ETV Bharat / state

ਚੰਡੀਗੜ੍ਹ ਦੇ ਹੋਟਲ ਮਾਊਂਟਵਿਊ 'ਚ ਨਹੀਂ ਰਹਿਣਗੇ NRI

ਐਨਆਰਆਈ ਨੂੰ ਹੋਟਲ ਮਾਊਂਟਵਿਊ ਵਿੱਚ ਠਹਿਰਾਇਆ ਜਾ ਰਿਹਾ ਸੀ ਜਿਸ ਦਾ ਵਿਰੋਧ ਕਰਦੇ ਹੋਏ ਸੈਕਟਰ 10 ਰੈਜ਼ੀਡੈਂਟ ਵੈੱਲਫੇਅਰ ਵੱਲੋਂ ਹਾਈਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਗਈ ਸੀ ਕਿ ਜਿਸ ਵਿੱਚ ਇਹ ਦੱਸਿਆ ਗਿਆ ਸੀ ਕਿ ਮਾਊਂਟਵਿਊ ਹੋਟਲ ਨੂੰ ਲਿਸਟ ਵਿੱਚੋਂ ਹਟਾ ਦਿੱਤਾ ਗਿਆ ਹੈ।

ਫ਼ੋਟੋ
ਫ਼ੋਟੋ
author img

By

Published : May 21, 2020, 8:15 PM IST

ਚੰਡੀਗੜ੍ਹ: ਵਿਦੇਸ਼ਾਂ ਤੋਂ ਆ ਰਹੇ NRI's ਨੂੰ ਹੋਟਲ ਮਾਊਂਟਵਿਊ ਵਿੱਚ ਠਹਿਰਾਇਆ ਜਾ ਰਿਹਾ ਸੀ। ਇਸ ਦਾ ਵਿਰੋਧ ਕਰਦੇ ਹੋਏ ਸੈਕਟਰ-10 ਰੈਜ਼ੀਡੈਂਟ ਵੈੱਲਫੇਅਰ ਵੱਲੋਂ ਹਾਈਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਗਈ ਸੀ ਕਿ ਮਾਊਂਟਵਿਊ ਹੋਟਲ ਨੂੰ ਲਿਸਟ ਵਿੱਚੋਂ ਹਟਾ ਦਿੱਤਾ ਹੈ।

ਚੰਡੀਗੜ੍ਹ ਦੇ ਹੋਟਲ ਮਾਊਂਟਵਿਊ 'ਚ ਨਹੀਂ ਰਹਿਣਗੇ NRI

ਪ੍ਰਸ਼ਾਸਨ ਵੱਲੋਂ ਦਿੱਤੇ ਗਏ ਜਵਾਬ ਤੋਂ ਬਾਅਦ ਹਾਈਕੋਰਟ ਦੇ ਚੀਫ ਜਸਟਿਸ ਦੀ ਬੈਂਚ ਨੇ ਜਨਹਿਤ ਪਟੀਸ਼ਨ 'ਤੇ ਫੈਸਲਾ ਕਰ ਦਿੱਤਾ ਤੇ ਕਿਹਾ ਕਿ ਕਿਸੇ ਵੀ ਐਨਆਰਆਈ ਨੂੰ ਹੋਟਲ ਮਾਊਂਟਵਿਊ ਵਿੱਚ ਨਹੀਂ ਠਹਿਰਿਆ ਜਾਵੇਗਾ ਤੇ ਇਹ ਵੀ ਛੋਟ ਦੇ ਦਿੱਤੀ ਕਿ ਅੱਗੇ ਅਜਿਹੀ ਸਥਿਤੀ ਰਹਿੰਦੀ ਹੈ ਤਾਂ ਉਹ ਫਿਰ ਤੋਂ ਹਾਈਕੋਰਟ ਦਾ ਰੁੱਖ਼ ਕਰ ਸਕਦੇ ਹਨ। ਚੰਡੀਗੜ੍ਹ ਪ੍ਰਸ਼ਾਸਨ ਦੇ ਸੀਨੀਅਰ ਕਾਊਂਸਲਰ, ਪੰਕਜ ਜੈਨ ਨੇ ਇਸ ਮਾਮਲੇ ਵਿੱਚ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਕੋਰਟ ਨੂੰ ਦੱਸਿਆ ਕਿ ਹੋਟਲ ਮਾਊਂਟਵਿਊ ਨੂੰ ਲੈ ਕੇ ਪ੍ਰਸ਼ਾਸਨ ਨੇ 13 ਮਈ ਨੂੰ ਫਿਰ ਤੋਂ ਰੂਪ ਰੇਖਾ ਤਿਆਰ ਕੀਤੀ ਸੀ, ਜਿਸ ਵਿੱਚ ਮਾਊਂਟਵਿਊ ਹੋਟਲ ਨੂੰ ਲਿਸਟ ਵਿੱਚੋਂ ਹਟਾ ਦਿੱਤਾ ਹੈ।

ਪੰਕਜ ਜੈਨ ਨੇ ਦੱਸਿਆ ਕਿ ਵਿਦੇਸ਼ਾਂ ਤੋਂ ਆ ਰਹੇ NRI's ਨੂੰ 4 ਨਿੱਜੀ ਹੋਟਲਾਂ ਵਿੱਚ ਰੱਖਿਆ ਜਾਵੇਗਾ, ਜਿੱਥੇ NRI's 14 ਦਿਨ ਏਕਾਂਤਵਾਸ 'ਚ ਰਹਿਣਗੇ। ਉਨ੍ਹਾਂ ਦੱਸਿਆ ਕਿ ਹੋਟਲ ਮਾਊਂਟਵਿਊ ਵਿੱਚ ਕਿਰਾਇਆ ਤੇ ਹੋਰ ਖਾਣ ਪੀਣ ਦੀਆਂ ਚੀਜ਼ਾਂ ਦੇ ਰੇਟ ਬਹੁਤ ਜ਼ਿਆਦਾ ਹਨ, ਇਸ ਕਰਕੇ ਵਿਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਨੂੰ ਘੱਟ ਬਜਟ ਦੇ ਹੋਟਲ ਵੀ ਮੁਹੱਈਆ ਕਰਵਾਏ ਜਾਣਗੇ।

ਇਸ ਕਰਕੇ ਹੁਣ ਪੰਚਾਇਤ ਭਵਨ ਤੇ ਪੰਜਾਬ ਯੂਨੀਵਰਸਿਟੀ ਦੇ ਹੋਸਟਲ ਵੀ ਇਸਤੇਮਾਲ ਕੀਤੇ ਜਾ ਰਹੇ ਹਨ। ਹੋਟਲ ਮਾਊਂਟਵਿਊ ਦੇ ਆਲੇ-ਦੁਆਲੇ ਰਿਹਾਇਸ਼ੀ ਇਲਾਕਾ ਵੀ ਹੈ, ਜਿੱਥੇ ਬਜ਼ੁਰਗ ਵੀ ਰਹਿੰਦੇ ਹਨ, ਜਿਨ੍ਹਾਂ ਦੀ ਬਿਮਾਰੀਆਂ ਨਾਲ ਲੜਨ ਦੀ ਤਾਕਤ ਘੱਟ ਹੁੰਦੀ ਹੈ, ਜਿਸ ਕਰਕੇ ਉਨ੍ਹਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.