ਚੰਡੀਗੜ੍ਹ: ਦੇਸ਼ਭਰ ਦੇ ਵਿੱਚ ਲੋਕਾਂ ਵੱਲੋਂ ਵੱਖ ਵੱਖ ਤਰੀਕੇ ਨਾਲ ਬਸੰਤ ਪੰਚਮੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਲੋਕ ਇਸ ਤਿਉਹਾਰ 'ਤੇ ਪਤੰਗਬਾਜ਼ੀ ਕਰਦੇ ਹਨ ਤੇ ਪਿਲੇ ਰੰਗ ਦੇ ਕਪੜੇ ਤੇ ਖਾਣ ਦਾ ਸਮਾਨ ਬਣਾਉਂਦੇ ਹਨ।
ਇਸੇ ਮੌਕੇ ਪੰਜਾਬ ਦੇ ਪਤੰਗਬਾਜ਼ ਵਰੁਣ ਚੱਢਾ ਤੇ ਉਨ੍ਹਾਂ ਦੀ ਟੀਮ ਨੇ ਰਲ ਕੇ ਚੰਡੀਗੜ੍ਹ ਦੀ ਲੇਜ਼ਰ ਵੈਲੀ ਵਿੱਚ ਪਤੰਗਬਾਜ਼ੀ ਕੀਤੀ। ਵਰੁਣ ਨੇ ਗੱਲ ਕਰਦੀਆਂ ਦੱਸਿਆ ਕਿ ਉਹ ਛੋਟੇ ਹੁੰਦੇ ਤੋਂ ਹੀ ਪਤੰਗਬਾਜ਼ੀ ਦੇ ਸ਼ੌਕੀਨ ਹਨ ਅਤੇ ਹੁਣ ਇੱਕ ਪ੍ਰੋਫੈਸ਼ਨਲ ਪਤੰਗਬਾਜ਼ ਹਨ। ਉਨ੍ਹਾਂ ਕਿਹਾ ਕਿ ਇਹ ਤਿਉਹਾਰ 'ਤੇ ਉਨ੍ਹਾਂ ਨਾਲ ਨੌਜਵਾਨਾਂ ਦੇ ਨਾਲ ਨਾਲ ਬਜ਼ੁਰਗ ਨੇ ਵੀ ਪਤੰਗਾਂ ਉਡਾਇਆ।
ਸਾਡਾ ਮਕਸ਼ਦ ਹੈ ਇਕੋ-ਫਰੈਂਡਲੀ ਪਤੰਗਬਾਜ਼ੀ: ਵਰੁਣ
ਉਥੇ ਹੀ ਈਟੀਵੀ ਭਾਰਤ ਨਾਲ ਗੱਲਬਾਤ ਕਰਦੀਆਂ ਵਰੁਣ ਦੇ ਮਾਤਾ-ਪਿਤਾ ਨੇ ਦੱਸਿਆ ਕਿ ਉਨ੍ਹਾਂ ਦੇ ਵੱਲੋਂ ਇਕੋ-ਫਰੈਂਡਲੀ ਪਤੰਗ ਬਣਾਇਆ ਗਇਆ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਤਿਆਰ ਕੀਤੀਆਂ ਪਤੰਗਾ ਫੈਬਰਿਕ ਦੇ ਨਾਲ ਬਣਾਇਆ ਗਇਆ ਹਨ ਤੇ ਪਤੰਗ ਉਡਾਉਣ ਲਈ ਪਲਾਟੀਕ ਦੀ ਥਾਂ ਹੱਥ ਨਾਲ ਤੀਆਰ ਕੀਤੀ ਹੋਈ ਡੋਰ ਦਾ ਹੀ ਇਸਤੇਮਾਲ ਕਰਦੇ ਹਨ।
ਪਤੰਗਾਂ ਕਰ ਰਹੀਆਂ ਨੌਜਵਾਨਾਂ ਨੂੰ ਫ਼ੌਜ ਪ੍ਰਤੀ ਪ੍ਰੇਰਿਤ
ਵਰੁਣ ਤੇ ਉਸ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਫ਼ੌਜ ਦੇ ਜੋਹਰ ਤੇ ਸਨਮਾਨ ਨੂੰ ਦਰਸ਼ਾਉਂਦੀਆਂ ਪਤੰਗਾ ਵੀ ਤਿਆਰ ਕੀਤੀਆਂ ਗਇਆਂ ਹਨ, ਜੋ ਨੌਜਵਾਨ ਪੀੜੀ ਨੂੰ ਪਤੰਗਾਂ ਰਾਹੀ ਫ਼ੌਜ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕਰ ਰਹੀ ਹੈ। ਉਨ੍ਹਾਂ ਦੇ ਇਸ ਉਪਰਾਲੇ ਦੀ ਲੋਕਾਂ ਵੱਲੋਂ ਵੀ ਸ਼ਲਾਘਾ ਕੀਤੀ ਜਾ ਰਹੀ ਹੈ।
ਪ੍ਰੋਫੈਸ਼ਨਲ ਪਤੰਗਬਾਜ਼ ਵਰੁਣ ਨੇ ਦੇਸ਼ ਭਰ 'ਚ ਜੀਤੇ ਨੇ ਤਗਮੇ
ਵਰੁਣ ਚੱਢਾ ਦੇ ਪਿਤਾ ਲਲਿਤ ਕੁਮਾਰ ਚੱਢਾ ਨੇ ਦੱਸਿਆ ਕਿ ਵਰੁਣ ਅਹਿਮਦਾਬਾਦ, ਗੋਆ ਅਤੇ ਹੋਰ ਵੀ ਕਈ ਥਾਵਾਂ 'ਤੇ ਪਤੰਗਬਾਜ਼ੀ ਕਰ ਪੰਜਾਬ ਦਾ ਨਾਂਅ ਚਮਕਾ ਚੁੱਕਿਆ ਹੈ। ਉਨ੍ਹਾਂ ਕਿਹਾ, ਗੁਜਰਾਤ ਸਰਕਾਰ ਵੱਲੋਂ ਉਨ੍ਹਾਂ ਦੇ ਫੈਬਰਿਕ ਪਤੰਗਾਂ ਦੀ ਸ਼ਲਾਘਾ ਕਰਦੇ ਹੋਏ ਸਨਮਾਨ ਵਜੋਂ ਗੁਜਰਾਤ ਦੇ ਮੁਖ ਮੰਤਰੀ ਤੇ ਕੈਬਨਿਟ ਮੰਤਰੀਆਂ ਨੇ ਪਤੰਗਾਂ 'ਤੇ ਹਸਤਾਖਰ ਵੀ ਕੀਤੇ ਹਨ।