ਚੰਡੀਗੜ੍ਹ: ਸਿੱਖ ਪੰਥ ਦੇ ਅੱਠਵੇਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਨਾਨਕ ਨਾਮ ਲੇਵਾ ਸੰਗਤ ਵੱਲੋਂ ਦੇਸ਼ ਭਰ ਵਿੱਚ ਮਨਾਇਆ ਜਾ ਰਿਹਾ ਹੈ। ਗੁਰੂ ਸਾਹਿਬ ਦਾ ਜਨਮ 17 ਜੁਲਾਈ 1656 ਨੂੰ ਕੀਰਤਪੁਰ ਸਾਹਿਬ ਵਿਖੇ ਹੋਇਆ ਸੀ। ਉਨ੍ਹਾਂ ਦੇ ਪਿਤਾ ਸਿੱਖ ਧਰਮ ਦੇ ਸੱਤਵੇਂ ਗੁਰੂ, ਗੁਰੂ ਹਰਿ ਰਾਏ ਜੀ ਸਨ ਅਤੇ ਉਨ੍ਹਾਂ ਦੀ ਮਾਤਾ ਦਾ ਨਾਮ ਕਿਸ਼ਨ ਕੌਰ ਸੀ। ਗੁਰੂ ਹਰਕ੍ਰਿਸ਼ਨ ਸਾਹਿਬ ਜੀ ਬਚਪਨ ਤੋਂ ਹੀ ਬਹੁਤ ਗੰਭੀਰ ਅਤੇ ਸਹਿਣਸ਼ੀਲ ਸਨ। ਉਹ 5 ਸਾਲ ਦੀ ਉਮਰ ਵਿੱਚ ਵੀ ਅਧਿਆਤਮਿਕ ਅਭਿਆਸ ਵਿੱਚ ਰੁੱਝ ਗਏ ਸਨ। ਉਹਨਾਂ ਦੇ ਪਿਤਾ ਜੀ ਅਕਸਰ ਗੁਰੂ ਹਰਕ੍ਰਿਸ਼ਨ ਜੀ ਦੇ ਵੱਡੇ ਭਰਾ ਰਾਮ ਰਾਏ ਅਤੇ ਉਹਨਾਂ ਦੀ ਸਖ਼ਤ ਪ੍ਰੀਖਿਆ ਲੈਂਦੇ ਰਹਿੰਦੇ ਸਨ। ਜਦੋਂ ਹਰਿਕ੍ਰਿਸ਼ਨ ਜੀ ਗੁਰਬਾਣੀ ਦਾ ਜਾਪ ਕਰਦੇ ਸਨ ਤਾਂ ਉਹ ਉਨ੍ਹਾਂ ਨੂੰ ਸੂਈ ਨਾਲ ਚੁਭਾਉਂਦੇ, ਪਰ ਵਾਲ ਹਰਿਕ੍ਰਿਸ਼ਨ ਜੀ ਗੁਰਬਾਣੀ ਵਿੱਚ ਲੀਨ ਰਹਿੰਦੇ ਸਨ।
-
'बाला पीर' के नाम से प्रसिद्ध सिख धर्म के आठवें गुरु, गुरु हरकिशन सिंह साहिब जी के प्रकाश पर्व की हार्दिक शुभकामनाएं।
— Amit Shah (@AmitShah) July 11, 2023 " class="align-text-top noRightClick twitterSection" data="
मानवता की सेवा के लिए गुरु हरकिशन जी ने जाति-भेद का पूर्ण विरोध कर समाज को समरसता का मार्ग दिखाया। उनकी शिक्षाएं सदैव हमें जनकल्याण हेतु प्रेरित करती रहेंगी।… pic.twitter.com/WHkIAnVTKw
">'बाला पीर' के नाम से प्रसिद्ध सिख धर्म के आठवें गुरु, गुरु हरकिशन सिंह साहिब जी के प्रकाश पर्व की हार्दिक शुभकामनाएं।
— Amit Shah (@AmitShah) July 11, 2023
मानवता की सेवा के लिए गुरु हरकिशन जी ने जाति-भेद का पूर्ण विरोध कर समाज को समरसता का मार्ग दिखाया। उनकी शिक्षाएं सदैव हमें जनकल्याण हेतु प्रेरित करती रहेंगी।… pic.twitter.com/WHkIAnVTKw'बाला पीर' के नाम से प्रसिद्ध सिख धर्म के आठवें गुरु, गुरु हरकिशन सिंह साहिब जी के प्रकाश पर्व की हार्दिक शुभकामनाएं।
— Amit Shah (@AmitShah) July 11, 2023
मानवता की सेवा के लिए गुरु हरकिशन जी ने जाति-भेद का पूर्ण विरोध कर समाज को समरसता का मार्ग दिखाया। उनकी शिक्षाएं सदैव हमें जनकल्याण हेतु प्रेरित करती रहेंगी।… pic.twitter.com/WHkIAnVTKw
ਲੋਕਾਂ ਦੇ ਵਹਿਮ ਦੂਰ ਕੀਤੇ: ਦੱਸ ਦਈਏ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਨੂੰ ‘ਬਾਲ ਗੁਰੂ’ ਜਾਂ ਫਿਰ ‘ਬਾਲਾ ਪ੍ਰੀਤਮ’ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਗੁਰੁ ਜੀ ਪੰਜ ਸਾਲ ਦੀ ਉਮਰ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਪਾਵਨ ਪਵਿੱਤਰ ਗੱਦੀ ਦੇ ਮਾਲਿਕ ਬਣੇ ਅਤੇ ਤਿੰਨ ਸਾਲ ਤੱਕ ਉਸ ਗਦੀ ਉੱਤੇ ਵਿਰਾਜਮਾਨ ਰਹੇ। ਇਸ ਸਮੇਂ ਦੌਰਾਨ ਗੁਰੂ ਸਾਹਿਬ ਨੇ ਮਹਾਨ ਕਾਰਜ ਕੀਤੇ ਅਤੇ ਵਹਿਮਾਂ-ਭਰਮਾਂ ਵਿੱਚ ਪਏ ਲੋਕਾਂ ਦੇ ਵਹਿਮ ਦੂਰ ਕੀਤੇ। ਉਨ੍ਹਾਂ ਨੇ ਬਾਕੀ ਗੁਰੂ ਸਹਿਬਾਨਾਂ ਦੇ ਫਲਸਫੇ ਮੁਤਾਬਿਕ ਮਨੁੱਖਤਾ ਦੀ ਭਲਾਈ ਵਾਸਤੇ ਕਈ ਕਾਰਜ ਕੀਤੇ। ਇਸ ਪਵਿੱਤਰ ਦਿਹਾੜੇ ਉੱਤੇ ਅੱਜ ਦਰਬਾਰ ਸਾਹਿਬ 'ਚ ਹਜ਼ਾਰਾਂ ਦੀ ਗਿਣਤੀ 'ਚ ਦੇਸ਼-ਵਿਦੇਸ਼ ਤੋਂ ਆਈ ਸੰਗਤ ਨੇ ਗੁਰੂ ਘਰ ਮੱਥਾ ਟੇਕ ਕੇ ਗੁਰੂ ਦਾ ਅਸ਼ੀਰਵਾਦ ਲਿਆ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ।
- ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਪ੍ਰਕਾਸ਼ ਪੁਰਬ, ਸੱਚਖੰਡ ਵਿਖੇ ਸੰਗਤ ਨੇ ਟੇਕਿਆ ਮੱਥਾ, ਸੀਐੱਮ ਮਾਨ ਨੇ ਦਿੱਤੀ ਪ੍ਰਕਾਸ਼ ਪੁਰਬ ਦੀ ਵਧਾਈ
- ਦੇਸ਼ ਭਰ ਦੇ 28 ਲੱਖ ਆਂਗਣਵਾੜੀ ਵਰਕਰ ਤੇ ਹੈਲਪਰ ਜੰਤਰ-ਮੰਤਰ ਵਿਖੇ ਕਰਨਗੇ ਰੋਸ ਪ੍ਰਦਰਸ਼ਨ, ਜਾਣੋ ਕੀ ਹਨ ਮੰਗਾਂ- ਖਾਸ ਰਿਪੋਰਟ
- ਮੁੱਖ ਮੰਤਰੀ ਵਲੋਂ ਸੁਝਾਅ ਮੰਗੇ ਜਾਣ 'ਤੇ ਭੜਕੇ ਸਨਅਤਕਾਰ, ਕਿਹਾ- ਸੁਝਾਅ ਮੰਗਣ ਦੇ ਨਾਂਅ 'ਤੇ ਪਬਲੀਸਿਟੀ ਕਰ ਰਹੀ ਸਰਕਾਰ - ਵੇਖੋ ਖਾਸ ਰਿਪੋਰਟ
ਗ੍ਰਹਿ ਮੰਤਰੀ ਨੇ ਦਿੱਤੀ ਵਧਾਈ: ਦੱਸ ਦਈਏ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਉੱਤੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਸਭ ਨੂੰ ਵਧਾਈ ਦਿੱਤੀ ਹੈ। ਟਵੀਟ ਕਰਦਿਆਂ ਉਨ੍ਹਾਂ ਲਿਖਿਆ ਕਿ,' ਸਿੱਖ ਧਰਮ ਦੇ ਅੱਠਵੇਂ ਗੁਰੂ, 'ਬਾਲਾ ਪੀਰ' ਦੇ ਨਾਂ ਨਾਲ ਮਸ਼ਹੂਰ ਸ੍ਰੀ ਗੁਰੂ ਹਰਕਿਸ਼ਨ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ-ਲੱਖ ਵਧਾਈਆਂ। ਮਨੁੱਖਤਾ ਦੀ ਸੇਵਾ ਲਈ ਗੁਰੂ ਹਰਕਿਸ਼ਨ ਜੀ ਨੇ ਜਾਤ ਪਾਤ ਦੇ ਭੇਦਭਾਵ ਦਾ ਪੂਰੀ ਤਰ੍ਹਾਂ ਵਿਰੋਧ ਕੀਤਾ ਅਤੇ ਸਮਾਜ ਨੂੰ ਸਦਭਾਵਨਾ ਦਾ ਮਾਰਗ ਦਿਖਾਇਆ। ਉਨ੍ਹਾਂ ਦੀਆਂ ਸਿੱਖਿਆਵਾਂ ਸਾਨੂੰ ਲੋਕ ਭਲਾਈ ਲਈ ਹਮੇਸ਼ਾ ਪ੍ਰੇਰਿਤ ਕਰਦੀਆਂ ਰਹਿਣਗੀਆਂ।