ਚੰਡੀਗੜ੍ਹ (ਡੈਸਕ): ਕਾਂਗਰਸ ਦੇ ਸੀਨੀਅਰ ਆਗੂ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਜਿੱਥੇ ਉਨ੍ਹਾਂ ਦੇ ਵਿਚਾਰ ਨਹੀਂ ਮਿਲਦੇ, ਉਸ ਥਾਂ ਸਮਝੌਤਾ ਕਰਨ ਦਾ ਸਵਾਲ ਹੀ ਨਹੀਂ ਉੱਠਦਾ। ਸਿੱਧੂ ਮੀਡੀਆ ਨਾਲ ਗੱਲਬਾਤ ਦੌਰਾਨ ਸਵਾਲਾਂ ਦੇ ਜਵਾਬ ਦੇ ਰਹੇ ਸਨ। ਉਨ੍ਹਾਂ ਨੂੰ ਸਵਾਲ ਕੀਤਾ ਗਿਆ ਸੀ ਕਿ ਕੀ ਉਹ ਆਮ ਆਦਮੀ ਪਾਰਟੀ ਨਾਲ ਸਮਝੌਤਾ ਕਰਨਗੇ। ਇਸਦੇ ਜਵਾਬ ਵਿੱਚ ਸਿੱਧੂ ਨੇ ਕਿਹਾ ਕਿ ਉਹ ਨੈਤਿਕ ਕਦਰਾਂ ਕੀਮਤਾਂ ਨਾਲ ਸਮਝੌਤਾ ਨਹੀਂ ਕਰ ਸਕਦੇ।
-
#WATCH | "An alliance cannot be formed if there are ideological differences," says former Punjab Congress President Navjot Singh Sidhu on the question of alliance with the Aam Aadmi Party in 2024 pic.twitter.com/F2VVgBnF8A
— ANI (@ANI) May 29, 2023 " class="align-text-top noRightClick twitterSection" data="
">#WATCH | "An alliance cannot be formed if there are ideological differences," says former Punjab Congress President Navjot Singh Sidhu on the question of alliance with the Aam Aadmi Party in 2024 pic.twitter.com/F2VVgBnF8A
— ANI (@ANI) May 29, 2023#WATCH | "An alliance cannot be formed if there are ideological differences," says former Punjab Congress President Navjot Singh Sidhu on the question of alliance with the Aam Aadmi Party in 2024 pic.twitter.com/F2VVgBnF8A
— ANI (@ANI) May 29, 2023
ਅਨੁਸ਼ਾਸਨ ਵਿੱਚ ਰਹਿਣਾ ਜਰੂਰੀ : ਨਵਜੋਤ ਸਿੱਧੂ ਨੇ ਕਿਹਾ ਕਿ ਜਿਹੜਾ ਅਨੁਸ਼ਾਸਨ ਵਿੱਚ ਰਹਿੰਦਾ ਹੈ, ਉਹੀ ਇਨਸਾਨ ਠੀਕ ਹੈ। ਨਵਜੋਤ ਸਿੱਧੂ ਨੇ ਕਿਹਾ ਕਿ ਉਹ ਸੱਚ ਦੀ ਲੜਾਈ ਲੜ ਰਹੇ ਹਨ। ਜਿਸ ਵੇਲੇ ਵੀ ਮਨ ਅੰਦਰ ਦੋ ਰਾਹ ਪੈਦਾ ਹੁੰਦੇ ਹਨ ਜਾਂ ਮਨ ਦੁਚਿੱਤੀ ਮਹਿਸੂਸ ਕਰਦਾ ਹੈ ਤਾਂ ਵੀ ਉਹ ਸਿੱਧਾ ਚੱਲਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਵੀ ਕੋਈ ਸੰਸਦ ਮੈਂਬਰ ਸੱਚ ਬੋਲਣ ਦੀ ਹਿਮਾਕਤ ਕਰਦਾ ਹੈ ਤਾਂ ਉਸਨੂੰ ਅਯੋਗ ਹੋਣ ਦਾ ਸਰਟੀਫਿਕੇਟ ਜਾਰੀ ਕਰ ਦਿੱਤਾ ਜਾਂਦਾ ਹੈ। ਸਿੱਧੂ ਨੇ ਕਿਹਾ ਕਿ ਇਹ ਸੰਵਿਧਾਨ ਬਚਾਉਣ ਦੀ ਲੜਾਈ ਹੈ ਅਤੇ ਆਮ ਲੋਕਾਂ ਨੂੰ ਵੀ ਹੁਣ ਅੱਗੇ ਆਉਣਾ ਚਾਹੀਦਾ ਹੈ।
ਨਵਜੋਤ ਸਿੱਧੂ ਨੇ ਕਿਹਾ ਕਿ ਉਹ ਲੋਕਾਂ ਦੀ ਅਵਾਜ ਬਣਨ ਦੀ ਹੀ ਕੋਸ਼ਿਸ਼ ਕਰ ਰਹੇ ਹਨ। ਇਸ ਲਈ ਕਾਂਗਰਸ ਦੇ ਸੀਨੀਅਰ ਆਗੂਆਂ ਨਾਲ ਉਨ੍ਹਾਂ ਵਲੋਂ ਮੀਟਿੰਗ ਕੀਤੀ ਗਈ ਹੈ। ਸਿੱਧੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਕੇਂਦਰ ਦੇ ਆਰਡੀਨੈਂਸ ਦੇ ਮੁੱਦੇ ਉੱਤੇ ਕਾਂਗਰਸ ਦੇ ਸਮਰਥਨ ਦੀ ਮੰਗ ਕੀਤੀ ਹੈ। ਇਹ ਵੀ ਜ਼ਿਕਰਯੋਗ ਹੈ ਕਿ ਮੱਧ ਪ੍ਰਦੇਸ਼ ਦੇ ਕਾਂਗਰਸ ਦੇ ਲੀਡਰਾਂ ਨਾਲ ਮੀਟਿੰਗ ਮਗਰੋਂ ਰਾਹੁਲ ਗਾਂਧੀ ਨੇ ਇਹ ਸਪਸ਼ਟ ਕੀਤਾ ਸੀ ਕਿ ਸਾਡੀ ਇਸ ਮੁੱਦੇ ਉੱਤੇ ਲੰਬੀ ਚਰਚਾ ਹੋਈ ਹੈ।