ETV Bharat / state

Operation Amritpal: ਅੰਮ੍ਰਿਤਪਾਲ ਸਿੰਘ ਦੇ ਇੱਕ ਹੋਰ ਸਾਥੀ ਨੂੰ ਕੀਤਾ ਅਜਨਾਲਾ ਦੀ ਅਦਾਲਤ ਵਿੱਚ ਪੇਸ਼ - ਅੰਮ੍ਰਿਤਪਾਲ ਦੀ ਭਾਲ ਜਾਰੀ

Operation Amritpal Live Updates MARCH 30, 2023

author img

By

Published : Mar 30, 2023, 7:29 AM IST

Updated : Mar 30, 2023, 11:00 PM IST

12:53 March 30

* ਅੰਮ੍ਰਿਤਪਾਲ ਸਿੰਘ ਦੇ ਇੱਕ ਹੋਰ ਸਾਥੀ ਨੂੰ ਕੀਤਾ ਅਜਨਾਲਾ ਦੀ ਅਦਾਲਤ ਵਿੱਚ ਪੇਸ਼

ਅੰਮ੍ਰਿਤਪਾਲ ਸਿੰਘ ਦੇ ਇੱਕ ਹੋਰ ਸਾਥੀ ਨੂੰ ਅਜਨਾਲਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਮਨਦੀਪ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਜ਼ਿਲ੍ਹਾ ਸੰਗਰੂਰ ਨੂੰ ਅਜਨਾਲਾ ਹਿੰਸਾ ਮਾਮਲੇ ਵਿੱਚ ਪੇਸ਼ ਕੀਤਾ ਗਿਆ ਹੈ। ਮਾਨਯੋਗ ਅਦਾਲਤ ਨੇ ਮਨਦੀਪ ਸਿੰਘ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ।

12:46 March 30

* ਅੰਮ੍ਰਿਤਪਾਲ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਬਠਿੰਡਾ ਵਿੱਚ ਵੀ ਅਲਰਟ ਉੱਤੇ ਪੁਲਿਸ

ਅੰਮ੍ਰਿਤਪਾਲ ਸਿੰਘ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਬਠਿੰਡਾ ਦੇ ਕਸਬਾ ਤਲਵੰਡੀ ਸਾਬੋ ਵਿਖੇ ਆਉਣ ਵਾਲੇ ਰਸਤਿਆ ਉੱਤੇ ਦੂਸਰੇ ਦਿਨ ਵੀ ਭਾਰੀ ਪੁਲਿਸ ਬਲ ਤੈਨਾਤ ਕੀਤੀ ਗਈ ਹੈ। ਉਥੇ ਹੀ ਕਈ ਸਿੱਖ ਜਥੇਬੰਦੀਆਂ ਦੇ ਆਗੂ ਅਤੇ ਮੁਖੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਮਿਲ ਵੀ ਸਕਦੇ ਹਨ।

12:17 March 30

* ਅੰਮ੍ਰਿਤਪਾਲ ਨੂੰ ਫਗਵਾੜਾ ਲੈ ਕੇ ਗਈ ਕਾਰ ਦਾ ਮਿਲਿਆ ਸੁਰਾਗ, ਗੱਡੀ ਪੀਲੀਭੀਤ ਦੇ ਜਥੇਦਾਰ ਦੇ ਨਾਂ 'ਤੇ ਰਜਿਸਟਰਡ

ਪੰਜਾਬ ਪੁਲਿਸ ਨੂੰ ਅੰਮ੍ਰਿਤਪਾਲ ਨੂੰ ਫਗਵਾੜਾ ਲੈ ਕੇ ਜਾਣ ਵਾਲੀ ਸਕਾਰਪੀਓ ਕਾਰ ਬਾਰੇ ਅਹਿਮ ਸੁਰਾਗ ਮਿਲੇ ਹਨ। ਕਾਰ ਪੀਲੀਭੀਤ ਦੇ ਬਡੇਪੁਰਾ ਗੁਰਦੁਆਰੇ 'ਚ ਤਾਇਨਾਤ ਜਥੇਦਾਰ ਦੇ ਨਾਂ 'ਤੇ ਰਜਿਸਟਰਡ ਹੈ। ਇਸ ਸੂਚਨਾ ਤੋਂ ਬਾਅਦ ਸਥਾਨਕ ਖੁਫੀਆ ਵਿਭਾਗ ਦੇ ਨਾਲ ਪੁਲਿਸ ਟੀਮ ਹਰਕਤ 'ਚ ਆ ਗਈ ਹੈ ਤੇ ਜਥੇਦਾਰ ਦੀ ਭਾਲ ਕੀਤੀ ਜਾ ਰਹੀ ਹੈ।

10:30 March 30

* ਅੰਮ੍ਰਿਤਪਾਲ ਦੀ ਭਾਲ ਜਾਰੀ, ਕਈ ਜ਼ਿਲ੍ਹਿਆ ਨੂੰ ਹਾਈ ਅਲਰਟ ਜ਼ੋਨ ਵਿੱਚ ਰੱਖਿਆ

ਹੁਸ਼ਿਆਰਪੁਰ ਦੇ ਪਿੰਡ ਮਨਰਾਈਆਂ ਤੋਂ ਅੰਮ੍ਰਿਤਪਾਲ ਦੇ ਫਰਾਰ ਹੋਣ ਤੋਂ ਬਾਅਦ ਹੁਸ਼ਿਆਰਪੁਰ, ਨਵਾਂ ਸ਼ਹਿਰ, ਜਲੰਧਰ ਅਤੇ ਕਪੂਰਥਲਾ ਨੂੰ ਹਾਈ ਅਲਰਟ ਜ਼ੋਨ 'ਚ ਰੱਖਿਆ ਗਿਆ ਹੈ, ਜਿਸ ਕਾਰਨ ਇਨ੍ਹਾਂ ਜ਼ਿਲਿਆਂ ਦੇ ਪਿੰਡਾਂ ਵਿੱਚ ਆਉਣ-ਜਾਣ ਵਾਲੇ ਹਰ ਵਾਹਨ ਉੱਤੇ ਪੁਲਿਸ ਵੱਲੋਂ ਵਿਸ਼ੇਸ਼ ਨਜ਼ਰ ਰੱਖੀ ਜਾ ਰਹੀ ਹੈ। ਸੂਤਰਾਂ ਦੀ ਮੰਨੀਏ ਤਾਂ ਅੰਮ੍ਰਿਤਪਾਲ ਪਿੰਡ ਮਨਰਾਈਆਂ ਤੋਂ ਗੰਨੇ ਦੇ ਖੇਤਾਂ ਵਿੱਚ ਦਾਖਲ ਹੋ ਕੇ ਇੱਕ ਸਵਿਫਟ ਕਾਰ ਵਿੱਚ ਸਵਾਰ ਹੋ ਕੇ ਫਰਾਰ ਹੋ ਗਿਆ, ਜਿਸ ਦੀ ਭਾਲ ਨੇੜੇ ਵਾਲੇ ਪਿੰਡਾਂ ਵਿੱਚ ਕੀਤੀ ਜਾ ਰਹੀ ਹੈ।

ਸੂਤਰਾਂ ਅਨੁਸਾਰ ਅੰਮ੍ਰਿਤਪਾਲ ਜਦੋਂ ਪੰਜਾਬ ਤੋਂ ਗਿਆ ਸੀ ਤਾਂ ਉਹ ਉੱਤਰਾਖੰਡ ਵੀ ਗਿਆ ਸੀ। ਇਸ ਨੂੰ ਲੈ ਕੇ ਸ਼ੱਕ ਜਤਾਇਆ ਜਾ ਰਿਹਾ ਹੈ, ਕਿਉਂਕਿ ਕਪੂਰਥਲਾ ਨੇੜੇ ਉੱਤਰਾਖੰਡ ਨੰਬਰ ਵਾਲੀ ਸਕਾਰਪੀਓ ਗੱਡੀ ਵੀ ਬਰਾਮਦ ਹੋਈ ਹੈ। ਮੰਨਿਆ ਜਾ ਰਿਹਾ ਹੈ ਕਿ ਅੰਮ੍ਰਿਤਪਾਲ ਇਸ ਗੱਡੀ ਵਿੱਚ ਉਤਰਾਖੰਡ ਤੋਂ ਪੰਜਾਬ ਪਰਤਿਆ ਸੀ। ਜਿਸ ਤੋਂ ਬਾਅਦ ਉਸ ਨੇ ਇਨੋਵਾ ਗੱਡੀ ਦੀ ਵਰਤੋਂ ਕੀਤੀ। ਜਦੋਂ ਪੁਲਿਸ ਅੰਮ੍ਰਿਤਪਾਲ ਦਾ ਪਿੱਛਾ ਕਰ ਰਹੀ ਸੀ ਤਾਂ ਉਹ ਇਸ ਇਨੋਵਾ ਗੱਡੀ ਨੂੰ ਹੁਸ਼ਿਆਰਪੁਰ ਛੱਡ ਕੇ ਫ਼ਰਾਰ ਹੋ ਗਿਆ ਸੀ।

10:09 March 30

* ਅੰਮ੍ਰਿਤਪਾਲ ਸਿੰਘ ਦਾ ਪਰਿਵਾਰ ਘਰ ਪਰਤਿਆ

ਅੰਮ੍ਰਿਤਪਾਲ ਦੀ ਭਾਲ ਪੁਲਿਸ ਵੱਲੋਂ ਲਗਾਤਾਰ ਕੀਤੀ ਜਾ ਰਹੀ ਹੈ। ਉਥੇ ਹੀ ਇਹ ਵੀ ਗੱਲ ਸਾਹਮਣੇ ਆ ਰਹੀ ਸੀ ਕਿ ਅੰਮ੍ਰਿਤਪਾਲ ਸਿੰਘ ਦਾ ਪਰਿਵਾਰ ਵੀ ਕੱਲ੍ਹ ਤੋਂ ਆਪਣੇ ਘਰ ਜੱਲੂਪੁਰ ਖੇੜਾ ਵਿੱਚ ਨਹੀਂ ਆਇਆ ਹੈ ਪਰ ਹੁਣ ਖਬਰ ਸਾਹਮਣੇ ਆਈ ਹੈ ਕਿ ਉਸਦਾ ਪਰਿਵਾਰ ਗੁਰਦੁਆਰੇ ਵਿੱਚ ਸੇਵਾ ਕਰਨ ਲਈ ਗਿਆ ਸੀ, ਜੋ ਘਰ ਆ ਗਿਆ ਹੈ।

08:38 March 30

* ਅੰਮ੍ਰਿਤਪਾਲ ਦੀ ਵੀਡੀਓ ਬਾਰੇ ਵੱਡਾ ਖੁਲਾਸਾ, ਯੂਕੇ ਤੋਂ ਹੋਈ ਸੀ ਅਪਲੋਡ

ਸੂਤਰਾਂ ਦੇ ਹਵਾਲੇ ਤੋਂ ਖ਼ਬਰ ਹੈ ਕਿ ਅੰਮ੍ਰਿਤਪਾਲ ਦੀ ਵੀਡੀਓ ਤਿੰਨ ਆਈਪੀ ਐਡਰੈੱਸ ਰਾਹੀਂ ਪ੍ਰਸਾਰਿਤ ਕੀਤਾ ਗਿਆ ਸੀ। ਕਿਹਾ ਜਾ ਰਿਹਾ ਹੈ ਕਿ ਵੀਡੀਓ ਯੂਨਾਈਟਿਡ ਕਿੰਗਡਮ (ਯੂਕੇ) ਤੋਂ ਅਪਲੋਡ ਕੀਤਾ ਗਿਆ ਸੀ। ਇਹ ਵੀਡੀਓ ਕਰੀਬ 3 ਦਿਨ ਪਹਿਲਾਂ ਉੱਤਰ ਪ੍ਰਦੇਸ਼ ਵਿੱਚ ਰਿਕਾਰਡ ਕੀਤਾ ਗਿਆ ਸੀ। ਪੰਜਾਬ ਪੁਲਿਸ ਨੇ ਵੀਡੀਓ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਿਸ ਯੂਟਿਊਬ ਅਕਾਊਂਟ ਤੋਂ ਵੀਡੀਓ ਅਪਲੋਡ ਕੀਤੀ ਗਈ ਸੀ, ਉਸ ਨੂੰ ਭਾਰਤ ਵਿੱਚ ਬੈਨ ਕਰ ਦਿੱਤਾ ਗਿਆ ਹੈ।

06:38 March 30

* ਆਪਰੇਸ਼ਨ ਅੰਮ੍ਰਿਤਪਾਲ ਦਾ ਅੱਜ 13ਵਾਂ ਦਿਨ, ਭਾਲ ਅਜੇ ਵੀ ਜਾਰੀ

ਚੰਡੀਗੜ੍ਹ: ਆਪਰੇਸ਼ਨ ਅੰਮ੍ਰਿਤਪਾਲ ਦਾ ਅੱਜ 13ਵਾਂ ਦਿਨ ਹੈ, ਪਰ ਹੈਰਾਨੀ ਦੀ ਗੱਲ ਹੈ ਕਿ ਵਾਰਿਸ ਪੰਜਾਬ ਦੇ ਜਥੇਬੰਦੀ ਦਾ ਮੁੱਖ ਅੰਮ੍ਰਿਤਪਾਲ ਪੁਲਿਸ ਦੀ ਗਿਰਫ਼ ਵਿੱਚੋਂ ਅਜੇ ਬਾਹਰ ਹੈ। ਪੁਲਿਸ ਵੱਲੋਂ ਹੁਸ਼ਿਆਰਪੁਰ ਵਿੱਚ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ ਤੇ ਪਿੰਡ ਮਨਰਾਈਆਂ ਨੂੰ ਜਾਂਦੀ ਰੋਡ ਪੂਰੀ ਤਰ੍ਹਾਂ ਸੀਲ ਕਰ ਦਿੱਤੀ ਗਈ ਹੈ। ਪੁਲਿਸ ਵੱਲੋਂ ਸਿਰਫ਼ ਐਂਮਰਜੈਸੀ ਗੱਡੀਆਂ ਨੂੰ ਹੀ ਜਾਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ। ਦੱਸ ਦਈਏ ਕਿ ਬੀਤੇ ਦਿਨ ਪੁਲਿਸ ਨੇ ਇੱਕ ਇਨੋਵਾ ਗੱਡੀ ਬਰਾਮਦ ਕੀਤੀ ਹੈ, ਜਿਸ ਵਿੱਚੋਂ ਸ਼ੱਕੀ ਫਰਾਰ ਹੋ ਗਏ ਹਨ।

ਅੰਮ੍ਰਿਤਪਾਲ ਨੇ ਵੀਡੀਓ ਕੀਤੀ ਜਾਰੀ: ਬੀਤੇ ਦਿਨ ਅੰਮ੍ਰਿਤਪਾਲ ਵੱਲੋਂ ਇੱਕ ਵੀਡੀਓ ਜਾਰੀ ਕੀਤੀ ਗਈ ਹੈ, ਜਿਸ ਵਿੱਚ ਅੰਮ੍ਰਿਤਪਾਲ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਵਿਸਾਖੀ ਵਾਲੇ ਦਿਨ ਸਰਬੱਤ ਖਾਲਸਾ ਬੁਲਾਇਆ ਜਾਵੇ। ਇਸ ਵੀਡੀਓ ਵਿੱਚ ਅੰਮ੍ਰਿਤਪਾਲ ਨੇ ਕਿਹਾ ਕਿ ਅਸੀਂ ਚੜ੍ਹਦੀ ਕਲਾ ਵਿੱਚ ਹਾਂ ਤੇ ਗੁਰੂ ਦੀ ਕਿਰਪਾ ਹੈ। ਅੰਮ੍ਰਿਤਪਾਲ ਨੇ ਕਿਹਾ ਹੈ ਕਿ ਜੇਕਰ ਹੁਣ ਇਕੱਠੇ ਨਾ ਹੋਏ ਤਾਂ ਸਾਨੂੰ ਸਾਡੇ ਹੱਕ ਨਹੀਂ ਮਿਲਣਗੇ।

ਦੱਸ ਦਈਏ ਕਿ ਅੰਮ੍ਰਿਤਪਾਲ 18 ਮਾਰਚ ਤੋਂ ਫਰਾਰ ਹੈ, ਜਿਸ ਦੀ ਭਾਲ ਲਈ ਪੁਲਿਸ ਵੱਲੋਂ ਲਗਾਤਾਰ ਛਾਪੇਮਾਰੀਆਂ ਕੀਤੀਆਂ ਜਾ ਰਹੀਆਂ ਹਨ। ਪੁਲਿਸ ਨੇ ਅੰਮ੍ਰਿਤਪਾਲ ਦੇ ਕਈ ਸਾਥੀ ਫੜ੍ਹੇ ਵੀ ਗਏ ਹਨ, ਜਿਹਨਾਂ ਨੂੰ ਅਸਾਮ ਦੀ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਹੈ ਤੇ ਉਹਨਾਂ ਵਿੱਚੋਂ ਕਈਆਂ ਉੱਤੇ ਐਨਐਸਏ ਲਗਾਈ ਗਈ ਹੈ।

ਇਹ ਵੀ ਪੜੋ: Daily Hukamnama: ੧੭ ਚੇਤ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ

Last Updated : Mar 30, 2023, 11:00 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.