ETV Bharat / state

ਕੋਟਕਪੂਰਾ ਗੋਲੀਕਾਂਡ ਮਾਮਲਾ: 2400 ਪੰਨਿਆਂ ਦਾ ਇੱਕ ਹੋਰ ਸਪਲੀਮੈਂਟਰੀ ਚਲਾਨ ਪੇਸ਼, ਬਾਦਲਾਂ ਸਣੇ ਸੁਮੇਧ ਸੈਣੀ ਮੁੱਖ ਮੁਲਜ਼ਮ, ਅਕਾਲੀ ਦਲ ਨੇ ਦੱਸਿਆ ਸਾਜ਼ਿਸ - Punjab News

ਬਰਗਾੜੀ ਬੇਅਦਬੀ ਮਾਮਲੇ ਅਤੇ ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀਬਾਰੀ ਦੇ ਮਾਮਲਿਆਂ ਵਿੱਚ ਮੰਗਲਵਾਰ ਨੂੰ ਸਪਲੀਮੈਂਟਰੀ ਚਲਾਨ ਪੇਸ਼ ਕੀਤਾ ਗਿਆ ਹੈ। ਗੋਲੀਬਾਰੀ ਮਾਮਲੇ ਦੀ ਜਾਂਚ ਕਰ ਰਹੀ ਏਡੀਜੀਪੀ ਐਲਕੇ ਯਾਦਵ ਦੀ ਅਗਵਾਈ ਵਾਲੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਨੇ ਮੈਜਿਸਟਰੇਟ ਅਜੈਪਾਲ ਸਿੰਘ ਦੀ ਅਦਾਲਤ ਵਿੱਚ 2400 ਤੋਂ ਵੱਧ ਪੰਨਿਆਂ ਦਾ ਇੱਕ ਹੋਰ ਸਪਲੀਮੈਂਟਰੀ ਚਲਾਨ ਪੇਸ਼ ਕੀਤਾ।

Kotakpura Golikand Case
Kotakpura Golikand Case
author img

By

Published : Apr 25, 2023, 1:16 PM IST

Updated : Apr 25, 2023, 3:46 PM IST

ਚੰਡੀਗੜ੍ਹ: ਕੋਟਕਪੂਰਾ ਗੋਲੀ ਕਾਂਡ ਵਿੱਚ ਦਰਜ 2 ਐਫਆਈਆਰ, ਜਿਸ ਵਿੱਚ 129/18 ਅਤੇ 192/15 ਦੀ ਜਾਂਚ ਕਰ ਰਹੀ ਐਸਆਈਟੀ ਨੇ ਮੰਗਲਵਾਰ ਨੂੰ ਕਰੀਬ 2400 ਪੰਨਿਆਂ ਦਾ ਸਪਲੀਮੈਂਟਰੀ ਚਲਾਨ ਪੇਸ਼ ਕੀਤਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਐਸਐਸਪੀ ਹਰਜੀਤ ਸਿੰਘ ਨੇ ਦੱਸਿਆ ਕਿ ਦੋਵਾਂ ਐਫਆਈਆਰ ਵਿੱਚ ਕੁੱਝ ਗ਼ਲਤ ਹੋਣ ਤੋਂ ਬਾਅਦ ਨਵੇਂ ਤੱਥ ਸਾਹਮਣੇ ਆਏ ਹਨ। ਇੱਕ ਸਪਲੀਮੈਂਟਰੀ ਚਲਾਨ ਪੇਸ਼ ਕੀਤਾ ਗਿਆ ਹੈ ਜਿਸ ਦੇ ਕਰੀਬ 5-5 ਹਿੱਸੇ ਹਨ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਕੋਈ ਨਵਾਂ ਮੁਲਜ਼ਮ ਨਹੀਂ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਅਜੇ ਤਫਤੀਸ਼ ਜਾਰੀ ਹੈ, ਜਿਵੇਂ ਕੋਈ ਨਵਾਂ ਤੱਥ ਸਾਹਮਣੇ ਆਉਣਗੇ ਜਿਸ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਵੇਗੀ।

ਪ੍ਰਕਾਸ਼ ਬਾਦਲ ਤੇ ਸੁਖਬੀਰ ਬਾਦਲ ਸਣੇ ਸਾਬਕਾ ਡੀਜੀਪੀ-ਐਸਐਸਪੀ ਮੁੱਖ ਮੁਲਜ਼ਮ: ਦੱਸਿਆ ਜਾ ਰਿਹਾ ਹੈ ਕਿ 2400 ਪੰਨਿਆਂ ਦੇ ਚਲਾਨ ਦੇ ਕਾਲਮ 4 ਵਿੱਚ ਸੁਖਬੀਰ ਸਿੰਘ ਬਾਦਲ, ਸੁਮੇਧ ਸਿੰਘ ਸੈਣੀ ਸਾਬਕਾ ਡੀਜੀਪੀ, ਪ੍ਰਕਾਸ਼ ਸਿੰਘ ਬਾਦਲ, ਪਰਮਰਾਜ ਸਿੰਘ ਉਮਰਨਾਗਲ ਸਾਬਕਾ ਸੀਪੀ ਲੁਧਿਆਣਾ, ਚਰਨਜੀਤ ਸ਼ਰਮਾ ਸਾਬਕਾ ਐਸਐਸਪੀ ਮੋਗਾ, ਅਮਰ ਸਿੰਘ ਚਾਹਲ ਸਾਬਕਾ ਡੀ.ਜੀ.ਪੀ. ਡੀਆਈਜੀ ਫਿਰੋਜ਼ਪੁਰ ਰੇਂਜ, ਸੁਖਮੰਦਰ ਮਾਨ ਸਾਬਕਾ ਐਸਐਸਪੀ ਫਰੀਦਕੋਟ, ਗੁਰਦੀਪ ਸਿੰਘ ਸਾਬਕਾ ਐਸਐਚਓ ਸਿਟੀ ਕੋਟਕਪੂਰਾ ਨੂੰ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਹੈ।

ਅਕਾਲੀ ਦਲ ਨੇ ਦੱਸਿਆ ਸ਼ਾਜ਼ਿਸ: ਕੋਟਕਪੂਰਾ ਗੋਲੀ ਕਾਂਡ ਵਿੱਚ 2400 ਪੇਜ ਦਾ ਚਲਾਨ ਪੇਸ਼ ਕਰਨ ਨੂੰ ਅਕਾਲੀ ਦਲ ਨੇ ਪੰਜਾਬ ਸਰਕਾਰ ਦੀ ਸਾਜ਼ਿਸ਼ ਦੱਸਿਆ ਹੈ। ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਜਲੰਧਰ ਜਿਮਨੀ ਚੋਣਾਂ ਵਿਚ ਗਰਾਫ ਡਾਊਨ ਜਾ ਰਿਹਾ ਹੈ। ਜਿਸਦੇ ਕਾਰਨ ਆਪ ਸਰਕਾਰ ਨੇ ਇਹ ਸਪਲੀਮੈਂਟਰੀ ਚਲਾਨ ਪੇਸ਼ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਬਣਾਈ ਰੇਤੇ ਦੀ ਕੰਧ ਜਲਦ ਹੀ ਕੋਰਟ ਵਿੱਚ ਢਹਿ-ਢੇਰੀ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਆਪ ਸਰਕਾਰ ਅੰਮ੍ਰਿਤਪਾਲ ਦੇ ਮੁੱਦੇ ਉਤ ਵੀ ਫੇਲ੍ਹ ਹੋਈ ਹੈ ਜਿਸ ਕਾਰਨ ਹੁਣ ਲੋਕਾਂ ਦਾ ਧਿਆਨ ਭੜਕਾ ਰਹੀ ਹੈ।

ਪਹਿਲਾ ਚਲਾਨ 24 ਫਰਵਰੀ 2023 ਨੂੰ ਪੇਸ਼ ਕੀਤਾ ਗਿਆ: ਪੰਜਾਬ ਸਰਕਾਰ ਤੋਂ ਦੋਸ਼ੀਆਂ ਖਿਲਾਫ ਮੁਕੱਦਮਾ ਸ਼ੁਰੂ ਕਰਨ ਲਈ ਸੀਆਰਪੀਸੀ ਦੀ ਧਾਰਾ 197 ਤਹਿਤ ਮੰਨਜ਼ੂਰੀ ਮਿਲ ਗਈ ਹੈ। ਇਹ ਮੁੱਖ ਤੌਰ 'ਤੇ ਤੱਥਾਂ, ਦਸਤਾਵੇਜ਼ਾਂ, ਮਨਜ਼ੂਰੀ ਆਦੇਸ਼ਾਂ ਅਤੇ CFSL ਰਿਪੋਰਟ ਦੇ 2374 ਪੰਨਿਆਂ ਵਾਲੀ 112 ਪੰਨਿਆਂ ਦੀ ਪੂਰਕ ਚਾਰਜਸ਼ੀਟ ਹੈ। ਦੱਸ ਦੇਈਏ ਕਿ 24 ਫਰਵਰੀ 2023 ਨੂੰ ਐਸਆਈਟੀ ਨੇ 7000 ਪੰਨਿਆਂ ਦਾ ਧਾਰਾ 173 ਤਹਿਤ ਪਹਿਲਾ ਚਲਾਨ ਪੇਸ਼ ਕੀਤਾ ਸੀ।

ਬੇਅਦਬੀ ਅਤੇ ਗੋਲੀਬਾਰੀ ਦਾ ਮਾਮਲਾ: ਜ਼ਿਕਰਯੋਗ ਹੈ ਕਿ 12 ਅਕਤੂਬਰ 2015 ਨੂੰ ਫ਼ਰੀਦਕੋਟ ਦੇ ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਘਟਨਾ ਵਾਪਰੀ ਸੀ। ਇਸ ਤੋਂ ਬਾਅਦ ਸਿੱਖ ਜਥੇਬੰਦੀਆਂ ਨੇ ਕੋਟਕਪੂਰਾ ਅਤੇ ਬਹਿਬਲ ਕਲਾਂ ਵਿੱਚ ਰੋਸ ਪ੍ਰਦਰਸ਼ਨ ਕੀਤਾ, ਜਿਨ੍ਹਾਂ ਨੂੰ ਪੁਲਿਸ ਨੇ ਕਾਬੂ ਕਰਨ ਦੀ ਕੋਸ਼ਿਸ਼ ਕੀਤੀ। ਇਸੇ ਦੌਰਾਨ 14 ਅਕਤੂਬਰ ਨੂੰ ਕੋਟਕਪੂਰਾ ਅਤੇ ਬਹਿਬਲ ਕਲਾਂ ਵਿੱਚ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਤਾਕਤ ਦੀ ਵਰਤੋਂ ਕੀਤੀ ਸੀ। ਬਹਿਬਲ ਕਲਾਂ ਵਿੱਚ ਪੁਲਿਸ ਨੇ ਗੋਲੀਬਾਰੀ ਕੀਤੀ, ਜਿਸ ਵਿੱਚ 2 ਸਿੱਖ ਨੌਜਵਾਨਾਂ ਦੀ ਮੌਤ ਹੋ ਗਈ ਸੀ। ਕੋਟਕਪੂਰਾ ਵਿੱਚ ਵੀ ਗੋਲੀਬਾਰੀ ਹੋਈ, ਜਿਸ ਵਿੱਚ 100 ਦੇ ਕਰੀਬ ਪ੍ਰਦਰਸ਼ਨਕਾਰੀ ਜ਼ਖ਼ਮੀ ਹੋ ਗਏ। ਪੁਲਿਸ ਨੇ 7 ਅਗਸਤ 2018 ਨੂੰ ਅਣਪਛਾਤੇ ਵਿਅਕਤੀਆਂ ਖਿਲਾਫ ਇਰਾਦਾ ਕਤਲ ਦਾ ਮਾਮਲਾ ਦਰਜ ਕੀਤਾ ਸੀ।

ਇਹ ਵੀ ਪੜ੍ਹੋ: Morinda Sacrilege case: ਮੋਰਿੰਡਾ ਬੇਅਦਬੀ ਮਾਮਲੇ ਵਿੱਚ ਧਰਨਾ ਪ੍ਰਦਰਸ਼ਨ, ਆਪ ਵਿਧਾਇਕ ਨੇ ਨਿਹੰਗ ਸਿੰਘਾਂ ਨਾਲ ਕੀਤੀ ਮੁਲਾਕਾਤ

etv play button

Last Updated : Apr 25, 2023, 3:46 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.