ETV Bharat / state

Punjab governments diary: ਪੰਜਾਬ ਸਰਕਾਰ ਦੀ ਡਾਇਰੀ ਉੱਤੇ ਫੋਟੋ ਲਗਾ ਕਸੂਤੇ ਫਸੇ ਸੀਐੱਮ ਮਾਨ, ਵਿਰੋਧੀਆਂ ਨੇ ਕੱਸੇ ਤੰਜ਼

ਪੰਜਾਬ ਸਰਕਾਰ ਵੱਲੋਂ ਹਰ ਸਾਲ ਜਾਰੀ ਕੀਤੀ ਜਾਂਦੀ ਡਾਇਰੀ ਦੀ ਰਵਾਇਤ ਨੂੰ ਇਸ ਵਾਰ ਬਦਲ ਕੇ ਪੰਜਾਬ ਸਰਕਾਰ ਵੱਲੋਂ ਸ਼ੇਰ ਦੇ ਲੋਗੋ ਦੀ ਥਾਂ ਉੱਤੇ ਸੀਐੱਮ ਭਗਵੰਤ ਮਾਨ ਦੀ ਤਸਵੀਰ ਲਗਾ ਦਿੱਤੀ ਹੈ। ਇੱਕ ਪਾਸੇ ਸੰਵਿਧਾਨ ਨਿਰਮਾਤਾ ਅਤੇ ਦੂਜੇ ਪਾਸੇ ਸ਼ਹੀਦ ਏ ਆਜ਼ਮ ਭਗਤ ਸਿੰਘ ਦੀ ਫੋਟੋ ਵਿਚਕਾਰ ਸੀਐੱਮ ਮਾਨ ਦੀ ਤਸਵੀਰ ਹੁਣ ਸਿਆਸੀ ਗਲਿਆਰਿਆਂ ਦਾ ਮੁੱਦਾ ਬਣ ਚੁੱਕੀ ਹੈ। ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੇ ਮਸਲੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਲੰਮੇ ਹੱਥੀ ਨੂੰ ਲਿਆ।

Politics over CM Manns picture on Punjab governments diary
Punjab governments diary: ਪੰਜਾਬ ਸਰਕਾਰ ਦੀ ਡਾਇਰੀ ਉੱਤੇ ਸੀਐੱਮ ਮਾਨ ਦੀ ਤਸਵੀਰ, ਸੀਐੱਮ ਨੂੰ ਵਿਰੋਧੀਆਂ ਨੇ ਲਿਆ ਲਪੇਟੇ 'ਚ, ਕਿਹਾ-ਹੁਣ ਕਿੱਥੇ ਗਏ ਸੀਐੱਮ ਮਾਨ ਦੇ ਮਹਾਨ ਵਿਚਾਰ
author img

By

Published : Feb 1, 2023, 2:59 PM IST

ਚੰਡੀਗੜ੍ਹ: ਪੰਜਾਬ ਦੀ ਸਿਆਸਤ ਵਿੱਚ ਹੁਣ ਨਵੀਂ ਚਰਚਾ ਦਾ ਵਿਸ਼ਾ ਹਰ ਸਾਲ ਜਾਰੀ ਹੋਣ ਵਾਲੀ ਪੰਜਾਬ ਸਰਕਾਰ ਦੀ ਇੱਕ ਪੁਸਤਕ ਬਣੀ ਹੈ। ਦਰਅਸਲ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਰਕਾਰੀ ਡਾਇਰੀ ਦੀ ਰਵਾਇਤੀ ਪ੍ਰਥਾ ਨੂੰ ਬਦਲ ਦਿੱਤਾ ਹੈ। ਹਰ ਸਾਲ ਜਾਰੀ ਹੋਣ ਵਾਲੀ ਸਰਕਾਰੀ ਡਾਇਰੀ 'ਤੇ ਪੰਜਾਬ ਸਰਕਾਰ ਦਾ ਲੋਗੋ ਹੁੰਦਾ ਸੀ ਪਰ ਇਸ ਵਾਰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਾਰੀ ਕੀਤੀ ਗਈ ਡਾਇਰੀ 'ਚ ਪੰਜਾਬ ਸਰਕਾਰ ਦੇ ਸ਼ੇਰ ਲੋਗੋ ਦੀ ਬਜਾਏ ਉਨ੍ਹਾਂ ਦੀ ਆਪਣੀ ਫੋਟੋ ਹੈ। ਜਦੋਂ ਕਿ ਭਗਵੰਤ ਮਾਨ ਨੇ ਕਿਹਾ ਸੀ ਕਿ ਸੂਬੇ ਦੇ ਸਾਰੇ ਥਾਣਿਆਂ ਵਿੱਚ ਕਿਸੇ ਵੀ ਸਿਆਸਤਦਾਨ ਦੀ ਫੋਟੋੇ ਨਹੀਂ ਹੋਵੇਗੀ ਅਤੇ ਕੇਵਲ ਸ਼ਹੀਦ ਏ ਆਜ਼ਮ ਅਤੇ ਹੋਰ ਮਹਾਨ ਸ਼ਖ਼ਸੀਅਤਾਂ ਦੀਆਂ ਤਸਵੀਰਾਂ ਹੋਣਗੀਆਂ।

ਸੁਖਪਾਲ ਖਹਿਰਾ ਨੇ ਕੱਸਿਆ ਤੰਜ: ਸੁਖਪਾਲ ਖਹਿਰਾ ਨੇ ਇਸ ਮਾਮਲੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਉੱਤੇ ਤੰਜ ਕੱਸਦਿਆਂ ਟਵੀਟ ਰਾਹੀਂ ਕਿਹਾ ਹੈ ਕਿ, 'ਭਗਵੰਤ ਮਾਨ ਜੋ ਰਾਸ਼ਨ ਕਾਰਡ, ਸਾਈਕਲ ਐਂਬੂਲੈਂਸ ਆਦਿ 'ਤੇ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਦੀਆਂ ਫੋਟੋਆਂ 'ਤੇ ਕਾਮੇਡੀ ਕਰਦੇ ਸਨ। ਹੁਣ ਉਹ ਆਪ ਵੀ ਉਸੇ ਰਾਹ ਤੁਰ ਪਿਆ ਹੈ, ਭਗਵੰਤ ਮਾਨ ਨੇ ਘਟੀਆਪਮਣੇ ਦੇ ਮਾਮਲੇ 'ਚ ਦੋਵਾਂ ਦੇ ਰਿਕਾਰਡ ਤੋੜ ਦਿੱਤੇ ਹਨ। ਵਿਅੰਗ ਕਰਦਿਆਂ ਉਨ੍ਹਾਂ ਕਿਹਾ ਕਿ ਇੱਕ ਆਮ ਸਿਆਸਤਦਾਨ ਹੁਣ ਰੰਗ ਬਦਲ ਰਿਹਾ ਹੈ।

  • He @BhagwantMann use to repeatedly make fun of Badals & Capt for putting their photos on govt schemes like ambulances,cycles etc but he has broken their record of cheapness to now paste his pic on 2023 govt diary which no Cm had done before! Typical politician changing colors! pic.twitter.com/M6jjIqUZbg

    — Sukhpal Singh Khaira (@SukhpalKhaira) January 31, 2023 " class="align-text-top noRightClick twitterSection" data=" ">

ਫੋਟੋਆਂ ਸਬੰਧੀ ਸੀਐੱਮ ਦਾ ਬਿਆਨ: ਜਦੋਂ ਭਗਵੰਤ ਮਾਨ ਨੇ ਸਹੁੰ ਚੁੱਕਣ ਤੋਂ ਬਾਅਦ ਮੁੱਖ ਮੰਤਰੀ ਦਾ ਅਹੁਦਾ ਸੰਭਾਲਿਆ ਸੀ ਤਾਂ ਉਨ੍ਹਾਂ ਨੇ ਸਾਰੇ ਸਰਕਾਰੀ ਦਫ਼ਤਰਾਂ ਨੂੰ ਹੁਕਮ ਜਾਰੀ ਕਰ ਦਿੱਤੇ ਸਨ ਕਿ ਦਫ਼ਤਰਾਂ ਵਿੱਚ ਕੋਈ ਵੀ ਉਨ੍ਹਾਂ ਦੀ ਫੋਟੋ ਨਹੀਂ ਲਾਉਣਗੇ। ਸਰਕਾਰੀ ਦਫ਼ਤਰਾਂ ਵਿੱਚ ਸਿਰਫ਼ ਦੋ ਫੋਟੋਆਂ ਹੀ ਲੱਗਣਗੀਆਂ, ਇਕ ਫੋਟੋ ਸ਼ਹੀਦ ਏ ਆਜ਼ਮ ਭਗਤ ਸਿੰਘ ਦੀ ਅਤੇ ਦੂਜੀ ਸੰਵਿਧਾਨ ਨਿਰਮਾਤਾ ਡਾ, ਭੀਮ ਰਾਓ ਅੰਬੇਦਕਰ ਦੀ ਹੋਵੇਗੀ, ਪਰ ਹੁਣ ਇਹ ਫੋਟੋ ਉਸ ਡਾਇਰੀ 'ਤੇ ਲਗਾ ਦਿੱਤੀ ਗਈ ਹੈ ਜੋ ਹਮੇਸ਼ਾ ਅਧਿਕਾਰੀਆਂ ਦੇ ਸਾਹਮਣੇ ਮੇਜ਼ 'ਤੇ ਪਈ ਹੁੰਦੀ ਹੈ।

ਇਹ ਵੀ ਪੜ੍ਹੋ: Manisha Gulati removed: ਮਨੀਸ਼ਾ ਗੁਲਾਟੀ ਨੂੰ ਅਹੁਦੇ ਤੋਂ ਕੀਤਾ ਲਾਂਭੇ

  • ਪੰਜਾਬ ਸਰਕਾਰ ਦੀ ਸਾਲ 2023 ਦੀ ਡਾਇਰੀ ਲਾਂਚ ਕੀਤੀ…ਸਰਕਾਰ ਤਰਫੋਂ ਸਾਡੀ ਪੂਰੀ ਕੋਸ਼ਿਸ਼ ਹੈ ਇਹ ਸਾਲ ਪੰਜਾਬ ਲਈ ਸੁਨਹਿਰਾ ਤੇ ਰੰਗਲਾ ਬਣਾਈਏ…ਸਾਲ ਦਾ ਹਰ ਦਿਨ ਸਿਹਤ, ਸਿੱਖਿਆ, ਰੁਜ਼ਗਾਰ ਤੇ ਵਪਾਰ ਨੂੰ ਸਮਰਪਿਤ ਹੈ… pic.twitter.com/IN9NP0Lfz9

    — Bhagwant Mann (@BhagwantMann) January 31, 2023 " class="align-text-top noRightClick twitterSection" data=" ">

ਸੀਐੱਮ ਭਗਵੰਤ ਮਾਨ ਦੀ ਇਸ ਫੋਟੋ ਨੂੰ ਜਿੱਥੇ ਸਿਆਸੀ ਲੋਕ ਟਾਰਗੇਟ ਕਰ ਰਹੇ ਹਨ ਉੱਥੇ ਕਈ ਆਰਟੀਆਈ ਐਕਟੀਵਿਸਟ ਵੀ ਪਿੱਛੇ ਨਹੀਂ ਹੱਟ ਰਹੇ। ਨਾਲ ਹੀ ਦੂਜੇ ਪਾਸੇ ਸੀਐੱਮ ਦੀ ਤਸਵੀਰ ਸਬੰਧੀ ਸੋਸ਼ਲ ਮੀਡੀਆ ਉੱਤੇ ਤਰ੍ਹਾਂ ਤਰ੍ਹਾਂ ਦੇ ਮੀਮਸ ਵੀ ਬਣ ਰਹੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.