ETV Bharat / state

ਤਰਨਤਾਰਨ RPG ਅਟੈਕ- ਸਿਆਸਤ ਗਰਮਾਈ, ਵਿਰੋਧੀਆਂ ਦੇ ਨਿਸ਼ਾਨੇ 'ਤੇ ਸਿੱਧੀ ਪੰਜਾਬ ਸਰਕਾਰ - BJP on Tarn Taran RPG attack

ਤਰਨਤਾਰਨ ਪੁਲਿਸ ਥਾਣੇ ਉੱਤੇ ਹੋਏ RPG ਹਮਲੇ ਤੋਂ ਬਾਅਦ ਪੁਲਿਸ ਨੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ। ਗੌਰਤਲਬ ਹੈ ਕਿ ਇਹ ਉਹੀ ਥਾਂ ਹੈ ਜਿੱਥੇ ਬਦਨਾਮ ਗੈਂਗਸਟਰ ਹਰਵਿੰਦਰ ਸਿੰਘ ਉਰਫ਼ ਰਿੰਦਾ ਦਾ ਜੱਦੀ ਘਰ ਹੈ। ਖੂਫੀਆ ਏਜੰਸੀਆਂ ਨੇ ਵੀ ਇਸ ਮਾਮਲੇ ਦੀ ਪੁਸ਼ਟੀ ਕੀਤੀ ਹੈ। ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਸਿੱਧੀ ਹਿੱਟ ਨਾ ਹੋਣ ਕਾਰਨ ਇਸ ਦਾ ਅਸਰ ਘੱਟ ਗਿਆ ਹੈ। ਇਸ ਹਮਲੇ ਤੋਂ ਬਾਅਦ ਵਿਰੋਧੀਆਂ ਵੱਲੋਂ ਲਗਾਤਾਰ ਪੰਜਾਬ ਸਰਕਾਰ ਨੂੰ ਨਿਸ਼ਾਨੇ ਉੱਤੇ ਲਿਆ ਜਾ ਰਿਹਾ ਹੈ।

Oppositions Reaction on Tarn Taran RPG attack, Tarn Taran RPG attack, RPG Attack news
ਤਰਨਤਾਰਨ RPG ਅਟੈਕ- ਸਿਆਸਤ ਗਰਮਾਈ, ਵਿਰੋਧੀਆਂ ਦੇ ਨਿਸ਼ਾਨੇ 'ਤੇ ਸਿੱਧੀ ਪੰਜਾਬ ਸਰਕਾਰ
author img

By

Published : Dec 10, 2022, 11:24 AM IST

Updated : Dec 10, 2022, 2:08 PM IST

ਰਾਜ ਕੁਮਾਰ ਵੇਰਕਾ ਦਾ ਬਿਆਨ

ਚੰਡੀਗੜ੍ਹ: ਪੰਜਾਬ ਵਿੱਚ ਇਕ ਵਾਰ ਫਿਰ ਤੋਂ ਡਰ ਅਤੇ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਹੈ। ਤਰਨਤਾਰਨ ਦੇ ਥਾਣਾ ਸਰਹਾਲੀ ਥਾਣੇ ਵਿਚ ਦੇਰ ਰਾਤ ਰਾਕੇਟ ਲਾਂਚਰ ਨਾਲ ਹਮਲਾ ਹੋਇਆ ਹੈ। ਹਾਲਾਂਕਿ ਇਸ ਹਮਲੇ ਦੌਰਾਨ ਕੋਈ ਵੱਡਾ ਨੁਕਸਾਨ ਨਹੀਂ ਹੋਇਆ, ਪਰ ਪੰਜਾਬ ਵਿਚ ਦਹਿਸ਼ਤ ਪਾਉਣ ਦੀ ਵੱਡੀ ਕੋਸ਼ਿਸ਼ ਜ਼ਰੂਰ ਕੀਤੀ ਗਈ। ਥਾਣੇ ਦੀ ਇਮਾਰਤ ਇਸ ਹਮਲੇ ਦੌਰਾਨ ਬੁਰੀ ਤਰ੍ਹਾਂ ਨੁਕਸਾਨੀ ਗਈ। ਇਸ ਹਮਲੇ ਤੋਂ ਬਾਅਦ ਪੁਲਿਸ ਨੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ। ਗੌਰਤਲਬ ਹੈ ਕਿ ਇਹ ਉਹੀ ਥਾਂ ਹੈ ਜਿੱਥੇ ਬਦਨਾਮ ਗੈਂਗਸਟਰ ਹਰਵਿੰਦਰ ਸਿੰਘ ਉਰਫ਼ ਰਿੰਦਾ ਦਾ ਜੱਦੀ ਘਰ ਹੈ। ਖੂਫੀਆ ਏਜੰਸੀਆਂ ਨੇ ਵੀ ਇਸ ਮਾਮਲੇ ਦੀ ਪੁਸ਼ਟੀ ਕੀਤੀ ਹੈ। ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਸਿੱਧੀ ਹਿੱਟ ਨਾ ਹੋਣ ਕਾਰਨ ਇਸ ਦਾ ਅਸਰ ਘਟ ਗਿਆ ਹੈ। ਇਸ ਦਹਿਸ਼ਤ ਭਰੀ ਘਟਨਾ ਤੋਂ ਬਾਅਦ ਸਿਆਸਤ ਗਰਮਾ ਗਈ ਹੈ ਅਤੇ ਹੁਣ ਸਿਆਸੀ ਆਗੂਆਂ ਦੇ ਨਿਸ਼ਾਨੇ 'ਤੇ ਸਿੱਧੀ ਪੰਜਾਬ ਸਰਕਾਰ ਆ ਗਈ ਹੈ। ਵੱਖ - ਵੱਖ ਸਿਆਸੀ ਪ੍ਰਤੀਕਿਰਆਵਾਂ ਇਸ ਹਮਲੇ ਤੋਂ ਬਾਅਦ ਸਾਹਮਣੇ ਆਈਆਂ ਹਨ।

ਵਿਰੋਧੀਆਂ ਦੇ ਸਵਾਲਾਂ ਦੇ ਘੇਰੇ 'ਚ AAP ਸਰਕਾਰ: ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਦੇ ਸਾਬਕਾ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਨੇਤਾ ਰਾਜ ਕੁਮਾਰ ਵੇਰਕਾ ਨੇ ਸੂਬੇ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਸਰਕਾਰ ਨੂੰ ਘੇਰਿਆ ਹੈ। ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਪੰਜਾਬ ਵਿੱਚ ਅਮਨ-ਕਾਨੂੰਨ ਦਾ ਮਜ਼ਾਕ ਉੱਡ ਗਿਆ ਹੈ। ਤਰਨਤਾਰਨ ਵਿੱਚ ਆਰਪੀਜੀ ਹਮਲਾ ਦਰਸਾਉਂਦਾ ਹੈ ਕਿ ਪੰਜਾਬ ਸੁਰੱਖਿਅਤ ਨਹੀਂ ਹੈ ਪੰਜਾਬ ਸੁਰੱਖਿਅਤ ਹੱਥਾਂ ਵਿੱਚ ਨਹੀਂ ਹੈ। ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਸਰਕਾਰ ਕਾਨੂੰਨ ਵਿਵਸਥਾ ਪ੍ਰਤੀ ਗੰਭੀਰ ਨਹੀਂ ਹੈ। ਉਨ੍ਹਾਂ ਕਿਹਾ ਕਿ ਮੈਂ ਪੰਜਾਬ ਦੇ ਰਾਜਪਾਲ ਨੂੰ ਬੇਨਤੀ ਕਰਦਾ ਹਾਂ ਕਿ ਉਹ ਇਸ ਦਾ ਸਖ਼ਤ ਨੋਟਿਸ ਲੈਣ ਅਤੇ ਪੰਜਾਬ ਸਰਕਾਰ ਨੂੰ ਹਦਾਇਤਾਂ ਜਾਰੀ ਕਰਨ ਕਿ ਇਧਰ-ਉਧਰ ਘੁੰਮਣ ਦੀ ਬਜਾਏ ਸਰਕਾਰ ਪੰਜਾਬ ਵੱਲ ਧਿਆਨ ਦੇਵੇ। ਸਰਕਾਰ ਨੂੰ ਪੰਜਾਬ ਦੀ ਚਿੰਤਾ ਨਹੀਂ, ਕੇਜਰੀਵਾਲ ਦੀ ਚਿੰਤਾ ਹੈ। ਕੇਜਰੀਵਾਲ ਕਾਨੂੰਨ ਵਿਵਸਥਾ ਚਲਾ ਰਿਹਾ ਹੈ, ਇਸ ਲਈ ਕਾਨੂੰਨ ਵਿਵਸਥਾ ਫੇਲ੍ਹ ਹੋ ਰਹੀ ਹੈ।

ਅਕਾਲੀ ਦਲ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ

"ਪੰਜਾਬ ਨਹੀਂ ਸਾਂਭ ਪਾ ਰਹੀ ਆਮ ਆਦਮੀ ਪਾਰਟੀ": ਅਕਾਲੀ ਦਲ ਦੇ ਸੀਨੀਅਰ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਪੰਜਾਬ ਦੀ ਵਿਗੜ ਰਹੀ ਕਾਨੂੰਨ ਵਿਵਸਥਾ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਆਰ.ਪੀ.ਜੀ ਹਮਲੇ ਦਾ ਵੀ ਜ਼ਿਕਰ ਕਰਦਿਆਂ ਕਿਹਾ ਕਿ ਅਜਿਹੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ, ਜਿਸ ਬਾਰੇ ਪੰਜਾਬ ਸਰਕਾਰ ਗੰਭੀਰ ਹੋਣਾ ਚਾਹੀਦਾ ਹੈ।

ਭਾਜਪਾ ਆਗੂ ਅਨਿਲ ਸਰੀਨ

"ਆਪ ਸਰਕਾਰ ਨੇ ਪੰਜਾਬ ਦਾ ਬੇੜਾ ਗ਼ਰਕ ਕੀਤਾ": ਭਾਜਪਾ ਆਗੂ ਅਨਿਲ ਸਰੀਨ ਨੇ ਵੀ ਪੰਜਾਬ ਸਰਕਾਰ 'ਤੇ ਸਿੱਧਾ ਨਿਸ਼ਾਨਾ ਸਾਧਿਆ। ਉਹਨਾਂ ਪੰਜਾਬ ਪੁਲਿਸ ਦੀ ਕਾਬਲੀਅਤ ਤੇ ਵੀ ਸਵਾਲ ਚੁੱਕੇ। ਉਹਨਾਂ ਆਖਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਹੈ। ਨਾ ਪੰਜਾਬ ਸਰਕਾਰ ਦਾ ਕਿਸੇ ਨੂ ਡਰ ਹੈ ਅਤੇ ਨਾ ਹੀ ਪੰਜਾਬ ਪੁਲਿਸ ਦਾ।

  • गाँधी परिवार की तरह केजरीवाल भी पंजाब में अराजकता फैलाकर देश की सत्ता हथियाना चाहते है
    तरन तारन पुलिस स्टेशन पर आतंकी हमला प्रदेश की सुरक्षा को दरकिनार कर रही @AAPPunjab की नाकामी का सबूत है।
    केजरीवाल के कठपुतली CM बनकर @BhagwantMann जी पूरे देश की सुरक्षा को ख़तरे में डाल रहे है pic.twitter.com/6bxYFABhnT

    — Manjinder Singh Sirsa (@mssirsa) December 10, 2022 " class="align-text-top noRightClick twitterSection" data=" ">

ਭਾਜਪਾ ਆਗੂ ਮਨਜਿੰਦਰ ਸਿਰਸਾ ਦਾ ਟਵੀਟ: ਗਾਂਧੀ ਪਰਿਵਾਰ ਵਾਂਗ ਕੇਜਰੀਵਾਲ ਵੀ ਪੰਜਾਬ ਵਿੱਚ ਅਰਾਜਕਤਾ ਫੈਲਾ ਕੇ ਦੇਸ਼ ਦੀ ਸੱਤਾ ਹਥਿਆਉਣਾ ਚਾਹੁੰਦਾ ਹੈ। ਸੂਬੇ ਦੀ ਸੁਰੱਖਿਆ ਨੂੰ ਦਰਕਿਨਾਰ ਕਰਦੇ ਹੋਏ ਤਰਨਤਾਰਨ ਥਾਣੇ 'ਤੇ ਅੱਤਵਾਦੀ ਹਮਲਾ ਆਪ ਪੰਜਾਬ ਅਸਫਲਤਾ ਦਾ ਸਬੂਤ ਹੈ। ਕੇਜਰੀਵਾਲ ਦੇ ਕਠਪੁਤਲੀ ਬਣ ਕੇ CM ਭਗਵੰਤ ਮਾਨ ਪੂਰੇ ਸੂਬੇ ਦੀ ਸੁਰੱਖਿਆ ਨੂੰ ਖ਼ਤਰੇ ਵਿੱਚ ਪਾ ਰਹੇ ਹਨ।

Oppositions Reaction on Tarn Taran RPG attack, Tarn Taran RPG attack, RPG Attack news
ਰਾਜਾ ਵੜਿੰਗ ਨੇ ਕੀਤਾ ਟਵੀਟ

ਰਾਜਾ ਵੜਿੰਗ ਨੇ ਕੀਤਾ ਟਵੀਟ: ਉਧਰ ਵਿਰੋਧੀ ਧਿਰ ਕਾਂਗਰਸ ਨੇ ਪੰਜਾਬ ਸਰਕਾਰ ਨੂੰ ਕਰੜੇ ਹੱਥੀਂ ਲਿਆ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਸ ਘਟਨਾ ਤੋਂ ਬਾਅਦ ਟਵੀਟ ਕਰਕੇ ਪੰਜਾਬ ਸਰਕਾਰ ਨੂੰ ਲਾਹਨਤਾਂ ਪਾਈਆਂ ਹਨ। ਉਹਨਾਂ ਆਪਣੇ ਟਵੀਟ ਵਿਚ ਹੈਸ ਟੈਗ 'ਡਰਦਾ ਪੰਜਾਬ' ਵੀ ਲਿਖਿਆ ਹੈ।

ਦੱਸ ਦਈਏ ਕਿ 7 ਮਹੀਨੇ ਵਿਚ ਇਹ ਦੂਜੀ ਘਟਨਾ ਹੈ ਜਦੋਂ ਪੰਜਾਬ ਪੁਲਿਸ ਦੇ ਉੱਤੇ ਗੈਰ ਸਮਾਜਿਕ ਤੱਥਾਂ ਵੱਲੋਂ ਅਟੈਕ ਕੀਤਾ ਗਿਆ ਹੋਵੇ। ਇਸ ਤੋਂ ਪਹਿਲਾਂ 10 ਮਈ ਨੂੰ ਮੁਹਾਲੀ ਵਿਚ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਹੈਡਕੁਆਰਟਰ ਤੇ ਹਮਲਾ ਕੀਤਾ ਗਿਆ ਸੀ। ਇਹ ਦਫ਼ਤਰ ਸੈਕਟਰ-78 ਵਿੱਚ ਹੈ। ਇਹ ਇਲਾਕਾ ਬਹੁਤ ਪੌਸ਼ ਮੰਨਿਆ ਜਾਂਦਾ ਹੈ। ਅਜਿਹੇ 'ਚ ਜੇਕਰ ਇਹ ਹਮਲਾ ਦਿਨ ਵੇਲੇ ਹੋਇਆ ਹੁੰਦਾ ਤਾਂ ਕਈ ਲੋਕਾਂ ਦੀ ਜਾਨ ਜਾ ਸਕਦੀ ਸੀ। ਭਾਰਤੀ ਸੀਮਾ ਸੁਰੱਖਿਆ ਬਲ ਦਾ ਕੈਂਪਸ ਅਤੇ ਹੈੱਡਕੁਆਰਟਰ ਵੀ ਉਸ ਥਾਂ ਤੋਂ ਦੋ ਕਿਲੋਮੀਟਰ ਦੂਰ ਹੈ ਜਿੱਥੇ ਪੰਜਾਬ ਪੁਲਿਸ ਦੇ ਖੁਫ਼ੀਆ ਦਫ਼ਤਰ 'ਤੇ ਹਮਲਾ ਹੋਇਆ ਸੀ। ਇਸ ਤੋਂ ਇਲਾਵਾ ਮਹਾਰਾਜਾ ਰਣਜੀਤ ਸਿੰਘ ਇੰਸਟੀਚਿਊਟ, ਜਿਸ ਨੇ ਨੌਂ ਸਾਲਾਂ ਵਿੱਚ ਭਾਰਤੀ ਫੌਜ ਨੂੰ 150 ਤੋਂ ਵੱਧ ਜਵਾਬ ਦਿੱਤੇ ਹਨ, ਉਸ ਇਮਾਰਤ ਤੋਂ ਮਹਿਜ਼ 200 ਮੀਟਰ ਦੀ ਦੂਰੀ 'ਤੇ ਸਥਿਤ ਹੈ, ਜਿੱਥੇ ਕੈਡੇਟ ਰਹਿੰਦੇ ਹਨ। ਇੱਥੇ ਕੈਡਿਟਾਂ ਦੀ ਸਿਖਲਾਈ ਸਵੇਰੇ ਹੀ ਸ਼ੁਰੂ ਹੋ ਜਾਂਦੀ ਹੈ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਤਰਨਤਾਰਨ ਦੇ ਪੁਲਿਸ ਸਾਂਝ ਕੇਂਦਰ 'ਤੇ RPG ਅਟੈਕ, ਭਾਜਪਾ ਆਗੂ ਨੇ ਘੇਰੀ ਸੂਬਾ ਸਰਕਾਰ

Last Updated : Dec 10, 2022, 2:08 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.