ਗੁਰਕੀਰਤ ਕੋਟਲੀ ਦੀ ਰਾਏ

INDIA ਗਠਜੋੜ ਉੱਤੇ ਕੋਟਲੀ ਦੀ ਰਾਏ: INDIA ਅਲਾਇੰਸ ਤਹਿਤ ਗਠਜੋੜ ਸਬੰਧੀ ਗੁਰਕੀਰਤ ਸਿੰਘ ਕੋਟਲੀ ਨੇ ਕਿਹਾ ਕਿ ਪੰਜਾਬ ਕਾਂਗਰਸ ਦੇ ਸਾਰੇ ਆਗੂਆਂ ਨੇ ਸੂਬਾ ਇੰਚਾਰਜ ਨੂੰ ਆਪਣੀ ਰਾਇ ਦੇ ਦਿੱਤੀ ਹੈ ਅਤੇ ਉਨ੍ਹਾਂ ਨੂੰ ਆਸ ਹੈ ਕਿ ਹਾਈਕਮਾਂਡ ਉਸ ਅਨੁਸਾਰ ਹੀ ਅਗਲਾ ਫੈਸਲਾ ਲਵੇਗੀ, ਪਰ ਜੇਕਰ ਫਿਰ ਵੀ ਹਾਈਕਮਾਂਡ ਉਨ੍ਹਾਂ ਨਾਲ ਗਠਜੋੜ ਚਾਹੁੰਦੀ ਹੈ, ਤਾਂ ਉਹ ਹਾਈਕਮਾਂਡ ਦੇ ਨਾਲ ਹੀ ਖੜ੍ਹੇ ਹੋਣਗੇ।

Last Updated : Jan 10, 2024, 3:57 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.