ETV Bharat / state

BJP Released Controversial Poster: ਪੰਜਾਬ ਭਾਜਪਾ ਨੇ ਸੀਐੱਮ ਮਾਨ ਦਾ ਤੰਜ ਭਰਿਆ ਪੋਸਟਰ ਕੀਤਾ ਜਾਰੀ, ਲਿਖਿਆ- ਬਾਦਸ਼ਾਹ-ਏ-ਬਰਬਾਦੀ, ਜਾਣੋ ਪੂਰਾ ਮਾਮਲਾ - ਪੰਜਾਬ ਭਾਜਪਾ

ਪੇਂਡੂ ਵਿਕਾਸ ਫੰਡ (Rural Development Fund) ਦੇ 5637 ਕਰੋੜ ਰੁਪਏ ਕੇਂਦਰ ਵੱਲੋਂ ਪੰਜਾਬ ਨੂੰ ਜਾਰੀ ਨਾ ਕੀਤੇ ਜਾਣ ਸਬੰਧੀ ਸੀਐੱਮ ਮਾਨ ਨੇ ਰਾਜਪਾਲ ਬਨਵਾਰੀ ਲਾਲ ਨੂੰ ਪੱਤਰ ਲਿਖਿਆ ਤਾਂ ਪੰਜਾਬ ਭਾਜਪਾ ਨੇ ਸੂਬੇ ਦੇ ਮੁੱਖ ਮੰਤਰੀ ਨੂੰ ਘੇਰਿਆ। ਪੰਜਾਬ ਭਾਜਪਾ ਨੇ ਸੀਐੱਮ ਮਾਨ ਦਾ ਇੱਕ ਵਿਵਾਦਿਤ ਪੋਸਟਰ ਜਾਰੀ ਕੀਤੀ ਹੈ,ਜਿਸ ਵਿੱਚ ਸੀਐੱਮ ਨੂੰ 'ਬਾਦਸ਼ਾਹ-ਏ-ਬਰਬਾਦੀ' ਲਿਖ ਕੇ ਸੰਬੋਧਨ ਕੀਤਾ ਗਿਆ ਹੈ।

Punjab BJP released the controversial poster of Chief Minister Bhagwant Mann
BJP released controversial poster: ਪੰਜਾਬ ਭਾਜਪਾ ਨੇ ਸੀਐੱਮ ਮਾਨ ਦਾ ਤੰਜ ਭਰਿਆ ਪੋਸਟਰ ਕੀਤਾ ਜਾਰੀ,ਲਿਖਿਆ- ਬਾਦਸ਼ਾਹ-ਏ-ਬਰਬਾਦੀ,ਜਾਣੋ ਪੂਰਾ ਮਾਮਲਾ
author img

By ETV Bharat Punjabi Team

Published : Sep 25, 2023, 11:55 AM IST

Updated : Sep 25, 2023, 12:47 PM IST

ਚੰਡੀਗੜ੍ਹ: ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ (Punjab Governor Banwari Lal Purohit) ਨੂੰ ਬੀਤੇ ਦਿਨੀ ਪੇਂਡੂ ਵਿਕਾਸ ਫੰਡ ਦੀ ਰਕਮ 5637 ਕਰੋੜ ਰੁਪਏ ਕੇਂਦਰ ਤੋਂ ਪੰਜਾਬ ਨੂੰ ਜਾਰੀ ਕਰਵਾਉਣ ਲਈ ਸੀਐੱਮ ਮਾਨ ਨੇ ਪੱਤਰ ਲਿਖਿਆ ਉਸ ਤੋਂ ਰਾਜਪਾਲ ਨੇ ਜਵਾਬ ਦਿੰਦਿਆਂ ਮਾਮਲਾ ਪ੍ਰਧਾਨ ਮੰਤਰੀ ਮੋਦੀ ਕੋਲ ਚੁੱਕਣ ਦੀ ਗੱਲ ਆਖੀ ਪਰ ਉਨ੍ਹਾਂ ਨੇ ਸੂਬੇ ਦੀ ਖ਼ਸਤਾ ਆਰਥਿਕ ਹਾਲਤ ਬਾਰੇ ਮੌਜੂਦਾ ਸਰਕਾਰ ਦੇ ਕਾਰਜਕਾਲ ਦੌਰਾਨ ਪੰਜਾਬ ਸਿਰ 50,000 ਕਰੋੜ ਰੁਪਏ ਦਾ ਕਰਜ਼ਾ ਵਧਣ ਦੀ ਗੱਲ ਦਾ ਵੀ ਜ਼ਿਕਰ ਕੀਤਾ। ਰਾਜਪਾਲ ਨੇ ਕਿਹਾ ਕਿ ਪੰਜਾਬ ਸਰਕਾਰ ਇਸ ਵਧੇ ਕਰਜ਼ੇ ਦਾ ਹਿਸਾਬ ਦੇਵੇ ਕਿ ਇਹ ਰਾਸ਼ੀ ਕਿੱਥੇ ਖਰਚ ਕੀਤੀ ਗਈ ਤਾਂ ਹੀ ਉਹ ਕੇਂਦਰ ਕੋਲ ਆਰਡੀਐੱਫ ਦਾ ਮੁੱਦਾ ਸਹੀ ਤਰੀਕੇ ਰੱਖ ਸਕਣਗੇ ਕਿਉਂਕਿ ਇਹ ਸੁਨਿਸ਼ਚਿਤ ਕਰਨਾ ਜ਼ਰੂਰੀ ਹੈ ਕਿ ਲੋਕਾਂ ਦਾ ਪੈਸਾ ਲੋਕਾਂ ਲਈ ਖਰਚ ਹੋਣ ਰਿਹਾ ਹੈ ਜਾਂ ਨਹੀਂ।

ਰਾਜਪਾਲ ਦੇ ਸਵਾਲ ਨੂੰ ਭਾਜਪਾ ਨੇ ਬਣਾਇਆ ਅਧਾਰ: ਰਾਜਪਾਲ ਵੱਲੋਂ ਪੰਜਾਬ ਸਰਕਾਰ ਤੋਂ ਪੁੱਛੇ ਗਏ 50 ਹਜ਼ਾਰ ਕਰੋੜ ਰੁਪਏ ਕਰਜ਼ੇ ਦੇ ਸਵਾਲ ਨੂੰ ਅਧਾਰ ਬਣਾ ਕੇ ਪੰਜਾਬ ਭਾਜਪਾ (Punjab BJP) ਨੇ ਵਿਵਾਦਿਤ ਪੋਸਟਰ ਜਾਰੀ ਕੀਤਾ। ਪੋਸਟਰ ਵਿੱਚ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਨੂੰ ਇੱਕ ਮੁਗਲ ਸ਼ਾਸਕ ਦੀ ਪੋਸ਼ਾਕ ਵਿੱਚ ਵਿਖਾ ਕੇ 'ਬਾਦਸ਼ਾਹ-ਏ-ਬਰਬਾਦੀ' ਲਿਖਿਆ ਗਿਆ ਹੈ ਉੱਥੇ ਹੀ ਇਹ ਸਵਾਲ ਵੀ ਪੁੱਛਿਆ ਗਿਆ ਕਿ ਪੰਜਾਬ ਉੱਤੇ ਚੜ੍ਹੇ ਇਸ ਕਰਜ਼ੇ ਦਾ ਕੌਣ ਜ਼ਿੰਮੇਵਾਰ ਹੈ ਅਤੇ ਉਨ੍ਹਾਂ ਇਸ ਕਰਜ਼ੇ ਨੂੰ ਪੰਜਾਬ ਦੇ ਵਿੱਚ 'ਆਪ' ਸਰਕਾਰ ਦੀ ਪ੍ਰੋਡਕਸ਼ਨ ਦੱਸਿਆ।

  • Corrigendum

    ਇਸ ਵੀਡੀਓ ਵਿੱਚ
    •ਹਰ ਪੰਜਾਬੀ 'ਤੇ ਹਰ ਸਾਲ 12,000 ਰੁਪਏ ਦਾ ਕਰਜ਼ਾ ਕਹਿਣ ਦੀ ਥਾਂ
    -ਹਰ ਪੰਜਾਬੀ 'ਤੇ ਹਰ ਸਾਲ 12,000 ਕਰੋੜ* ਦਾ ਕਰਜ਼ਾ ਕਹੇ ਜਾਣ ,
    •ਹਰ ਚਾਰ ਜੀਆਂ ਦੇ ਪਰਿਵਾਰ 'ਤੇ ਹਰ ਸਾਲ 50,000 ਰੁਪਏ ਦਾ ਕਰਜ਼ਾ ਕਹਿਣ ਦੀ ਥਾਂ
    - ਚਾਰ ਜੀਆਂ ਦੇ ਹਰ ਪਰਿਵਾਰ 'ਤੇ ਹਰ ਸਾਲ 50,000 ਕਰੋੜ* ਕਹੇ ਜਾਣ ਅਤੇ
    ਹਰ ਪੰਜਾਬੀ… pic.twitter.com/cGAN9761Fv

    — Sunil Jakhar (@sunilkjakhar) September 24, 2023 " class="align-text-top noRightClick twitterSection" data=" ">

ਪੰਜਾਬ ਪ੍ਰਧਾਨ ਨੇ ਕੱਸੇ ਤਿੱਖੇ ਤੰਜ: ਪੂਰੇ ਮਮਲੇ ਉੱਤੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਸਰਕਾਰ ਨੂੰ ਘੇਰਦਿਆਂ ਚੁਟਕੀ ਲਈ ਹੈ। ਸੁਨੀਲ ਜਾਖੜ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਪਖੰਡ ਦਾ ਪਰਦਾਫਾਸ਼ ਹੋ ਰਿਹਾ ਹੈ। ਜਿਹੜੀ ਪੰਜਾਬ ਸਰਕਾਰ ਕਹਿੰਦੀ ਹੈ ਕਿ ਉਸ ਕੋਲ ਪੈਸੇ ਦੀ ਕੋਈ ਕਮੀ ਨਹੀਂ ਹੈ, ਉਹ ਹਰ ਰੋਜ਼ 100 ਕਰੋੜ ਰੁਪਏ ਦਾ ਕਰਜ਼ਾ ਲੈ ਰਹੀ ਹੈ। 50 ਹਜ਼ਾਰ ਕਰੋੜ ਦਾ ਹਿਸਾਬ ਕੌਣ ਦੇਵੇਗਾ। ਸੁਨੀਲ ਜਾਖੜ ਨੇ ਇੱਕ ਹੋਰ ਸਵਾਲ ਕੀਤਾ ਕਿ ਰੇਤੇ ਦੀਆਂ ਖੱਡਾਂ ਦੀ ਪਾਰਦਰਸ਼ੀ ਨਿਲਾਮੀ ਅਤੇ ਸ਼ਰਾਬ ਦੀ ਵਿਕਰੀ ਤੋਂ 40 ਹਜ਼ਾਰ ਕਰੋੜ ਜੋ ਮਾਲੀਆ ਕਮਾਇਆ ਉਹ ਕਿੱਥੇ ਹੈ ।

Last Updated : Sep 25, 2023, 12:47 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.