ਸ੍ਰੀ ਫਤਿਹਗੜ੍ਹ ਸਾਹਿਬ: ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਚੱਲ ਰਹੇ ਹਨ ਤੇ ਦੇਸ਼-ਵਿਦੇਸ਼ਾਂ ਤੋਂ ਲੱਖਾਂ ਦੀ ਗਿਣਤੀ ਵਿੱਚ ਸੰਗਤ ਸ਼ਹਿਦਾਂ ਦੀ ਧਰਤੀ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਿੱਜਦਾ ਕਰਨ ਪਹੁੰਚ ਰਹੀ ਹੈ। ਜਿੱਥੇ ਇੱਕ ਪਾਸੇ ਲੋਕ ਸ਼ਹੀਦਾਂ ਨੂੰ ਸਿੱਜਦਾ ਕਰਨ ਪਹੁੰਚ ਰਹੇ ਹਨ, ਉਥੇ ਹੀ ਦੂਜੇ ਪਾਸੇ ਇਸ ਭਾਰੀ ਇਕੱਠ ਦਾ ਕੁਝ ਸ਼ਰਾਰਤੀ ਅਨਸਰ ਫਾਇਦਾ ਵੀ ਚੁੱਕ ਰਹੇ ਹਨ ਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇ ਰਹੇ ਹਨ। ਅਜਿਹਾ ਹੀ ਚੋਰੀ ਮਾਮਲਾ ਸਾਹਮਣੇ ਆਇਆ ਹੈ, ਜਿਥੇ ਚੋਰ ਇੱਕ ਮੋਟਰਸਾਈਕਲ ਚੋਰੀ ਕਰ ਫਰਾਰ ਹੋ ਗਏ।
ਨੌਜਵਾਨ ਦਾ ਮੋਟਰਸਾਈਕਲ ਹੋਇਆ ਚੋਰੀ: ਦਰਾਅਸਰ ਪੀੜਤ ਨਰਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਉਹ ਰਾਜਪੁਰੇ ਦੇ ਪਿੰਡ ਜੰਡੋਲੀ ਦਾ ਰਹਿਣ ਵਾਲਾ ਹੈ ਤੇ ਬੀਤੇ ਦਿਨ ਆਪਣੇ ਦੋਸਤਾਂ ਨਾਲ ਮੋਟਰਸਾਈਕਲ ਉੱਤੇ ਸਵਾਰ ਹੋ ਕੇ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਲਈ ਗਿਆ ਸੀ। ਨਰਿੰਦਰ ਨੇ ਦੱਸਿਆ ਕਿ ਉਹਨਾਂ ਨੇ ਸ੍ਰੀ ਫਤਿਹਗੜ੍ਹ ਸਾਹਿਬ ਪਹੁੰਚੇ ਕੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਵਾਲੀ ਪਾਰਕਿੰਗ ਵਿੱਚ ਆਪਣਾ ਮੋਟਰਸਾਈਕਲ ਖੜ੍ਹਾ ਕੀਤੇ ਤੇ ਗੁਰਦੁਆਰਾ ਸਾਹਿਬ ਨਤਮਸਤਕ ਹੋਣ ਲਈ ਚਲੇ ਗਏ। ਜਦੋਂ ਉਹ ਕਰੀਬ ਇੱਕ ਘੰਟੇ ਬਾਅਦ ਮੱਥਾ ਟੇਕ ਆਪਣਾ ਮੋਟਰਸਾਈਕਲ ਲੈਣ ਲਈ ਪਹੁੰਚੇ ਤਾਂ ਉਥੇ ਮੋਟਰਸਾਈਕਲ ਨਹੀਂ ਸੀ। ਉਹਨਾਂ ਦੱਸਿਆ ਕਿ ਅਸੀਂ ਉਥੇ ਬਹੁਤ ਭਾਲ ਕੀਤੀ ਪਰ ਮੋਟਰਸਾਈਕਲ ਨਹੀਂ ਮਿਲਿਆ।
ਪੁਲਿਸ ਕੋਲ ਕੀਤੀ ਸ਼ਿਕਾਇਤ: ਨਰਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਭਾਲ ਕਰਨ ਦੇ ਬਾਵਜੂਦ ਵੀ ਉਹਨਾਂ ਦਾ ਮੋਟਰਸਾਈਕਲ ਨਹੀਂ ਮਿਲਿਆ ਤਾਂ ਉਹਨਾਂ ਨੇ ਇਸ ਸਬੰਧੀ ਸ੍ਰੀ ਫਤਿਹਗੜ੍ਹ ਸਾਹਿਬ ਵਿੱਚ ਸ਼ਿਕਾਇਤ ਦਿੱਤੀ ਹੈ। ਪੁਲਿਸ ਨੇ ਪੀੜਤ ਨਰਿੰਦਰ ਸਿੰਘ ਦੇ ਸ਼ਿਕਾਇਤ ਦਰਜ ਕਰ ਲਈ ਹੈ ਤੇ ਉਹਨਾਂ ਨੇ ਭਰੋਸਾ ਦਿੱਤਾ ਹੈ ਕਿ ਉਹ ਜਲਦ ਹੀ ਚੋਰ ਦੀ ਭਾਲ ਕਰ ਲੈਣਗੇ। ਨਰਿੰਦਰ ਸਿੰਘ ਨੇ ਕਿਹਾ ਕਿ ਪੁਲਿਸ ਅਧਿਕਾਰੀਆਂ ਨੇ ਉਸ ਦਾ ਫੋਨ ਨੰਬਰ ਤੇ ਮੋਟਰਸਾਈਕਲ ਨੰਬਰ ਲਿਖ ਲਿਆ ਹੈ ਤੇ ਕਿਹਾ ਹੈ ਕਿ ਜਦੋਂ ਵੀ ਉਸ ਦਾ ਮੋਟਰਸਾਈਕਲ ਮਿਲ ਜਾਵੇਗਾ ਤਾਂ ਉਹ ਉਸ ਨਾਲ ਸੰਪਰਕ ਕਰਨਗੇ।
- ਅੰਮ੍ਰਿਤਸਰ ਵਿੱਚ ਤਸਕਰੀ ਦੀ ਕੋਸ਼ਿਸ਼ ਨੂੰ ਨਾਕਾਮ, ਬੀਐੱਸਐਫ ਨੇ 3 ਤਸਕਰਾਂ ਨੂੰ ਕੀਤਾ ਗ੍ਰਿਫਤਾਰ
- Glanders Disease Affecting Horses: ਘੋੜਿਆਂ ਨੂੰ ਲੱਗਣ ਲੱਗੀਆਂ ਬਿਮਾਰੀਆਂ, ਇਸ ਵਾਰ ਮਾਘੀ ਮੇਲੇ 'ਚ ਨਹੀਂ ਲੱਗੇਗਾ ਘੋੜਿਆਂ ਦਾ ਮੇਲਾ, ਵਪਾਰੀ ਵਰਗ ਨਿਰਾਸ਼
- Punjab Weather Update: ਪੰਜਾਬ 'ਚ ਭਲਕੇ ਵੀ ਪੈ ਸਕਦੀ ਹੈ ਸੰਘਣੀ ਧੁੰਦ, ਮੌਸਮ ਵਿਭਾਗ ਨੇ ਅਲਰਟ ਕੀਤਾ ਜਾਰੀ
ਪਹਿਲਾਂ ਵੀ ਕਈ ਮਾਮਲੇ ਆਏ ਸਾਹਮਣੇ: ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਚੋਰੀ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਗੁਰਦੁਆਰਾ ਸਾਹਿਬ ਦੇ ਬਾਹਰ ਬਣੀ ਪਾਰਕਿੰਗ ਵਿੱਚੋਂ ਕਈ ਮੋਟਰਸਾਈਕਲ ਤੇ ਕਾਰਾਂ ਚੋਰੀ ਹੋਣ ਦੀਆਂ ਘਟਨਾਵਾਂ ਸਾਹਮਣੇ ਆਈਆ ਹਨ।