ETV Bharat / state

NIA Action Against Gangsters :NIA ਦੀ ਰਡਾਰ 'ਤੇ ਗੈਂਗਸਟਰ ਬਿਸ਼ਨੋਈ ਤੇ ਬੰਬੀਹਾ ਗੈਂਗ ਦੇ 12 ਗੁਰਗੇ, ਦਾਇਰ ਹੋਈ ਸਪਲੀਮੈਂਟਰੀ ਚਾਰਜਸ਼ੀਟ - ਖਾਲਿਸਤਾਨ ਟਾਈਗਰ ਫੋਰਸ

ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਨੇ ਬੁੱਧਵਾਰ ਨੂੰ ਨਾਮੀ ਗੈਂਗਸਟਰ ਲਾਰੇਂਸ ਬਿਸ਼ਨੋਈ ਅਤੇ ਬੰਬੀਹਾ ਗੈਂਗ ਦੇ 12 ਮੁੱਖ ਮੈਂਬਰਾਂ ਖਿਲਾਫ ਦੋ ਸਪਲੀਮੈਂਟਰੀ ਚਾਰਜਸ਼ੀਟ ਦਾਖਲ ਕੀਤੀ। ਇਹ ਜਾਣਕਾਰੀ ਇਕ ਅਧਿਕਾਰੀ ਨੇ ਦਿੱਤੀ ਹੈ। ਇਹ ਸਪਲੀਮੈਂਟਰੀ ਚਾਰਜਸ਼ੀਟ ਅੱਤਵਾਦੀ-ਗੈਂਗਸਟਰ-ਡਰੱਗ ਸਮੱਗਲਰ ਨੈੱਟਵਰਕ ਨਾਲ ਜੁੜੇ ਮਾਮਲੇ 'ਚ ਦਾਇਰ ਕੀਤੀ ਗਈ ਹੈ।

NIA action against Bishnoi and Bambiha gang, supplementary charge sheet against 12 gangsters
NIA Action Against Gangsters :NIA ਦੀ ਰਾਡਾਰ 'ਤੇ ਗੈਂਗਸਟਰ ਬਿਸ਼ਨੋਈ ਤੇ ਬੰਬੀਹਾ ਗੈਂਗ ਦੇ 12 ਗੁਰਗੇ,ਦਾਇਰ ਹੋਈ ਸਪਲੀਮੈਂਟਰੀ ਚਾਰਜਸ਼ੀਟ
author img

By

Published : Aug 10, 2023, 1:03 PM IST

ਚੰਡੀਗੜ੍ਹ: ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਵੱਲੋਂ ਪੰਜਾਬ ਦੇ ਨਾਮੀ ਗੈਂਗਸਟਰਾਂ, ਲਾਰੈਂਸ ਬਿਸ਼ਨੋਈ ਤੇ ਬੰਬੀਹਾ ਗੈਂਗ ਦੇ ਗੈਂਗਸਟਰਾ ਖਿਲਾਫ਼ ਦੋ ਸਪਲੀਮੈਂਟਰੀ ਚਾਰਜਸ਼ੀਟ ਦਾਇਰ ਕੀਤੀਆਂ ਗਈਆਂ ਹਨ। ਇਨ੍ਹਾਂ ਚਾਰਜਸ਼ੀਟ ਵਿੱਚ 3 ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਦੇ ਤੇ 9 ਗੈਂਗਸਟਰ ਬੰਬੀਹਾ ਗੈਂਗ ਦੇ ਸ਼ਾਮਿਲ ਹਨ। ਇਹ ਚਾਰਜਸ਼ੀਟ ਕੁੱਲ 12 ਗੈਂਗਸਟਰਾਂ ਖਿਲਾਫ ਦਾਇਰ ਕੀਤੀ ਗਈ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਐਨਆਈਏ ਨੇ 21 ਤੇ 24 ਮਾਰਚ ਨੂੰ ਦੋਵਾਂ ਗੈਂਗਸਟਰਾਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਸੀ। ਇੱਕ ਸਬੰਧਤ ਮਾਮਲੇ ਵਿੱਚ ਵਿਸ਼ੇਸ਼ ਅਦਾਲਤ ਨੇ ਬਹੁ-ਰਾਜੀ ਅੱਤਵਾਦੀ-ਗੈਂਗਸਟਰ ਗਠਜੋੜ ਮਾਮਲੇ ਵਿੱਚ ਸੱਤ ਅਪਰਾਧੀਆਂ ਨੂੰ ਭਗੌੜਾ ਘੋਸ਼ਿਤ ਕੀਤਾ, ਜਿਸ ਵਿੱਚ ਖਾਲਿਸਤਾਨ ਟਾਈਗਰ ਫੋਰਸ (ਕੇਟੀਐਫ) ਦੇ "ਪਾਬੰਦੀਸ਼ੁਦਾ ਅੱਤਵਾਦੀ" ਅਰਸ਼ਦੀਪ ਡਲਾ ਵੀ ਸ਼ਾਮਲ ਹਨ। ਐਨਆਈਏ ਦੇ ਬੁਲਾਰੇ ਨੇ ਦੱਸਿਆ ਕਿ ਏਜੰਸੀ ਨੇ ਸਪਲੀਮੈਂਟਰੀ ਚਾਰਜਸ਼ੀਟ ਵਿੱਚ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਦਾ ਮੁੱਖ ਮੈਂਬਰ ਲਖਬੀਰ ਸਿੰਘ ਉਰਫ਼ ਲਾਂਡਾ ਸਮੇਤ ਬਿਸ਼ਨੋਈ ਗੈਂਗ ਦੇ ਤਿੰਨ ਮੈਂਬਰਾਂ ਅਤੇ ਬੰਬੀਹਾ ਗੈਂਗ ਦੇ ਨੌਂ ਮੈਂਬਰਾਂ ਨੂੰ ਨਾਮਜ਼ਦ ਕੀਤਾ ਹੈ।

ਇਸ ਦੇ ਨਾਲ ਹੀ ਐਨਆਈਏ ਨੇ ਪਿਛਲੇ ਸਾਲ 26 ਅਗਸਤ ਨੂੰ ਦਰਜ ਹੋਏ ਦੋਵਾਂ ਮਾਮਲਿਆਂ ਵਿੱਚ ਕੁੱਲ 33 ਮੁਲਜ਼ਮਾਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਹੈ। ਬੁਲਾਰੇ ਨੇ ਦੱਸਿਆ ਕਿ ਲੰਡਾ ਤੋਂ ਇਲਾਵਾ ਦਲੀਪ ਕੁਮਾਰ ਬਿਸ਼ਨੋਈ ਉਰਫ਼ "ਭੋਲਾ" ਅਤੇ ਸੁਰਿੰਦਰ ਸਿੰਘ ਉਰਫ਼ "ਚੀਕੂ" ਖ਼ਿਲਾਫ਼ ਪਹਿਲੀ ਸਪਲੀਮੈਂਟਰੀ ਚਾਰਜਸ਼ੀਟ ਦਾਇਰ ਕੀਤੀ ਗਈ ਹੈ। ਫਰਾਰ ਲੰਡਾ ਹਰਵਿੰਦਰ ਸਿੰਘ ਉਰਫ ਰਿੰਦਾ ਹੈ ਜੋ ਬਿਸ਼ਨੋਈ ਅਤੇ ਗੋਲਡੀ ਬਰਾੜ ਦਾ ਕਰੀਬੀ ਸਾਥੀ ਹੈ।

ਕੈਨੇਡਾ 'ਚ ਲੁਕਿਆ ਹੋਇਆ ਲਖਬੀਰ ਲੰਡਾ: ਲਖਬੀਰ ਸਿੰਘ ਲੰਡਾ ਇੱਕ ਭਗੌੜਾ ਗੈਂਗਸਟਰ ਹੈ, ਜੋ ਗੋਲਡੀ ਬਰਾੜ ਅਤੇ ਲਾਰੈਂਸ ਬਿਸ਼ਨੋਈ ਦੇ ਨਾਲ ਪਾਕਿਸਤਾਨ ਵਿੱਚ ਲੁਕੇ ਖਾਲਿਸਤਾਨੀ ਸਮਰਥਕ ਹਰਵਿੰਦਰ ਸਿੰਘ ਉਰਫ਼ ਰਿੰਦਾ ਦਾ ਵੀ ਬਹੁਤ ਕਰੀਬੀ ਹੈ। ਲੰਡਾ ਕੈਨੇਡਾ ਵਿੱਚ ਲੁਕਿਆ ਹੋਇਆ ਹੈ ਅਤੇ ਉਥੋਂ ਬਿਸ਼ਨੋਈ ਗੈਂਗ ਲਈ ਦਹਿਸ਼ਤ ਅਤੇ ਗ਼ਲਤ ਕੰਮਾਂ ਨੂੰ ਅੰਜਾਮ ਦੇ ਰਿਹਾ ਹੈ। ਕੈਨੇਡਾ ਵਿੱਚ ਬੈਠਾ ਲੰਡਾ ਭਾਰਤ ਵਿੱਚ ਆਪਣੇ ਗੈਂਗ ਰਾਹੀਂ ਸਿਆਸਤਦਾਨਾਂ, ਖਿਡਾਰੀਆਂ ਅਤੇ ਪੰਜਾਬੀ ਸੰਗੀਤ ਨਾਲ ਜੁੜੇ ਲੋਕਾਂ ਨੂੰ ਧਮਕੀਆਂ ਦਿੰਦਾ ਹੈ ਅਤੇ ਕਤਲ ਕਰਵਾ ਦਿੰਦਾ ਹੈ। ਲੰਡਾ ਨੇ ਪਾਕਿਸਤਾਨ 'ਚ ਲੁਕੇ ਅੱਤਵਾਦੀ ਰਿੰਦਾ ਨਾਲ ਮਿਲ ਕੇ ਪੰਜਾਬ ਦੇ ਤਰਨਤਾਰਨ ਦੇ ਸਰਹਾਲੀ ਥਾਣੇ 'ਤੇ ਆਰਪੀਜੀ ਹਮਲਾ ਵੀ ਕੀਤਾ ਸੀ। ਲੰਡਾ ਅਤੇ ਰਿੰਦਾ ਨੇ ਹੀ ਹਮਲੇ ਲਈ ਹਥਿਆਰਾਂ ਦਾ ਪ੍ਰਬੰਧ ਕੀਤਾ ਸੀ।

ਕਤਲ ਅਤੇ ਫਿਰੌਤੀ ਦੇ ਤਹਿਤ ਕਾਰਵਾਈ: ਦੱਸਣਯੋਗ ਹੈ ਕਿ ਏਜੰਸੀ ਨੇ ਇਨ੍ਹਾਂ ਗੈਂਗਸਟਰਾਂ ਖਿਲਾਫ ਕਤਲ, ਫਿਰੌਤੀ ਦੇ ਦੋਸ਼ਾਂ ਤਹਿਤ ਚਾਰਜਸ਼ੀਟ ਦਾਇਰ ਕੀਤੀ ਹੈ। ਇਹ ਤਿੰਨੇ ਕਾਰੋਬਾਰੀਆਂ, ਡਾਕਟਰਾਂ, ਸਿਆਸਤਦਾਨਾਂ, ਪੰਜਾਬੀ ਗਾਇਕਾਂ, ਪੰਜਾਬੀ ਖਿਡਾਰੀਆਂ ਨੂੰ ਧਮਕੀਆਂ ਦੇ ਕੇ ਪੈਸੇ ਵਸੂਲ ਰਹੇ ਸਨ ਅਤੇ ਨਾ ਮੰਨਣ 'ਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦੇ ਰਹੇ ਸਨ। ਇਸ ਗਿਰੋਹ ਦਾ ਨੈੱਟਵਰਕ ਪਾਕਿਸਤਾਨ ਤੋਂ ਇਲਾਵਾ ਨੇਪਾਲ, ਕੈਨੇਡਾ ਸਮੇਤ ਹੋਰ ਕਈ ਦੇਸ਼ਾਂ ਵਿੱਚ ਫੈਲਿਆ ਹੋਇਆ ਹੈ।

ਬੰਬੀਹਾ ਗੈਂਗ ਦੇ 9 ਗੈਂਗਸਟਰਾਂ 'ਤੇ ਕਾਰਵਾਈ: ਲਾਰੇਂਸ ਤੋਂ ਬਾਅਦ ਗੱਲ ਕੀਤੀ ਜਾਵੇ ਨਾਮੀ ਗੈਂਗਸਟਰ ਬੰਬੀਹਾ ਦੀ ਤਾਂ ਬੰਬੀਹਾ ਗੈਂਗ ਦੇ 9 ਗੈਂਗਸਟਰਾਂ ਖਿਲਾਫ ਵੀ ਚਾਰਜਸ਼ੀਟ ਦਾਇਰ ਕੀਤੀ ਗਈ ਹੈ, ਜਿਸ ਵਿਚ ਸੁਖਦੁਲ ਅਤੇ ਸੰਨੀ ਖਾਲਿਸਤਾਨੀ ਸਮਰਥਕ ਅਰਸ਼ਦੀਪ ਸਿੰਘ ਉਰਫ ਅਰਸ਼ ਡੱਲਾ ਦੇ ਕਰੀਬੀ ਹਨ। ਅਰਸ਼ ਡੱਲਾ ਖਾਲਿਸਤਾਨ ਟਾਈਗਰ ਫੋਰਸ ਦਾ ਅੱਤਵਾਦੀ ਹੈ, ਜਿਸ ਨੂੰ ਭਾਰਤ ਸਰਕਾਰ ਨੇ UAPA ਤਹਿਤ ਅੱਤਵਾਦੀ ਐਲਾਨਿਆ ਹੋਇਆ ਹੈ। ਇਸ ਤੋਂ ਇਲਾਵਾ ਬੰਬੀਹਾ ਗੈਂਗ ਦੇ 4 ਗੈਂਗਸਟਰ ਨੀਰਜ ਪੰਡਿਤ, ਦਿਨੇਸ਼ ਗਾਂਧੀ, ਸੁਖਦੁਲ ਸਿੰਘ ਅਤੇ ਦਲੇਰ ਕੋਟੀਆ ਨੂੰ ਪੀਓ ਦਿਖਾਇਆ ਗਿਆ ਹੈ ਅਤੇ ਅਦਾਲਤ ਨੂੰ ਇਨ੍ਹਾਂ ਚਾਰਾਂ ਨੂੰ ਭਗੌੜਾ ਐਲਾਨਣ ਲਈ ਵੀ ਕਿਹਾ ਹੈ। ਇਹਨਾਂ ਵਿੱਚ ਛੀਨੂੰ ਪਹਿਲਵਾਨ, ਦਲੇਰ ਕੋਟੀਆ, ਦਿਨੇਸ਼ ਗਾਂਧੀ, ਸੰਨੀ ਡਾਗਰ ਉਰਫ ਵਿਕਰਮ ਵੀ ਸ਼ਾਮਲ ਹਨ।

ਡਰਾ ਧਮਕਾ ਕੇ ਉਨ੍ਹਾਂ ਤੋਂ ਪੈਸੇ ਵਸੂਲਣ ਲਈ ਸਾਜ਼ਿਸ਼: ਐਨਆਈਏ ਨੇ ਕਿਹਾ ਕਿ ਉਹ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਗਰੋਹ ਦੇ ਨੇਤਾਵਾਂ ਨਾਲ ਮਿਲ ਕੇ ਗਾਇਕਾਂ, ਉਦਯੋਗਪਤੀਆਂ, ਰਾਜਨੀਤਿਕ ਕਾਰਜਕਰਤਾਵਾਂ ਅਤੇ ਖਿਡਾਰੀਆਂ ਨੂੰ ਡਰਾ ਧਮਕਾ ਕੇ ਉਨ੍ਹਾਂ ਤੋਂ ਪੈਸੇ ਵਸੂਲਣ ਲਈ ਸਾਜ਼ਿਸ਼ ਰਚ ਰਹੇ ਹਨ, ਇੱਥੋਂ ਤੱਕ ਕਿ ਭੁਗਤਾਨ ਨਾ ਕਰਨ 'ਤੇ ਉਨ੍ਹਾਂ ਨੂੰ ਮਾਰ ਦਿੱਤਾ ਗਿਆ ਹੈ। ਸੱਤ ਭਗੌੜੇ ਗਿਰੋਹ ਦੇ ਭਗੌੜੇ ਗੁਰਗਿਆਂ ਨੂੰ ਪਨਾਹ ਦੇ ਰਹੇ ਹਨ। ਇਸ ਦੇ ਨਾਲ ਹੀ, ਉਹ ਫਿਰੌਤੀ ਅਤੇ ਜਬਰੀ ਵਸੂਲੀ ਦੇ ਪੈਸੇ ਦੀ ਵਰਤੋਂ ਅੱਤਵਾਦੀ ਗਤੀਵਿਧੀਆਂ ਨੂੰ ਅੱਗੇ ਵਧਾਉਣ ਲਈ ਕਰਦੇ ਹਨ ਅਤੇ ਭਾਰਤ ਵਿੱਚ ਕੰਮ ਕਰ ਰਹੇ ਬੰਬੀਹਾ ਗੈਂਗ ਸਮੇਤ ਹੋਰ ਗੈਂਗਾਂ ਨੂੰ ਲੋਜਿਸਟਿਕ ਸਹਾਇਤਾ ਪ੍ਰਦਾਨ ਕਰਦੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.