ETV Bharat / state

ਬਿਜਲੀ ਦੇ ਮੁੱਦੇ ‘ਤੇ ਰਾਘਵ ਚੱਢਾ ਨੇ ਘੇਰੀ ਕੈਪਟਨ ਸਰਕਾਰ - ਰ ਲੋਕ ਸਭਾ

ਆਪ ਆਗੂ ਰਾਘਵ ਚੱਢਾ(ragaw chada) ਨੇ ਬਿਜਲੀ ਮੁੱਦੇ ਨੂੰ ਲੈਕੇ ਕੈਪਟਨ ਸਰਕਾਰ(CAPTAIN AMARINDER SIGNH) ਤੇ ਜੰਮ ਕੇ ਸਿਆਸੀ ਨਿਸ਼ਾਨੇ ਸਾਧੇ ਹਨ।ਇਸ ਮੌਕੇ ਉਨ੍ਹਾਂ ਕਿਹਾ ਕਿ ਸਰਕਾਰ ਆਪਣੇ ਵਾਅਦੇ ਪੂਰੇ ਕਰਨ ਦੇ ਵਿੱਚ ਅਸਫਲ ਰਹੀ ਹੈ ਇਸ ਲਈ ਆਉਣ ਵਾਲੀ ਚੋਣਾਂ ਦੇ ਵਿੱਚ ਲੋਕ ਆਪ ਨੂੰ ਅੱਗੇ ਲਿਆਉਣਗੇ।

ਬਿਜਲੀ ਦੇ ਮੁੱਦੇ ‘ਤੇ ਰਾਘਵ ਚੱਢਾ ਨੇ ਘੇਰੀ ਕੈਪਟਨ ਸਰਕਾਰ

author img

By

Published : Jun 2, 2021, 11:08 PM IST

ਚੰਡੀਗੜ੍ਹ:ਚੰਡੀਗੜ੍ਹ ਸੈਕਟਰ 39 ਸਥਿਤ ਪ੍ਰੈੱਸਵਾਰਤਾ ਕਰ ਆਮ ਆਦਮੀ ਪਾਰਟੀ(app) ਪੰਜਾਬ ਦੇ ਸਹਿ ਪ੍ਰਭਾਰੀ ਰਾਘਵ ਚੱਢਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਰੱਜ ਕੇ ਨਿਸ਼ਾਨੇ ਸਾਧੇ ਅਤੇ ਕਿਹਾ ਕਿ ਦਿੱਲੀ ਸਰਕਾਰ ਦੀ ਤਰਜ਼ ਤੇ ਕੈਪਟਨ ਸਰਕਾਰ ਵੀ ਪੰਜਾਬ ਦੇ ਲੋਕਾਂ ਨੂੰ ਬਿਜਲੀ ਦਰਾਂ(ssue of power) ਵਿੱਚ ਛੋਟ ਦੇਵੇ ਨਾ ਕਿ ਅਠੱਨੀ ਚੁਆਨੀ ਰੁਪਈਆ ਬਿਜਲੀ ਪ੍ਰਤੀ ਯੂਨਿਟ ਘਟਾ ਕੇ ਸੁਰਖੀਆਂ ਬਟੋਰਨ। ਚੱਢਾ ਨੇ ਇਹ ਵੀ ਕਿਹਾ ਕਿ ਦਿੱਲੀ ਸਰਕਾਰ ਬਿਜਲੀ ਪੈਦਾ ਵੀ ਨਹੀਂ ਕਰਦੀ ਫਿਰ ਵੀ ਲੋਕਾਂ ਨੂੰ ਮੁਫ਼ਤ ਮੁਹੱਈਆ ਕਰਵਾ ਰਹੀ ਹੈ ਜਦਕਿ ਪੰਜਾਬ ਖ਼ੁਦ ਬਿਜਲੀ ਪ੍ਰੋਡਿਊਸ ਕਰਦਾ ਹੈ ਅਤੇ ਦੇਸ਼ ਭਰ ਵਿੱਚ ਸਭ ਤੋਂ ਜ਼ਿਆਦਾ ਬਿਜਲੀ ਮਹਿੰਗੀ ਪੰਜਾਬ ਵਿਚ ਹੀ ਹੈ ਜਦਕਿ ਸੂਬਾ ਸਰਕਾਰ ਵੱਲੋਂ ਨਾ ਤਾਂ ਬਿਜਲੀ ਮੁਫ਼ਤ ਕੀਤੀ ਗਈ ਹੈ ਅਤੇ ਨਾ ਹੀ ਚੌਵੀ ਘੰਟੇ ਲੋਕਾਂ ਨੂੰ ਬਿਜਲੀ ਮੁਹੱਈਆ ਕਰਵਾਈ ਜਾ ਰਹੀ ਹੈ ਅਤੇ ਪ੍ਰਾਈਵੇਟ ਪਰਚੇਜ਼ ਐਗਰੀਮੈਂਟ ਕੈਂਸਲ ਕਰਨ ਤੇ ਵ੍ਹਾਈਟ ਪੇਪਰ ਲਿਆ ਕੇ ਸਿਰਫ ਲੋਕਾਂ ਨੂੰ ਮੂਰਖ ਬਣਾਇਆ ਜਾ ਰਿਹਾ।

ਬਿਜਲੀ ਦੇ ਮੁੱਦੇ ‘ਤੇ ਰਾਘਵ ਚੱਢਾ ਨੇ ਘੇਰੀ ਕੈਪਟਨ ਸਰਕਾਰ

ਰਾਘਵ ਚੱਢਾ ਨੇ ਦੋ ਹਜਾਰ ਬਾਈ ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਿਹਾ ਕਿ ਦੋ ਹਜਾਰ ਚੌਦਾਂ ਦੀ ਲੋਕ ਸਭਾ ਚੋਣਾਂ ਵਿੱਚ ਚਾਰ ਲੋਕ ਸਭਾ ਮੈਂਬਰ ਦਿੱਤੇ ਅਤੇ ਉਸ ਤੋਂ ਬਾਅਦ ਦੋ ਹਜਾਰ ਸਤਾਰਾਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਮੁੱਖ ਵਿਰੋਧੀ ਧਿਰ ਬਣਾਇਆ ਅਤੇ ਹੁਣ ਸੂਬੇ ਵਿਚ ਕਾਂਗਰਸ ਅਤੇ ਅਕਾਲੀ ਦਲ ਦੀ ਮਿਲੀਭੁਗਤ ਤੋਂ ਪਰੇਸ਼ਾਨ ਲੋਕਾਂ ਕੋਲ ਸਿਰਫ਼ ਆਮ ਆਦਮੀ ਪਾਰਟੀ ਹੀ ਇਕ ਵਿਕਲਪ ਬਚਿਆ ਹੈ ਅਤੇ ਅਕਾਲੀ ਦਲ ਨੂੰ ਸਿਰਫ ਪੰਜਾਬ ਦੇ ਹੀ ਲੋਕ ਨਹੀਂ ਬਲਕਿ ਦੇਸ਼ ਭਰ ਦੇ ਲੋਕ ਨਕਾਰਦੇ ਹਨ ।

ਇਹ ਵੀ ਪੜੋ:Congress Clash:ਕਾਂਗਰਸ ਦਾ ਦਿੱਲੀ ਦਰਬਾਰ, ਆਪਣਿਆਂ ਨੇ ਹੀ ਘੇਰੀ ਕੈਪਟਨ ਸਰਕਾਰ

ETV Bharat Logo

Copyright © 2025 Ushodaya Enterprises Pvt. Ltd., All Rights Reserved.