ਚੰਡੀਗੜ੍ਹ: ਗਰਭਵਤੀ ਔਰਤਾਂ ਨੂੰ ਦਰਦ ਨਿਵਾਰਕ ਗੋਲੀ ਪੈਰਾਸਿਟਾਮੌਲ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ। ਗਰਭ ਅਵਸਥਾ ਦੌਰਾਨ ਇਹ ਗੋਲੀ ਗਰਭ ਵਿੱਚ ਪਲ ਰਹੇ ਬੱਚੇ ਅਤੇ ਮਾਂ ਦੋਹਾਂ ਲਈ ਖ਼ਤਰਨਾਕ ਹੁੰਦੀ ਹੈ। ਐਨਸੀਬੀਆਈ ਜਨਰਲ ਦੀ ਰਿਪੋਰਟ ਦੇ ਮੁਤਾਬਿਕ ਪੈਰਾਸਿਟਮੌਲ ਗਰਭਵਤੀ ਔਰਤਾਂ ਲਈ ਚੰਗੀ ਨਹੀਂ ਹੈ। ਹਾਲਾਂਕਿ, ਸਿਹਤ ਮਾਹਿਰ ਪੈਰਾਸਿਟਾਮੌਲ ਨੂੰ ਖ਼ਤਰਨਾਕ ਨਹੀਂ ਮੰਨਦੇ। ਪੈਰਾਸਿਟਾਮੌਲ ਹੁਣ ਤੱਕ ਅਜਿਹੀ ਦਵਾਈ ਹੈ ਜਿਸ ਨੂੰ ਗਰਭ ਅਵਸਥਾ ਦੇ 9 ਮਹੀਨਿਆਂ ਤੱਕ ਸੁਰੱਖਿਅਤ ਮੰਨਿਆ ਗਿਆ।
ਕੀ ਗਰਭਵਤੀ ਔਰਤਾਂ ਲਈ ਖ਼ਤਰਨਾਕ ਪੈਰਾਸਿਟਾਮੌਲ ?: ਨੈਸ਼ਨਲ ਸੈਂਟਰ ਫਾਰ ਬਾਇਓਟੈਕਨੋਲੋਜੀ ਦੀ ਰਿਪੋਰਟ ਕਹਿੰਦੀ ਮੁਤਾਬਿਕ ਪੈਰਾਸਿਟਾਮੌਲ ਤੋਂ ਖ਼ਤਰੇ ਦੀ ਸੰਭਾਵਨਾ ਹੈ। ਹੁਣ ਤੱਕ ਸਿਹਤ ਖੇਤਰ ਇਨ੍ਹਾਂ ਖ਼ਤਰਿਆਂ ਤੋਂ ਜਾਣੂ ਨਹੀਂ ਹੈ। ਐਨਸੀਬੀਆਈ ਦੀ ਰਿਪੋਰਟ ਨੇ ਸੰਭਾਵਨਾ ਜਤਾਈ ਹੈ ਕਿ ਗਰਭ ਅਵਸਥਾ ਦੌਰਾਨ ਮਾਂ ਵੱਲੋਂ ਖਾਧੀ ਗਈ ਪੈਰਾਸਿਟਾਮੌਲ ਬੱਚੇ ਦੇ ਜਨਮ ਤੋਂ ਬਾਅਦ ਬਿਮਾਰੀਆਂ ਜਾਂ ਵਿਕਾਸ ਸਬੰਧੀ ਮੁਸ਼ਕਿਲਾਂ ਪੈਦਾ ਕਰ ਸਕਦੀ ਹੈ। ਐਨਸੀਬੀਆਈ ਵੱਲੋਂ ਕੀਤੀ ਇਸ ਖੋਜ ਵਿੱਚ, ਹਾਲਾਂਕਿ ਅੰਕੜੇ ਸਪੱਸ਼ਟ ਨਹੀਂ ਕੀਤੇ ਗਏ ਕਿ ਪੈਰਾਸਿਟਾਮੌਲ ਨਾਲ ਕਿੰਨੇ ਫੀਸਦੀ ਖ਼ਤਰਾ ਹੋ ਸਕਦਾ ਅਤੇ ਨਾ ਹੀ ਇਹ ਅੰਕੜੇ ਸਪੱਸ਼ਟ ਕੀਤੇ ਗਏ ਹਨ ਕਿ ਕਿੰਨੇ ਲੋਕਾਂ ਉੱਤੇ ਇਹ ਖੋਜ ਕੀਤੀ ਗਈ। ਸਟੱਡੀ ਵਿੱਚ ਜੋ ਵਿੱਚ ਵੀ, ਜੋ ਖ਼ਤਰੇ ਮਾਪੇ ਗਏ ਇਹ ਵੀ ਸਪੱਸ਼ਟ ਨਹੀਂ ਕਿ ਉਹ ਖ਼ਤਰੇ ਪੈਰਾਸਿਟਾਮੌਲ ਤੋਂ ਹੀ ਹੋਏ ਜਾਂ ਫਿਰ ਕਿਸੇ ਹੋਰ ਦਵਾਈ ਤੋਂ। ਅਜੇ ਤੱਕ ਇਸ ਰਿਪੋਰਟ ਦਾ ਕੋਈ ਵੀ ਸਿੱਟਾ ਜਾਂ ਅੰਕੜੇ ਸਾਹਮਣੇ ਨਹੀਂ ਆਏ ਜਿਸ ਲਈ ਸਵਾਲ ਅਜੇ ਵੀ ਬਰਕਰਾਰ ਹੈ ਕਿ ਪੈਰਾਸਿਟਾਮੌਲ ਦਾ ਇਸਤੇਮਾਲ ਕੀਤਾ ਜਾਵੇ ਜਾਂ ਨਾ।
ਗਰਭ ਅਵਸਥਾ ਦੌਰਾਨ ਸੁਰੱਖਿਅਤ ਹੈ ਪੈਰਾਸਿਟਾਮੌਲ ! : ਮੈਡੀਕਲ ਸਾਇੰਸ ਵਿਚ ਪੈਰਾਸਿਟਾਮੌਲ ਨੂੰ ਹੁਣ ਤੱਕ ਗਰਭ ਅਵਸਥਾ ਵਿਚ ਸੁਰੱਖਿਅਤ ਮੰਨਿਆ ਗਿਆ ਹੈ। ਫੂਡ ਅਤੇ ਡਰੱਗ ਐਡਮੀਨਿਸਟ੍ਰੇਸ਼ਨ ਨੇ ਇਸ ਦਵਾਈ ਨੂੰ ਕੈਟਾਗਿਰੀ ਬੀ ਵਿਚ ਰੱਖਿਆ ਹੈ ਜਿਸ ਦਾ ਮਤਲਬ ਹੈ ਕਿ ਇਹ ਦਵਾਈ ਪੂਰੀ ਤਰ੍ਹਾਂ ਸੁਰੱਖਿਅਤ ਹੈ। ਬੁਖਾਰ ਅਤੇ ਦਰਦ ਦੀ ਅਵਸਥਾ ਵਿਚ ਡਾਕਟਰਾਂ ਵੱਲੋਂ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਪੈਰਾਸਿਟਾਮੌਲ ਦੀ ਸਲਾਹ ਦਿੱਤੀ ਜਾਂਦੀ ਹੈ। ਐਨਸੀਬੀਆਈ ਦੀ ਰਿਪੋਰਟ ਜਾਨਵਰਾਂ 'ਤੇ ਵੀ ਕੀਤੀ ਗਈ ਹੋ ਸਕਦੀ ਹੈ, ਜਦਕਿ ਐਫਡੀਏ ਬਹੁਤ ਸਾਲ ਪਹਿਲਾਂ ਹੀ ਇਹ ਸਪੱਸ਼ਟ ਕਰ ਚੁੱਕੀ ਹੈ ਕਿ ਜਾਨਵਰਾਂ ਵਿਚ ਪੈਰਾਸਿਟਾਮੌਲ ਦਾ ਕੋਈ ਵੀ ਮਾੜਾ ਪ੍ਰਭਾਵ ਨਹੀਂ ਪੈਂਦਾ। ਇਸ ਲਈ ਇਸ ਦਵਾਈ ਨੂੰ ਇਨਸਾਨਾਂ ਲਈ ਵਰਤਿਆ ਜਾਣ ਲੱਗਾ।
ਮਾਹਿਰਾਂ ਮੁਤਾਬਿਕ ਐਨਸੀਬੀਆਈ ਦੀ ਰਿਸਰਚ ਗ਼ਲਤ ਨਹੀਂ ਹੈ, ਪਰ ਇਸ ਦਾ ਕੋਈ ਢੁੱਕਵਾਂ ਸਿੱਟਾ ਵੀ ਨਹੀਂ ਕੱਢਿਆ ਗਿਆ ਕਿ ਜਿਸ ਦੇ ਅਧਾਰ 'ਤੇ ਕੋਈ ਫ਼ੈਸਲਾ ਲਿਆ ਜਾ ਸਕੇ। ਐਨਸੀਬੀਆਈ ਮੁਤਾਬਿਕ ਇਸ ਮੁੱਦੇ 'ਤੇ ਅਜੇ ਹੋਰ ਰਿਸਰਚ ਦੀ ਜ਼ਰੂਰਤ ਹੈ। ਐਨਸੀਬੀਆਈ ਵੱਲੋਂ ਬੇਸ਼ੱਕ ਖ਼ਤਰੇ ਦੀ ਸੰਭਾਵਨਾ ਜਤਾਈ ਗਈ ਹੈ, ਪਰ ਨਾਲ ਹੀ ਹਦਾਇਦਾਂ ਵੀ ਦਿੱਤੀਆਂ ਗਈਆਂ ਹਨ। ਗਰਭ ਅਵਸਥਾ ਵਿੱਚ ਜੇਕਰ ਬੁਖਾਰ ਹੈ, ਤਾਂ ਬੁਖਾਰ ਦੇ ਸਾਈਡ ਇਫੈਕਟ ਨਾਲੋਂ ਪੈਰਾਸਿਟਾਮੌਲ ਚੰਗੀ ਹੈ।
ਪੈਰਾਸਿਟਾਮੌਲ ਲਈ ਜਾਵੇ ਜਾਂ ਨਹੀਂ ? : ਔਰਤਾਂ ਦੇ ਰੋਗਾਂ ਦੇ ਮਾਹਿਰ ਡਾ. ਪਾਰੁਲ ਬੇਦੀ ਕਹਿੰਦੇ ਹਨ ਕਿ ਐਨਸੀਬੀਆਈ ਦੀ ਰਿਪੋਰਟ ਵਿਚ ਹਾਲਾਂਕਿ ਕੋਈ ਸਿੱਟਾ ਨਹੀਂ ਕੱਢਿਆ ਗਿਆ। ਪਰ, ਪੈਰਾਸਿਟਾਮੌਲ ਤੋਂ ਹੁੰਦੇ ਖ਼ਤਰੇ ਦੀ ਸੰਭਾਵਨਾ ਜ਼ਰੂਰ ਜਤਾਈ ਗਈ ਹੈ। ਇਸ ਲਈ ਗਰਭਵਤੀ ਔਰਤਾਂ ਨੂੰ ਡਾਕਟਰਾਂ ਦੀ ਸਲਾਹ ਤੋਂ ਬਿਨ੍ਹਾਂ ਪੈਰਾਸਿਟਾਮੌਲ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ। ਡਾਕਟਰ ਦੀ ਸਲਾਹ ਨਾਲ ਹੀ ਤੈਅ ਕੀਤਾ ਜਾਵੇ ਕਿ ਪੈਰਾਸਿਟਾਮੌਲ ਦੀ ਜ਼ਰੂਰਤ ਹੈ ਜਾਂ ਨਹੀਂ ਜੇਕਰ ਜ਼ਰੂਰਤ ਹੈ, ਤਾਂ ਕਿੰਨੀ ਮਾਤਰਾ ਵਿਚ ਪੈਰਾਸਿਟਾਮੌਲ ਲੈਣੀ ਚਾਹੀਦੀ ਹੈ। ਹੁਣ ਤੱਕ ਆਏ ਨਤੀਜਿਆਂ ਦੇ ਮੁਤਾਬਿਕ ਗਰਭ ਅਵਸਥਾ ਦੇ ਪਹਿਲੇ 3 ਮਹੀਨਿਆਂ 'ਚ ਪੈਰਾਸਿਟਾਮੌਲ ਸੁਰੱਖਿਅਤ ਹੁੰਦੀ ਹੈ।